ਅਜੇਹੇ ਸਮੇਂ ਜਦੋਂ ਅਮਰੀਕਾ ਦੇ ਲੀਡਰ “ਨਿਯਮਾਂ ਉਤੇ ਅਧਾਰਿਤ ਅੰਤਰਰਾਸ਼ਟਰੀ ਤਰਤੀਬ” ਕਾਇਮ ਰਖਣ ਦਾ ਪਖੰਡ ਕਰ ਰਹੇ ਹਨ, ਇਹ ਜ਼ਰੂਰੀ ਹੈ ਕਿ ਸਰਬਸੰਮਤੀ ਨਾਲ ਸਥਾਪਤ ਕੀਤੇ ਹੋਏ ਨਿਯਮਾਂ ਅਤੇ ਅੰਤਰਰਾਸ਼ਟਰੀ ਸਬੰਧਾਂ ਦੇ ਮਾਨਦੰਡਾਂ ਦੀਆਂ ਉਲੰਘਣਾਵਾਂ ਕਰਨ ਦੇ ਅਮਰੀਕਾ ਦੀਆਂ ਹਰਕਤਾਂ ਦੇ ਰਿਕਾਰਡ ਉਤੇ ਮੁੜ ਕੇ ਨਜ਼ਰ ਮਾਰੀ ਜਾਵੇ, ਜੋ ਅਮਰੀਕਾ ਵਲੋਂ ਖਾਸ ਕਰਕੇ 2001 ਤੋਂ ਬਾਅਦ ਬੜੇ ਹੀ ਹਮਲਾਵਰ, ਅਤੇ ਪੂਰੀ ਤਰਾਂ ਨਾਲ ਯੋਜਨਾਬੱਧ ਢੰਗ ਨਾਲ ਕੀਤੀਆਂ ਜਾਣੀਆਂ ਜਾਰੀ ਹਨ।
Continue reading11 ਸਤੰਬਰ ਦੇ ਅੱਤਵਾਦੀ ਹਮਲੇ ਦੀ 21ਵੀਂ ਬਰਸੀ ਉਤੇ:
ਬਟਵਾਰੇ ਤੋਂ ਬਾਅਦ ਦੇ 75 ਸਾਲ:
ਹਿੰਦੋਸਤਾਨ ਦੀ ਵੰਡ ਦੇ ਪਿਛੇ ਬਰਤਾਨਵੀ ਸਾਮਰਾਜਵਾਦ ਦੀ ਰਣਨੀਤੀ
1947 ਵਿਚ ਉਪਮਹਾਂਦੀਪ ਦੇ ਫਿਰਕਾਪ੍ਰਸਤ ਬਟਵਾਰੇ ਦੀਆਂ ਭਿਆਨਕ ਵਾਰਦਾਤਾਂ ਨੂੰ ਹਿੰਦੋਸਤਾਨ ਦੇ ਲੋਕ ਕਦੇ ਵੀ ਭੁੱਲ ਨਹੀਂ ਸਕਦੇ। ਪਰ ਇਤਿਹਾਸ ਦੀਆਂ ਕਿਤਾਬਾਂ ਬਟਵਾਰੇ ਦੇ ਅਸਲੀ ਕਾਰਨਾਂ ਅਤੇ ਉਦੇਸ਼ਾਂ ਨੂੰ ਛੁਪਾਉਂਦੀਆਂ ਹਨ। ਹਿੰਦੋਸਤਾਨ ਦੀ ਹਾਕਮ ਜਮਾਤ ਦੇ ਸਿਆਸਤਦਾਨ ਇਸ ਮਹਾਂਦੀਪ ਦੀ ਵੰਡ ਦਾ ਦੋਸ਼ ਪਾਕਿਸਤਾਨ ਦੇ ਸਿਆਸਤਦਾਨਾ ਨੂੰ ਦਿੰਦੇ ਹਨ। ਉਹ ਇਸ ਸਚਾਈ ਨੂੰ ਛੁਪਾਉਂਦੇ ਹਨ ਕਿ ਇਸ ਦੇ ਪਿਛੇ ਕੰਮ ਕਰਨ ਵਾਲਾ ਅਸਲੀ ਦਿਮਾਗ ਬਰਤਾਨਵੀ ਬਸਤੀਵਾਦ ਹੀ ਸਨ। ਉਨ੍ਹਾਂ ਨੇ ਹਿੰਦੋਸਤਾਨ ਦੀ ਵੰਡ ਆਪਣੇ ਅਤੇ ਦੁਨੀਆਂ ਦੇ ਸਮੁੱਚੇ ਸਾਮਰਾਜਵਾਦ ਦੇ ਹਿੱਤਾਂ ਦੀ ਖਾਤਰ ਹੀ ਜਥੇਬੰਦ ਕੀਤੀ ਸੀ।
Continue reading
ਬਿਹਾਰ ਵਿੱਚ ਸਫਾਈ ਮਜ਼ਦੂਰ ਸੰਘਰਸ਼ ਦੀ ਰਾਹ ਤੇ
ਬਿਹਾਰ ਦੇ ਸਫਾਈ ਮਜ਼ਦੂਰ 27 ਅਗਸਤ 2022 ਤੋ ਰਾਜ ਵਿਆਪੀ ਹੜ੍ਹਤਾਲ ਤੇ ਹਨ। ਇਸ ਵਿੱਚ ਸਾਰੀਆਂ ਨਗਰ ਪਾਲਿਕਾਵਾਂ ਦੇ ਮਜ਼ਦੂਰ ਹਿੱਸਾ ਲੈ ਰਹੇ ਹਨ। ਪਟਨਾ ਨਗਰ ਨਿਗ਼ਮ ਵਿੱਚ ਤਕਰੀਬਨ 40,000 ਮਜ਼ਦੂਰ ਹੜ੍ਹਤਾਲ ਵਿੱਚ ਸ਼ਾਮਲ ਹਨ।
Continue reading
ਪੰਜਾਬ ਦੇ ਠੇਕਾਂ ਮਜ਼ਦੂਰਾਂ ਨੇ ਹੜਤਾਲ ਕੀਤੀ
ਪੰਜਾਬ ਰੋਡਵੇਜ ਦੇ ਠੇਕਾ ਮਜ਼ਦੂਰ, ਜਿਹਨਾਂ ਦੇ ਵਿਚ ਪੰਨ ਬਸਸੇਵਾ ਅਤੇ ਪੈਪਸੂ ਰੋਡਵੇਜ ਦੇ ਮਜ਼ਦੂਰ ਵੀ ਸ਼ਾਮਿਲ ਹਨ, ਉਹਨਾਂ ਨੇ ਨਿਯਮਿਤ ਰੋਜਗਾਰ ਅਤੇ ਸਮਾਨ ਦੇ ਲਈ ਸਮਾਨ ਤਨਖਾਂ ਦੀ ਮੰਗ ਨੂੰ ਲੈ ਕੇ 14 ਅਗਸਤ ਤੋਂ ਦੀਨਾ ਦੀ ਹੜਤਾਲ ਕੀਤੀ ਗਈ|ਹੜਤਾਲ ਦੀ ਅਗਵਾਈ ਪੀ.ਆਰ.ਟੀ.ਸੀ. ਠੇਕਾ ਮਜ਼ਦੂਰ ਯੂਨੀਅਨ ਨੇ ਕੀਤਾ ਅਤੇ ਇਸ ਦੇ ਵਿਚ 8000 ਮਜ਼ਦੂਰਾਂ ਨੇ ਹਿਸਾ ਲਿਆ| ਹੜਤਾਲ ਦੀ ਵਜ੍ਹਾ ਨਾਲ 3000 ਤੋਂ ਵੀ ਜਿਆਦਾ ਬੱਸਾਂ ਸੜਕਾ ਉਤੇ ਨਹੀਂ ਉਤਰੀਆਂ|
Continue reading
ਭਾਰਤੀ ਰੇਲ ਮਜ਼ਦੂਰਾਂ ਨੇ ਰੇਲ ਨਿਜੀਕਰਨ ਦਾ ਵਿਰੋਧ ਕੀਤਾ
4 ਅਗਸਤ, 202 ਨੂੰ ਭਾਰਤੀ ਰੇਲ ਦੇ ਮਜ਼ਦੂਰਾਂ ਨੇ ਜੰਤਰ ਮੰਤਰ ਉਤੇ ਜਾ ਕੇ ਧਰਨਾ ਦਿਤਾ ਅਤੇ ਪੂਰੇ ਇਕ ਦਿਨ ਦੀ ਭੁੱਖ ਹੜਤਾਲ ਕੀਤੀ| ਇਹ ਭੁੱਖ ਹੜਤਾਲ ਸਰਕਾਰ ਦੀ ਰੇਲ ਵਿਰੋਧੀ ਅਤੇ ਜਨ ਵਿਰੋਧੀ ਨੀਤੀਆਂ ਦੇ ਖਿਲਾਫ ਕੀਤਾ ਗਿਆਨ ਸੀ| ਧਰਨੇ ਦਾ ਸਾਰੀ ਭਾਗਡੋਰ ਆਲ ਇੰਡੀਆ ਲੋਕੋ ਰਨਿਗ ਸਟਾਫ ਐਸੋਸੀਏਸ਼ਨ ਦੇ ਅਗਵਾਈ ਦੇ ਵਿਚ ਕੀਤੀ ਗਈ| ਭਾਰੀ ਮੀਂਹ ਦੇ ਬਾਵਜੂਦ ਵੀ ਵਿਰੋਧ ਜੋਰਾਂ ਸ਼ੋਰਾਂ ਦੇ ਚਲਦਾ ਰਿਹਾ, ਅਤੇ ਪੂਰੇ ਜੋਸ਼ ਦੇ ਨਾਲ ਨਿਜੀਕਰਨ ਦੇ ਵਿਰੋਧ ਦੇ ਵਿਚ ਨਾਅਰੇ ਬੁਲੰਦ ਕੀਤੇ ਗਏ|
Continue reading
ਕਾਮਰੇਡ ਗੁਰਮੀਤ ਕੌਰ ਨਨਰ ਨੂੰ ਲਾਲ ਸਲਾਮ
ਸਾਡੀ ਪਿਆਰੀ ਕਾਮਰੇਡ ਗੁਰਮੀਤ ਕੌਰ ਨਨਰ ਦਾ, ਲੰਬਾ ਸਮਾਂ ਬੀਮਾਰ ਰਹਿਣ ਤੋਂ ਬਾਅਦ, 21 ਅਗਸਤ ਨੂੰ ਇਕ ਸ਼ਾਂਤ ਅਵਸਥਾ ਵਿਚ ਦੇਹਾਂਤ ਹੋ ਗਿਆ। ਉਸ ਵਕਤ ਉਸਦੀ ਸਪੁੱਤਰੀ ਇੰਦਰਾ ਅਤੇ ਜਵਾਈ ਮੈਨੁਅਲ ਉਹਦੇ ਕੋਲ ਸਨ। ਉਹ 94 ਸਾਲ ਦੇ ਸਨ। ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਇਸ ਸਿਦਕੀ ਕਾਮਰੇਡ ਜੁਝਾਰੂ ਦੀ ਯਾਦ ਨੂੰ ਸਲਾਮ ਕਰਦੀ ਹੈ।
Continue readingਬਿਲਕੀਸ ਬਾਨੋ ਕੇਸ ਦੇ ਮੁਜਰਮਾਂ ਦੀ ਰਿਹਾਈ:
ਹਿੰਦੋਸਤਾਨੀ ਰਾਜ ਪੂਰੀ ਤਰਾਂ ਫਿਰਕਾਪ੍ਰਸਤ ਹੈ – ਇਨਸਾਫ ਵਾਸਤੇ ਸੰਘਰਸ਼ ਨੂੰ ਅੱਗੇ ਵਧਾਉਣ ਲਈ ਇਕਮੁੱਠ ਹੋਵੋ!
15 ਅਗਸਤ ਨੂੰ, ਹਿੰਦੋਸਤਾਨ ਦੀ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਉਤੇ, 2002 ਵਿਚ ਗੁਜਰਾਤ ਵਿਚ ਹੋਈ ਨਸਲਕੁਸ਼ੀ ਦੁਰਾਨ ਕੀਤੇ ਗਏ ਸਮੂਹਿਕ ਬਲਾਤਕਾਰ ਅਤੇ ਕਤਲਾਂ ਦੇ 11 ਗੁਨਾਹਗਾਰਾਂ ਨੂੰ ਰਿਹਾ ਕਰ ਦਿਤਾ ਗਿਆ। ਉਨ੍ਹਾਂ ਨੂੰ 2008 ਵਿਚ ਇਕ ਗਰਭਵਤੀ ਔਰਤ, ਬਿਲਕੀਸ ਬਾਨੋ ਦੇ ਸਮੂਹਿਕ ਬਲਾਤਕਾਰ ਅਤੇ ਉਸ ਦੇ ਪ੍ਰਵਾਰ ਦੇ 14 ਮੈਂਬਰਾਂ ਨੂੰ ਕਤਲ ਕਰਨ ਦੇ ਘਿਨਾਉਣੇ ਜ਼ੁਰਮ ਵਿਚ ਉਮਰ ਕੈਦ ਦੀ ਸਜ਼ਾ ਦਿਤੀ ਗਈ ਸੀ। ਉਨ੍ਹਾਂ ਨੇ ਉਸ ਦੇ ਪ੍ਰਵਾਰ ਦੇ ਹੋਰ ਮੈਂਬਰਾਂ ਦੇ ਬਲਾਤਕਾਰ ਵੀ ਕੀਤੇ ਅਤੇ ਉਸ ਦੇ ਤਿੰਨ ਸਾਲਾ ਬੱਚੇ ਸਿਰ ਵਿਚ ਪੱਥਰ ਮਾਰ ਕੇ ਮਾਰ ਦਿਤਾ ਸੀ।
Continue reading
ਡਾਕ ਮਜ਼ਦੂਰਾਂ ਨੇ ਡਾਕ ਦੇ ਨਿਜੀਕਰਨ ਦਾ ਵਿਰੋਧ ਕੀਤਾ
10 ਅਗਸਤ 2022 ਨੂੰ ਤਿੰਨ ਲੱਖ ਤੋਂ ਵੀ ਜਿਆਦਾ ਡਾਕ ਮਜ਼ਦੂਰਾਂ ਨੇ ਇਕ ਦਿਨ ਦੀ ਹੜਤਾਲ ਕੀਤੀ| ਡਾਕ ਮਜ਼ਦੂਰਾਂ ਦੇ ਨਾਲ ਨਾਲ ਹੜਤਾਲ ਦੇ ਵਿਚ ਰੇਲਵੇ ਮੇਲ ਸਰਵਿਸ, ਮੇਲ ਮੋਟਰ ਸਰਵਿਸ, ਅਤੇ ਪੋਸਟ ਆਫਸ ਬੈਂਕ ਸਰਵਿਸ, ਦੇ ਮਜ਼ਦੂਰ ਅਤੇ ਪਿੰਡਾਂ ਦੇ ਡਾਕ ਕਰਮਚਾਰੀ ਵੀ ਸ਼ਾਮਿਲ ਸਨ| ਹੜਤਾਲ ਪੋਸਟਲ ਜੁਆਇੰਟ ਕੌਂਸਿਲ ਆਫ ਐਕਸ਼ਨ ਦੇ ਝੰਡੇ ਥੱਲੇ ਆਯੋਜਿਤ ਕੀਤੀ ਗਈ| ਜੋ ਡਾਕ ਮਜ਼ਦੂਰਾਂ ਦੀ ਸੰਯੁਕਤ ਫ਼ੰਡਰੇਸ਼ਨ ਦਾ ਇਕ ਵੱਡਾ ਮੰਚ ਹੈ| ਸਾਰੀਆਂ ਕੇਂਦਰੀ ਟਰੇਡ ਯੂਨੀਅਨਾਂ ਨੇ ਇਸ ਹੜਤਾਲ ਦਾ ਸਮਰਥਨ ਕੀਤਾ|
Continue reading
ਰਾਮਗੜ੍ਹ ਰੇਲਵੇ ਸਟੇਸ਼ਨ ‘ਤੇ ਜਨਤਕ ਸਹੂਲਤਾਂ ਦੀ ਮੰਗ ਨੂੰ ਲੈ ਕੇ ਕੀਤਾ ਗਿਆ ਸੰਘਰਸ਼
ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੀ ਉਪ ਤਹਿਸੀਲ ਰਾਮਗਡ਼੍ਹ ਦੇ ਅਧੀਨ ਆਉਣ ਵਾਲੇ ਰਾਮਗਡ਼੍ਹ ਹਾਲਟ ਸਟੇਸ਼ਨ ਤੇ ਜ਼ਰੂਰਤਮੰਦ ਜਨਤਕ ਸੁਵਿਧਾਵਾਂ ਦੀ ਘਾਟ ਹੈ। ਸਟੇਸ਼ਨ ਤੇ ਸੁਵਿਧਾਵਾਂ ਦੀਆਂ ਮੰਗਾਂ ਨੂੰ ਲੈ ਕੇ ਉੱਥੇ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਨਿਵਾਸੀ ਲਗਾਤਾਰ ਸੰਘਰਸ਼ ਕਰ ਰਹੇ ਹਨ।
Continue readingਅਜ਼ਾਦੀ ਦੀ 75ਵੀਂ ਵਰ੍ਹੇਗੰਢ:
ਹਿੰਦੋਸਤਾਨ ਨੂੰ ਬਸਤੀਵਾਦ ਦੀ ਵਿਰਾਸਤ ਤੋਂ ਮੁਕਤੀ ਦੀ ਜ਼ਰੂਰਤ ਹੈ
ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਬਿਆਨ, 15 ਅਗਸਤ, 2022
ਹਿੰਦੋਸਤਾਨ ਨੇ 75 ਸਾਲ ਪਹਿਲਾਂ ਬਸਤੀਵਾਦੀ ਹਕੂਮਤ ਤੋਂ ਅਜ਼ਾਦੀ ਪ੍ਰਾਪਤ ਕਰ ਲਈ। ਲੇਕਿਨ, ਆਰਥਿਕ ਸਬੰਧ, ਰਾਜਕੀ ਸੰਸਥਾਵਾਂ ਅਤੇ ਦੇਸ਼ ਵਿਚ ਸਿਆਸੀ ਪ੍ਰੀਕ੍ਰਿਆ ਉਪਰ ਬਰਤਾਨਵੀ ਰਾਜ ਦੀ ਛਾਪ ਜਾਰੀ ਹੈ।
Continue reading