Red_flags

ਸਾਡੀ ਪਾਰਟੀ ਦੀ ਸਥਾਪਨਾ ਦੇ 40ਵੇਂ ਸਾਲ ਦੀ ਸ਼ੁਰੂਆਤ ਉੱਤੇ ਜੋਸ਼-ਭਰਪੂਰ ਜਸ਼ਨ

ਸਾਡੀ ਪਾਰਟੀ, ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ, ਦੀ ਸਥਾਪਨਾ ਦੇ 40ਵੇਂ ਸਾਲ ਦੀ ਸ਼ੁਰੂਆਤ ਨੂੰ ਮਨਾਉਣ ਲਈ, ਦੇਸ਼ ਦੇ ਕਈ ਸ਼ਹਿਰਾਂ ਵਿੱਚ ਅਤੇ ਬਦੇਸ਼ਾਂ ਵਿੱਚ, ਪਾਰਟੀ ਦੇ ਕਾਮਰੇਡਾਂ ਵਲੋਂ ਜੋਸ਼-ਭਰਪੂਰ ਜਸ਼ਨ ਮਨਾਏ ਜਾ ਰਹੇ ਹਨ। ਹਰੇਕ ਜਗ੍ਹਾ ਉੱਤੇ ਇਨ੍ਹਾਂ ਸਮਾਰੋਹਾਂ ਵਿੱਚ ਇੱਕ ਬਹੁਤ ਹੀ ਆਸ਼ਾਵਾਦੀ ਭਾਵਨਾਵਾਂ ਦਾ ਮਹੌਲ ਸੀ। ਦਿੱਲੀ

Continue reading

ਨਵੇਂ ਸਾਲ ਦੇ ਅਵਸਰ ‘ਤੇ ਕਾਮਰੇਡ ਲਾਲ ਸਿੰਘ ਦਾ ਸੰਦੇਸ਼

ਪਿਆਰੇ ਸਾਥੀਓ,

ਆਪ ਸਭਨਾਂ ਨੂੰ ਕ੍ਰਾਂਤੀਕਾਰੀ ਸ਼ੁਭ-ਕਾਮਨਾਵਾਂ!

ਅੱਜ, ਨਵੇਂ ਸਾਲ ਵਿੱਚ ਪ੍ਰਵੇਸ਼ ਕਰਦਿਆਂ, ਆਪਾਂ ਵਰਤਮਾਨ ਹਾਲਤ ਬਾਰੇ ਸੋਚਣਾ ਹੈ ਅਤੇ ਇਹ ਸੋਚਣਾ ਹੈ ਕਿ ਆਪਣੇ ਪਿਆਰੇ ਦੇਸ਼ ਦੇ ਲੋਕਾਂ ਦੇ ਉੱਜਲ ਭਵਿੱਖ ਵਾਸਤੇ ਸਾਨੂੰ ਕੀ ਕਰਨਾ ਹੋਵੇਗਾ।

ਬੀਤੇ ਦਹਾਕੇ ਅਤੇ ਖਾਸ ਕਰ ਬੀਤੇ ਸਾਲ ਵਿੱਚ, ਦੁਨੀਆਂ ਦੀ ਸਰਮਾਏਦਾਰਾ-ਸਾਮਰਾਜਵਾਦੀ ਵਿਵਸਥਾ ਦਾ ਗਹਿਰਾ ਸਭਤਰਫ਼ਾ ਸੰਕਟ ਬਹੁਤ ਹੀ ਸਪੱਸ਼ਟ ਹੋ ਗਿਆ ਹੈ। ਸਾਡੀ ਹੁਕਮਰਾਨ ਜਮਾਤ ਜਿਆਦਾ ਵਹਿਸ਼ੀ ਤਰੀਕੇ ਨਾਲ ਲੋਕਾਂ ਉੱਤੇ ਹਮਲੇ ਕਰ ਰਹੀ ਹੈ। ਉਹ ਆਪਣੀ ਹਕੂਮਤ ਨੂੰ ਬਚਾ ਕੇ ਰੱਖਣ ਦੀ ਬੇਤਹਾਸ਼ਾ ਕੋਸ਼ਿਸ਼ ਕਰ ਰਹੀ ਹੈ ਅਤੇ ਮਜ਼ਦੂਰਾਂ, ਕਿਸਾਨਾਂ ਅਤੇ ਹੋਰ ਸਭ ਮਿਹਨਤਕਸ਼ ਲੋਕਾਂ ਦੀ ਲੁੱਟ ਨੂੰ ਹੋਰ ਵੀ ਤੇਜ਼ ਕਰ ਰਹੀ ਹੈ।

Continue reading

ਵਿਸ਼ਵਵਿਦਿਆਲਿਆਂ ਦੇ ਵਿਦਿਆਰਥੀਆਂ ਉੱਤੇ ਪੁਲਿਸ ਦੇ ਵਹਿਸ਼ੀ ਹਮਲਿਆਂ ਦੀ ਨਿਖੇਧੀ ਕਰੋ!

ਫਿਰਕੂ ਅਤੇ ਫੁੱਟਪਾਊ ਨਾਗਰਿਕਤਾ ਸੋਧ ਕਾਨੂੰਨ ਨੂੰ ਫੋਰਨ ਵਾਪਸ ਲਏ ਜਾਣ ਦੀ ਮੰਗ ਕਰੋ!

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਬਿਆਨ, 17 ਦਸੰਬਰ, 2019

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ, ਜਾਮੀਆ ਮਿਲੀਆ ਇਸਲਾਮੀਆ ਵਿਸ਼ਵਵਿਦਿਆਲਾ (ਦਿੱਲੀ), ਅਲੀਗੜ੍ਹ ਮੁਸਲਿਮ ਵਿਸ਼ਵਵਿਦਿਆਲਾ ਅਤੇ ਦੇਸ਼ਭਰ ਵਿੱਚ ਹੋਰ ਵਿਸ਼ਵਵਿਦਿਆਲਿਆਂ ਦੇ ਕੈਂਪਸ ਦੇ ਵਿਦਿਆਰਥੀਆਂ ਉੱਤੇ ਪੁਲੀਸ ਵਲੋਂ ਕੀਤੇ ਗਏ ਫਾਸ਼ੀ ਹਮਲਿਆਂ ਦੀ ਸਖਤ ਨਿਖੇਧੀ ਕਰਦੀ ਹੈ। ਇਹ ਵਿਦਿਆਰਥੀ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਸ਼ਾਂਤੀਪੂਰਨ ਢੰਗ ਨਾਲ ਵਿਰੋਧ ਕਰ ਰਹੇ ਸਨ, ਜੋ ਨਰਿੰਦਰ ਮੋਦੀ ਦੀ ਸਰਕਾਰ ਨੇ 11 ਦਸੰਬਰ ਨੂੰ, ਦੇਸ਼ਭਰ ਦੇ ਲੋਕਾਂ ਦੇ ਵਿਆਪਕ ਵਿਰੋਧ ਦੀ ਕੋਈ ਪ੍ਰਵਾਹ ਨਾ ਕਰਦਿਆਂ ਪਾਸ ਕੀਤਾ ਸੀ।

Continue reading

ਜੇ.ਐਨ.ਯੂ. ਦੇ ਵਿੱਦਿਆਰਥੀਆਂ ਉੱਤੇ ਰਾਜ ਵਲੋਂ ਜਥੇਬੰਦ ਖੂੰਖਾਰ ਹਮਲੇ ਦੀ ਨਿਖੇਧੀ ਕਰੋ!

ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰ ਕਮੇਟੀ ਦਾ ਬਿਆਨ, 6 ਜਨਵਰੀ 2020

ਕਮਿਉਨਿਸਟ ਗ਼ਦਰ ਪਾਰਟੀ, 5 ਜਨਵਰੀ ਦੀ ਸ਼ਾਮ ਨੂੰ ਦਿੱਲੀ ਵਿੱਚ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇ.ਐਨ.ਯੂ.) ਦੇ ਵਿੱਦਿਆਰਥੀਆਂ ਅਤੇ ਅਧਿਆਪਕਾਂ ਉੱਤੇ ਕੀਤੇ ਗਏ ਜਾਨਲੇਵਾ ਹਮਲੇ ਦੀ ਸਖਤ ਨਿਖੇਧੀ ਕਰਦੀ ਹੈ। ਲੋਹੇ ਦੇ ਸਰੀਆਂ ਅਤੇ ਲਾਠੀਆਂ ਨਾਲ ਲੈਸ, ਨਕਾਬਪੋਸ਼ ਗੁੰਡਿਆਂ ਨੇ ਯੂਨੀਵਰਸਿਟੀ ਦੇ ਅੰਦਰ ਵੜ ਕੇ, ਬੜੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਬੁਰਛਾਗਰਦੀ ਫੈਲਾਈ। ਰਾਜ ਵਲੋਂ ਗਿਣਮਿੱਥ ਕੇ ਜਥੇਬੰਦ ਕੀਤੇ ਗਏ ਇਸ ਹਮਲੇ ਵਿੱਚ, 20 ਤੋਂ ਵੱਧ ਇਸਤਰੀ ਤੇ ਪੁਰਸ਼ ਵਿਦਿਆਰਥੀ ਅਤੇ ਅਧਿਆਪਕ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ।

Continue reading

ਨਾਗਰਿਕਤਾ ਸੋਧ ਕਾਨੂੰਨ ਵਾਪਸ ਲਓ! ਐਨ.ਆਰ.ਸੀ. ਨਹੀਂ ਚਲੇਗਾ!

ਲੋਕਾਂ ਨੂੰ ਧਰਮ ਦੇ ਅਧਾਰ ‘ਤੇ ਅੱਡੋਫਾੜ ਕਰਨਾ ਬੰਦ ਕਰੋ!

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਬਿਆਨ, 24 ਦਸੰਬਰ 2019

ਪਿਛਲੇ 11 ਦਿਨਾਂ ਤੋਂ ਦੇਸ਼ਭਰ ਵਿੱਚ ਲੱਖਾਂ ਲੋਕ ਸੜਕਾਂ ‘ਤੇ ਉਤਰ ਕੇ, ਪੁਰਅਮਨ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਅਸੀਂ ਮੰਗ ਕਰ ਰਹੇ ਹਾਂ ਕਿ ਸਰਕਾਰ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਨੂੰ ਤੁਰੰਤ ਵਾਪਸ ਲਵੇ ਅਤੇ ਦੇਸ਼ਭਰ ਵਿੱਚ ਰਾਸ਼ਟਰੀ ਨਾਗਰਿਕਤਾ ਰਜਿਸਟਰ (ਐਨ.ਆਰ.ਸੀ.) ਬਣਾਉਣ ਦਾ ਆਪਣਾ ਫੈਸਲਾ ਵੀ ਵਾਪਸ ਲਵੇ।

Continue reading
JVS

ਕਾਮਰੇਡ ਸਟਾਲਿਨ ਦਾ 140ਵਾਂ ਜਨਮ ਦਿਵਸ ਮਨਾਉਣ ਲਈ ਮੀਟਿੰਗ

21 ਦਸੰਬਰ 2019, ਅੰਤਰਰਾਸ਼ਟਰੀ ਮਜ਼ਦੂਰ ਜਮਾਤ ਦੇ ਮਹਾਨ ਆਗੂ ਅਤੇ ਸਿਖਿਅਕ, ਕਾਮਰੇਡ ਜੋਸਫ ਵਿਸਾਰੀਓਨੋਵਿਚ ਸਟਾਲਿਨ ਦਾ 140ਵਾਂ ਜਨਮ ਦਿਹਾੜਾ ਸੀ। ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਨੇ ਇਸ ਅਵਸਰ ਉੱਤੇ ਨਵੀਂ ਦਿੱਲੀ ਵਿੱਚ ਇੱਕ ਮੀਟਿੰਗ ਜਥੇਬੰਦ ਕੀਤੀ, ਜਿਸ ਦੀ ਪ੍ਰਧਾਨਗੀ ਕਾਮਰੇਡ ਲਾਲ ਸਿੰਘ ਨੇ ਕੀਤੀ। ਕਾਮਰੇਡ ਲਾਲ ਸਿੰਘ ਨੇ ਦੱਸਿਆ ਕਿ

Continue reading
CAA-protest_JM_New_Delhi_19-Dec

ਨਾਗਰਿਕਤਾ ਸੋਧ ਕਾਨੂੰਨ ਦੇ ਖ਼ਿਲਾਫ਼ ਦੇਸ਼ ਅਤੇ ਦੁਨੀਆਂ-ਭਰ ਵਿੱਚ ਵਿਰੋਧ ਪ੍ਰਦਰਸ਼ਨ

12 ਦਸੰਬਰ 2019 ਨੂੰ ਸੀ.ਏ.ਏ. ਕਾਨੂੰਨ ਪਾਸ ਹੋ ਜਾਣ ਤੋਂ ਬਾਦ, ਪੂਰੇ ਦੇਸ਼ ਵਿੱਚ ਲੱਖਾਂ ਦੀ ਗਿਣਤੀ ‘ਚ ਲੋਕ ਇਸਦਾ ਵਿਰੋਧ ਕਰਨ ਦੇ ਲਈ ਸੜਕਾਂ ‘ਤੇ ਉਤਰ ਆਏ। 19 ਦਸੰਬਰ ਨੂੰ, ਦਿੱਲੀ ਦੇ ਜੰਤਰ-ਮੰਤਰ ‘ਤੇ ਵੱਡੀ ਗਿਣਤੀ ਵਿੱਚ ਨੌਜਵਾਨ, ਔਰਤਾਂ, ਮਜ਼ਦੂਰ ਅਤੇ ਬਜ਼ੁਰਗ ਲੋਕ, ਆਪਣੇ ਹੱਕਾਂ ਦੇ ਲਈ ਅਤੇ ਸੀ.ਏ.ਏ.

Continue reading

ਔਰਤਾਂ ਦੀ ਸੁਰੱਖਿਆ ਅਤੇ ਗੌਰਵ ਦੇ ਲਈ ਹਿੰਦੋਸਤਾਨੀ ਰਾਜ ਉਤੇ ਨਿਰਭਰ ਨਹੀਂ ਰਿਹਾ ਜਾ ਸਕਦਾ

ਹੈਦਰਾਬਾਦ ਵਿੱਚ 27 ਨਵੰਬਰ ਨੂੰ, ਇੱਕ ਲੜਕੀ, ਜੋ ਵੈਟਨਰੀ ਡਾਕਟਰ ਸੀ, ਦਾ ਬੇਰਹਿਮੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ, ਉਸਦਾ ਕਤਲ ਕਰਕੇ ਉਸਦੀ ਲਾਸ਼ ਨੂੰ ਜਲਾ ਦਿੱਤਾ ਗਿਆ ਅਤੇ ਨਾਲੇ ਵਿੱਚ ਸੁੱਟ ਦਿੱਤਾ ਗਿਆ। ਦੇਸ਼ਭਰ ਦੇ ਲੋਕਾਂ ਨੇ ਇਸ ਅਤੀ ਘਿਨਾਉਣੇ ਕਾਂਡ ਦੀ ਸਖ਼ਤ ਨਿੰਦਾ ਕੀਤੀ ਹੈ। ਦੇਸ਼ ਦੇ ਅਨੇਕਾਂ ਸ਼ਹਿਰਾਂ

Continue reading

ਉੱਤਰੀ ਦਿੱਲੀ ਦੀ ਅਨਾਜ ਮੰਡੀ ਵਿੱਚ ਭਿਅੰਕਰ ਅੱਗ ‘ਚ 43 ਲੋਕਾਂ ਦੀ ਮੌਤ: ਆਦਮਖੋਰ ਸਰਮਾਏਦਾਰਾ ਵਿਵਸਥਾ ਹੀ ਇਨ੍ਹਾਂ ਮੌਤਾਂ ਦੇ ਲਈ ਜਿੰਮੇਵਾਰ ਹੈ

8 ਦਸੰਬਰ ਨੂੰ ਤੜਕਸਾਰ, ਅਨਾਜ ਮੰਡੀ ਵਿੱਚ ਇੱਕ ਭਿਆਨਕ ਹਾਦਸਾ ਹੋਇਆ। ਉੱਤਰੀ ਦਿੱਲੀ ਦੇ ਅਨਾਜ ਮੰਡੀ ਇਲਾਕੇ ਵਿੱਚ, ਇੱਕ ਇਮਾਰਤ ਨੂੰ ਅੱਗ ਲੱਗ ਜਾਣ ਕਾਰਨ ਉਹਦੇ ਅੰਦਰ ਸੁੱਤੇ ਪਏ 43 ਮਜ਼ਦੂਰਾਂ ਦੀ ਮੌਤ ਹੋ ਗਈ। ਇਹ ਮੌਤਾਂ ਬੁਰੀ ਤਰ੍ਹਾਂ ਝੁਲ਼ਸ ਜਾਣ ਨਾਲ ਜਾਂ ਧੂੰਏਂ ਦੀ ਵਜਾਹ ਨਾਲ ਦਮ ਘੁੱਟ ਜਾਣ

Continue reading
Memorial meeting

ਦਿੱਲੀ ਦੀ ਫੈਕਟਰੀ ਵਿੱਚ ਭਿਆਨਕ ਅਗਨੀਕਾਂਡ: ਦਿੱਲੀ ਦੀਆਂ ਟਰੇਡ ਯੂਨੀਅਨਾਂ ਨੇ ਸ਼ੋਕ ਸਭਾ ਕੀਤੀ

8 ਦਸੰਬਰ ਨੂੰ ਤੜਕਸਾਰ, ਰਾਣੀ ਝਾਂਸੀ ਰੋਡ ‘ਤੇ ਸਥਿਤ ਅਨਾਜ ਮੰਡੀ ਵਿੱਚ ਇੱਕ ਚਾਰ-ਮੰਜ਼ਲੀ ਫੈਕਟਰੀ ‘ਚ ਹੋਏ ਭਿਆਨਕ ਅਗਨੀਕਾਂਡ ਵਿੱਚ 43 ਮਜ਼ਦੂਰਾਂ ਦੀ ਮੌਤ ਹੋ ਗਈ, ਅਤੇ ਬਹੁਤ ਸਾਰੇ ਹੋਰ ਮਜ਼ਦੂਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ। ਰਾਣੀ ਝਾਂਸੀ ਰੋਡ ‘ਤੇ ਫਿਲਮੀਸਤਾਨ ਸਿਨਮੇ ਦੇ ਸਾਹਮਣੇ, 11 ਦਸੰਬਰ 2019 ਨੂੰ

Continue reading