ਤਾਮਿਲਨਾਡੂ ਦੇ ਚਮੜਾ ਉਧਯੋਗ ਨਾਲ ਜੁੜੇ ਮਜ਼ਦੂਰਾਂ ਨੇ ਇੱਕ ਜੁਝਾਰੂ ਵਿਰੋਧ ਪ੍ਰਦਰਸ਼ਣ ਕੀਤਾ!

ਤਾਮਿਲਨਾਡੂ ਦੇ ਚਮੜਾ ਉਧਯੋਗ ਨਾਲ ਜੁੜੇ ਮਜ਼ਦੂਰ ਆਪਣੇ ਅਧਿਕਾਰਾਂ ਦੇ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਪਿਛਲੇ ਕੁਝ ਸਾਲਾਂ ਦੇ ਦੌਰਾਨ ਨਿਰਿਆਤ ਵਿੱਚ ਕਮੀ ਆਉਣ ਤੋਂ ਬਾਦ ਅਤੇ ਫਿਰ ਕੋਵਿਡ ਦੇ ਨਾਂ ਤੇ ਬਾਰ ਬਾਰ ਲਗਾਏ ਗਏ ਲਾਕ-ਡਾਊਨ ਦੇ ਫ਼ਲਸਵਰੂਪ, ਚਮੜਾ ਉਧਯੋਗ ਦੀਆਂ ਕਈ ਇਕਾਈਆਂ ਬੰਦ ਹੋ ਗਈਆਂ ਹਨ। ਪਿਛਲੇ ਸਾਲ ਯੂਰੋਪੀਅਨ ਯੂਨੀਅਨ (ਈ.ਯੂ.) ਦੀ ਅਰਥਵਿਵਸਥਾ ਵਿੱਚ ਆਈ ਮੰਦੀ ਦਾ ਤਾਮਿਲਨਾਡੂ ਦੇ ਚਮੜਾ ਉਧਯੋਗ ਤੇ ਇੱਕ ਗੰਭੀਰ ਅਸਰ ਪਿਆ ਹੈ। ਤਾਮਿਲਨਾਡੂ ਤੋਂ ਨਿਰਿਆਤ ਹੋਣ ਵਾਲੇ ਕੁਲ ਚਮੜੇ ਦਾ 50 ਫ਼ੀਸਦੀ ਨਿਰਿਆਤ ਯੂਰੋਪੀਅਨ ਯੂਨੀਅਨ ਦੇ ਦੇਸ਼ਾ ਦੇ ਲਈ ਕੀਤਾ ਜਾਂਦਾ ਹੈ। ਪਿਛਲੇ ਕੁਝ ਸਾਲਾਂ ਵਿੱਚ ਇਸ ਉਧਯੋਗ ਨਾਲ ਜੁੜੇ ਹਜ਼ਾਰਾਂ ਮਜ਼ਦੂਰਾਂ ਨੇ ਆਪਣੀਆਂ ਨੌਕਰੀਆਂ ਗੂਆ ਦਿੱਤੀਆਂ ਹਨ।

18 ਮਾਰਚ ਨੂੰ ਚਮੜਾ ਉਧਯੋਗ ਨਾਲ ਜੁੜੇ ਮਜ਼ਦੂਰਾਂ ਨੇ ਤਾਮਿਲਨਾਡੂ ਦੇ ਵੇੱਲੌਰ ਦੇ ਕੋਲ ਇੱਕ ਬੜੇ ਉਧਯੋਗਿਕ ਸ਼ਹਿਰ ਵਾਨਿਆਮਵਾੜੀ ਵਿੱਚ ਇੱਕ ਜੋਰਦਾਰ ਜੁਝਾਰੂ ਵਿਰੋਧ ਪ੍ਰਦਰਸ਼ਣ ਕੀਤਾ ਗਿਆ। ਚਰਮ ਸ਼ੋਧਨ ਕਾਰਖਾਨਿਆਂ, ਚਮੜੇ ਦਾ ਸਮਾਨ ਅਤੇ ਜੂਤੇ ਚੱਪਲ ਬਨਾਉਣ ਵਾਲੀਆਂ ਕੰਪਣੀਆਂ ਦੇ ਮਜ਼ਦੂਰਾਂ ਨੇ ਤਾਮਿਲਨਾਡੂ ਟ੍ਰੇਡ ਯੂਨੀਅਨ ਸੈਂਟਰ ਦੇ ਝੰਡੇ ਹੇਠਾਂ ਵਿਰੋਧ ਪ੍ਰਦਰਸ਼ਣ ਕੀਤਾ, ਜਿਸ ਵਿੱਚ ਅੱਬੂ ਨਾਸਿਰ ਟੈਨਰੀ ਅਤੇ ਐਸ.ਜੀ. ਗਾਰਮੈਂਟਸ ਦੇ ਮਜ਼ਦੂਰ ਵੀ ਸ਼ਾਮਲ ਹੋਏ। ਤਾਮਿਲਨਾਡੂ ਰਾਜ ਵਿੱਚ ਅੰਬੂਰ ਬਾਨਿਆਮਵਾੜੀ ਤਿਰੂਪਤੂਰ ਇਲਾਕੇ ਦੇ 700 ਤੋਂ ਵੱਧ ਚਰਮ ਸ਼ੋਧ ਕਾਰਖਾਨੇ ਅਤੇ ਚਮੜਾਂ ਅਤੇ ਜੁੱਤੀਆਂ ਦੇ ਕਾਰਖਾਨੇ ਹਨ। ਇਨ੍ਹਾਂ ਕਾਰਖਾਨਿਆਂ ਤੇ ਇੱਕ ਲੱਖ ਪੰਜਾਹ ਹਜ਼ਾਰ ਲੋਕਾਂ ਦਾ ਰੋਜਗਾਰ ਨਿਰਭਰ ਹੈ।

ਯੂਨੀਅਨ ਦੇ ਮੁਖੀ ਪ੍ਰਧਾਨ ਕਾ. ਯੂ ਰੂਬੇਨ ਨੇ ਇਸ ਵਿਰੋਧ ਪ੍ਰਦਰਸ਼ਣ ਦੀ ਅਗ਼ਵਾਈ ਕੀਤੀ। ਯੂਨੀਅਨ ਦੇ ਸਾਂਝੇ ਮਹਾਂ ਪ੍ਰਧਾਂਨ ਕਾ. ਦਕਸ਼ਣਾ ਮੂਰਤੀ ਨੇ ਸਾਰੇ ਮਜ਼ਦੂਰਾਂ ਦਾ ਸਵਾਗਤ ਕੀਤਾ। ਤੋੜੀਲਾਲਾਰ ਓਟਟੁਮਈ ਇਅਕੱਮ (ਮਜ਼ਦੂਰ ਏਕਤਾ ਕਮੇਟੀ) ਮੱਕਲ ਥਮਿਜਗਮ ਕੱਚੀ, ਮਾਕਿਰਸੀਆ ਪੇਰਿਅਰਿਆ ਪੋਥੁਵੁੱਡੁਮਈ ਕੱਚੀ, ਤਾਮਿਲ ਦੇਸਾ ਇਰਾਇਨਮਈ, ਵੇਕ ਇੰਡੀਆ (ਡਬਲਯੂ. ਆਈ.ਟੀ.ਐਸ.) ਵਰਕਸ ਯੂਨੀਅਨ ਹੋਸੁਰ ਅਤੇ ਟੂ ਵ੍ਹੀਲਰਸ ਵਾਈਕ ਰੀਪੇਅਰ ਸੰਗਮ ਦੇ ਪ੍ਰਤੀਨਿਧੀਆਂ ਨੇ ਵੀ ਇਸ ਵਿਰੋਧ ਪ੍ਰਦਰਸ਼ਣ ਵਿੱਚ ਹਿੱਸਾ ਲਿਆ ਅਤੇ ਸਭਾ ਵਿੱਚ ਆਪਣੀ ਗੱਲ ਰੱਖੀ।

ਕਾ. ਰੂਬੇਨ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਸਾਰਮਾਏਦਾਰਾਂ ਦੇ ਵਿਸ਼ਵ ਵਿਆਪੀ ਸੰਕਟ ਅਤੇ ਸਰਮਾਏਦਾਰ ਦੇ ਲਾਲਚ ਦੇ ਕਾਰਣ ਮਜ਼ਦੂਰ ਬਹੁਤ ਹੀ ਬੁਰੀ ਤਰ੍ਹਾਚ ਤਬਾਹ ਹੋਏ ਹਨ। ਸਰਮਾਏਦਾਰ, ਕੇਂਦਰ ਸਰਕਾਰ ਦੇ ਸਹਿਯੋਗ ਦੇ ਬਲਬੂਤੇ ਬੜੀ ਹੀ ਚਲਾਕੀ ਨਾਲ ਕੰਪਣੀ ਅਧਿਨਿਯਮ2013, ਦਿਵਾਲਾ ਅਤੇ ਦਿਵਾਲੀਆਪਨ ਸੰਹਿਤਾ 2016 ਅਤੇ ਐਸ.ਏ.ਆਰ.ਐਫ.ਏ.ਈ.ਐਸ.ਆਈ. ਅਧਿਨਿਯਮ 2002 ਦਾ ਇਸਤੇਮਾਲ ਕਰ ਰਹੇ ਹਨ। ਅਤੇ ਮਜ਼ਦੂਰਾਂ ਨੂੰ ਆਪਣੀ ਲੰਬੀ ਸੇਵਾ ਤੋਂ ਕਮਾਈਆਂ ਸਹੂਲਤਾਂ ਅਤੇ ਨੌਕਰੀ ਛੁੱਟਣ ਤੋਂ ਬਾਦ ਮਿਲਣ ਵਾਲੇ ਲਾਭ, ਜੋ ਕਿ ਉਨ੍ਹਾਂ ਦੇ ਅਧਿਕਾਰ ਹਨ, ਉਨ੍ਹਾਂ ਤੋਂ ਵੀ ਵੰਚਿਤ ਕਰ ਰਹੇ ਹਨ। ਇਨ੍ਹਾਂ ਕਨੂੰਨਾਂ ਦੇ ਅਨੁਸਾਰ, ਕੰਪਣੀਆਂ ਵਿੱਤੀ ਸੰਸਥਾਨਾਂ ਅਤੇ ਬੈਂਕਾਂ ਤੋਂ ਲਏ ਗਏ ਕਰਜ਼ੇ ਦੇ ਭੁਗਤਾਨ ਦੀ ਪ੍ਰਬਲਤਾ ਜ਼ਿਆਦਾ ਹੈ ਜਦ ਕਿ ਮਜ਼ਦੂਰਾਂ ਦੇ ਬਕਾਏ ਦੇ ਪੈਸੇ ਦੇ ਭੁਗਤਾਨ ਦੀ ਪ੍ਰਬਲਤਾ ਘੱਟ ਹੈ। ਇਸ ਤਰ੍ਹਾਂ ਮਜ਼ਦੂਰਾਂ ਨੂੰ ਦਿਨ ਦਿਹਾੜੇ ਧੋਖਾ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਖਾਲੀ ਹੱਥ ਸੜਕਾਂ ਤੇ ਸੁੱਟ ਦਿੱਤਾ ਜਾਂਦਾ ਹੈ।

2019 ਦੇ ਅੰਤ ਤੱਕ ਟੀ.ਏ.ਡਬਲਯੂ.ਫੁੱਟਵੀਅਰ ਕੰਪਣੀ ਨੂੰ ਬੰਦ ਕਰ ਦਿੱਤਾ ਗਿਆ ਜਿਸਦੇ ਕਾਰਣ 2300 ਮਜ਼ਦੂਰ ਬੇਰੁਜਗਾਰ ਹੋ ਗਏ ਅਤੇ ਫਿਰ ਟੀ.ਏ.ਡਬਲਯੂ. ਚਮੜੇ ਦੇ ਕਾਰਖਾਨੇ ਨੂੰ ਵੀ ਬੰਦ ਕਰ ਦਿੱਤਾ ਗਿਆ, ਜਿਸ ਦੀ ਵਜ੍ਹਾ ਨਾਲ ਉੱਥੋਂ ਦੇ 400 ਹੋਰ ਮਜ਼ਦੂਰਾਂ ਨੂੰ ਵੀ ਨੌਕਰੀ ਤੋਂ ਬਾਹਰ ਕਰ ਦਿੱਤਾ ਗਿਆ। ਕੇ.ਏ.ਆਰ. ਗਰੁੱਪ ਦੀ ਫ਼ਲੋਰਿੰਗ ਸ਼ੂਜ਼ ਕੰਪਣੀ 2018 ਵਿੱਚ ਬੰਦ ਹੋ ਗਈ, ਜਿਸ ਨਾਲ ਲਗਭਗ 3,000 ਮਜ਼ਦੂਰਾਂ ਦੀ ਛਾਂਟੀ ਹੋਈ। ਐਸ.ਐਸ. ਸੀ. ਸ਼ੂਜ਼ ਨੂੰ 2012 ਵਿੱਚ ਬੰਦ ਕਰ ਦਿੱਤਾ ਗਿਆ ਸੀ, ਜਿਸ ਵਿੱਚੋਂ 400 ਮਜ਼ਦੂਰਾਂ ਨੂੰ ਕੱਢ ਦਿੱਤਾ ਗਿਆ ਸੀ ਅਤੇ ਐਸ.ਐਸ.ਸੀ. ਬੋਨਾਵੇਂਚਰ ਨੂੰ ਬੰਦ ਕਰਨ ਦੇ ਫ਼ਲਸਵਰੂਪ 1,200 ਮਜ਼ਦੂਰਾਂ ਨੂੰ ਆਪਣੀ ਨੌਕਰੀ ਤੋਂ ਹੱਥ ਧੋਣਾ ਪਿਆ। ਬਾਨੀਅੰਬਾਦੀ ਵਿੱਚ ਅੱਬੂ ਨਾਸਿਰ ਚਮੜੇ ਦੇ ਕਾਰਖ਼ਾਨੇ ਤੋਂ 2019 ਤੋਂ ਬਾਦ 40 ਮਜ਼ਦੂਰਾਂ ਦੀ ਨੌਕਰੀ ਚਲੀ ਗਈ। ਤਾਮਿਲਨਾਡੂ ਦੇ 40 ਮਜ਼ਦੂਰਾਂ ਅਤੇ ਉੱਤਰ ਪੂਰਬੀ ਰਾਜਾਂ ਦੇ 60 ਮਜ਼ਦੂਰਾਂ ਸਮੇਤ ਐਸ.ਜੀ. ਗਾਰਮੈਂਟਸ ਦੇ ਕੁਲ 100 ਮਜ਼ਦੂਰਾਂ ਨੇ 2021 ਤੋਂ ਹੁਣ ਤੱਕ ਆਪਣੀ ਨੌਕਰੀ ਖੋਹ ਦਿੱਤੀ ਹੈ।

ਇਸ ਤਰ੍ਹਾਂ ਕਾਰ ਗਰੁੱਪ, ਐਸ.ਐਸ.ਸੀ. ਗਰੁੱਪ, ਅੰਬੁਰ ਕੇ.ਟੀ.ਏ.ਡਬਲਯੂ. ਗਰੁੱਪ ਅਤੇ ਅੱਬੂ ਨਾਸਿਰ ਚਮੜਾ ਕਾਰਖਾਨਾ ਅਤੇ ਬਨਿਆਮਬਾਦੀ ਦੇ ਐਸ.ਜੀ. ਗਾਰਮੈਂਟਸ ਅਤੇ ਅਣਗ਼ਿਣਤ ਹੋਰ ਉਧਯੋਗਿਕ ਕੰਪਣੀਆਂ ਨੇ ਹਜ਼ਾਰਾਂ ਮਜ਼ਦੁਰਾਂ ਨੂੰ ਨੌਕਰੀ ਤੋਂ ਬਾਹਰ ਕੱਢ ਦਿੱਤਾ ਹੈ। ਇਨ੍ਹਾਂ ਮਜ਼ਦੂਰਾਂ ਦੀ ਨੌਕਰੀ ਛੁੱਟਣ ਤੇ ਮਿਲਣ ਵਾਲੇ ਕਨੂੰਨੀ ਲਾਭ ਅਤੇ ਮੁਆਵਜ਼ਿਆਂ ਤੋਂ ਵੀ ਵੰਚਿਤ ਕੀਤਾ ਹੈ, ਜਿਸਦੇ ਕਿ ਉਹ ਹੱਕਦਾਰ ਸਨ। ਇਹ ਕੰਪਣੀਆਂ ਸਰਕਾਰ ਦੀ ਮਿਲੀਭੁਗਤ ਨਾਲ ਹੀ ਮਜ਼ਦੂਰਾਂ ਦੇ ਨਾਲ ਧੋਖਾ ਕਰ ਰਹੀਆਂ ਹਨ।

ਇਨ੍ਹਾਂ ਕੰਪਣੀਆਂ ਵਿੱਚ ਕੰਮ ਕਰਨ ਵਾਲੇ ਆਦਮੀਆਂ ਅਤੇ ਔਰਤਾਂ ਨੇ ਵਿਰੋਧ ਪ੍ਰਦਰਸ਼ਣ ਵਿੱਚ ਹਿੱਸਾ ਲਿਆ ਅਤੇ ਛਾਂਟੀ ਕੀਤੇ ਗੲੈ ਕਰਮਚਾਰੀਆਂ ਦੇ ਬਕਾਏ ਮੁਆਵਜ਼ੇ ਦਾ ਤੱਤਕਾਲ ਭੁਗਤਾਨ ਕਰਨ ਦੀ ਮੰਗ ਨੂੰ ਲੈ ਕੇ ਨਾਅਰੇਬਾਜੀ ਕੀਤੀ। ਵਿਭਿਨ ਸੰਗਠਨਾਂ ਦੇ ਬੁਲਾਰਿਆਂ ਨੇ ਪ੍ਰਦਰਸ਼ਣਕਾਰੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਦੱਸਿਆ ਕਿ ਸਰਮਾਏਦਾਰ ਵਰਗ ਕਿਸ ਤਰ੍ਹਾਂ, ਰਾਜ ਦੇ ਸਹਿਯੋਗ ਨਾਲ ਮਜ਼ਦੂਰਾਂ ਦੇ ਬਕਾਏ ਮੁਆਵਜ਼ੇ ਨੂੰ ਨਾ ਦੇ ਕੇ ਉਨ੍ਹਾਂ ਦੇ ਨਾਲ ਧੋਖਾ ਕਰਦਾ ਹੈ।

ਸਰਮਾਏਦਾਰ ਐਲਾਨ ਕਰਦੇ ਹਨ ਕਿ ਕੰਪਣੀ ਦੀਵਾਲੀਆ ਹੋ ਰਹੀ ਹੈ ਅਤੇ ਘਾਟੇ ਵਿੱਚ ਚਲ ਰਹੀ ਹੈ ਦਾ ਐਲਾਨ ਕਰਕੇ ਬੰਦ ਕਰਨ ਨੂੰ ਸਹੀ ਠਹਿਰਾਉਂਦੇ ਹਨ ਅਤੇ ਫਿਰ ਉਸੇ ਸਰਮਾਏ ਨੂੰ ਹੋਰ ਲਾਭਕਾਰੀ ਖੇਤਰਾਂ ਵਿੱਚ ਲਗਾ ਦਿੰਦੇ ਹਨ। ਬੁਲਾਰਿਆ ਨੇ ਮਜ਼ਦੂਰਾਂ ਨੂੰ ਇਕੱਠੇ ਹੋ ਕੇ ਇੱਕ ਜੁੱਟ ਹੋਣ ਅਤੇ ਆਪਣੀਆਂ ਉਚਿੱਤ ਮੰਗਾਂ ਨੂੰ ਜਿੱਤਣ ਦੇ ਲਈ ਆਪਣੇ ਜੁਝਾਰੂ ਸੰਗਠਨ ਬਨਾਉਣ ਅਤੇ ਮਜ਼ਬੂਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ।

ਬੁਲਾਰਿਆਂ ਨੇ ਸਰਮਾਏਦਾਰਾਂ ਦੀ ਹਕੂਮਤ ਦੀ ਜਗ੍ਹਾ ਤੇ ਮਜ਼ਦੂਰਾਂ ਅਤੇ ਵਾਹੀਕਾਰ ਕਿਸਾਨਾਂ ਦਾ ਰਾਜ ਸਥਾਪਤ ਕਰਨ ਦੇ ਉਦੇਸ਼ ਨਾਲ ਆਪਣੇ ਅਧਿਕਾਰਾਂ ਦੇ ਲਈ ਸੰਘਰਸ਼ ਛੇੜਨ ਦੀ ਲੋੜ ਦੇ ਵੱਲ ਇਸ਼ਾਰਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਇਹ ਵਿਰੋਧ ਪ੍ਰਦਰਸ਼ਣ, ਉਸ ਦਿਨ ਹੀ ਅਯੋਜਤ ਕੀਤਾ ਜਾ ਰਿਹਾ ਸੀ ਜਿਸ ਦਿਨ ਮਜ਼ਦੂਰ ਵਰਗ ਨੇ ਪੈਰਿਸ ਕਮਿਊਨ ਦੀ ਸਥਾਂਪਨਾ ਕੀਤੀ ਸੀ ਅਤੇ ਇਸ ਲਈ ਇਹ ਦਿਨ ਮਜ਼ਦੁਰ ਵਰਗ ਦੇ ਲਈ ਇੱਕ ਮਹਾਨ ਇਤਿਹਾਸਕ ਮਹੱਤਵ ਦਾ ਦਿਨ ਹੈ। ਉਨ੍ਹਾਂ ਨੇ ਯਾਦ ਦਿਲਾਇਆ ਕਿ 152 ਸਾਲ ਪਹਿਲਾਂ ਅੱਜ ਹੀ ਦੇ ਦਿਨ ਫ਼ਰਾਂਸ ਦੀ ਰਾਜਧਾਨੀ ਪੈਰਿਸ ਦੇ ਮਜ਼ਦੁਰਾਂ ਨੇ ਇਨਕਲਾਬ ਦੇ ਰਾਹੀਂ ਸਰਮਾਏਦਾਰ ਵਰਗ ਨੂੰ ਉਖ਼ਾੜ ਸੁੱਟਿਆ ਸੀ ਅਤੇ ਆਪਣਾ ਰਾਜ ਸਥਾਪਤ ਕੀਤਾ ਸੀ। ਉਨ੍ਹਾਂ ਨੇ ਸਰਮਾਏਦਾਰਾਂ ਦੇ ਰਾਜ ਞੀ ਥਾਂ ਤੇ ਇੱਕ ਨਵੇਂ ਰਾਜ ਦੀ ਸਥਾਪਨਾ ਕੀਤੀ ਸੀ। ਹਾਲਾਂ ਕਿ ਪੈਰਿਸ ਕਮਿਊਨ ਕੇਵਲ ਦੋ ਮਹੀਨੇ ਤੱਕ ਹੀ ਬਣਿਆ ਰਹਿ ਸਕਿਆ ਪ੍ਰੰਤੂ ਉਸ ਦੇ ਅਮੁੱਲ ਤਜ਼ਰਬੇ ਨਾਲ ਮਜ਼ਦੂਰ ਵਰਗ ਨੇ ਬਹੁਤ ਕੁਝ ਸਿੱਖਿਆ ਹੈ। ਸਭ ਤੋਂ ਮਹੱਤਵ ਪੂਰਣ ਸਿੱਖਿਆ ਇਹ ਹੇ ਕਿ “ਮਜ਼ਦੂਰ ਵਰਗ ਕੇਵਲ ਸਰਮਾਏਦਾਰਾ ਵਰਗ ਦੇ ਮਜ਼ੂਦਾ ਰਾਜ ਤੰਤਰ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਆਪਣਾ ਰਾਜ ਸਥਾਪਤ ਨਹੀਂ ਕਰ ਸਕਦਾ।“. ਇਸ ਨੂੰ ਇੱਕ ਨਵਾਂ ਰਾਜ ਸਥਾਪਤ ਕਰਨਾ ਹੋਵੇਗਾ ਅਤੇ ਪੈਰਿਸ ਕਮਿਊਨ ਨੇ ਦਿਖਾਇਆ ਕਿ ਅਜਿਹੇ ਨਵੇਂ ਰਾਜ ਦੀਆਂ ਵਿਸੇਸ਼ਤਾਵਾਂ ਕੀ ਹੋਣਗੀਆਂ?

ਇੱਕ ਬਹੁਤ ਹੀ ਜੁਝਾਰੁ ਮਹੌਲ ਵਿੱਚ ਵਿਰੋਧ ਪ੍ਰਦਰਸ਼ਣ ਸਮਾਪਤ ਹੋਇਆ। ਮਜ਼ਦੂਰਾਂ ਅਤੇ ਖੇਤੀਹਰ ਕਿਸਾਨਾਂ ਦਾ ਸਾਸ਼ਨ ਬਨਾਉਣ ਦੇ ਉਦੇਸ਼ ਦੇ ਨਾਲ, ਮਜ਼ਦੂਰਾਂ ਨੇ ਸੋਸ਼ਣ ਅਤੇ ਉੱਤਪੀੜਨ ਦੇ ਖ਼ਿਲਾਫ਼ ਆਪਣਾ ਲਗਾਤਾਰ ਸੰਘਰਸ਼ ਜਾਰੀ ਰੱਖਣ ਦਾ ਸੰਕਲਪ ਲਿਆ।

Share and Enjoy !

Shares

Leave a Reply

Your email address will not be published. Required fields are marked *