26 ਮਾਰਚ ਨੂੰ ਸ਼ਹੀਦੀ ਦਿਵਸ ਦੇ ਮੌਕੇ ਤੇ ਹਰਿਆਣਾ ਦੇ ਜ਼ਿਲਾ ਸਿਰਸਾ ਦੇ ਪਿੰਡ ਮਾਧੋਸਿਧਾਣਾ ਵਿੱਚ ਮਜ਼ਦੂਰ ਏਕਤਾ ਕਮੇਟੀ ਵਲੋਂ ਇੱਕ ਜਨਤਕ ਸਭਾ ਕੀਤੀ ਗਈ। ਸਭਾ ਦੇ ਸਨਮੱਖ ਉਠਾਏ ਜਾਣ ਵਾਲੇ ਕੰਮਾਂ ਦੀ ਯੋਜਨਾ ਬਣਾਈ ਗਈ। ਕਈ ਸਾਰੇ ਸਾਥੀ ਰਾਜਸਥਾਨ ਤੋਂ ਵੀ ਸਭਾ ਵਿੱਚ ਸ਼ਾਮਲ ਹੋਏ।
ਸਭਾ ਨੂੰ ਸੰਬੋਧਨ ਕਰਦੇ ਹੋਏ ਮਜ਼ਦੂਰ ਏਕਤਾ ਕਮੇਟੀ ਦੇ ਸਾਥੀ ਨੇ ਤਿੰਨਾਂ ਸ਼ਹੀਦਾ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਨੇ ਕਿਹਾ ਕਿ ਲੋਕ ਅੱਜ ਵਧ ਰਹੀ ਮਹਿੰਗਾਈ ਨਾਲ ਪੀੜਤ ਹਨ। ਮਜ਼ਦੂਰਾਂ ਨੂੰ ਘੱਟੋ-ਘੱਟ ਤਨਖ਼ਾਹ ਹੀ ਨਹੀਂ ਮਿਲਦੀ। ਕਿਸਾਨਾਂ ਨੂੰ ਆਪਣੀ ਫ਼ਸਲ ਦਾ ਸਹੀ ਮੁੱਲ ਨਹੀਂ ਮਿਲਦਾ। ਇਸ ਦਾ ਸਾਫ਼ ਕਾਰਣ ਹੈ ਇਹ ਸਰਮਾਏਦਾਰ ਵਿਵਸਥਾ, ਜਿਸ ਵਿੱਚ ਸਾਡੀ ਮਿਹਨਤ ਨਾਲ ਪੈਦਾ ਕੀਤੀ ਗਈ ਧਨ ਦੌਲਤ ਨੂੰ ਮੁੱਠੀਭਰ ਇਜਾਰੇਦਾਰ ਸਰਮਾਏਦਾਰ ਲੁੱਟ ਰਹੇ ਹਨ।
ਉਨ੍ਹਾਂ ਨੇ ਭਗਤ ਸਿੰਘ ਦੇ ਵਿਚਾਰਾਂ ਤੇ ਰੋਸਨੀ ਪਾਉਂਦੇ ਹੋਏ ਕਿਹਾ ਕਿ ਭਗਤ ਸਿੰਘ ਅਤੇ ਸਾਡੇ ਇਨਕਲਾਬੀਆਂ ਦਾ ਸਪਨਾ ਸੀ, ਇੱਕ ਅਜਿਹੇ ਸਮਾਜ ਦੀ ਸਥਾਪਨਾ ਕਰਨਾ ਜਿੱਥੈ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੀ ਸੰਭਾਵਨਾ ਹੀ ਨਾ ਹੋਵੇ। ਉਨ੍ਹਾ ਦਾ ਇਹ ਸਪਨਾਂ ਤਾਂ ਹੀ ਪੂਰਾ ਹੋ ਸਕੇਗਾ, ਜਦੋਂ ਦੇਸ਼ ਦੇ ਮਜ਼ਦੂਰਾਂ ਅਤੇ ਕਿਸਾਨਾਂ ਦੇ ਰਾਜ ਦੀ ਸਥਾਪਨਾ ਕੀਤੀ ਜਾਵੇ।
ਸਭਾ ਵਿੱਚ ਯੋਜਨਾਂ ਬਣਾਈ ਗਈ ਕਿ ਇਸ ਅਖ਼ਬਾਰ ਨੂੰ ਜ਼ਿਆਦਾ ਤੋਂ ਜ਼ਿਆਦਾ ਮਜ਼ਦੂਰਾਂ ਕਿਸਾਨਾਂ ਅਤੇ ਮਿਹਨਤਕਸ਼ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਆਪਣੇ ਅਧਿਕਾਰਾਂ ਦੇ ਸੰਘਰਸ਼ ਦੇ ਲਈ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਵੱਖ-ਵੱਖ ਪਿੰਡਾ ਦੇ ਵਿੱਚ ਜਾ ਕੇ ਛੋਟੀਆਂ ਛੋਟੀਆਂ ਸਭਾਵਾਂ ਕੀਤੀਆਂ ਜਾਣਗੀਆਂ। ਵੱਧ ਤੋਂ ਵੱਧ ਲੋਕਾਂ ਨੂੰ ਮਜ਼ਦੂਰ ਏਕਤਾ ਕਮੇਟੀ ਦੇ ਨਾਲ ਜੋੜਿਆ ਜਾਵੇਗਾ। ਬਹੁਤ ਹੀ ਸਕਾਰਾਤਮਕ ਮਹੌਲ ਵਿੱਚ ਸਭਾ ਸਮਾਪਤ ਹੋਈ।