ਕਾਰਲ ਮਾਰਕਸ ਦੇ ਜਨਮ ਦੀ 205ਵੀਂ ਸਾਲ-ਗਿਰ੍ਹਾ:
ਕਮਿਉਨਿਜ਼ਮ ਲਈ ਲੜਨ ਵਾਲੇ ਮਹਾਨ ਇਨਕਲਾਬੀ ਚਿੰਤਕ ਕਾਰਲ ਮਾਰਕਸ ਨੂੰ ਸਲਾਮ

ਕਾਰਲ ਮਾਰਕਸ, ਜਿਨ੍ਹਾਂ ਦਾ ਜਨਮ 5 ਮਈ 1818 ਨੂੰ ਹੋਇਆ ਸੀ, ਕਮਿਉਨਿਜ਼ਮ ਲਈ ਲੜਾਈ ਕਰਨ ਵਾਲਾ ਇਕ ਮਹਾਨ ਇਨਕਲਾਬੀ ਚਿੰਤਕ ਸੀ। ਉਸ ਦੀ ਜ਼ਿੰਦਗੀ ਦਾ ਮਿਸ਼ਨ ਪੂੰਜੀਵਾਦੀ ਸਮਾਜ ਅਤੇ ਪੂੰਜੀਵਾਦ ਵਲੋਂ ਬਣਾਏ ਗਏ ਅਦਾਰਿਆਂ ਦਾ ਤਖਤਾ ਪਲਟਾ ਕੇ ਆਧੁਨਿਕ ਪ੍ਰੋਲਤਾਰੀਆ/ਮਜ਼ਦੂਰ ਜਮਾਤ ਦੀ ਮੁਕਤੀ ਪ੍ਰਾਪਤ ਕਰਨ ਵਿਚ ਯੋਗਦਾਨ ਪਾਉਣਾ ਸੀ।

Continue reading
Government derecognizes two Unions of postal workers

ਸਰਕਾਰ ਨੇ ਡਾਕ ਮਜ਼ਦੂਰਾਂ ਦੀਆਂ ਦੋ ਯੂਨੀਅਨਾਂ ਦੀ ਮਾਨਤਾ ਰੱਦ ਕਰ ਦਿੱਤੀ:
ਮਜ਼ਦੂਰਾਂ ਦੇ ਹੱਕਾਂ ਤੇ ਸਿੱਧਾ ਹਮਲਾ!

26 ਅਪ੍ਰੈਲ, 2023 ਨੂੰ ਭਾਰਤ ਸਰਕਾਰ ਦੇ ਸੰਚਾਰ ਮੰਤਰਾਲਿਆ ਦੇ ਡਾਕ ਵਿਭਾਗ ਨੇ ਆਲ ਇੰਡੀਆ ਇੰਪਲਾਈਜ਼ ਯੂਨੀਅਨ (ਏ.ਆਈ.ਪੀ.ਈ.ਯੂ.) ਅਤੇ ਨੈਸ਼ਨਲ ਫ਼ੈਡਰੇਸ਼ਨਚ ਆਫ਼ ਪੋਸਟਲ ਇੰਪਲਾਈਜ਼ (ਐਨ.ਐਫ.ਪੀ.ਈ.) ਦੀ ਮਾਨਤਾ ਰੱਦ ਕਰਨ ਦੇ ਹੁਕਮ ਜ਼ਾਰੀ ਕੀਤੇ ਹਨ। ਸਰਕਾਰੀ ਹੁਕਮ ਦੇ ਅਨੁਸਾਰ, ਏ.ਆਈ.ਪੀ.ਈ.ਯੂ. ਅਤੇ ਐਨ.ਐਫ਼.ਪੀ.ਈ. ਦੀ ਮਾਨਤਾ ਰੱਦ ਕਰ ਦਿੱਤੀ ਗਈ ਹੈ, ਕਿਉਂ ਕਿ ਉਨ੍ਹਾਂ ਨੇ ਕੇਂਦਰੀ ਸਿਵਲ ਸੇਵਾ (ਸੇਵਾ ਸੰਘ ਦੀ ਮਾਨਤਾ) ਨਿਯਮ, 1993 ਦੀ ਉਲੰਘਣਾ ਕੀਤੀ ਸੀ।

Continue reading
Women_wrestlers_on_dharna


ਯੌਨ ਸੋਸ਼ਣ ਦੇ ਖ਼ਿਲਾਫ਼ ਪਹਿਲਵਾਨਾਂ ਦਾ ਸੰਘਰਸ਼!

ਓਲੰਪਿਕ, ਰਾਸਟਰ ਮੰਡਲ ਖੇਡਾਂ, ਏਸ਼ੀਆਈ ਅਤੇ ਵਿਸ਼ਵ ਪ੍ਰਤੀਯੋਗਿਤਾਵਾਂ ਵਿੱਚ ਹਿੰਦੋਸਤਾਨ ਦੀ ਸ਼ਾਨ ਉੱਚੀ ਕਰਨ ਵਾਲੇ ਪਹਿਲਵਾਨ ਪਿਛਲੇ ਇੱਕ ਹਫ਼ਤੇ ਤੋਂ ਨਵੀਂ ਦਿੱਲੀ ਦੇ ਜੰਤਰ-ਮੰਤਰ ਤੇ ਵਿਰੋਧ ਪ੍ਰਦਰਸ਼ਣ ਕਰ ਰਹੇ ਹਨ। ਉਹ ਰਾਜ ਅਤੇ ਉਨ੍ਹਾਂ ਦੀ ਸੰਸਥਾ ‘ਭਾਰਤੀ ਕੁਸ਼ਤੀ ਸੰਘ’ (ਡਬਲਯੂ.ਐਫ਼.ਆਈ.) ਦੇ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਕਨੂੰਨੀ ਲੜਾਈ ਵੀ ਲੜ ਰਹੇ ਹਨ। ਪਹਿਲਵਾਨਾਂ ਨੇ ਡਬਲਯੂ.ਐਫ਼.ਆਈ. ਦੇ ਪ੍ਰਧਾਨ ਬ੍ਰਿਜ਼ ਭੂਸ਼ਣ ਸ਼ਰਨ ਸਿੰਘ (ਜੋ ਪੂਰਵੀ ਉੱਤਰ ਪ੍ਰਦੇਸ਼ ਤੋਂ ਭਾਜਪਾ ਦੇ ਮੈਂਬਰ ਪਾਰਲੀਮੈਂਟ ਹਨ ਅਤੇ ਉਸ ਇਲਾਕੇ ਵਿੱਚ ਕਾਫੀ ਰਾਜਨੀਤਕ ਦਬਦਬਾ ਰੱਖਦੇ ਹਨ।) ਅਤੇ ਡਬਲਯੂ.ਐਫ਼.ਆਈ. ਦੇ ਹੋਰ ਅਧਿਕਾਰੀਆਂ ਤੇ ਵੀ ਦੋਸ਼ ਲਗਾਇਆ ਹੈ ਕਿ ਉਹ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਨਬਾਲਕ ਲੜਕੀਆਂ ਸਮੇਤ ਐਰਤ ਪਹਿਲਵਾਨਾਂ ਦਾ ਯੋਨ ਸੋਸ਼ਣ ਕਰਦੇ ਆ ਰਹੇ ਹਨ।

Continue reading


ਅੰਤਰਰਾਸ਼ਟਰੀ ਮਜ਼ਦੂਰ ਜਮਾਤ ਦਾ ਦਿਨ, ਮਈ ਦਿਵਸ – ਜ਼ਿੰਦਾਬਾਦ!

ਸਰਮਾਏਦਾਰਾ ਢਾਂਚੇ ਦੇ ਖਿਲਾਫ ਸੰਘਰਸ਼ ਕਰਦੇ ਹੋਏ ਵਧੇ ਚਲੋ!

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਸੱਦਾ, 1 ਮਈ, 2023

ਅੰਤਰਰਾਸ਼ਟਰੀ ਮਜ਼ਦੂਰ ਜਮਾਤ ਦਿਵਸ, ਮਈ ਦਿਵਸ ਦੇ ਅਵਸਰ ਉਤੇ, ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੁਨੀਆਂ ਦੇ ਤਮਾਮ ਮਜ਼ਦੂਰਾਂ ਨੂੰ ਸਲਾਮ ਕਰਦੀ ਹੈ। ਅਸੀਂ ਉਨ੍ਹਾਂ ਸਭਨਾਂ ਨੂੰ ਸਲਾਮ ਕਰਦੇ ਹਾਂ ਜਿਹੜੇ ਸਰਮਾਏਦਾਰ ਜਮਾਤ ਦੀਆਂ ਸਰਕਾਰਾਂ ਵਲੋਂ ਉਨ੍ਹਾਂ ਦੇ ਸਖਤ ਸੰਘਰਸ਼ਾਂ ਰਾਹੀਂ ਜਿੱਤੇ ਹੱਕਾਂ ਅਤੇ ਜਾਇਜ਼ ਮੰਗਾਂ ਉਤੇ ਵਹਿਸ਼ੀ ਹਮਲਿਆਂ ਦੇ ਖਿਲਾਫ ਲੜਾਈ ਕਰ ਰਹੇ ਹਨ।

Continue reading


ਮਈ ਦਿਵਸ ਦਾ ਅਰੰਭ

ਮਈ ਦਿਵਸ ਦਾ ਅਰੰਭ ਕੰਮ ਦੀ ਦਿਹਾੜੀ/ਘੰਟੇ ਘੱਟ ਕਰਨ ਵਾਸਤੇ ਸੰਘਰਸ਼ ਨਾਲ ਜੁੜਿਆ ਹੋਇਆ ਹੈ, ਜਿਸ ਮੰਗ ਦੀ ਮਜ਼ਦੂਰ ਜਮਾਤ ਲਈ ਇਕ ਬਹੁਤ ਵੱਡੀ ਸਿਆਸੀ ਮਹੱਤਤਾ ਹੈ। ਕੰਮ ਦੀ ਛੋਟੀ ਦਿਹਾੜੀ ਲਈ ਸੰਘਰਸ਼ ਤਕਰੀਬਨ ਉਸੇ ਸਮੇਂ ਹੀ ਸ਼ੁਰੂ ਹੋ ਗਿਆ ਸੀ ਜਦੋਂ ਬਰਤਾਨੀਆਂ, ਅਮਰੀਕਾ ਅਤੇ ਯੂਰਪੀ ਦੇਸ਼ਾਂ ਵਿਚ ਫੈਕਟਰੀ ਸਿਸਟਮ ਸ਼ੁਰੂ ਹੋਇਆ ਸੀ। ਮਜ਼ਦੂਰ 14-16-18 ਘੰਟੇ ਲੰਬਾ ਸਮਾਂ ਕਰਨ ਦੀ ਵਿਰੋਧਤਾ ਕਰ ਰਹੇ ਸਨ। 1820ਵਿਆਂ ਅਤੇ 1830ਵਿਆਂ ਦੇ ਦਹਾਕਿਆਂ ਵਿਚ ਕੰਮ ਦੇ ਘੰਟੇ ਘਟਾਉਣ ਦੇ ਮਾਮਲੇ ਨੂੰ ਲੈ ਕੇ ਹੜਤਾਲਾਂ ਦੀ ਭਰਮਾਰ ਸੀ।

Continue reading

ਕੰਮ ਦੇ 12 ਘੰਟੇ ਕਰਨ ਦੇ ਪ੍ਰਸਤਾਵ ਦਾ ਭਾਰੀ ਵਿਰੋਧ!
ਕੰਮ ਦੇ ਘੰਟਿਆਂ ਨੂੰ ਵਧਾਉਣ ਵਾਲੇ ਸੰਸ਼ੋਧਨ ਤੇ ਤਾਮਿਲਨਾਡੂ ਸਰਕਾਰ ਰੋਕ ਲਾਉਣ ਦੇ ਲਈ ਮਜ਼ਬੂਰ ਹੋਈ!

24 ਅਪ੍ਰੈਲ ਨੂੰ ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਕਾਰਖਾਨਾ ਕਨੂੰਨ (1948) ਵਿੱਚ ਕੀਤੇ ਗਏ ਸੰਸ਼ੋਧਨ ਨੂੰ ਲਾਗੂ ਕਰਨ ਤੇ ਰੋਕ ਲਗਾਉਣ ਦੇ ਆਪਣੀ ਸਰਕਾਰ ਦੇ ਫ਼ੈਸਲੇ ਦਾ ਐਲਾਨ ਕੀਤਾ। ਇਸ ਸ਼ੋਧ ਦੇ ਅਨੁਸਾਰ ਕੰਮ ਕਰਨ ਦੇ ਸਮੇਂ ਨੂੰ 8 ਘੰਟੇ ਤੋਂ ਵਧਾ ਕੇ 12 ਘੰਟੇ ਕਰ ਦਿੱਤਾ ਜਾਵੇਗਾ। 21 ਅਪ੍ਰੈਲ ਨੂੰ ਰਾਜ ਵਿਧਾਨ ਸਭਾ ਵਿੱਚ ਇਸ ਵਿਧੇਅਕ ਨੂੰ ਪਾਸ ਕਰ ਦਿੱਤਾ ਗਿਆ ਸੀ, ਜਦ ਕਿ ਵਿਰੋਧੀ ਦਲਾਂ ਨੇ ਇਸਦਾ ਵਿਰੋਧ ਕਰਨ ਦੇ ਲਈ ਵਿਧਾਨ ਸਭਾ ਵਿੱਚੋਂ ਵਾਕ ਆਊਟ ਕਰ ਦਿੱਤਾ ਸੀ।

Continue reading


ਤਾਮਿਲਨਾਡੂ ਦੇ ਚਮੜਾ ਉਧਯੋਗ ਨਾਲ ਜੁੜੇ ਮਜ਼ਦੂਰਾਂ ਨੇ ਇੱਕ ਜੁਝਾਰੂ ਵਿਰੋਧ ਪ੍ਰਦਰਸ਼ਣ ਕੀਤਾ!

ਤਾਮਿਲਨਾਡੂ ਦੇ ਚਮੜਾ ਉਧਯੋਗ ਨਾਲ ਜੁੜੇ ਮਜ਼ਦੂਰ ਆਪਣੇ ਅਧਿਕਾਰਾਂ ਦੇ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਪਿਛਲੇ ਕੁਝ ਸਾਲਾਂ ਦੇ ਦੌਰਾਨ ਨਿਰਿਆਤ ਵਿੱਚ ਕਮੀ ਆਉਣ ਤੋਂ ਬਾਦ ਅਤੇ ਫਿਰ ਕੋਵਿਡ ਦੇ ਨਾਂ ਤੇ ਬਾਰ ਬਾਰ ਲਗਾਏ ਗਏ ਲਾਕ-ਡਾਊਨ ਦੇ ਫ਼ਲਸਵਰੂਪ, ਚਮੜਾ ਉਧਯੋਗ ਦੀਆਂ ਕਈ ਇਕਾਈਆਂ ਬੰਦ ਹੋ ਗਈਆਂ ਹਨ।

Continue reading


ਹਰਿਆਣਾ ਦੇ ਸਿਰਸਾ ਸ਼ਹਿਰ ਵਿੱਚ ਸ਼ਹੀਦੀ ਦਿਨ ਦੇ ਮੌਕੇ ਤੇ ਜਨ ਸਭਾ ਕੀਤੀ ਗਈ!

26 ਮਾਰਚ ਨੂੰ ਸ਼ਹੀਦੀ ਦਿਵਸ ਦੇ ਮੌਕੇ ਤੇ ਹਰਿਆਣਾ ਦੇ ਜ਼ਿਲਾ ਸਿਰਸਾ ਦੇ ਪਿੰਡ ਮਾਧੋਸਿਧਾਣਾ ਵਿੱਚ ਮਜ਼ਦੂਰ ਏਕਤਾ ਕਮੇਟੀ ਵਲੋਂ ਇੱਕ ਜਨਤਕ ਸਭਾ ਕੀਤੀ ਗਈ। ਸਭਾ ਦੇ ਸਨਮੱਖ ਉਠਾਏ ਜਾਣ ਵਾਲੇ ਕੰਮਾਂ ਦੀ ਯੋਜਨਾ ਬਣਾਈ ਗਈ। ਕਈ ਸਾਰੇ ਸਾਥੀ ਰਾਜਸਥਾਨ ਤੋਂ ਵੀ ਸਭਾ ਵਿੱਚ ਸ਼ਾਮਲ ਹੋਏ।

Continue reading

ਤਮਿਲਨਾਡੂ ਦੇ ਕਿਸਾਨਾ ਦੀਆਂ ਸਮੱਸਿਆਵਾਂ ਤੇ ਸਮੇਲਨ
ਆਪਣੇ ਅਧਿਕਾਰਾਂ ਦੀ ਰਾਖੀ ਦੇ ਵਿੱਚ ਕਿਸਾਨਾਂ ਦੀ ਜੁਝਾਰੂ ਏਕਤਾ ਨੂੰ ਮਜ਼ਬੂਤ ਕਰਨ ਦਾ ਦ੍ਰਿੜ ਸੰਕਲਪ!

ਤਾਮਿਲਨਾਡੂ ਵਿੱਚ ਤੇਜਾਵੁਰ ਦੇ ਕੋਲ ਅਮਾਪੇਟੱਈ ਵਿੱਚ ਕਿਸਾਨਾਂ ਦੀਆਂ ਸਮੱਸਿਆਵਾਂ ਤੇ ਅੱਗੇ ਦੇ ਰਸਤੇ ਤੇ ਚਰਚਾ ਕਰਨ ਦੇ ਲਈ ਇੱਕ ਸਮੇਲਨ ਦਾ ਅਯੋਜਨ ਕੀਤਾ ਗਆ। ਇਸ ਵਿੱਚ ਸੋਕਾ ਪੀੜਤ ਇਲਾਕੇ ਵਿੱਚ ਫ਼ਸਲਾਂ ਦੀ ਸਿੰਚਾਈ ਦੇ ਲਈ ਪਾਣੀ ਦੀ ਘਾਟ, ਸਾਰੀਆਂ ਫ਼ਸਲਾਂ ਦੇ ਲਈ ਯਕੀਨੀ ਘੱਟੋ-ਘੱਟ ਸਹਿਯੋਗੀ ਮੁੱਲ ਦੀ ਘਾਟ, ਸਟੋਰ ਅਤੇ ਹੋਰ ਬੁਨਿਆਦੀ ਸਹੂਲਤਾਂ ਦੀ ਘਾਟ ਸਮੇਤ ਕਿਸਾਨਾਂ ਦੇ ਸਾਹਮਣੇ ਖੜੇ ਹੋਰ ਫ਼ੌਰੀ ਮੁੱਦਿਆਂ ਤੇ ਚਰਚਾ ਕੀਤੀ ਗਈ।

Continue reading