ਮਹਾਨ ਅਕਤੂਬਰ ਇਨਕਲਾਬ ਦੀ 106ਵੀਂ ਵਰ੍ਹੇਗੰਢ ਉਤੇ:
ਹਾਲਾਤ ਪ੍ਰੋਲਤਾਰੀ ਇਨਕਲਾਬਾਂ ਦੇ ਇਕ ਨਵੇਂ ਦੌਰ ਦੀ ਮੰਗ ਕਰ ਰਹੇ ਹਨ

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਬਿਆਨ, 5 ਨਵੰਬਰ, 2023

7 ਅਕਤੂਬਰ, 1917 (ਉਸ ਵੇਲੇ ਦੇ ਰੂਸੀ ਕਲੰਡਰ ਮੁਤਾਬਕ 25 ਅਕਤੂਬਰ) ਨੂੰ ਰੂਸ ਦੇ ਮਜ਼ਦੂਰਾਂ, ਕਿਸਾਨਾਂ ਅਤੇ ਸੈਨਿਕਾਂ ਨੇ ਬਾਲਸ਼ਵਿਕ ਪਾਰਟੀ, ਜਿਸ ਦੇ ਮੁੱਖੀ ਲੈਨਿਨ ਸਨ, ਦੀ ਅਗਵਾਈ ਵਿਚ ਉਥੋਂ ਦੀ ਸਰਮਾਏਦਾਰੀ ਦੀ ਹਕੂਮਤ ਦਾ ਤਖਤਾ ਉਲਟਾ ਦਿਤਾ। ਉਸ ਇਨਕਲਾਬ ਨੇ ਬਾਕੀ ਦੇ ਮੇਹਨਤਕਸ਼ ਲੋਕਾਂ ਨਾਲ ਭਾਈਵਾਲੀ ਵਿਚ ਮਜ਼ਦੂਰ ਜਮਾਤ ਦਾ ਸਥਾਪਤ ਕੀਤਾ।

ਮਹਾਨ ਅਕਤੂਬਰ ਇਨਕਲਾਬ ਉਸ ਵੇਲੇ ਹੋਇਆ ਜਦੋਂ ਸਾਮਰਾਜਵਾਦੀ ਤਾਕਤਾਂ ਨੇ ਮਨੁੱਖੀ ਸਮਾਜ ਨੂੰ ਪਹਿਲੀ ਵਿਸ਼ਵ ਜੰਗ ਵਿਚ ਝੋਕ ਦਿਤਾ ਸੀ। ਇਨਕਲਾਬ ਨੇ ਉਸ ਜੰਗ ਨੂੰ ਖਤਮ ਕਰਾਉਣ ਵਿਚ ਫੈਸਲਾਕੁੰਨ ਭੂਮਿਕਾ ਅਦਾ ਕੀਤੀ।

Lenin in Feb revolutionਬਰਤਾਨੀਆਂ, ਫਰਾਂਸ, ਰੂਸ, ਇਟਲੀ ਅਤੇ ਜਪਾਨ ਦਾ ਗੱੁਟ ਜਰਮਨੀ, ਆਸਟਰੀਆ-ਹੰਗਰੀ ਅਤੇ ਤੁਰਕੀ ਦੇ ਗੁੱਟ ਦੇ ਖਿਲਾਫ ਭਿੜ ਰਿਹਾ ਸੀ। ਅਮਰੀਕਾ ਪਹਿਲੇ ਗੁੱਟ ਵਿਚ ਸ਼ਾਮਲ ਹੋ ਗਿਆ। ਇਹ ਵਿਰੋਧੀ ਸਾਮਰਾਜਵਾਦੀ ਤਾਕਤਾਂ ਦੁਨੀਆਂ ਨੂੰ ਆਪਸ ਵਿਚ ਦੁਬਾਰਾ ਵੰਡਣ ਦੀ ਖਾਤਰ ਇਕ ਦੂਸਰੀ ਨਾਲ ਲੜ ਰਹੀਆਂ ਸਨ। ਹਿੰਦੋਸਤਾਨ ਵਰਗੀਆਂ ਬਸਤੀਆਂ ਸਮੇਤ ਮਜ਼ਦੂਰ ਅਤੇ ਕਿਸਾਨ ਸਰਮਾਏਦਾਰਾਂ ਦੇ ਸਾਮਰਾਜਵਾਦੀ ਨਿਸ਼ਾਨਿਆਂ ਦੀ ਪ੍ਰਾਪਤੀ ਦੀ ਖਾਤਰ ਇਕ ਦੂਸਰੇ ਨੂੰ ਕਤਲ ਕਰ ਰਹੇ ਹਨ।

ਇਨਕਲਾਬ ਦੀ ਜਿੱਤ ਤੋਂ ਬਾਅਦ, ਸੋਵੀਅਤ ਰਾਜ ਵਲੋਂ ਲਏ ਗਏ ਪਹਿਲੇ ਕਦਮਾਂ ਵਿਚੋਂ ਇਕ ਸੀ ਰੂਸ ਨੂੰ ਅੰਤਰ-ਸਾਮਰਾਜੀ ਜੰਗ ਵਿਚੋਂ ਬਾਹਰ ਲਿਆਉਣਾ। ਸੋਵੀਅਤ ਰਾਜ ਨੇ, ਸਾਮਰਾਜਵਾਦੀ ਤਾਕਤਾਂ ਵਲੋਂ ਜੰਗ ਤੋਂ ਬਾਦ ਦੁਨੀਆਂ ਨੂੰ ਆਪਸ ਵਿਚ ਵੰਡਣ ਲਈ ਕੀਤੇ ਗਏ ਸਮਝੌਤਿਆਂ ਨੂੰ ਲੋਕਾਂ ਦੇ ਸਾਹਮਣੇ ਨੰਗਿਆਂ ਕਰ ਦਿਤਾ।

ਮੁੱਖ ਸਰਮਾਏਦਾਰਾ ਦੇਸ਼, ਜਿਥੇ ਫੈਸਲੇ ਲੈਣ ਦੀ ਤਾਕਤ ਕੇਵਲ ਤੁੱਛ ਜਿਹੀ ਅਲਪ-ਸੰਖਿਆ ਦੇ ਹੱਥ ਵਿਚ ਸੀ, ਉਸ ਨਾਲੋਂ ਮਜ਼ਦੂਰਾਂ ਅਤੇ ਕਿਸਾਨਾਂ ਦਾ ਸਿਆਸੀ ਢਾਂਚਾ ਬਿਲਕੁਲ ਉਲਟ ਸੀ। ਅਕਤੂਬਰ ਇਨਕਲਾਬ ਤੋਂ ਬਾਦ ਰੂਸ ਵਿਚ ਮਜ਼ਦੂਰ, ਕਿਸਾਨ ਅਤੇ ਸੈਨਿਕ, ‘ਸੋਵੀਅਤਾਂ’ ਨਾਮ ਦੀਆਂ ਆਪਣੀਆਂ ਜਨਤਕ ਜਥੇਬੰਦੀਆਂ ਰਾਹੀਂ ਫੈਸਲੇ-ਲੈਣ ਦੀ ਤਾਕਤ ਦੀ ਵਰਤੋਂ ਕਰਦੇ ਸਨ। ਹਰ ਸੋਵੀਅਤ ਦੇ ਮੈਂਬਰਾਂ ਨੂੰ ਚੁਣਨ ਅਤੇ ਚੁੱਣੇ ਜਾਣ ਦਾ ਅਧਿਕਾਰ ਸੀ ਅਤੇ ਇਸ ਦੇ ਨਾਲ ਨਾਲ ਉਨ੍ਹਾਂ ਆਪਣੇ ਚੁਣੇ ਹੋਏ ਪ੍ਰਤੀਨਿਧ ਨੂੰ ਕਿਸੇ ਵੀ ਸਮੇਂ ਵਾਪਸ ਬੁਲਾਉਣ ਦਾ ਅਧਿਕਾਰ ਵੀ ਪ੍ਰਾਪਤ ਸੀ।

ਇਨਕਲਾਬ ਰਾਹੀਂ ਸੱਤਾ ਉਤੇ ਕਬਜ਼ਾ ਕਰਨ ਤੋਂ ਬਾਦ ਰਜਵਾੜਾਸ਼ਾਹੀ ਦੀ ਰਹਿੰਦ-ਖੂਹੰਦ ਨੂੰ ਖਤਮ ਕਰਨਾ ਸਭ ਤੋਂ ਪਹਿਲੇ ਕਦਮਾਂ ਵਿਚੋਂ ਸੀ। ਸੋਵੀਅਤ ਰਾਜ ਨੇ ਜਗੀਰਦਾਰਾਂ ਕੋਲੋਂ ਸੈਂਕੜੇ ਏਕੜ ਵਾਹੀ-ਯੋਗ ਜ਼ਮੀਨ ਖੋਹ ਕੇ ਉਸ ਨੂੰ ਕਿਸਾਨਾਂ ਦੀਆਂ ਕਮੇਟੀਆਂ ਨੂੰ ਸੌਂਪ ਦਿਤੀ ਅਤੇ ਇਸ ਤਰਾਂ ਉਨ੍ਹਾਂ ਨੂੰ ਗੁਲਾਮੀ ਤੋਂ ਮੁਕਤ ਕਰਾ ਦਿਤਾ।

ਸੋਵੀਅਤ ਰਾਜ ਨੇ ਔਰਤਾਂ ਨੂੰ ਹਰ ਤਰਾਂ ਦੇ ਵਿਤਕਰੇ ਅਤੇ ਜਬਰ ਤੋਂ ਮੁਕਤ ਕਰਾਉਣ ਵਲ ਅੱਵਲ ਦਰਜੇ ਦਾ ਧਿਆਨ ਦਿਤਾ। ਔਰਤਾਂ ਨੂੰ ਉਤਪਾਦਨ ਦੇ ਕੰਮ ਵਿਚ ਅਤੇ ਸਮਾਜ ਦੇ ਹਰ ਮਾਮਲੇ ਵਿਚ ਹਿੱਸਾ ਲੈਣ ਦੇ ਕਾਬਲ ਬਣਾਉਣ ਲਈ ਬਹੁਤ ਬੜੇ ਕਦਮ ਉਠਾਏ ਗਏ।

ਕੌਮਾਂ ਦੇ ਉਤਪੀੜਨ ਦਾ ਖਾਤਮਾ ਪ੍ਰੋਲਤਾਰੀ ਸਮਾਜ ਦੀਆਂ ਸਭ ਤੋਂ ਅਹਿਮ ਪ੍ਰਾਪਤੀਆਂ ਵਿਚੋਂ ਸੀ। ਸੋਵੀਅਤ ਸਮਾਜਵਾਦੀ ਗਣਤੰਤਰ ਸੰਘ ਨੂੰ ਲੋਕਾਂ ਦੀ ਸਵੈ-ਇੱਛਾ ਨਾਲ ਸਥਾਪਤ ਕੀਤਾ ਗਿਆ ਸੀ, ਜਿਥੇ ਹਰ ਘਟਕ ਕੌਮ ਨੂੰ ਸਵੈ-ਨਿਰਣੇ ਦਾ ਅਧਿਕਾਰ ਸੀ, ਜਿਸ ਵਿਚ ਵੱਖ ਹੋਣ ਦਾ ਅਧਿਕਾਰ ਵੀ ਸ਼ਾਮਲ ਸੀ। ਇਹ ਦੁਨੀਆਂ ਦੇ ਕੌਮੀ ਮੁਕਤੀ ਲਈ ਲੜਨ ਵਾਲੇ ਉਤਪੀੜਤ ਲੋਕਾਂ ਨੂੰ ਉਤਸ਼ਾਹਤ ਕਰਨ ਵਾਲੀ ਇਕ ਸਿਰਕੱਢਵੀਂ ਮਿਸਾਲ ਸੀ।

ਅਕਤੂਬਰ ਇਨਕਲਾਬ ਦੇ ਪਹਿਲੇ ਕੁਝ ਮਹੀਨਿਆਂ ਵਿਚ ਹੀ, ਸੋਵੀਅਤ ਰਾਜ ਨੇ ਬੜੇ ਪੈਮਾਨੇ ਦੀ ਇੰਡਸਟਰੀ, ਟਰਾਂਸਪੋਰਟ, ਬੈਕਿੰਗ ਅਤੇ ਵਪਾਰ ਬੜੇ ਸਰਮਾਏਦਾਰਾਂ ਦੇ ਕੋਲੋਂ ਜ਼ਬਤ ਕਰ ਲਿਆ ਅਤੇ ਲੋਕਾਂ ਦੀ ਮਾਲਕੀ ਵਾਲੇ ਸਮਾਜਿਕ ਅਦਾਰੇ ਬਣਾ ਦਿਤਾ। 1920ਵਿਆਂ ਵਾਲੇ ਪਹਿਲੇ ਦਹਾਕੇ ਵਿਚ ਉਸ ਨੇ (ਸੋਵੀਅਤ ਰਾਜ ਨੇ) ਗਰੀਬ ਕਿਸਾਨਾਂ ਨੂੰ ਆਪਣੀ ਮਰਜ਼ੀ ਨਾਲ ਆਪਣੀ ਆਪਣੀ ਜ਼ਮੀਨ ਨੂੰ ਇਕ ਥਾਂ ਕਰਕੇ, ਸਾਂਝਾ ਅਤੇ ਬੜਾ ਸਹਿਕਾਰੀ ਫਾਰਮ ਬਣਾਉਣ ਲਈ ਉਤਸ਼ਾਹਤ ਕੀਤਾ। ਤਮਾਮ ਵਸਤਾਂ ਅਤੇ ਸੇਵਾਵਾਂ ਨੂੰ ਮੇਹਨਤਕਸ਼ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਇਕੋ ਇਕ ਯੋਜਨਾ ਹੇਠ ਲੈ ਆਂਦਾ। ਇਸ ਤਰਾਂ ਇਕ ਨਵਾਂ ਆਰਥਿਕ ਢਾਂਚਾ ਉਭਰ ਆਇਆ ਜਿਸ ਵਿਚ ਕੋਈ ਬੇਰੁਜ਼ਗਾਰੀ ਨਹੀਂ ਸੀ ਅਤੇ ਨਾਂ ਹੀ ਮੁਦਰਾਸਫੀਤੀ। ਲੋਕਾਂ ਦੇ ਰਹਿਣ ਸਹਿਣ ਦਾ ਮਿਆਰ ਸਾਲ ਦਰ ਸਾਲ ਬੇਹਤਰ ਹੁੰਦਾ ਗਿਆ।

ਜਦ ਕਿ 1929 ਵਿਚ ਸ਼ੁਰੂ ਹੋਏ ਮਹਾਂ ਸੰਕਟ ਦੇ ਨਤੀਜਿਆਂ ਵਜੋਂ ਅਮਰੀਕਾ, ਬਰਤਾਨੀਆਂ, ਫਰਾਂਸ ਅਤੇ ਹੋਰ ਸਰਮਾਏਦਾਰਾ ਦੇਸ਼ਾਂ ਦੀ ਆਰਥਿਕਤਾ ਵਿਚ ਨਿਘਾਰ ਆਇਆ, ਪਰ ਸੋਵੀਅਤ ਸੰਘ ਦੀ ਸਮਾਜਵਾਦੀ ਆਰਥਿਕਤਾ ਦਾ ਬੇਰੋਕ ਸਰਬਪੱਖੀ ਵਿਕਾਸ ਤੇਜ਼ ਹੁੰਦਾ ਗਿਆ।

ਸੋਵੀਅਤ ਸੰਘ ਵਿਚ ਸਮਾਜਵਾਦ ਦੀ ਉੱਨਤੀ ਨੇ ਦੁਨੀਆਂ ਭਰ ਦੇ ਦੇਸ਼ਾਂ ਦੀ ਮਜ਼ਦੂਰ ਜਮਾਤ ਅਤੇ ਦੱਬੇ ਕੁਚਲੇ ਲੋਕਾਂ ਨੂੰ ਉਤਸ਼ਾਹਤ ਕੀਤਾ। ਸੋਵੀਅਤ ਸੰਘ ਦੀ ਉੱਨਤੀ ਨੇ ਦਿਖਾ ਦਿਤਾ ਕਿ ਇਕ ਅਜੇਹਾ ਸਮਾਜਿਕ ਢਾਂਚਾ ਉਸਾਰਿਆ ਜਾਣਾ ਸੰਭਵ ਹੈ ਜਿਸ ਵਿਚ ਕੋਈ ਸਰਮਾਏਦਾਰ ਜਾਂ ਜਗੀਰਦਾਰ ਨਾ ਹੋਣ। ਇਸ ਨੇ ਬਸਤੀਵਾਦੀ ਹਕੂਮਤ, ਸਾਮਰਾਜਵਾਦ ਅਤੇ ਹਰ ਪ੍ਰਕਾਰ ਦੀ ਲੁੱਟ ਤੋਂ ਮੁਕਤੀ ਲਈ ਦੁਨੀਆਂ ਭਰ ਦੇ ਲੋਕਾਂ ਦੀ ਮੁਕਤੀ ਦਾ ਰਾਹ ਖੋਲ੍ਹ ਦਿਤਾ।

ਰੂਸ ਦੇ ਪ੍ਰੋਲਤਾਰੀ ਇਨਕਲਾਬ ਨਾਲ ਵਿਸ਼ਵ ਮੰਡੀ ਦੇ ਇਕ ਬਹੁਤ ਬੜੇ ਹਿੱਸੇ ਨੂੰ ਸਾਮਰਾਜਵਾਦੀ ਤਾਕਤਾਂ ਦੇ ਪ੍ਰਭਾਵ ਖੇਤਰ ਅਤੇ ਕੰਟਰੋਲ ਤੋਂ ਬਾਹਰ ਕਰ ਦਿਤਾ। ਇਸ ਨਾਲ ਵਿਸ਼ਵ ਸਰਮਾਏਦਾਰਾ ਸੰਕਟ ਹੋਰ ਗਹਿਰਾ ਹੋ ਗਿਆ। ਇਸ ਨਾਲ ਅੰਤਰ-ਸਾਮਰਾਜੀ ਟੱਕਰ ਹੋਰ ਤੇਜ਼ ਹੋ ਗਈ, ਜਿਸ ਨੇ ਦੂਸਰੇ ਵਿਸ਼ਵ ਯੁੱਧ ਦੇ ਹਾਲਾਤ ਬਣਾ ਦਿਤੇ।

ਦੂਸਰਾ ਵਿਸ਼ਵ ਯੁੱਧ ਦੁਨੀਆਂ ਨੂੰ ਨਵੇਂ ਸਿਰਿਉਂ ਵੰਡਣ ਲਈ ਇਕ ਹੋਰ ਅੰਤਰ-ਸਾਮਰਾਜੀ ਜੰਗ ਦੇ ਤੌਰ ਉਤੇ ਸ਼ੁਰੂ ਹੋਇਆ। ਜਰਮਨੀ, ਜਪਾਨ ਅਤੇ ਇਟਲੀ ਵਰਗੇ ਦੇਸ਼ਾਂ ਵਿਚ ਨਵੀਂ ਉਗਮੀ ਸਾਮਰਾਜਵਾਦੀ ਸਰਮਾਏਦਾਰੀ ਜੰਗ ਦੇ ਸਹਾਰੇ ਬਰਤਾਨੀਆਂ ਅਤੇ ਫਰਾਂਸ ਵਰਗੀਆਂ ਪੁਰਾਣੀਆਂ ਬਸਤੀਵਾਦੀ ਤਾਕਤਾਂ ਤੋਂ ਖੋਹਣਾ ਚਾਹੁੰਦੀਆਂ ਸਨ।

ਐਂਗਲੋ-ਅਮਰੀਕੀ ਸਾਮਰਾਜਵਾਦੀਆਂ ਨੇ ਬੜੇ ਸਿਲਸਿਲੇਵਾਰ ਢੰਗ ਨਾਲ ਨਾਜ਼ੀ ਜਰਮਨੀ ਹਥਿਆਰਬੰਦ ਕੀਤਾ ਅਤੇ ਉਸ ਨੂੰ ਸੋਵੀਅਤ ਸੰਘ ਉਤੇ ਹਮਲਾ ਕਰਨ ਲਈ ਆਰ ਲਾਈ। ਸੋਵੀਅਤ ਸੰਘ ਦੀ ਕਮਿਉਨਿਸਟ ਪਾਰਟੀ (ਬਾਲਸ਼ਵਿਕ) ਨੇ ਸੋਵੀਅਤ ਸੰਘ ਦੇ ਲੋਕਾਂ ਨੂੰ ਆਪਣੀ ਸਮਾਜਵਾਦੀ ਮਾਤਭੂਮੀ ਦੀ ਹਿਫਾਜ਼ਤ ਕਰਨ ਲਈ ਫਾਸ਼ੀ ਧਾੜਵੀਆਂ ਦੇ ਖਿਲਾਫ ਲੜਨ ਲਈ ਲਾਮਬੰਦ ਕੀਤਾ ਅਤੇ ਅਗਵਾਈ ਦਿਤੀ। ਨਾਜ਼ੀ ਫਾਸ਼ੀਵਾਦੀਆਂ ਵਲੋਂ ਕਬਜ਼ੇ ਹੇਠ ਕੀਤੇ ਤਮਾਮ ਦੇਸ਼ਾਂ ਵਿਚ ਕਮਿਉਨਿਸਟਾਂ ਨੇ ਕਬਜ਼ਾਕਾਰੀ ਤਾਕਤਾਂ ਦੇ ਖਿਲਾਫ ਸੂਰਬੀਰਾਨਾ ਸੰਘਰਸ਼ ਵਿਚ ਲੋਕਾਂ ਦੀ ਅਗਵਾਈ ਕੀਤੀ। ਅੰਤਰ-ਸਾਮਰਾਜੀ ਜੰਗ ਨੂੰ ਫਾਸ਼ੀਵਾਦ-ਵਿਰੋਧੀ ਲੋਕ-ਯੁੱਧ ਵਿਚ ਤਬਦੀਲ ਕਰ ਦਿਤਾ ਗਿਆ। ਦੁਨੀਆਂ ਦੇ ਹੋਰ ਦੇਸ਼ਾਂ ਦੇ ਲੋਕਾਂ ਸਮੇਤ, ਸੋਵੀਅਤ ਸੰਘ ਦੇ ਲੋਕਾਂ ਅਤੇ ਉਨ੍ਹਾਂ ਦੀ ਲਾਲ ਫੌਜ ਨੇ ਫਾਸ਼ੀਵਾਦ ਨੂੰ ਹਰਾਉਣ ਅਤੇ ਵਿਸ਼ਵ ਯੁੱਧ ਨੂੰ ਖਤਮ ਕਰਨ ਵਿਚ ਫੈਸਲਾਕੁੰਨ ਭੂਮਿਕਾ ਨਿਭਾਈ।

ਬੇਸ਼ੱਕ, ਅੱਜ ਸੋਵੀਅਤ ਨੂੰ ਦੀ ਹੋਂਦ ਖਤਮ ਹੋ ਚੁੱਕੀ ਹੈ ਪਰ ਦੁਨੀਆਂ ਦੇ ਪੱਧਰ ਉਤੇ ਸਰਮਾਏਦਾਰੀ ਅਤੇ ਸਮਾਜਵਾਦ ਵਿਚਕਾਰ ਜ਼ਿੰਦਗੀ ਮੌਤ ਦਾ ਸੰਘਰਸ਼ ਇਕ ਬੁਨਿਆਦੀ ਵਿਰੋਧਤਾਈ ਬਤੌਰ ਕਾਇਮ ਹੈ। ਇਹ ਉਤਪਾਦਨ ਦੇ ਸਮਾਜਿਕ ਖਾਸੇ ਅਤੇ ਨਿੱਜੀ ਮੁਨਾਫੇ ਵਿਚਕਾਰ ਟੱਕਰ/ਵਿਰੋਧਤਾਈ ਬਤੌਰ ਰੂਪਮਾਨ ਹੈ, ਕਿਉਂਕਿ ਤਮਾਮ ਆਰਥਿਕ ਫੈਸਲੇ ਮੁਨਾਫੇ ਨੂੰ ਅੱਗੇ ਰਖ ਕੇ ਕੀਤੇ ਜਾਂਦੇ ਹਨ। ਇਹ ਸਰਮਾਏਦਾਰਾ ਦੇਸ਼ਾਂ ਵਿਚ ਲੋਟੂਆਂ ਅਤੇ ਲੁਟੀਂਦਿਆਂ ਵਿਚਕਾਰ ਟੱਕਰ ਬਤੌਰ ਰੂਪਮਾਨ ਹੈ ਅਤੇ ਸਾਮਰਾਜਵਾਦ ਅਤੇ ਦੱਬੇ-ਕੁਚਲੇ ਦੇਸ਼ਾਂ ਤੇ ਲੋਕਾਂ ਵਿਚਕਾਰ ਟੱਕਰ ਵਿਚ ਮੌਜੂਦ ਹੈ। ਪੂੰਜੀਵਾਦ ਅਤੇ ਸਮਾਜਵਾਦ ਦੇ ਆਪਸੀ ਵਿਰੋਧੀ ਸਮਾਜਿਕ ਢਾਂਚਿਆਂ ਵਿਚਕਾਰ ਲੜਾਈ ਦੇ ਮੱਧ ਵਿਚ ਤਬਾਹਕੁੰਨ ਜੰਗਾਂ ਵਲ ਜ਼ੋਰ ਅਤੇ ਅਮਨ ਲਈ ਯਤਨ ਇਹੀ ਦਿਖਾ ਰਹੇ ਹਨ।

ਸਾਮਰਾਜਵਾਦੀ ਉਦੇਸ਼ਾਂ ਖਾਤਰ ਤਬਾਹਕੁੰਨ ਜੰਗਾਂ ਲਾਉਣ ਤੋਂ ਬਗੈਰ ਪੂੰਜੀਵਾਦ ਕਾਇਮ ਰਹਿਣਾ ਨਾਮੁਮਕਿਨ ਹੈ। ਸਰਮਾਏਦਾਰਾ ਹਾਕਮ ਜਮਾਤਾਂ ਬਾਰ ਬਾਰ ਪੈਦਾ ਹੋਣ ਵਾਲੇ ਸੰਕਟਾਂ ਨੂੰ ਰੋਕਣ ਵਿਚ ਨਾਕਾਬਲ ਹਨ। ਉਹ ਬੇਰੁਜ਼ਗਾਰੀ, ਮਹਿੰਗਾਈ ਅਤੇ ਮਾਨਵੀ ਕਿਰਤ ਦੀ ਲੁੱਟ ਨੂੰ ਤੇਜ਼ ਹੋਣ ਤੋਂ ਰੋਕਣ ਦੇ ਨਾਕਾਬਲ ਹਨ। ਤਕਰੀਬਨ ਸਭ ਸਰਮਾਏਦਾਰਾ ਦੇਸ਼ਾਂ ਵਿਚ ਜਮਹੂਰੀ ਅਤੇ ਮਾਨਵੀ ਅਧਿਕਾਰਾਂ ਦੀ ਸ਼ਰ੍ਹੇਆਮ ਉਲੰਘਣਾ ਇਕ ਆਮ ਝੁਕਾਅ ਹੈ। ਲੁੱਟ-ਖਸੁੱਟ ਦਾ ਖਾਤਮਾ ਕਰਨ, ਲੋਕਾਂ ਦੇ ਅਧਿਕਾਰਾਂ ਦੀ ਗਰੰਟੀ ਕਰਨ ਅਤੇ ਸਥਾਈ ਅਮਨ ਦੀ ਸਥਾਪਤੀ ਦਾ ਇਕੋ ਇਕ ਰਸਤਾ ਪੂੰਜੀਵਾਦ ਦੀ ਹਕੂਮਤ ਦੀ ਥਾਂ ਪ੍ਰੋਲਤਾਰੀ ਦੀ ਹਕੂਮਤ ਸਥਾਪਤ ਕਰਨਾ ਅਤੇ ਪੂੰਜੀਵਾਦ ਤੋਂ ਸਮਾਜਵਾਦ ਵਲ ਤਬਦੀਲੀ ਹੈ।

21ਵੀਂ ਸਦੀ ਵਿਚ ਉਤਪਾਦਿਕ ਸ਼ਕਤੀਆਂ ਦਾ ਵਿਕਾਸ ਦੀ ਦਰ ਪਹਿਲਾਂ ਕਦੇ ਕਿਆਸ ਵੀ ਨਹੀਂ ਸੀ ਕੀਤੀ ਜਾ ਸਕਦੀ। ਆਧੁਨਿਕ ਟੈਕਨਾਲੋਜੀ ਨੇ ਸਮੁੱਚੀ ਮਾਨਵਤਾ ਦੀ ਖੁਸ਼ਹਾਲੀ ਅਤੇ ਸੁਰਖਿਆ ਯਕੀਨੀ ਬਣਾਏ ਜਾਣ ਦੀ ਸੰਭਾਵਨਾ ਪੈਦਾ ਕਰ ਦਿਤੀ ਹੈ। ਪਰ ਅਜੇਹਾ ਹੋਣ ਲਈ, ਮਜ਼ਦੂਰ ਜਮਾਤ ਨੂੰ ਸਰਮਾਏਦਾਰਾ ਢਾਂਚੇ ਦੇ ਖਿਲਾਫ ਇਨਕਲਾਬ ਲਈ ਉਠਣ ਦੀ ਅਤੇ ਸੱਤਾ ਨੂੰ ਆਪਣੇ ਹੱਥਾਂ ਵਿਚ ਲੈ ਕੇ ਆਰਥਿਕਤਾ ਨੂੰ ਸਰਮਾਏਦਾਰਾ ਲਾਲਚ ਪੂਰੇ ਕਰਨ ਦੀ ਬਜਾਏ ਮਾਨਵੀ ਲੋੜਾਂ ਦੀ ਪੂਰਤੀ ਵਲ ਸੇਧਤ ਕਰਨ ਦੀ ਜ਼ਰੂਰਤ ਹੈ।

ਮਨੁੱਖੀ ਸਮਾਜ ਨੂੰ ਖਤਰਨਾਕ ਅਤੇ ਤਬਾਹਕੁੰਨ ਰਸਤੇ ਉਤੇ ਵਧਣ ਤੋਂ ਰੋਕ ਕੇ ਮੁਕਤ ਕਰਾਉਣ ਦਾ ਇਕੋ ਇਕ ਰਾਹ ਉਹੀ ਹੈ ਜੋ ਅਕਤੂਬਰ ਇਨਕਲਾਬ ਵਲੋਂ ਦਿਖਾਇਆ ਗਿਆ ਹੈ।

Share and Enjoy !

Shares

Leave a Reply

Your email address will not be published. Required fields are marked *