ਕੋਵਿਡ ਟੀਕਾਕਰਣ ਦਾ ਨਿੱਜੀਕਰਣ ਲੋਕ-ਵਿਰੋਧੀ ਹੈ!

19 ਅਪ੍ਰੈਲ ਨੂੰ, ਕੋਵਿਡ ਮਹਾਂਮਾਰੀ ਬਾਰੇ ਦੇਸ਼ ਨੂੰ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਸਰਕਾਰ ਦੀ “ਕੋਵਿਡ ਵੈਕਸੀਨ ਦੇ ਟੀਕੇ ਲਾਉਣ ਦੀ ਮੁਕਤ ਅਤੇ ਤੇਜ਼ ਰਣਨੀਤੀ” ਦਾ ਐਲਾਨ ਕੀਤਾ।

Continue reading
Govt_funding_of_vaccines

ਵੈਕਸੀਨ ਦੇ ਉਤਪਾਦਨ ਉਤੇ ਅਜਾਰੇਦਾਰਾ ਅਧਿਕਾਰਾਂ ਦਾ ਵਿਰੋਧ ਕਰੋ

ਕੋਵਿਡ ਮਹਾਂਮਾਰੀ ਦੇ ਫੁੱਟ ਨਿਕਲਣ ਤੋਂ ਲੈ ਕੇ ਹੀ ਹਿੰਦੋਸਤਾਨ ਅਤੇ ਦੁਨੀਆਂਭਰ ਦੇ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਇਸ ਮਹਾਂਮਾਰੀ ਨੂੰ ਖਤਮ ਕਰਨ ਦਾ ਇੱਕੋ-ਇੱਕ ਤਰੀਕਾ ਇਹੀ ਹੈ ਕਿ ਜਲਦੀ ਤੋਂ ਜਲਦੀ ਵੈਕਸੀਨਾਂ ਵਿਕਸਤ ਕਰਕੇ ਦੁਨੀਆਂਭਰ ਦੇ ਬਹੁਗਿਣਤੀ ਲੋਕਾਂ ਨੂੰ ਜਲਦੀ ਤੋਂ ਜਲਦੀ ਇਸ ਵੈਕਸੀਨ ਦਾ ਟੀਕਾ ਲਾਇਆ ਜਾਵੇ।

Continue reading

ਜੀ-7 ਦੇਸ਼ਾਂ ਦੇ ਬਦੇਸ਼ ਮੰਤਰੀਆਂ ਦੀ ਲੰਡਨ ਵਿੱਚ ਮੀਟਿੰਗ:

ਅਮਰੀਕਾ ਅਤੇ ਉਹਦੇ ਮਿੱਤਰਾਂ ਵਲੋਂ ਆਪਣੀ ਸਾਮਰਾਜਵਾਦੀ ਰਣਨੀਤੀ ‘ਚ ਤਾਲਮੇਲ

ਜੀ-7 ਬਦੇਸ਼ ਮੰਤਰੀਆਂ ਦੀ ਮੀਟਿੰਗ ਦਾ ਮਕਸਦ ਆਪਸ-ਵਿੱਚ ਤਾਲਮੇਲ ਕਰਕੇ ਵੱਖ-ਵੱਖ ਦੇਸ਼ਾਂ ਅਤੇ ਖਿੱਤਿਆਂ ਬਾਰੇ ਇੱਕ ਸਾਂਝੀ ਰਣਨੀਤੀ ਬਣਾਉਣਾ ਸੀ, ਖਾਸ ਕਰਕੇ ਇਰਾਨ, ਸੀਰੀਆ, ਲਿਬੀਆ, ਮਿਆਂਨਮਾਰ, ਇਥੋਪੀਆ ਅਤੇ ਸੁਮਾਲੀਆ ਬਾਰੇ, ਜਿੱਥੇ ਅੰਤਰ-ਸਾਮਰਾਜਵਾਦੀ ਖਹਿਬਾਜ਼ੀ ਅਤੇ ਝਗੜੇ ਤਿੱਖੇ ਹੋ ਰਹੇ ਹਨ। ਰੂਸ ਅਤੇ ਚੀਨ ਨੂੰ ਨਿਖੇੜਨਾ ਅਤੇ ਘੇਰਨਾ ਅਮਰੀਕਾ ਦੇ ਅਜੰਡੇ ਵਿੱਚ ਸਭ ਤੋਂ ਉੱਤੇ ਸੀ। ਅਮਰੀਕਾ ਨੇ ਜੀ-7 ਮੰਚ ਦੇ ਬਾਕੀ ਦੇ ਮੈਂਬਰ ਦੇਸ਼ਾਂ ਨੂੰ ਥਾਂ ਸਿਰ ਰੱਖਣ ਅਤੇ ਰੂਸ ਤੇ ਚੀਨ ਨਾਲ ਵੱਖਰੇ ਸਮਝੌਤੇ ਕਰਨ ਤੋਂ ਵਰਜਣ ਲਈ ਵਰਤਿਆ।

Continue reading

ਲੈਨਿਨ ਦੇ 151ਵੇਂ ਜਨਮ ਦਿਹਾੜੇ ਉਤੇ:

ਕਿਸਾਨਾਂ ਨਾਲ ਭਾਈਵਾਲੀ ਵਿੱਚ ਮਜ਼ਦੂਰ ਜਮਾਤ ਨੂੰ ਹਾਕਮ ਜਮਾਤ ਬਣਾਉਣ ਲਈ ਜਥੇਬੰਦ ਕਰੋ!

22 ਅਪਰੈਲ 2021, ਵੀਹਵੀਂ ਸਦੀ ਦੀ ਇੱਕ ਮਹਾਨ ਸਖਸ਼ੀਅਤ, ਵਲਾਦੀਮੀਰ ਇਲੀਚ ਲੈਨਿਨ ਹੁਰਾਂ ਦੇ ਜਨਮ ਦੀ 151ਵੀਂ ਸਾਲਗਿਰ੍ਹਾ ਹੈ।

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਨੇ ਇਹ ਦਿਨ ਮਨਾਉਣ ਲਈ ਲੈਨਿਨ ਅਤੇ ਲੈਨਿਨਵਾਦ ਉੱਤੇ ਕੁੱਝ ਲੇਖ ਛਾਪਣ ਦਾ ਫੈਸਲਾ ਕੀਤਾ ਹੈ, ਜਿਨ੍ਹਾਂ ਵਿਚੋਂ ਪਹਿਲਾ ਹੇਠਾਂ ਦਿੱਤਾ ਗਿਆ ਹੈ।

Continue reading
Pravin_Ramteke

ਕਾਮਰੇਡ ਪ੍ਰਵੀਨ ਦੀ ਮੌਤ ‘ਤੇ ਅਸੀਂ ਸੋਗ ਮਨਾਉਂਦੇ ਹਾਂ

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ, ਬੜੇ ਹੀ ਦੁੱਖ ਨਾਲ ਇਹ ਸੂਚਨਾ ਦਿੰਦੀ ਹੈ ਕਿ ਸਾਡੇ ਪਿਆਰੇ ਕਾਮਰੇਡ ਪ੍ਰਵੀਨ ਰਾਮਟੇਕੇ ਦਾ 4 ਮਈ 2021 ਨੂੰ ਦੇਹਾਂਤ ਹੋ ਗਿਆ। ਕੋਵਿਡ-19 ਨੇ ਉਨ੍ਹਾਂ ਨੂੰ 54 ਸਾਲ ਦੀ ਉਮਰ ਵਿੱਚ ਹੀ ਸਾਡੇ ਕੋਲੋਂ ਖੋਹ ਲਿਆ।

Continue reading

ਭਾਰਤੀ ਰੇਲਵੇ ਦਾ ਨਿੱਜੀਕਰਣ ਭਾਗ-2: ਭਾਰਤੀ ਰੇਲਵੇ ਦਾ ਨਿੱਜੀਕਰਣ ਕਿਸ ਦੇ ਹਿੱਤ ਵਿੱਚ?

ਭਾਰਤੀ ਰੇਲਵੇ ਦਾ ਨਿੱਜੀਕਰਣ ਦੇਸੀ ਅਤੇ ਵਿਦੇਸ਼ੀ ਅਜਾਰੇਦਾਰ ਸਰਮਾਏਦਾਰਾਂ ਦੇ ਇਸ਼ਾਰੇ ‘ਤੇ ਕੀਤਾ ਜਾ ਰਿਹਾ ਹੈ। ਇਹ ਸਰਮਾਏਦਾਰ ਸਸਤੇ ਭਾਅ ‘ਤੇ ਭਾਰਤੀ ਰੇਲਵੇ ਦੇ ਵਿਸ਼ਾਲ ਬੁਨਿਆਦੀ ਢਾਂਚੇ, ਜ਼ਮੀਨ ਅਤੇ ਪਰਸਿੱਖਿਅਤ ਮਜ਼ਦੂਰਾਂ ਦਾ ਅਧਿਗਰਹਿਣ ਕਰਨਾ ਚਾਹੁੰਦੇ ਹਨ।

Continue reading

ਭਾਰਤੀ ਰੇਲਵੇ ਦਾ ਨਿੱਜੀਕਰਣ ਭਾਗ – 1: ਭਾਰਤੀ ਰੇਲਵੇ ਦੇ ਨਿੱਜੀਕਰਣ ਦੇ ਖ਼ਿਲਾਫ਼ ਵਧਦਾ ਵਿਰੋਧ!

ਭਾਰਤੀ ਰੇਲ ਸਾਡੇ ਦੇਸ਼ ਦੀ ਜੀਵਨ ਰੇਖਾ ਹੈ, ਜਿਸ ਵਿੱਚ ਹਰ ਸਾਲ ਲੱਗਭਗ 800 ਕਰੋੜ ਲੋਕ ਸਫ਼ਰ ਕਰਦੇ ਹਨ। ਚਾਹੇ ਆਪਣੇ ਕੰਮ ਦੀਆਂ ਥਾਵਾਂ ਜਾਂ ਫਿਰ ਘਰ, ਨਗਰ ਜਾਂ ਪਿੰਡ ਜਾਣ ਵਾਸਤੇ, ਕਰੋੜਾਂ ਮਜ਼ਦੂਰਾਂ ਦੇ ਲਈ ਇਹ ਲੰਬੀ ਦੂਰੀ ਦੇ ਸਫ਼ਰ ਦਾ ਇੱਕ ਮਾਤਰ ਵਿਸਵਾਸ਼ਯੋਗ ਅਤੇ ਸਸਤਾ ਸਾਧਨ ਹੈ।

Continue reading

ਕਿਸਾਨ ਅੰਦੋਲਨ ਨੇ ਆਪਣਾ ਸੰਘਰਸ਼ ਹੋਰ ਤੇਜ਼ ਕੀਤਾ

ਕਿਸਾਨ ਅੰਦੋਲਨ ਨੇ ਘੋਸ਼ਣਾ ਕੀਤੀ ਹੈ ਕਿ ਕਿਸਾਨ-ਵਿਰੋਧੀ ਤਿੰਨਾਂ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਸਾਰੀਆਂ ਫ਼ਸਲਾਂ ਲਈ ਕਾਨੂੰਨੀ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਦੇ ਲਈ ਉਹ ਆਪਣੇ ਅੰਦੋਲਨ ਨੂੰ ਹੋਰ ਤੇਜ਼ ਕਰਨਗੇ। ਉਨ੍ਹਾਂ ਨੇ ਫਿਰ ਤੋਂ ਦਿੱਲੀ ਵੱਲ ਕੂਚ ਕਰਨ ਦਾ ਫ਼ੈਸਲਾ ਕੀਤਾ ਹੈ – ਫਿਰ ਦਿੱਲੀ ਚਲੋ! 20 ਅਪ੍ਰੈਲ

Continue reading

ਅੰਤਰਰਾਸ਼ਟਰੀ ਮਜ਼ਦੂਰ ਜਮਾਤ ਦਾ ਦਿਨ, ਮਈ ਦਿਵਸ ਜ਼ਿੰਦਾਬਾਦ!

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦਾ ਸੱਦਾ, 1 ਮਈ 2021

ਅੱਜ ਮਈ ਦਿਵਸ ਹੈ, ਜੋ ਕਿ ਅੰਤਰਰਾਸ਼ਟਰੀ ਮਜ਼ਦੂਰ ਜਮਾਤ ਦਾ ਦਿਨ ਹੈ। ਇਸ ਤਿਉਹਾਰ ਨੂੰ ਪਿਛਲੇ 131 ਸਾਲਾਂ ਤੋਂ ਆਪਣੀ ਜਮਾਤ ਦੇ ਮਜ਼ਦੂਰ ਮਨਾਉਂਦੇ ਆ ਰਹੇ ਹਨ। ਇਸ ਦਿਨ ਉਤੇ ਅਸੀਂ ਆਪਣੀਆਂ ਜਿੱਤਾਂ ਦੇ ਜਸ਼ਨ ਮਨਾਉਂਦੇ ਹਾਂ, ਆਪਣੀਆਂ ਹਾਰਾਂ ਤੋਂ ਸਬਕ ਸਿੱਖਦੇ ਹਾਂ, ਤਾਂ ਕਿ ਅਸੀਂ ਆਪਣੀ ਮੰਜ਼ਿਲ ਵੱਲ ਅੱਗੇ ਵਧ ਸਕੀਏ। ਆਪਣੀਆਂ ਫੌਰੀ ਆਰਥਿਕ ਅਤੇ ਸਿਆਸੀ ਮੰਗਾਂ ਦੇ ਨਾਲ ਨਾਲ, ਆਪਾਂ ਕਿਸੇ ਇੱਕ ਵਿਅਕਤੀ ਵਲੋਂ ਦੂਸਰੇ ਵਿਅਕਤੀ ਦੀ ਹਰ ਪ੍ਰਕਾਰ ਦੀ ਲੁੱਟ ਤੋਂ ਮੁਕਤ ਸਮਾਜ ਉਸਾਰਨ ਲਈ ਸੰਘਰਸ਼ ਵੀ ਚਲਾਉਂਦੇ ਹਾਂ।

Continue reading

ਕਰੋਨਾ ਵਾਇਰਸ ਮਹਾਂਮਾਰੀ ਨਾਲ ਤਬਾਹੀ ਮਚ ਗਈ: ਪੂਰੀ ਤਰ੍ਹਾਂ ਲੋਕ-ਵਿਰੋਧੀ ਢਾਂਚਾ ਕਟਹਿਰੇ ਵਿੱਚ

ਸਾਡੇ ਦੇਸ਼ ਵਿੱਚ ਸਵਾਸਥ ਸੇਵਾ ਦਾ ਢਾਂਚਾ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਹੈ, ਜਿਸ ਕਰਕੇ ਹਰ ਪਾਸੇ ਮੌਤ ਅਤੇ ਤਬਾਹੀ ਫੈਲੀ ਹੋਈ ਹੈ। ਪਿਛਲੇ ਕੁੱਝ ਹਫਤਿਆਂ ਵਿੱਚ ਕਰੋਨਾ ਮਹਾਂਮਾਰੀ ਜੰਗਲ ਦੀ ਅੱਗ ਵਾਂਗ ਫੈਲ ਗਈ ਹੈ।

Continue reading