ਭਾਰਤ ਪੈਟਰੋਲੀਅਮ ਦੇ ਨਿੱਜੀਕਰਣ ਦੇ ਫ਼ੈਸਲੇ ਦੀ ਅਸੀਂ ਸਖ਼ਤ ਨਿੰਦਾ ਕਰਦੇ ਹਾਂ!
ਮਜ਼ਦੂਰ ਏਕਤਾ ਲਹਿਰ (ਮ.ਏ.ਲ.): ਕੀ ਤੁਸੀਂ 26 ਅਕਤੂਬਰ 2019 ਨੂੰ, ਮੁੰਬਈ ਵਿੱਚ ਜਥੇਬੰਦ ਕੀਤੇ ਗਏ ਤੇਲ ਅਤੇ ਪੈਟਰੋਲੀਅਮ ਮਜ਼ਦੂਰਾਂ ਦੇ ਰਾਸ਼ਟਰੀ ਸੰਮੇਲਨ ਦੇ ਬਾਰੇ ਕੁੱਝ ਦੱਸੋਗੇ?
ਕਾਮਰੇਡ ਸੁਭਾਸ਼ ਮਰਾਠੇ: ਇਹ ਸੰਮੇਲਨ ਓ.ਐਨ.ਜੀ.ਸੀ., ਆਈ.ਓ.ਸੀ. ਅਤੇ ਐਚ.ਪੀ.ਸੀ.ਐਲ. ਵਿੱਚ ਕੰਮ ਕਰ ਰਹੇ ਮਜ਼ਦੂਰਾਂ ਦੀਆਂ ਕਈ ਟ੍ਰੇਡ ਯੂਨੀਅਨਾਂ ਵਲੋਂ ਸਾਂਝੇ ਤੌਰ ‘ਤੇ ਜਥੇਬੰਦ ਕੀਤਾ ਗਿਆ ਸੀ। ਇਹਨਾਂ ਵਿੱਚੋਂ ਕੁੱਝ ਯੂਨੀਅਨਾਂ ਕਈ ਹੋਰ ਸੰਗਠਨਾਂ ਨਾਲ ਜੁੜੀਆਂ ਹੋਈਆਂ ਹਨ ਅਤੇ ਕੁੱਝ ਅਜ਼ਾਦ ਹਨ।