18 ਜੂਨ ਨੂੰ ਹਜ਼ਾਰਾਂ ਹੀ ਮਜ਼ਦੂਰਾਂ ਨੇ ਮਹਿੰਗਾਈ ਵਿੱਚ ਵਾਧੇ ਦੇ ਖ਼ਿਲਾਫ਼ ਲੰਡਨ ਦੀਆਂ ਸੜਕਾਂ ੳੱਤੇ ਜਲੂਸ ਕੱਢਿਆ।
ਜਲੂਸ ਦੇ ਅੰਤ ਵਿੱਚ ਪਾਰਲੀਮੈਂਟ ਸੁਕੇਅਰ (ਚੁਰਾਹਾ) ਉਤੇ ਇੱਕ ਰੈਲੀ ਹੋਈ।
ਰੈਲੀ ਵਿੱਚ ਮੰਗ ਕੀਤੀ ਗਈ ਕਿ ਬਰਤਾਨਵੀ ਸਰਕਾਰ ਇਨ੍ਹਾਂ ਕਠਿਨ ਹਾਲਤਾਂ ਵਿੱਚਮਜ਼ਦੂਰਾਂ ਅਤੇ ਉਨ੍ਹਾਂ ਦੇ ਪ੍ਰਵਾਰਾਂ ਦੀ ਸਹਾਇਤਾ ਕਰਨ ਲਈ ਫੌਰੀ ਕਦਮ ਚੁੱਕੇ। ਮੇਹਨਤਕਸ਼ ਲੋਕਾਂ ਨੇ ਜ਼ਿੰਦਗੀ ਦੇ ਬੇਹਤਰ ਹਾਲਾਤਾਂ, ਤਨਖਾਹਾਂ ਵਿੱਚ ਅਸਲੀ ਵਾਧੇ ਅਤੇ ਸਭਨਾਂ ਵਾਸਤੇ ਜਿਉਣ ਲਾਇਕ ਵੇਤਨ, ਮਨਮਰਜ਼ੀ ਨਾਲ ਕੰਮ ਤੋਂ ਕੱਢਣਾ ਜਾਂ ਰੱਖਣਾ ਬੰਦ ਕੀਤੇ ਜਾਣ, ਬੀਮਾਰੀ ਦੁਰਾਨ ਬੇਹਤਰ ਭੱਤੇ ਦਿੱਤੇ ਜਾਣ ਅਤੇ ਕੰਮ ਉੱਤੇਨਸਲੀ ਵਿਤਕਰੇ ਨੂੰ ਖਤਮ ਕੀਤੇ ਜਾਣ ਦੀ ਮੰਗ ਉਠਾਈ। ਉਨ੍ਹਾਂ ਨੇ ਮੰਗ ਕੀਤੀ ਕਿਊਰਜਾ (ਗੈਸ, ਬਿਜਲੀ ਆਦਿ) ਦੀਆਂ ਸਪਲਾਈ ਕੰਪਨੀਆਂ ਉੱਤੇ ਟੈਕਸ ਵਧਾਏ ਜਾਣ ਅਤੇ ਲੋਕਾਂ ਕੋਲੋਂ ਲਏ ਜਾ ਰਹੇ ਚਾਰਜ ਘਟਾਏ ਜਾਣ। ਉਨ੍ਹਾਂ ਨੇ ਸਰਕਾਰ ਵਲੋਂਟੇਰਡ ਯੂਨੀਅਨ ਵਿਰੋਧੀ ਕਾਨੂੰਨ ਬਣਾ ਕੇ ਮਜ਼ਦੂਰਾਂ ਦੇ ਟਰੇਡ ਯੂਨੀਅਨਾਂ ਵਿਚ ਜਥੇਬੰਦ ਹੋਣ ਦੇ ਅਧਿਕਾਰ ਉਤੇ ਹਮਲੇ ਕਰਨ ਦੀ ਕੋਸ਼ਿਸ਼ ਦੀ ਨਿੰਦਿਆ ਕੀਤੀ।
ਇਹ ਮੁਜ਼ਾਹਰਾ ਟਰੇਡ ਯੂਨੀਅਨ ਕਾਂਗਰਸ ਵਲੋਂ ਜਥੇਬੰਦ ਕੀਤਾ ਗਿਆ ਸੀ। ਇਸ ਵਿਚ ਬਹੁਤ ਸਾਰੇ ਖੇਤਰਾਂ ਦੇ ਮਜ਼ਦੂਰਾਂ ਨੇ ਹਿੱਸਾ ਲਿਆ। ਵਿਦਆਰਥੀਆਂ ਨੇ ਬਹੁਤਵੱਡੀ ਗਿਣਤੀ ਵਿੱਚ ਇਸ ਵਿੱਚ ਹਿੱਸਾ ਲਿਆ। ਸੈਂਕੜੇ ਹੀ ਮਜ਼ਦੂਰਾਂ ਵਲੋਂ ਚੁੱਕੇ ਹੋਏਬੈਨਰ ਅਤੇ ਪਲੇਕਾਰਡ ਵੱਖ ਵੱਖ ਖੇਤਰਾਂ ਦੇ ਲੋਕਾਂ ਦੀਆਂ ਮੰਗਾਂ ਦਰਸਾਉਂਦੇ ਸਨ। ਉਨ੍ਹਾਂ ਤੋਂ ਜ਼ਾਹਿਰ ਹੁੰਦਾ ਸੀ ਕਿ ਮਜ਼ਦੂਰ ਸਭ ਲੋਕਾਂ ਦੇ ਅਧਿਕਾਰਾਂ ਵਾਸਤੇ ਲੜ ਰਹੇਹਨ। ਫਾਇਰ ਬਰਗੇਡ ਯੂਨੀਅਨ ਅਤੇ ਰੇਲਵੇ ਮਜ਼ਦੂਰਾਂ ਦੀ ਯੂਨੀਅਨ ਆਰ ਐਮ ਟੀ, ਜੋ ਸਮੁੱਚੀ ਮਜ਼ਦੂਰ ਜਮਾਤ ਦੇ ਅਧਿਕਾਰਾਂ ਅਤੇ ਮੰਗਾਂ ਵਾਸਤੇ ਲੜਾਈ ਵਿੱਚ ਮੋਹਰੀ ਰੋਲ ਨਿਭਾ ਰਹੀਆਂ ਸਨ, ਦੇ ਪਾਰਲੀਮੈਂਟ ਸੁਕੇਅਰ ਵਿੱਚ ਦਾਖਲ ਹੋਣ ਵੇਲੇ ਉਨ੍ਹਾਂ ਦਾ ਜ਼ੋਰ ਸ਼ੋਰ ਨਾਲ ਸਵਾਗਤ ਕੀਤਾ ਗਿਆ।
ਜਲੂਸ ਅਤੇ ਰੈਲੀ ਦਿਖਾ ਰਹੇ ਹਨ ਕਿ ਬਰਤਾਨੀਆਂ ਦੇ ਮਜ਼ਦੂਰ ਅਤੇ ਲੋਕ ਉਨ੍ਹਾਂ ਦੇਅਧਿਕਾਰਾਂ ਉੱਤੇ ਕੀਤੇ ਜਾ ਰਹੇ ਹਮਲਿਆਂ ਦੇ ਖ਼ਿਲਾਫ਼ ਸੰਘਰਸ਼ ਤੇਜ਼ ਕਰ ਰਹੇ ਹਨ। ਮੇਹਨਤਕਸ਼ ਲੋਕ ਆਖ ਰਹੇ ਸਨ ਕਿ ਬਹੁਤ ਹੋ ਚੁੱਕਾ ਹੈ ਹੁਣ ਹੋਰ ਨਹੀਂ ਹੋਣਦੇਵਾਂਗੇ।