ਮਨੀਪੁਰ ਵਿੱਚ ਹੋਈ ਹਿੰਸਾ ਲਈ ਕੌਣ ਜਿੰਮੇਵਾਰ ਹੈ?

3 ਮਈ ਤੋਂ 5 ਮਈ, 2023 ਦੇ ਵਿਚਕਾਰ ਤਿੰਨ ਦਿਨ ਅਤੇ ਤਿੰਨ ਰਾਤਾਂ ਤੱਕ ਮਣੀਪੁਰ ਵਿੱਚ ਅਰਾਜਕਤਾ ਅਤੇ ਹਿੰਸਾ ਦੀਆਂ ਹਾਲਤਾਂ ਬਣੀਆਂ ਰਹੀਆਂ। ਰਾਜਧਾਨੀ ਇੰਫਾਲ, ਚੁਰ ਚੰਦ ਪੁਰ, ਬਿਸ਼ਣੂ ਪੁਰ ਸਮੇਤ ਰਾਜ ਦੇ ਕਈ ਹੋਰ ਸ਼ਹਿਰਾਂ ਅਤੇ ਆਸ ਪਾਸ ਦੇ ਪੇਂਡੂ ਇਲਾਕਿਆ ਵਿੱਚ ਹਥਿਆਰਬੰਦ ਗਿਰੋਹਾਂ ਨੇ ਊਧਮ ਮਚਾਇਆ। ਉਨ੍ਹਾਂ ਨੇ ਲੁੱਟ-ਪਾਟ ਕੀਤੀ ਅਤੇ ਮੌਤ ਤੇ ਤਬਾਹੀ ਮਚਾਈ। ਲੋਕਾਂ ਦੇ ਘਰਾਂ ਅਤੇ ਉਨ੍ਹਾਂ ਦੀਆਂ ਸੰਪਤੀਆਂ ਨੂੰ ਬਰਬਾਦ ਕੀਤਾ। ਦਸਾਂ ਹਜ਼ਾਰਾਂ ਲੋਕਾਂ ਨੂੰ ਆਪਣਾ ਘਰ ਛੱਡਣਾ ਅਤੇ ਹਥਿਆਰਬੰਦ ਸੈਨਾਵਾਂ ਵਲੋਂ ਬਣਾਏ ਗਏ ਅਸਥਾਈ ਕੈਂਪਾਂ ਵਿੱਚ ਰਹਿਣ ਲਈ ਮਜ਼ਬੂਰ ਕੀਤਾ ਗਿਆ ਹੈ। ਮਣੀਪੁਰ ਦੇ ਕਈ ਪਿੰਡਾਂ ਦੀਆਂ ਹੱਦਾ ਗੁਆਂਢੀ ਰਾਜਾ ਅਸਾਮ, ਮੇਘਾਲਿਆ, ਮਜ਼ੋਰਮ ਨਾਲ ਲਗਦੀਆਂ ਹਨ, ਉੱਥੇ ਰਹਿਣ ਵਾਲੇ ਲੋਕ ਆਪਣੀ ਜਾਨ ਬਚਾਉਣ ਲਈ ਉਨ੍ਹਾਂ ਰਾਜਾ ਵਿੱਚ ਚਲੇ ਗਏ। ਜਦੋਂ ਕਿ ਸਰਕਾਰ ਨੇ ਅੰਕੜੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਪ੍ਰੰਤੂ ਅਜਿਹਾ ਲਗਦਾ ਹੈ ਕਿ ਘੱਟ ਤੋਂ ਘੱਟ 55 ਲੋਕ ਮਾਰੇ ਗਏ ਹਨ, ਇਹ ਸਭ ਰਾਜ ਦੀ ਪੁਲਿਸ ਅਤੇ ਹਥਿਆਰਬੰਦ ਫ਼ੋਰਸਾਂ ਦੀਆਂ ਚੌਕਸ ਨਿਗਾਹਾਂ ਦੀ ਨਿਗਰਾਨੀ ਵਿੱਚ ਚੱਲ ਰਿਹਾ ਹੈ। ਮਣੀਪੁਰ ਵਿੱਚ ਆਰਮਡ ਫੋਰਸਿਜ਼ ਸਪੈਸ਼ਲ ਪਾਵਰਜ਼ ਐਕਟ (ਅਸਫ਼ਪਾ) ਲਾਗੂ ਹੈ। ਸੈਨਾ ਨੇ ਨਾਗਰਿਕਾਂ ਦੀ ਸਰਕਾਰ ਦੇ ਮਖੌਟੇ ਦੇ ਪਿਛੇ ਦਹਾਕਿਆ ਤੱਕ ਰਾਜ ਕੀਤਾ ਹੈ।

ਕੇਂਦਰ ਸਰਕਾਰ ਨੇ 5 ਮਈ ਨੂੰ ਮਣੀਪੁਰ ਵਿੱਚ ਧਾਰਾ 355 ਲਗਾ ਦਿੱਤੀ। ਉਦੋਂ ਤੋਂ ਸਰਕਾਰ ਨੇ ਰਾਜ ਵਿੱਚ ਹਜ਼ਾਰਾਂ ਵਾਧੂ ਸੈਨਿਕਾਂ ਨੂੰ ਹਵਾਈ ਜਹਾਜ਼ ਦੇ ਰਾਹੀਂ ਲਿਆ ਕੇ ਤੈਨਾਤ ਕਰ ਦਿੱਤਾ ਹੈ। ਹਿੰਦੋਸਤਾਨੀ ਸੈਨਾ ਅਤੇ ਮਣੀਪੁਰ ਪੁਲਿਸ ਨੂੰ ਹੁਕਮ ਦਿੱਤੇ ਗਏ ਹਨ ਕਿ, “ਦੇਖਦੇ ਹੀ ਗੋਲੀ ਮਾਰ ਦਿਓ (ਸ਼ੂਟ ਐਟ ਸਾਈਟ)।”

ਸੋਸ਼ਲ ਮੀਡੀਆਂ ਦੇ ਜਰੀਏ ਫ਼ੈਲੀਆਂ ਅਫ਼ਵਾਹਾਂ ਨੇ ਗੁੱਸੇ ਨੂੰ ਹੋਰ ਭੜਕਾਅ ਦਿੱਤਾ ਹੈ। ਅਰਾਜਕਤਾ ਅਤੇ ਹਿੰਸਾ ਦੇ ਕਾਰਣ ਨੂੰ ਲੈ ਕੇ ਅਖ਼ਬਾਰਾਂ ਅਤੇ ਇਲੈਕਟਰਿਕ ਮੀਡੀਆ ਅਤੇ ਸੋਸ਼ਲ ਮੀਡੀਆਂ ਦੇ ਜਰੀਏ ਸਭ ਤਰ੍ਹਾਂ ਦੀਆਂ ਕਹਾਣੀਆਂ ਫ਼ੈਲਾਈਆਂ ਜਾ ਰਹੀਆਂ ਹਨ। ਸਭ ਜਨਤਾ ਨੂੰ ਦੋਸ਼ ਦੇ ਰਹੇ ਹਨ।

ਇਸ ਭੜਕਾਊ ਪਰਚਾਰ ਦੇ ਅਨੁਸਾਰ, ਇਸ ਜਾਨ ਲੇਵਾ ਤਾਂਡਵ ਨੂੰ ਦੋ ਵਰਗਾਂ ਦੇ ਲੋਕਾਂ ਨੇ ਅੰਜ਼ਾਮ ਦਿੱਤਾ ਹੈ। ਇਹ ਸੱਚ ਨਹੀਂ ਹੈ। ਲੋਕਾਂ ਨੂ ਇੱਕ ਦੂਜੇ ਦੀ ਰੱਖਿਆ ਕੀਤੀ ਹੈ। ਅਰਾਜਕਤਾ ਅਤੇ ਹਿੰਸਾ ਰਾਜ ਵਲੋਂ ਅਯੋਜਤ ਕੀਤੀ ਗਈ ਸੀ। ਅਜਿਹਾ ਕਿਵੇਂ ਹੋ ਸਕਦਾ ਹੈ ਕਿ ਸੈਨਾਂ ਦੇ ਸਾਸ਼ਨ ਵਾਲੇ ਰਾਜ ਵਿੱਚ, ਜਿੱਥੇ ਅਸਫ਼ਪਾ ਲਾਗੂ ਹੈ, ਜਿਸਦੇ ਤਹਿਤ ਹਥਿਆਰਬੰਦ ਫ਼ੋਰਸਾਂ ਨੂੰ ਕਿਸੇ ਵੀ ਸਜ਼ਾ ਦੇ ਡਰ ਤੋਂ ਬਿਨਾਂ, ਕਿਸੇ ਨੂਮ ਵੀ ਗੋਲੀ ਮਾਰ ਦੇਣ ਦੀ ਛੋਟ ਹੈ, ਉੱਥੇ ਬੜੇ ਪੈਮਾਨੇ ਤੇ ਹਿੰਸਾ ਹੋ ਰਹੀ ਹੈ।

ਸਾਰੇ ਮੀਡੀਆ ਪ੍ਰਚਾਰ ਦਾ ਉਦੇਸ਼ ਇਹ ਛਿਪਾਉਣਾ ਹੈ ਕਿ ਮਣੀਪੁਰ ਵਿੱਚ ਕੀ ਸਮਸਿਆ ਹੈ ਅਤੇ ਸੰਕਟ ਪੈਦਾ ਕਰਨ ਵਾਲਾ ਕੌਣ ਹੈ?

ਇਹ ਸਭ ਜਾਣਦੇ ਹਨ ਕਿ ਉੱਤਰ ਪੂਰਬ ਰਾਜਾਂ ਅਤੇ ਖਾਸ ਕਰ ਮਣੀਪੁਰ ਰਾਜ ਵਿੱਚ, ਕੇਂਦਰ ਸਰਕਾਰ ਦੀਆਂ ਖ਼ੁਫ਼ੀਆਂ ਏਜੰਸੀਆਂ ਨੇ ਵਿਭਿੰਨ ਤਰ੍ਹਾਂ ਦੇ ਹਥਿਆਰਬੰਦ ਅਤੰਕੀ ਗ੍ਰੋਹਾਂ ਦੇ ਨਾਲ ਗ਼ਹਿਰਾਈ ਨਾਲ ਸਬੰਧ ਸਥਾਪਤ ਕੀਤਾ ਹੈ। ਇਸ ਵਿੱਚੋਂ ਕਈ ਗ੍ਰੋਹਾਂ ਨੂੰ ਖ਼ੁਫ਼ੀਆ ਏਜੰਸੀਆਂ ਵਲੋ ਹਥਿਆਰ ਅਤੇ ਪੈਸਾ ਮੁਹੱਈਆ ਕੀਤਾ ਜਾਂਦਾ ਹੈ। ਕੇਂਦਰ ਸਰਕਾਰ ਇਨ੍ਹਾਂ ਗ੍ਰੋਹਾਂ ਦੀਆਂ ਹਿੰਸਕ ਗਤੀਵਿਧੀਆਂ ਦੇ ਵੱਲ ਇਛਾਰਾ ਕਰਕੇ ਹੀ ਸੈਨਾ ਦੇ ਰਾਜ ਅਤੇ ਅਸਫ਼ਪਾ ਨੂੰ ਸਹੀ ਠਹਿਰਉਂਦੀ ਹੈ। ਇਹ ਹਥਿਆਰਬੰਦ ਗ੍ਰੋਹ, ਫ਼ੌਜ਼ ਦੇ ਦਮਨਕਾਰੀ ਰਾਜ ਵੱਲ ਇਸ਼ਾਰਾ ਕਰਕੇ ਆਪਣੀ ਹੋਂਦ ਨੂੰ ਸਹੀ ਠਹਿਰਾਉਂਦੇ ਹਨ। ਇੱਕੋ ਵੇਲੇ ਅਤੇ ਅਲਗ-ਅਲਗ ਹਿੰਦੋਸਤਾਨੀ ਸਸ਼ਸਤਰ ਬਲ ਅਤੇ ਹਥਿਆਰਬੰਦ ਗ੍ਰੋਹ, ਉਨ੍ਹਾਂ ਲੋਕਾਂ ਦੇ ਉੱਪਰ ਦਮਨ ਅਤੇ ਅਤੰਕ ਵਿੱਚ ਸਹਿਯੋਗ ਕਰਦੇ ਹਨ, ਜਿਨ੍ਹਾਂ ਦੀ ਰਾਖੀ ਕਰਨ ਦਾ ਉਹ ਦਾਅਵਾ ਕਰਦੇ ਹਨ। ਇਸਦੇ ਨਾਲ ਹੀ ਮੀਆਂਮਾਰ ਦੇ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਦੇ ਪਾਰ ਤੋਂ ਅਫ਼ੀਮ, ਨਸ਼ੀਲੀਆਂ ਦਵਾਈਆਂ ਅਤੇ ਹੋਰ ਚੀਜ਼ਾਂ ਦੀ ਤਸਕਰੀ ਦੀਆਂ ਵਿਿਭੰਨ ਗਤੀਵਿਧੀਆਂ ਨੂੰ ਅੰਜ਼ਾਮ ਦਿੰਦੇ ਹਨ। ਇਹ ਗ੍ਰੋਹ ਪਰਜੀਵੀਆਂ ਦੇ ਵਾਂਗ ਲੋਕਾਂ ਦਾ ਖੁਨ ਚੂਸਦੇ ਹਨ ਅਤੇ ਨਿੱਜੀ ਸੰਪਤੀ ਇਕੱਠੀ ਕਰਦੇ ਹਨ। ਮਣੀਪੁਰ ਵਿੱਚ ਨਾਗਰਿਕ ਸਰਕਾਰ ਕੇਂਦਰੀ ਸਰਕਾਰ ਦੀ ਦੇਖ-ਰੇਖ ਵਿੱਚ ਇਨ੍ਹਾਂ ਹਥਿਆਰਬੰਦ ਗਰੌਹਾਂ ਦੇ ਨਾਲ ਗਹਿਰੇ ਸਹਿਯੋਗ ਨਾਲ ਕੰਮ ਕਰਦੀ ਹੈ। ਇਸ ਸਮੇਂ ਮਣੀਪੁਰ ਵਿੱਚ ਫ਼ੈਲੀ ਅਰਾਜਕਤਾ ਅਤੇ ਹਿੰਸਾ ਦੇ ਲਈ ਕੇਂਦਰ ਸਰਕਾਰ, ਉਸ ਦੀਆਂ ਖ਼ੁਫ਼ੀਆ ਏਜੰਸੀਆਂ ਹਥਿਆਰਬੰਦ ਫ਼ੌਜ਼ ਪੂਰੀ ਤਰ੍ਹਾਂ ਨਾਲ ਜਿੰਮੇਵਾਰ ਹਨ।

ਇਸ ਅਰਾਜਕਤਾ ਅਤੇ ਹਿੰਸਾ ਨੂੰ ਭੜਕਾਉਣ ਦਾ ਮਕਸਦ, “ਮਣੀਪੁਰ ਦੇ ਲੋਕਾਂ ਨੂੰ ਉਨ੍ਹਾਂ ਦੇ ਸਾਹਮਣੇ ਮਜ਼ੂਦ ਗੰਭੀਰ ਸਮੱਸਿਆਵਾਂ ਦੇ ਹੱਲ ਦੀ ਤਲਾਸ਼ ਦੀ ਦਿਸ਼ਾ ਤੋਂ ਭਟਕਾਉਣਾ ਹੈ”। ਮਣੀਪੁਰ ਦੇ ਮਜ਼ਦੂਰ, ਕਿਸਾਨ ਅਤੇ ਆਦਿਵਾਸੀ ਲੋਕ, ਔਰਤਾਂ ਅਤੇ ਨੌਜਵਾਨ ਬੜਾ ਕਠਨ ਅਤੇ ਅਸੁਰੱਖਿਅਤ ਜ਼ਿੰਦਗੀ ਜੀਅ ਰਹੇ ਹਨ। ਉੁੱਥੇ ਉੱਚ ਸਿੱਖਿਆ ਸੰਸਥਾਨ ਬਹੁਤ ਘੱਟ ਹਨ। ਜਵਾਨਾਂ ਵਿੱਚ ਬੜੇ ਪੈਮਾਨੇ ਤੇ ਬੇਰੁਜ਼ਗਾਰੀ ਹੈ ਕਿਉਂਕਿ ਉਨ੍ਹਾਂ ਨੂੰ ਨੌਕਰੀ ਲੈਣ ਦੇ ਬਹੁਤ ਘੱਟ ਮੌਕੇ ਮਿਲਦੇ ਹਨ। ਨੌਜਵਾਨਾਂ ਨੂੰ ਸਿੱਖਿਆ ਅਤੇ ਰੋਜ਼ਗਾਰ ਦੀ ਤਲਾਸ਼ ਵਿੱਚ ਦੇਸ਼ ਦੇ ਦੂਰ ਦਰਾਜ਼ ਦੇ ਇਲਾਕਿਆਂ ਵਿੱਚ ਜਾਣਾ ਪੈਂਦਾ ਹੈ। ਉੱਪਰ ਤੋਂ ਸੈਨਾ ਦੇ ਸਾਸ਼ਨ ਨੂੰ ਖ਼ਤਮ ਕਰਨ ਅਤੇ ਅਸਫ਼ਪਾ ਨੂੰ ਨਿਰਸਤ ਕਰਨ ਦੇ ਲਈ ਇੱਕ ਬਹਾਦੁਰ ਸੰਘਰਸ਼ ਕਰ ਰਹੇ ਹਨ।

ਮਣੀਪੁਰ ਦੇ ਹੁਕਮਰਾਨਾਂ ਵਲੋਂ ਫ਼ੈਲਾਈ ਗਈ ਅਰਾਜਕਤਾ ਅਤੇ ਹਿੰਸਾ ਦਿਖਾਉਂਦੀ ਹੈ ਕਿ, ਇਹ ਰਾਜ ਕਰਨ ਦੇ ਯੋਗ ਨਹੀਂ ਹੈ। ਲੋਕਾਂ ਦੇ ਲਈ ਸੁੱਖ ਸਮਰਿੱਧੀ ਅਤੇ ਸੁਰੱਖਿਆ ਪੈਦਾ ਕਰਨਾ ਤਾਂ ਦੂਰ, ਇਹ ਲੋਕਾਂ ਦੀ ਜ਼ਿੰਡਗੀ ਅਤੇ ਸੰਪਤੀਆਂ ਦੀ ਰਾਖੀ ਕਰਨ ਵਿੱਚ ਵੀ ਅਯੋਗ ਅਤੇ ਅਨਿਛੁੱਕ ਹੈ।

ਹਿੰਦੋਸਤਾਨੀ ਰਾਜ ਇੱਕ ਸੰਪ੍ਰਦਾਇਕ ਰਾਜ ਹੈ। ਇਹ ਰਾਸ਼ਟ੍ਰੀਅਤਾ, ਧਰਮ, ਭਾਸ਼ਾ, ਜਾਤ ਅਤੇ ਹਰ ਤਰ੍ਹਾਂ ਦੇ ਅਧਾਰ ਤੇ ਲੋਕਾਂ ਦੇ ਵਖਰੇਵੇਂ ਵਧਾ ਕੇ ਰਾਜ ਕਰਦਾ ਹੈ। ਹਾਕਮ ਵਰਗ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਸੰਪ੍ਰਦਾਇਕ ਵਖਰੇਵੇਂ ਨੂੰ ਤੇਜ਼ ਕਰਨ ਅਤੇ ਸੰਪ੍ਰਦਾਇਕ ਹਿੰਸਾ ਭੜਕਾਉਣ ਵਿੱਚ ਹਿੱਸਾ ਲੈਂਦੀਆਂ ਹਨ। ਮਣੀਪੁਰ ਦੇ ਲੋਕਾਂ ਦੇ ਨਾਲ-ਨਾਲ ਦੇਸ਼ ਦੇ ਹੋਰ ਰਾਜਾਂ ਦੇ ਲੋਕਾਂ ਨੂੰ ਵੀ ਇਸ ਦਾ ਕੌੜਾ ਤਜ਼ਰੁਬਾ ਹੈ।

ਮਣੀਪੁਰ ਦੇ ਲੋਕਾਂ ਦੇ ਸਾਹਮਣੇ ਸਮੱਸਿਆ ਹੈ ਕਿ “ਸਾਡੇ ਦੇਸ਼ ਦੇ ਸਰਮਾਏਦਾਰ ਅਤੇ ਉਨ੍ਹਾਂ ਦੀ ਰਾਜਨੀਤਕ ਵਿਵਸਥਾ।“ ਸਾਡੇ ਦੇਸ਼ ਤੇ ਰਾਜ ਕਰਨ ਵਾਲਾ ਸਰਮਾਏਦਾਰ (ਬੁਰਜ਼ੂਆ) ਵਰਗ ਮਣੀਪੁਰ ਅਤੇ ਬਾਕੀ ਹਿੰਦੋਸਤਾਨ ਦੇ ਲੋਕਾਂ ਦੀ ਜ਼ਮੀਨ, ਕਿਰਤ ਅਤੇ ਸੰਸਾਧਨਾ ਦੀ ਬਹੁਤ ਹੀ ਬਰਬਰਤਾ ਨਾਲ ਲੁੱਟ ਕਰਦਾ ਹੈ। ਇਹ ਬਹੁ ਪਾਰਟੀਵਾਦੀ ਲੋਕਤੰਤਰੀ ਰਾਜਨੀਤਕ ਪ੍ਰਣਾਲੀ ਦੇ ਜਰੀਏ ਆਪਣੇ ਦਮਨਕਾਰੀ ਰਾਜ ਨੂੰ ਲੋਕਾਂ ਤੇ ਬਣਾ ਕੇ ਰੱਖਦਾ ਹੈ। ਇਹ ਸਮੇਂ ਸਮੇਂ ਤੇ ਇਲੈਕਸ਼ਨ ਕਰਦਾ ਹੈ, ਜਿਸਦੇ ਜਰੀਏ ਮਜ਼ਦੂਰਾਂ, ਕਿਸਾਨਾਂ ਅਤੇ ਵਿਆਪਕ ਜਨਤਾ ਤੇ ਆਪਣੀ ਹੁਕਮਸ਼ਾਹੀ ਨੂੰ ਸਹੀ ਠਹਿਰਉਂਦਾ ਹੈ।

ਸਮੇਂ ਸਮੇਂ ਤੇ ਹੋਣ ਵਲੇ ਇਲੈਕਸ਼ਨਾਂ ਦੇ ਨਾਲ ਨਾਲ, ਸਰਮਾਏਦਾਰ ਲੋਕਾਂ ਨੂੰ ਵੰਡਣ ਅਤੇ ਭੜਕਾ ਕੇ ਰੱਖਣ ਦੇ ਲਈ ਇਸ ਜਾਂ ਉਸ ਸਮੁਹ ਦੇ ਲੋਕਾਂ ਨੂੰ ਨਿਸ਼ਾਨਾਂ ਬਣਾ ਕੇ, ਰਾਜ ਵਲੋਂ ਅਯੋਜਤ ਸੰਪ੍ਰਦਾਇਕ ਜਨਸਮੂਰਾਂ ਸਮੇਤ ਰਾਜਕੀ ਅਤੰਕ ਨੂੰ ਅੱਗੇ ਵਧਾਉਂਦੇ ਹਨ।

ਹਿੰਦੋਸਤਾਨ ਦਾ ਹਾਕਮ ਵਰਗ ਅਤੇ ਉਨ੍ਹਾਂ ਦੀਆਂ ਰਾਜਨੀਤਕ ਪਾਰਟੀਆਂ ਦਾ ਕਹਿਣਾ ਹੈ ਕਿ ਮਣੀਪੁਰ ਦੇ ਲੋਕ ਪਿਛੜੇ ਹਨ ਅਤੇ ਸੰਪ੍ਰਦਾਇਕ ਅਧਾਰ ਤੇ ਇੱਕ ਦੂਜੇ ਦਾ ਨਰ ਸੰਹਾਰ ਕਰਨਾ ਚਾਹੁੰਦੇ ਹਨ। ਇਹ ਸੱਚਾਈ ਨੂੰ ਬਿਲਕੁਲ ਉਲਟਾ ਕਰਕੇ ਪੇਸ਼ ਕਰਨਾ ਹੈ। ਮਣੀਪੁਰ ਦੇ ਲੋਕਾਂ ਦਾ, ਆਪਣੇ ਅਧਿਕਾਰਾਂ ਦੇ ਲਈ ਸੋਸ਼ਣ ਅਤੇ ਦਮਨ ਦੇ ਖ਼ਿਲਾਫ਼ ਇੱਕਜੁੱਟ ਹੋ ਕੇ ਲੜਨ ਦਾ ਗੌਰਵਪੂਰਣ ਇਤਿਹਾਸ ਰਿਹਾ ਹੈ। ਇਹ ਹਾਕਮ ਵਰਗ ਹੀ ਹੈ ਜੋ ਸੰਪ੍ਰਦਾਇਕ ਜਨਸੰਹਾਰ ਅਯੋਜਤ ਕਰਦਾ ਹੈ ਅਤੇ ਫਿਰ ਆਪਣੀ ਸਸ਼ਸਤਰ ਸੈਨਾ ਨੂੰ ਲੋਕਾ ਤੇ ਅੱਤਿਆਚਾਰ ਕਰਨ ਅਤੇ ਅਤੱਕਤ ਕਰਨ ਦੇ ਲਈ ਭੈਜਦਾ ਹੈ। ਹਿੰਦੋਸਤਾਨੀ ਹਾਕਮ ਵਰਗ ਅਤੇ ਉਸਦਾ ਰਾਜ ਪੂਰੇ ਹਿੰਦੋਸਤਾਨ ਵਿੱਚ ਇਹੀ ਕਰਦਾ ਰਿਹਾ ਹੈ।

ਸਾਡੇ ਦੇਸ਼ ਵਿੱਚ ਚਲ ਰਿਹਾ ਸੰਘਰਸ਼ ਇੱਕ ਪਾਸੇ ਅਜਾਰੇਦਾਰ ਸਰਮਾਏਦਾਰਾਂ ਦੀ ਅਗ਼ਵਾਈ ਵਿੱਚ ਸੱਤਾਧਾਰੀ ਸਰਮਾਏਦਾਰ ਵਰਗ ਅਤੇ ਦੂਜੇ ਪਾਸੇ ਮਜ਼ਦੂਰਾਂ, ਕਿਸਾਨਾਂ ਅਤੇ ਆਦਿਵਾਸੀਆਂ ਵਿਚਕਾਰ ਸੰਘਰਸ ਹੈ। ਇਹ ਵਿਿਭੰਨ ਸਮੂਹਾਂ ਦੇ ਵਿੱਚ ਦਾ ਸੰਘਰਸ਼ ਨਹੀਂ ਹੈ, ਜਿਹਾ ਕਿ ਹਾਕਮ ਵਰਗ ਝੂਠਾ ਪ੍ਰਚਾਰ ਕਰਦਾ ਹੈ।

ਸਾਡੇ ਦੇਸ਼ ਦੇ ਮਜ਼ਦੁਰਾਂ, ਕਿਸਾਨਾਂ ਅਤੇ ਆਦਿਵਾਸੀਆਂ ਨੂੰ ਆਪਣੇ ਭਵਿੱਖ ਨੂੰ ਆਪਣੇ ਹੱਥਾਂ ਵਿੱਚ ਲੈਣ ਦੀ ਜ਼ਰੁਰਤ ਹੈ। ਸਰਮਾਏਦਾਰਾਂ ਦੇ ਰਾਜ ਨੂੰ ਮਜ਼ਦੂਰਾਂ ਕਿਸਾਨਾਂ ਦੇ ਰਾਜ ਵਿੱਚ ਬਦਲਣ ਅਤੇ ਸਾਨੂੰ ਹਿੰਦੋਸਤਾਨ ਦਾ ਨਵ ਨਿਰਮਾਣ ਕਰਨ ਦੇ ਉਦੇਸ਼ ਦੇ ਆਲੇ ਦੁਆਲੇ ਇੱਕ ਜੁੱਟ ਹੋਣ ਦੀ ਲੋੜ ਹੈ। ਰਾਜਨੀਤਕ ਸੱਤਾ ਨੂੰ ਹੱਥਾਂ ਵਿੱਚ ਲੈ ਕੇ ਹੀ ਅਸੀ ਇਸ ਸਰਮਾਏਦਾਰਾ ਲਾਲਚ ਨੂੰ ਪੂਰਾ ਕਰਨ ਦੇ ਲਈ ਬਣਾਈ ਗਈ ਮਜ਼ੂਦਾ ਅਰਥ-ਵਿਵਸਥਾ ਨੂੰ ਪੂਰੇ ਸਮਾਜ ਦੀਆਂ ਵਧਦੀਆਂ ਲੋੜਾਂ ਨੂੰ ਪੂਰਾ ਕਰਨ ਦੀ ਇੱਕ ਨਵੀਂ ਦਿਸ਼ਾ ਦੇ ਸਕਾਂਗੇ। ਆਪਣੇ ਹੱਥਾਂ ਵਿੱਚ ਰਾਜਨੀਤਕ ਸੱਤਾ ਲੈ ਕੇ ਆਪਾਂ ਇੱਕ ਅਜਿਹੀ ਵਿਵਸਥਾ ਬਣਾਵਾਂਗੇ ਜੋ ਅਸਲ ਵਿੱਚ ਸਾਰਿਆ ਦੇ ਲਈ ਸੁੱਖ ਸਮਰਿੱਧੀ ਅਤੇ ਸੁਰੱਖਿਆ ਜ਼ਰੂਰੀ ਬਣਾਵੇਗੀ।

Share and Enjoy !

Shares

Leave a Reply

Your email address will not be published. Required fields are marked *