ਤਾਮਿਲਨਾਡੂ ਵਿੱਚ ਤੇਜਾਵੁਰ ਦੇ ਕੋਲ ਅਮਾਪੇਟੱਈ ਵਿੱਚ ਕਿਸਾਨਾਂ ਦੀਆਂ ਸਮੱਸਿਆਵਾਂ ਤੇ ਅੱਗੇ ਦੇ ਰਸਤੇ ਤੇ ਚਰਚਾ ਕਰਨ ਦੇ ਲਈ ਇੱਕ ਸਮੇਲਨ ਦਾ ਅਯੋਜਨ ਕੀਤਾ ਗਆ। ਇਸ ਵਿੱਚ ਸੋਕਾ ਪੀੜਤ ਇਲਾਕੇ ਵਿੱਚ ਫ਼ਸਲਾਂ ਦੀ ਸਿੰਚਾਈ ਦੇ ਲਈ ਪਾਣੀ ਦੀ ਘਾਟ, ਸਾਰੀਆਂ ਫ਼ਸਲਾਂ ਦੇ ਲਈ ਯਕੀਨੀ ਘੱਟੋ-ਘੱਟ ਸਹਿਯੋਗੀ ਮੁੱਲ ਦੀ ਘਾਟ, ਸਟੋਰ ਅਤੇ ਹੋਰ ਬੁਨਿਆਦੀ ਸਹੂਲਤਾਂ ਦੀ ਘਾਟ ਸਮੇਤ ਕਿਸਾਨਾਂ ਦੇ ਸਾਹਮਣੇ ਖੜੇ ਹੋਰ ਫ਼ੌਰੀ ਮੁੱਦਿਆਂ ਤੇ ਚਰਚਾ ਕੀਤੀ ਗਈ।
ਸਮੇਲਨ ਦਾ ਪ੍ਰਬੰਧ ਥਲਨਮਈ ਉਜਾਵਰ ਇਅਕੱਮ ਵਲੋਂ ਕੀਤਾ ਗਿਆ ਸੀ। ਇਸ ਵਿੱਚ ਕਿਸਾਨਾ ਅਤੇ ਕਿਰਤੀ ਸੰਗਠਨਾਂ ਦੇ ਪ੍ਰਤੀਨਿਧੀਆਂ ਦੇ ਨਾਲ ਨਾਲ ਪ੍ਰਗਤਿਸ਼ੀਲ ਵਿਅਕਤੀਆਂ ਨੇ ਹਿੱਸਾ ਲਿਆ, ਜੋ ਕਿਸਾਨਾਂ ਦੇ ਦਿਨ-ਪ੍ਰਤੀ ਦਿਨ ਸੰਘਰਸ਼ ਦੇ ਨਾਲ ਨੇੜਤਾ ਨਾਲ ਜੁੜੇ ਰਹੇ ਹਨ।
ਬੁਲਾਰਿਆਂ ਨੇ ਦੱਸਿਆ ਕਿ ਹਿੰਦੋਸਤਾਨ ਦੇ ਕਿਸਾਨ ਸਾਰੀਆਂ ਖੇਤੀ ਉਪਜ਼ਾਂ ਦੇ ਲਈ ਘੱਟੋ-ਘੱਟ ਸਹਿਯੋਗੀ ਮੁੱਲ (ਐਮ.ਐਸ.ਪੀ.) ਦੀ ਗਰੰਟੀ ਦੀ ਮੰਗ ਲਗਾਤਾਰ ਕਰਦੇ ਰਹੇ ਹਨ। ਸਰਕਾਰ ਵਲੋਂ ਨਿਰਧਾਰਤ ਐਮ.ਐਸ.ਪੀ. ਕਿਸਾਨਾਂ ਦੇ ਲਈ ਲਾਭਕਾਰੀ ਹੋਣੀ ਚਾਹੀਦੀ ਹੈ ਅਤੇ ਇਸ ਨਾਲ ਉਸ ਦੀ ਰੋਜ਼ੀ-ਰੋਟੀ ਦੀ ਰਾਖ਼ੀ ਹੋਣੀ ਚਾਹੀਦੀ ਹੈ। ਬੁਲਾਰਿਆਂ ਨੇ ਦੱਸਿਆ ਕਿ ਸਰਕਾਰ 23 ਫ਼ਸਲਾਂ ਦੇ ਲਈ ਐਮ.ਐਸ.ਪੀ ਦਾ ਐਲਾਨ ਕਰਦੀ ਹੈ। ਹਾਲਾਂ ਕਿ ਅਕਸਰ ਐਲਾਨੀ ਗਈ ਐਮ.ਐਸ.ਪੀ. ਪੈਦਾਵਾਰ ਦੀ ਲਾਗ਼ਤ ਨੂੰ ਵੀ ਪੂਰਾ ਨਹੀਂ ਕਰਦੀ। ਇਸ ਤੋਂ ਬਿਨਾਂ, ਐਲਾਨੀ ਗਈ ਐਮ.ਐਸ.ਪੀ. ਕਿਸਾਨਾਂ ਦੀ ਪੈਦਾਵਾਰ ਨੂੰ ਖ਼ਰੀਦਣ ਦੀ ਕਨੂੰਨੀ ਗਰੰਟੀ ਦੇਣ ਤੋਂ ਸਰਕਾਰ ਨੇ ਇਨਕਾਰ ਕਰ ਦਿੱਤਾ ਹੈ। ਦੂਸਰੇ ਪਾਸੇ ਸਰਕਾਰ ਇਹ ਯਕੀਨੀ ਬਨਾਉਣ ਦਾ ਕੰਮ ਕਰਦੀ ਹੈ ਕਿ ਅਜਾਰੇਦਾਰ ਸਰਮਾਏਦਾਰ ਖੇਤੀ ਬਜ਼ਾਰ ਤੇ ਕਬਜ਼ਾ ਕਰ ਸਕੇ ਅਤੇ ਭਾਰੀ ਮੁਨਾਫ਼ਾ ਕਮਾ ਸਕੇ। ਕਿਸਾਨ ਲੀਡਰਾਂ ਨੇ ਕਿਸਾਨਾਂ ਦੇ ਅਧਿਕਾਰਾਂ ਦੇ ਲਈ ਲੜਨ ਅਤੇ ਸਰਕਾਰ ਤੋਂ ਗਰੰਟੀ-ਸ਼ੁਧਾ ਲਾਭਕਾਰੀ ਮੁੱਲ ਹਾਸਲ ਕਰਨ ਦਾ ਦ੍ਰਿੜ ਸੰਕਲਪ ਕੀਤਾ।
ਥਲਨਮਈ ਉਜਾਵਰ ਇਆਕੱਮ ਦੇ ਸ਼੍ਰੀ ਕੇ ਥਿਰੁਨਾਵੁਕਸਰ ਨੇ ਸੰਮੇਲਨ ਦੀ ਇੱਕ ਸੰਮਤੀ ਦੇ ਤਜ਼ਰਬੇ ਸਬੰਧੀ ਦੱਸਿਆ, ਜੋ ਖਾਸ ਤੌਰ ਤੇ ਸੋਕੇ ਤੋਂ ਪੀੜਤ ਇਲਾਕਿਆਂ ਦੀਆਂ ਫ਼ਸਲਾਂ ਦੀ ਸਿੰਚਾਈ ਦੇ ਲਈ ਪਾਣੀ ਮੁਹੱਈਆਂ ਕਰਨ ਦੇ ਮੁੱਦੇ ਤੇ ਧਿਆਨ ਕੈਂਦਰਤ ਕਰਦੀ ਹੈ। ਸੰਮਤੀ ਵਿੱਚ ਮੰਨੇ ਪ੍ਰਮੰਨੇ ਜਲ ਪ੍ਰਬੰਧਨ ਦੇ ਤਕਨੀਕੀ ਮਾਹਰ ਅਤੇ ਖੇਤੀ ਮਾਹਰ ਸ਼ਾਮਲ ਸਨ। ਹਾਲਾਂ ਕਿ ਇਸ ਸੰਮਤੀ ਨੇ ਲਗਭਗ ਇੱਕ ਸਾਲ ਪਹਿਲਾਂ ਆਪਣੇ ਨਤੀਜ਼ੇ ਅਤੇ ਸਿਫ਼ਾਰਸ਼ਾਂ ਤਾਮਿਲਨਾਡੂ ਸਰਕਾਰ ਨੂੰ ਸੌਂਪ ਦਿੱਤੇ ਸਨ, ਲੇਕਿਨ ਸਰਕਾਰ ਨੇ ਇਸ ਦੀ ਬੁਨਿਆਦੀ ਅਤੇ ਘੱਟ ਖ਼ਰਚੀਲੀ ਅਤੇ ਸੌਖੀਆਂ ਸਿਫ਼ਾਰਸ਼ਾਂ ਨੂੰ ਵੀ ਲਾਗੂ ਨਹੀਂ ਕੀਤਾ ਹੈ। ਆਪਣੀਆਂ ਸਿਫ਼ਾਰਸ਼ਾ ਦੇ ਹੱਕ ਵਿੱਚ ਭਰਪੂਰ ਡਾਟੇ ਦੇ ਕੇ ਸੰਮਤੀ ਨੇ ਰਾਜ ਦੇ ਸੋਕੇ ਨਾਲ ਪੀੜਤ ਇਲਾਕਿਆਂ ਵਿੱਚ ਵਰਖਾ ਦੇ ਪਾਣੀ ਦੀ ਸੰਭਾਲ ਕਰਨ ਦੇ ਕਈ ਤਰੀਕੇ ਪ੍ਰਸਤਾਵਤ ਕੀਤੇ ਹਨ। ਇਸ ਨੇ ਮਜ਼ੂਦਾ ਜਲ ਭੰਡਾਰਨ ਸਹੂਲਤਾਂ ਨੂੰ ਹੋਰ ਗਹਿਰਾ ਬਨਾੳੇਣ, ਉਨ੍ਹਾਂ ਵਿੱਚੋ ਗਾਦ ਕੱਢਣ ਅਤੇ ਉਨ੍ਹਾਂ ਦੀ ਉੰਚਾਈ ਵਧਾਉਣ ਦੇ ਨਾਲ ਨਾਲ ਜਲ ਸੰਭਾਲ ਦੇ ਲਈ ਕਈ ਰੋਕਾਂ (ਚੈਕ ਬੰਨ੍ਹ), ਤਲਾਅ ਅਤੇ ਝੀਲਾਂ ਬਨਾਉਣ ਦੇ ਸੁਝਾਅ ਦਿੱਤੇ ਹਨ।
ਬੁਲਾਰਿਆਂ ਨੇ ਸਰਕਾਰ ਤੋਂ ਇਨ੍ਹਾਂ ਸਿਫ਼ਾਰਸ਼ਾਂ ਨੂੰ ਜ਼ਲਦੀ ਨਾਲ ਲਾਗੂ ਕਰਨਾ ਮੁਹੱਈਆਂ ਕਰਾਉਣ ਦਾ ਆਗਾਹ ਕੀਤਾ। ਬੁਲਾਰਿਆਂ ਨੇ ਖੇਤੀ ਉਪਜ਼ਾਂ ਸਟੋਰ ਕਰਨ ਦੀਆਂ ਸਹੂਲਤਾਂ ਦੀ ਕਮੀ ਦੇ ਮੁੱਦੇ ਨੂੰ ਉਠਾਇਆਂ। ਉਨ੍ਹਾਂ ਨੇ ਦੱਸਿਆ ਕਿ ਚਾਵਲ, ਹੋਰ ਅਨਾਜ਼ ਅਤੇ ਬਾਗਵਾਨੀ ਉਪਜ਼ਾਂ ਦੇ ਲਈ ਸਟੋਰ ਦੀ ਸਹੂਲਤ ਦੀ ਘਾਟ ਹੈ। ਉਨ੍ਹਾਂ ਨੇ ਕਿਹਾ ਕਿ ਸਹੀ ਸਟੋਰ ਅਤੇ ਕੋਲਡ ਸਟੋਰ ਸਹੂਲਤਾਂ ਦੀ ਕਮੀ ਦੇ ਕਾਰਣ ਹਰ ਸਾਲ ਖੈਤੀ ਪੈਦਾਵਾਰ ਬਰਬਾਦ ਹੋ ਜਾਂਦੀ ਹੈ। ਜਦ ਕਿ ਸਰਕਾਰ ਬੜੇ ਸਰਮਾਏਦਾਰਾਂ ਨੂੰ ਖੇਤੀ ਵਪਾਰ ਅਤੇ ਸਟੋਰ ਕਰਨਾ ਸ਼ੁਰੂ ਕਰਨ ਦੇ ਲਈ ਉਤਸਾਹਤ ਕਰ ਰਹੀ ਹੈ, ਇਹ ਜਾਣ ਬੁੱਝ ਕੇ ਕਿਸਾਨਾਂ ਦੀ ਵਰਤੋਂ ਦੇ ਲਈ ਸਟੋਰ ਅਤੇ ਗੋਦਾਮ ਬਨਾਉਣ ਤੋਂ ਇਨਕਾਰ ਕਰ ਰਹੀ ਹੈ। ਤਾਮਿਲਨਾਡੂ ਵਿੱਚ ਅਸੀਂ ਦੇਖਿਆ ਹੈ ਕਿ ਭਾਰਤੀ ਖਾਧ ਨਿਗ਼ਮ ਵਲੋਂ ਖੁਲ੍ਹੇ ਮੈਦਾਨਾਂ ਵਿੱਚ ਰੱਖਿਆ ਗਿਆਂ ਧਾਨ ਵਰਖਾ ਦੀ ਵਜ੍ਹਾ ਨਾਲ ਖ਼ਰਾਬ ਹੋ ਜਾਂਦਾ ਹੈ। ਹਰ ਸਾਲ ਹੋਣ ਵਾਲੀ ਰਾਸ਼ਟਰੀ ਪੈਦਾਵਰਰ ਦੀ ਇਸ ਭਾਰੀ ਬਰਬਾਦੀ ਦੇ ਬਾਰੇ ਅਧਿਕਾਰੀ ਬਿਲਕੁਲ ਵੀ ਫ਼ਿਕਰਮਮਦ ਨਹੀਂ ਹਨ। ਬੁਲਾਰਿਆਂ ਨੇ ਮੰਗ ਕੀਤੀ ਕਿ ਸਰਕਾਰ ਖੇਤੀ ਪੈਦਾਵਾਰ ਦੇ ਲਈ ਲੋੜੀਦੀਆਂ ਸਟੋਰ ਸਹੂਲਤਾਂ ਸਥਾਪਤ ਕਰੇ।
ਬੁਲਾਰਿਆ ਨੇ ਇਹ ਵੀ ਮੰਗ ਕੀਤੀ ਕਿ ਸਰਕਾਰ ਨੂੰ ਖੇਤੀ ਮਸ਼ੀਨਰੀ ਕੇਂਦਰ ਸਥਾਪਤ ਕਰਨੇ ਚਾਹੀਦੀ ਹਨ, ਜਿਸ ਵਿੱਚ ਸਾਰੇ ਆਧੁਨਿਕ ਉਪਕਰਣ ਅਤੇ ਮਸ਼ੀਨਰੀ ਹੋਵੇ ਅਤੇ ਜੋ ਮੁਫ਼ਤ ਵਿੱਚ ਜਾਂ ਮਾਮੂਲੀ ਕੀਮਤ ਤੇ ਇਸਤੇਮਾਲ ਕਰਨ ਲਈ ਦਿੱਤੇ ਜਾ ਸਕਦੇ ਹੋਣ। ਇਸ ਨਾਲ ਕਿਸਾਨਾਂ ਤੇ ਖ਼ਰਚ ਦਾ ਬੋਝ ਘਟ ਸਕਦਾ ਹੈ। ਬੁਲਾਰਿਆ ਨੇ ਕਿਹਾ ਕਿ ਸਾਰੇ ਖੇਤੀ ਇਲਾਕਿਆ ਵਿੱਚ ਖੇਤੀ ਪੈਦਾਵਾਰ ਅਤੇ ਮਸ਼ੀਨਰੀ ਕੇਂਦਰਾਂ ਦੇ ਲਈ ਸਹੀ ਸਟੋਰ ਸਹੂਲਤਾਂ ਦੇ ਨਿਰਮਾਣ ਦੇ ਲਈ ਜ਼ਰੂਰੀ ਧਨ ਬੜੇ ਸਰਮਾਏਦਾਰਾਂ ਨੂੰ ਦਿੱਤੇ ਜਾਣ ਵਾਲੇ ਕਰਜ਼ੇ ਅਤੇ ਟੈਕਸ਼ਾ ਵਿੱਚ ਦਿੱਤੀਆਂ ਜਾਣ ਵਾਲੀਆਂ ਛੋਟਾਂ ਦੀ ਤੁਲਨਾ ਵਿੱਚ ਘੱਟ ਹੀ ਹੋਣਗੀਆਂ।
ਸਮੇਲਨ ਨੂੰ ਸੰਬੋਧਨ ਕਰਨ ਵਾਲਿਆ ਵਿੱਚ ਸਿੰਚਾਈ, ਜ਼ਲ ਪ੍ਰਬੰਧਨ ਪ੍ਰਸਿਕਸ਼ਣ ਸੰਸਥਾਨ ਤੋਂ ਥਿਰੂ ਪੀ. ਕਲਾਈਵਾਨਨ ਤਰਿਚੀ ਦੇ ਸਹਾਇਕ ਕਰਿਸ਼ੀ ਨਿਰਦੇਸ਼ਕ (ਸੇਵਾ ਮੁਕਤ) ਇੰਜੀਨੀਅਰ ਐਮ ਸ਼ੇਖਰ, ਸਾਮਵੇਲੀ ਵਿਵਾਹਗਲ ਸੰਗਮ ਦੇ ਇੰਜੀਨੀਅਰ ਐਸ ਪਲਾਨੀਰਾਜਨ, ਪੀ.ਡਬਲਯੂ.ਡੀ. ਦੇ ਕਾਰਜਕਾਰੀ ਇੰਜੀਨੀਅਰ, ਸੇਵਾ ਮੁਕਤ ਇੰਜੀਨੀਅਰ ਏ. ਰਾਜਾ ਰਮਨ, ਤਾਮਿਲਨਾਡੂ ਵਿਵਾਸਇਗਲ ਸੰਗਮ ਦੇ ਕਾ. ਸ਼ਰਵਨ ਮੁਥੂਵੇਲ, ਝੀਲਾਂ ਦੇ ਪੁਨਰ ਨਿਰਮਾਣ ਕਰਤਾ, ਕਾ. ਥੰਗਾ ਕਨਨ, ਥੋੜੀਲਾਲਾਰ ਓਟੁਟੂਮਈ ਇਅਕੱਮ ਦੇ ਕਾ. ਭਾਸਕਰ, ਮੱਕਲ ਅਧਿਕਾਰਮ ਦੇ ਕਾਂ. ਕਲੀਅੱਪਨ, ਕਮਿਉਨਿਸਟ ਪਾਰਟੀ ਪੀਪਲਸ ਲਿਬਰੇਸ਼ਨ ਦੇ ਕਾ. ਅਰੁਣਾਚਲਮ ਅਤੇ ਥਲਨਮਈ ਉਜਵਰ ਇਅਕੱਮ ਦੇ ਕਾ. ਦੁਰਈ ਮਧਿਵਾਨਨ ਸ਼ਾਮਲ ਸਨ। ਕਿਸਾਨਾਂ ਦੀਆਂ ਮੰਗਾਂ ਦੇ ਇਰਦ-ਗਿਰਦ ਜੁਝਾਰੂ ਏਕਤਾ ਬਨਾਉਣ ਦੇ ਦ੍ਰਿੜ ਸੰਕਲਪ ਦੇ ਨਾਲ ਸਮੇਲਨ ਸਮਾਪਤ ਹੋਇਆ।