ਅਮਰੀਕਾ ‘ਚ ਸਿਹਤ ਖੇਤਰ ਦੇ ਕਰਮਚਾਰੀ ਹੜਤਾਲ ‘ਤੇ ਉਤਰੇ

ਅਮਰੀਕਾ ਵਿਚ ਸਿਹਤ ਕਰਮਚਾਰੀ ਕੰਮ ਵਾਲੀਆਂ ਥਾਂਵਾਂ ‘ਤੇ ਹੋ ਰਹੇ ਭਿਆਨਕ ਸ਼ੋਸ਼ਣ ਅਤੇ ਕੰਮ ਦੀਆਂ ਦਮਨਕਾਰੀ ਹਾਲਤਾਂ ਦੇ ਖ਼ਿਲਾਫ਼ ਜਬਰਦਸਤ ਸੰਘਰਸ਼ ਲੜ ਰਹੇ ਹਨ।

400_Kaiser helth workers19 ਨਵੰਬਰ ਨੂੰ, ਕੈਲੀਫੋਰਨੀਆ ਵਿਚ ਕੈਸਰ ਪਰਮਾਨੈਂਟੇ ਹੈਲਥ ਕੇਅਰ ਸਰਵਿਸ ਦੀਆਂ ਨਰਸਾਂ ਅਤੇ ਮਾਨਸਿਕ ਸਿਹਤ ਕਰਮਚਾਰੀਆਂ ਨੇ, ਉਸੇ ਕੰਪਨੀ ਦੇ ਇੰਜੀਨੀਅਰਾਂ ਦੇ ਸਮਰਥਨ ਵਿੱਚ ਅਣਮਿੱਥੇ ਸਮੇਂ ਲਈ ਹੜਤਾਲ ਕਰ ਦਿੱਤੀ। ਕੰਪਨੀ ਦੇ ਇੰਜੀਨੀਅਰ ਇਮਾਰਤਾਂ ਅਤੇ ਸਾਰੇ ਸਿਹਤ ਸੰਭਾਲ ਉਪਕਰਣਾਂ ਦੀ ਸਾਂਭ-ਸੰਭਾਲ ਲਈ ਜ਼ਿੰਮੇਵਾਰ ਹਨ।

ਕੈਸਰ ਦੇ ਸੈਨ ਜੋਸ ਮੈਡੀਕਲ ਸੈਂਟਰ ਦੇ ਬਾਹਰ ਸੈਂਕੜੇ ਹੀ ਇੰਜੀਨੀਅਰ, ਨਰਸਾਂ ਅਤੇ ਮਾਨਸਿਕ ਸਿਹਤ ਕਰਮਚਾਰੀ ਪਿਕਟ ਲਾਈਨ ‘ਤੇ ਸਨ। ਉਨ੍ਹਾਂ ਦੀਆਂ ਤਖ਼ਤੀਆਂ ‘ਤੇ ਲਿਿਖਆ ਹੋਇਆ ਹੈ “ਮਰੀਜ਼ ਮੁਨਾਫੇ ਨਾਲੋਂ ਵੱਧ ਮਹੱਤਵਪੂਰਨ ਹਨ!” ਅਤੇ “ਕਰਮਚਾਰੀਆਂ ਨੂੰ ਸੁਰੱਖਿਆ ਦਿਓ!”

ਕੰਪਨੀ ਦੇ ਇੰਜੀਨੀਅਰ 17 ਸਤੰਬਰ ਤੋਂ ਹੜਤਾਲ ‘ਤੇ ਸਨ, ਜਦੋਂ ਉਨ੍ਹਾਂ ਦਾ ਪਿਛਲਾ ਠੇਕਾ ਖਤਮ ਹੋ ਗਿਆ ਸੀ। ਕੰਪਨੀ ਨੇ ਇੰਜੀਨੀਅਰਾਂ ਦੀ ਤਨਖਾਹ ਵਾਧੇ ਦੀ ਮੰਗ ਵੱਲ ਧਿਆਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਇੰਜੀਨੀਅਰ ਹੜਤਾਲ ‘ਤੇ ਚਲੇ ਗਏ ਸਨ।

400_Kaiser helth workers_1ਨਰਸਾਂ ਦੀ ਯੂਨੀਅਨ ਇੱਕ ਨਵੇਂ ਇਕਰਾਰਨਾਮੇ ਦੀ ਮੰਗ ਕਰ ਰਹੀ ਹੈ, ਜਿਸ ਵਿੱਚ ਤਨਖਾਹ ਵਿੱਚ ਵਾਧਾ ਸ਼ਾਮਲ ਹੋਵੇ। ਉਨ੍ਹਾਂ ਨੇ ਮੁਲਾਜ਼ਮਾਂ ਦੀ ਗਿਣਤੀ ਵਧਾਉਣ ਦੀ ਮੰਗ ਕੀਤੀ ਹੈ। ਕੰਪਨੀ ਨੇ ਤਨਖਾਹ ‘ਚ ਸਿਰਫ ਇੱਕ ਫੀਸਦੀ ਵਾਧੇ ਦੀ ਪੇਸ਼ਕਸ਼ ਕੀਤੀ ਹੈ। ਇਸਤੋਂ ਇਲਾਵਾ ਉਨ੍ਹਾਂ ਯੂਨੀਅਨ ਤੋਂ ਮੰਗ ਕੀਤੀ ਹੈ ਕਿ ਯੂਨੀਅਨ ਨਵੀਂਆਂ ਨਰਸਾਂ ਨੂੰ ਨੌਕਰੀ ’ਤੇ ਮੌਜੂਦਾ ਨਰਸਾਂ ਨਾਲੋਂ 20 ਫੀਸਦੀ ਘੱਟ ਤਨਖਾਹ ਦੇਣ ਲਈ ਸਹਿਮਤ ਹੋਵੇ। ਨਰਸਾਂ ਦੀ ਯੂਨੀਅਨ ਨੇ ਇਨ੍ਹਾਂ ਪ੍ਰਸਤਾਵਾਂ ਨੂੰ ਠੁਕਰਾ ਦਿੱਤਾ ਹੈ। 20,000 ਨਰਸਾਂ, ਆਪਣੀ ਹਾਲਤ ਨੂੰ ਉਜਾਗਰ ਕਰਨ ਲਈ ਇੰਜੀਨੀਅਰਾਂ ਨਾਲ ਇਕਮੁੱਠਤਾ ਵਿੱਚ ਹੜਤਾਲ ਵਿੱਚ ਸ਼ਾਮਲ ਹੋਈਆਂ ਹਨ।

ਇੱਕ ਹੜਤਾਲੀ ਨਰਸ ਨੇ ਘੋਸ਼ਣਾ ਕੀਤੀ ਕਿ “ਬਹੁਤ ਦੁੱਖ ਦੀ ਗੱਲ ਹੈ ਕਿ ਅਸੀਂ ਇਸ ਮਹਾਂਮਾਰੀ ਦੌਰਾਨ ਪਿਛਲੇ ਦੋ ਸਾਲਾਂ ਤੋਂ ਅਣਥੱਕ ਮਿਹਨਤ ਕੀਤੀ, ਪਰ ਕੰਪਨੀ ਕਰਮਚਾਰੀਆਂ ਤੋਂ ਮੂੰਹ ਮੋੜ ਰਹੀ ਹੈ।”

ਕੰਪਨੀ ਦੇ ਹਜ਼ਾਰਾਂ ਮਾਨਸਿਕ ਸਿਹਤ ਕਰਮਚਾਰੀਆਂ ਨੇ ਹੜਤਾਲੀ ਇੰਜਨੀਅਰਾਂ ਨਾਲ ਹਮਦਰਦੀ ਪ੍ਰਗਟਾਉਂਦਿਆਂ ਰੈਲੀ ਕੱਢੀ। ਉਨ੍ਹਾਂ ਦਾ ਇਕਰਾਰਨਾਮਾ 1 ਅਕਤੂਬਰ ਨੂੰ ਖਤਮ ਹੋ ਗਿਆ ਸੀ ਅਤੇ ਕੰਪਨੀ ਨੇ ਨਵੇਂ ਇਕਰਾਰਨਾਮੇ ‘ਤੇ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਮਾਨਸਿਕ ਸਿਹਤ ਕਰਮਚਾਰੀਆਂ ਨੇ ਦੱਸਿਆ ਕਿ ਕੰਪਨੀ ਵਿੱਚ ਮਜ਼ਦੂਰਾਂ ਦੀ ਵੱਡੀ ਘਾਟ ਸੀ। ਮੈਨੇਜਮੈਂਟ ਨੇ ਕੰਮ ਦਾ ਬੋਝ ਘਟਾਉਣ ਲਈ ਨਵੇਂ ਕਾਮੇ ਰੱਖਣ ਤੋਂ ਇਨਕਾਰ ਕਰ ਦਿੱਤਾ ਹੈ। ਮਰੀਜ਼ਾਂ ਦੀ ਗਿਣਤੀ ਦੀ ਕੋਈ ਸੀਮਾ ਨਹੀਂ ਹੈ। ਨਤੀਜੇ ਵਜੋਂ, ਮਰੀਜ਼ਾਂ ਨੂੰ ਆਪਣੀ ਅਗਲੀ ਯੋਜਨਾਬੱਧ ਫੇਰੀ ਲਈ ਕਈ ਵਾਰ ਇੱਕ ਤੋਂ ਤਿੰਨ ਮਹੀਨੇ ਉਡੀਕ ਕਰਨੀ ਪੈਂਦੀ ਹੈ। ਕੁੱਝ ਮਾਨਸਿਕ ਸਿਹਤ ਮਾਹਿਰਾਂ ਦੇ ਅਨੁਸਾਰ, ਬਹੁਤ ਜ਼ਿਆਦਾ ਉਡੀਕ ਕਰਨ ਨਾਲ ਮਰੀਜ਼ਾਂ ‘ਤੇ ਗੰਭੀਰ ਪ੍ਰਭਾਵ ਪੈ ਸਕਦੇ ਹਨ, ਇੱਥੋਂ ਤੱਕ ਕਿ ਮੌਤ ਵੀ ਹੋ ਸਕਦੀ ਹੈ।

ਅਮਰੀਕਾ ਦੇ ਅਜਾਰੇਦਾਰ ਪੂੰਜੀਪਤੀਆਂ ਨੇ, ਦੂਜੇ ਦੇਸ਼ਾਂ ਦੇ ਅਜਾਰੇਦਾਰ ਪੂੰਜੀਪਤੀਆਂ ਵਾਂਗ, ਕੋਵਿਡ ਸੰਕਟ ਨੂੰ ਮਜ਼ਦੂਰਾਂ ਦੇ ਸ਼ੋਸ਼ਣ ਨੂੰ ਤੇਜ਼ ਕਰਨ ਅਤੇ ਭਾਰੀ ਮੁਨਾਫੇ ਕਮਾਉਣ ਲਈ ਵਰਤਿਆ ਹੈ। ਇਹ ਸਿਹਤ ਸੰਭਾਲ ਉਦਯੋਗ ਲਈ ਖਾਸ ਤੌਰ ‘ਤੇ ਸੱਚ ਹੈ। ਸਿਗਤ ਸੇਵਾ ਦੇ ਇੰਜੀਨੀਅਰਾਂ, ਨਰਸਾਂ ਅਤੇ ਮਾਨਸਿਕ ਸਿਹਤ ਕਰਮਚਾਰੀਆਂ ਦਾ ਬਿਹਤਰ ਉਜਰਤਾਂ ਅਤੇ ਕੰਮ ਦੀਆਂ ਹਾਲਤਾਂ ਲਈ ਸੰਘਰਸ਼ ਪੂਰੀ ਤਰ੍ਹਾਂ ਜਾਇਜ਼ ਹੈ।

close

Share and Enjoy !

0Shares
0

Leave a Reply

Your email address will not be published. Required fields are marked *