ਕੈਨੇਡਾ ਵਿੱਚ ਬਾਲ ਪਾਲਣ ਕਾਮਿਆਂ ਦੀ ਹੜਤਾਲ

1 ਦਸੰਬਰ 2021 ਨੂੰ, ਕੈਨੇਡੀਅਨ ਸੂਬੇ ਕਿਊਬਿਕ ਵਿੱਚ ਚਾਈਲਡ ਕੇਅਰ ਸੈਂਟਰਾਂ (ਈ.ਸੀ.ਸੀ.) ਵਿੱਚ ਕੰਮ ਕਰ ਰਹੇ ਹਜ਼ਾਰਾਂ ਕਾਮਿਆਂ ਨੇ ਹੈਲਥ ਐਂਡ ਸੋਸ਼ਲ ਸਰਵਿਸਜ਼ ਫੈਡਰੇਸ਼ਨ ਆਫ ਯੂਨੀਅਨਜ਼ (ਐਫ.ਐਸ.ਐਸ.ਐਸ. – ਸੀ.ਐਨ.ਐਨ.) ਦੇ ਝੰਡੇ ਹੇਠ ਅਣਮਿੱਥੇ ਸਮੇਂ ਲਈ ਹੜਤਾਲ ਕਰ ਦਿੱਤੀ।

Quebec-CPEGreveGeneraleਹੜਤਾਲੀ ਕਾਮਿਆਂ ਵਿੱਚੋਂ 11,000 ਦੇ ਕਰੀਬ ਮਜ਼ਦੂਰ 400 ਈ.ਸੀ.ਸੀ. ਦੀਆਂ 700 ਸਹੂਲਤਾਂ (ਜਗ੍ਹਾਵਾਂ) ਵਿੱਚ ਕੰਮ ਕਰਦੇ ਹਨ, ਕਿਉਂਕਿ ਜ਼ਿਆਦਾਤਰ ਈ.ਸੀ.ਸੀ. ਵਿੱਚ ਇੱਕ ਤੋਂ ਵੱਧ ਸਹੂਲਤਾਂ ਹਨ। ਇਹ ਈ.ਸੀ.ਸੀ. ਕਿਊਬਿਕ ਵਿੱਚ ਹਰ ਥਾਂ ਫੈਲੇ ਹੋਏ ਹਨ। ਇਹਨਾਂ ਵਿੱਚ ਕੰਮ ਕਰਨ ਵਾਲਿਆਂ ਵਿੱਚ ਬਾਲ ਅਧਿਆਪਕ ਅਤੇ ਵਿਸ਼ੇਸ਼ ਸਿੱਖਿਅਕ ਸ਼ਾਮਲ ਹਨ, ਜੋ ਪੰਜ ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ ਪੜ੍ਹਾਉਂਦੇ ਹਨ, ਯਾਨੀ ਕਿ ਕਿੰਡਰਗਾਰਟਨ ਵਿੱਚ ਦਾਖਲ ਹੋਣ ਤੋਂ ਪਹਿਲਾਂ। ਬੱਚਿਆਂ ਨੂੰ ਬੋਧਾਤਮਕ, ਭਾਸ਼ਾ ਅਤੇ ਮੋਟਰ ਹੁਨਰ ਵਿਕਸਿਤ ਕਰਨ ਵਿੱਚ ਮੱਦਦ ਕਰਨ ਲਈ ਉਹਨਾਂ ਨੂੰ ਸਿਖਲਾਈ ਦਿੱਤੀ ਗਈ ਹੈ। ਉਹ, ਉਨ੍ਹਾਂ ਬੱਚਿਆਂ ਦੀ ਪਛਾਣ ਕਰਦੇ ਹਨ, ਜਿਨ੍ਹਾਂ ਨੂੰ ਵਿਸ਼ੇਸ਼ ਮੱਦਦ ਦੀ ਲੋੜ ਹੁੰਦੀ ਹੈ, ਤਾਂ ਜੋ ਉਨ੍ਹਾਂ ਨੂੰ ਵੀ ਦੂਜੇ ਬੱਚਿਆਂ ਦੇ ਪੱਧਰ ਤੱਕ ਲਿਆਇਆ ਜਾ ਸਕੇ। ਇਨ੍ਹਾਂ ਵਿੱਚ ਰਸੋਈ ਦੇ ਕਰਮਚਾਰੀ, ਜੋ ਬੱਚਿਆਂ ਲਈ ਭੋਜਨ ਤਿਆਰ ਕਰਦੇ ਹਨ ਅਤੇ ਇਸ ਲਈ ਸਮੱਗਰੀ ਦਾ ਪ੍ਰਬੰਧ ਕਰਦੇ ਹਨ, ਅਤੇ ਸਫਾਈ ਕਰਮਚਾਰੀ ਵੀ ਸ਼ਾਮਲ ਹਨ। ਈ.ਸੀ.ਸੀ. ਵਿੱਚ ਕੰਮ ਕਰਨ ਵਾਲੇ ਪ੍ਰਸ਼ਾਸਨਿਕ ਕਰਮਚਾਰੀ ਵੀ ਹੜਤਾਲ ਵਿੱਚ ਸ਼ਾਮਲ ਹਨ।

ਹੜਤਾਲੀ ਕਾਮਿਆਂ ਦੀਆਂ ਮੁੱਖ ਮੰਗਾਂ ਵਿੱਚ ਸਾਰੀਆਂ ਸ਼੍ਰੇਣੀਆਂ ਦੇ ਮਜ਼ਦੂਰਾਂ ਦੀਆਂ ਉਜਰਤਾਂ ਵਿੱਚ ਵਾਧਾ ਅਤੇ ਹੋਰ ਸੇਵਾਵਾਂ ਵਿੱਚ ਕਾਮਿਆਂ ਦੇ ਨਾਲ ਹਰੇਕ ਵਰਗ ਦੇ ਮਜ਼ਦੂਰਾਂ ਲਈ ਉਜਰਤ ਬਰਾਬਰੀ ਸ਼ਾਮਲ ਹੈ। ਉਹ ਆਪਣੇ ਕੰਮ ਦੇ ਬੋਝ ਨੂੰ ਘਟਾਉਣ, ਅਧਿਆਪਕ-ਬੱਚਿਆਂ ਦੇ ਅਨੁਪਾਤ ਵਿੱਚ ਵਾਧਾ ਕਰਨ ਦੇ ਨਾਲ-ਨਾਲ ਵਿਸ਼ੇਸ਼ ਸਹਾਇਤਾ ਦੀ ਲੋੜ ਵਾਲੇ ਬੱਚਿਆਂ ਦੀ ਦੇਖਭਾਲ ਲਈ ਹੋਰ ਕਰਮਚਾਰੀਆਂ ਦੀ ਨਿਯੁਕਤੀ ਦੀ ਮੰਗ ਕਰ ਰਹੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਹੜਤਾਲੀ ਕਾਮੇ ਮੰਗ ਕਰ ਰਹੇ ਹਨ ਕਿ ਬਾਲ ਵਿਕਾਸ ਵਿੱਚ ਉਨ੍ਹਾਂ ਦੀ ਵਿਸ਼ੇਸ਼ ਭੂਮਿਕਾ ਨੂੰ ਧਿਆਨ ਵਿੱਚ ਰੱਖਦੇ ਹੋਏ, ਉਨ੍ਹਾਂ ਦੇ ਕਿੱਤੇ ਦੀ ਮਾਣ-ਮਰਿਆਦਾ ਅਤੇ ਉਨ੍ਹਾਂ ਦੀ ਉਜਰਤ ਉਸੇ ਹਿਸਾਬ ਨਾਲ ਪੱਕੀ ਕੀਤੀ ਜਾਵੇ।

ਈ.ਸੀ.ਸੀ. ਦੇ ਮਜ਼ਦੂਰ ਦ੍ਰਿੜ ਏਕਤਾ ਅਤੇ ਆਪਸੀ ਭਾਈਚਾਰਕ ਸਾਂਝ ਨਾਲ ਆਪਣਾ ਸੰਘਰਸ਼ ਜਾਰੀ ਰੱਖ ਰਹੇ ਹਨ। ਉਨ੍ਹਾਂ ਨੂੰ ਬੱਚਿਆਂ ਦੇ ਮਾਪਿਆਂ ਅਤੇ ਸਮੁੱਚੇ ਭਾਈਚਾਰੇ ਦਾ ਸਹਿਯੋਗ ਮਿਲਿਆ ਹੈ।

close

Share and Enjoy !

Shares

Leave a Reply

Your email address will not be published.