ਪੈਰਿਸ ਕਮਿਊਨ ਦੀ 150ਵੀਂ ਵਰ੍ਹੇਗੰਢ: ਪੈਰਿਸ ਕਮਿਊਨ ਨੇ ਮੁਕਤੀ ਲਈ ਮਾਨਵ ਜਾਤੀ ਦੇ ਸੰਘਰਸ਼ ਦੇ ਇੱਕ ਨਵੇਂ ਦੌਰ ਦਾ ਅਗਾਜ਼ ਕੀਤਾ

150 ਸਾਲ ਪਹਿਲਾਂ ਫਰਾਂਸ ਦੀ ਰਾਜਧਾਨੀ, ਪੈਰਿਸ ਦੇ ਮਜ਼ਦੂਰ ਕੌਮੀ ਸੰਕਟ ਦੇ ਹਾਲਾਤਾਂ ਵਿੱਚ ਉਠ ਖਲ੍ਹੋਏ। ਉਨ੍ਹਾਂ ਨੇ ਇੱਕ ਨਵੀਂ ਰਾਜ ਸੱਤਾ – ਮਜ਼ਦੂਰਾਂ ਦੇ ਰਾਜ – ਦਾ ਐਲਾਨ ਕਰ ਦਿੱਤਾ। ਉਨ੍ਹਾਂ ਨੇ ਬੁਰਜੂਆਜ਼ੀ ਦੀ ਰਾਜ ਮਸ਼ੀਨਰੀ ਨੂੰ ਤਹਿਸ਼-ਨਹਿਸ਼ ਕਰ ਦਿੱਤਾ। ਉਨ੍ਹਾਂ ਨੇ ਰਾਜ ਸੱਤਾ ਦੀਆਂ ਨਵੀਂਆਂ ਸੰਸਥਾਵਾਂ ਕਾਇਮ ਕਰ ਦਿੱਤੀਆਂ।

Continue reading

ਚਾਰ ਰਾਜਾਂ ਅਤੇ ਇੱਕ ਕੇਂਦਰ ਸਾਸ਼ਤ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ:

ਚੋਣਾਂ ਲੋਕਾਂ ਨੂੰ ਧੋਖਾ ਦੇਣ ਅਤੇ ਗੁਮਰਾਹ ਕਰਨ ਦੇ ਸਰਮਾਏਦਾਰਾਂ ਦੇ ਹੱਥਕੰਡੇ ਹਨ

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਬਿਆਨ, 6 ਅਪ੍ਰੈਲ 2021

ਅਸਾਮ, ਪੱਛਮੀ ਬੰਗਾਲ, ਤਾਮਿਲਨਾਡੂ, ਕੇਰਲ ਅਤੇ ਪੁਡੂਚਰੀ ਦੀਆਂ ਵਿਧਾਨ ਸਭਾਵਾਂ ਦੇ ਚੋਣਾਂ ਦੇ ਨਤੀਜੇ 2 ਮਈ ਨੂੰ ਐਲਾਨ ਕੀਤੇ ਜਾਣਗੇ।

ਇਹ ਚੋਣਾਂ ਇੱਕ ਅਜਿਹੇ ਸਮੇਂ ‘ਤੇ ਹੋ ਰਹੀਆਂ ਹਨ, ਜਦੋਂ ਪੂਰਾ ਦੇਸ਼ ਸਭਤਰਫ਼ਾ ਸੰਕਟ ਵਿੱਚ ਫਸਿਆ ਹੋਇਆ ਹੈ। ਇਸ ਸੰਕਟ ਦਾ ਅਧਾਰ ਆਰਥਕ ਸੰਕਟ ਹੈ। ਖੇਤੀ ਆਮਦਨੀ, ਉਦਯੋਗਿਕ ਰੋਜ਼ਗਾਰ ਅਤੇ ਨਿਰਯਾਤ, ਇਹ ਸਭ ਕਰੋਨਾ ਮਹਾਂਮਾਰੀ ਦੇ ਫੈਲਣ ਤੋਂ ਪਹਿਲਾਂ ਦੇ ਹੀ ਘਟਦੇ ਜਾ ਰਹੇ ਸਨ। ਹਾਲ ਦੇ ਦਿਨਾਂ ਵਿੱਚ ਮਜ਼ਦੂਰਾਂ ਅਤੇ ਕਿਸਾਨਾਂ ਦੀਆਂ ਯੂਨੀਅਨਾਂ ਵੱਡੀ ਗਿਣਤੀ ਵਿੱਚ ਸੜਕਾਂ ‘ਤੇ ਆ ਕੇ ਵਿਰੋਧ ਕਰ ਰਹੀਆਂ ਹਨ। ਲੌਕ ਡਾਊਨ ਦੀਆਂ ਪਾਬੰਦੀਆਂ ਦੇ ਬਾਵਜੂਦ, ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਵਿੱਚ ਔਰਤਾਂ ਅਤੇ ਨੌਜਵਾਨ ਬੜੀ ਤਦਾਦ ਵਿੱਚ ਸ਼ਾਮਲ ਹੋ ਰਹੇ ਹਨ।

Continue reading

ਬਰਤਾਨੀਆਂ ਵਿੱਚ ਪੁਲੀਸ ਨੂੰ ਵਧੇਰੇ ਤਾਕਤਾਂ ਦੇਣ ਦੇ ਬਿੱਲ ਦੀ ਹਜ਼ਾਰਾਂ ਲੋਕਾਂ ਵਲੋਂ ਵਿਰੋਧਤਾ ਕੀਤੀ ਗਈ

ਬਰਤਾਨੀਆਂ ਦੀ ਸਰਕਾਰ ਨੇ ਸੰਸਦ ਵਿੱਚ ਇੱਕ ਬਿੱਲ ਪੇਸ਼ ਕੀਤਾ ਹੈ, ਜੋ ਪੁਲੀਸ ਨੂੰ ਲੋਕਾਂ ਦੇ ਹੱਕਾਂ ਅਤੇ ਇਨਸਾਫ ਲਈ ਮੁਜ਼ਾਹਰਿਆਂ ਉਪਰ ਹਮਲੇ ਕਰਨ ਲਈ ਵਧੇਰੇ ਤਾਕਤਾਂ ਦੇਵੇਗਾ। ਇਸ ਬਿੱਲ ਦਾ ਨਾਮ ਪੁਲੀਸ, ਜ਼ੁਰਮ, ਸਜ਼ਾ ਅਤੇ ਅਦਾਲਤ ਬਿੱਲ ਹੈ। ਬਰਤਾਨਵੀ ਸਰਕਾਰ ਨੇ ਸੰਸਦ ਵਿੱਚ ਇਹ ਬਿੱਲ 15 ਮਾਰਚ ਨੂੰ ਇੱਕ

Continue reading

ਕਿਸਾਨ ਅੰਦੋਲਨ ਵਲੋਂ ਅਪ੍ਰੈਲ-ਮਈ ਵਿੱਚ ਸੰਘਰਸ਼ ਨੂੰ ਤੇਜ਼ ਕਰਨ ਦੀਆਂ ਯੋਜਨਾਵਾਂ ਦਾ ਐਲਾਨ

ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹ ਹਰਿਆਣਾ ਵਿਧਾਨ ਸਭਾ ਵਲੋਂ 18 ਮਾਰਚ ਨੂੰ ਪਾਸ ਕੀਤੇ ਗਏ ਕਾਨੂੰਨ ਦੀ ਵਿਰੋਧਤਾ ਕਰਨਗੇ, ਜਿਸ (ਕਾਨੂੰਨ) ਦੇ ਮੁਤਾਬਿਕ ਮੁਜ਼ਾਹਰਿਆਂ ਦੁਰਾਨ ਜਾਇਦਾਦ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਮੁਜ਼ਾਹਰੇ ਵਿੱਚ ਹਿੱਸਾ ਲੈਣ ਵਾਲਿਆਂ ਤੋਂ ਉਗਰਾਹਿਆ ਜਾਵੇਗਾ।

Continue reading

ਏਅਰਪੋਰਟਸ ਅਥਾਰਟੀ ਆਫ ਇੰਡੀਆ ਦੇ ਕਰਮਚਾਰੀਆਂ ਵਲੋਂ ਏਅਰਪੋਰਟਾਂ ਦੇ ਨਿੱਜੀਕਰਣ ਦੇ ਖ਼ਿਲਾਫ਼ ਮੁਜ਼ਾਹਰਾ

ਏ ਏ ਆਈ (ਏਅਰਪੋਰਟਸ ਅਥਾਰਟੀ ਆਫ ਇੰਡੀਆ) ਦੀਆਂ ਯੂਨੀਅਨਾਂ ਅਤੇ ਐਸੋਸੀਏਸ਼ਨਾਂ ਦੀ ਸਾਂਝੇ ਮੰਚ (ਜਾਇੰਟ ਫੋਰਮ) ਅਤੇ ਏਅਰਪੋਰਟਸ ਅਥਾਰਟੀ ਐਮਪਲਾਈਜ਼ ਯੂਨੀਅਨ (ਏ ਏ ਈ ਯੂ) ਨੇ ਮਿਲਕੇ 31 ਮਾਰਚ 2021 ਨੂੰ ਹਿੰਦੋਸਤਾਨ ਦੇ ਸਾਰੇ ਏਅਰਪੋਰਟਾਂ ਵਿਚ ਇੰਡਸਟਰੀਅਨ ਐਕਸ਼ਨ ਲੈਣ ਦਾ ਸੱਦਾ ਦਿੱਤਾ ਸੀ।

Continue reading

ਲੇਬਰ ਕੋਡਾਂ (ਕਿਰਤ ਨੇਮਾਵਲੀਆਂ) ਦੇ ਖ਼ਿਲਾਫ਼ ਮੁਜ਼ਾਹਰਾ

1 ਅਪਰੈਲ 2021 ਨੂੰ, ਦਿੱਲੀ ਵਿੱਚ ਕੇਂਦਰੀ ਟਰੇਡ ਯੂਨੀਅਨਾਂ ਅਤੇ ਮਜ਼ਦੂਰਾਂ ਦੀਆਂ ਹੋਰ ਜਥੇਬੰਦੀਆਂ ਨੇ ਜੰਤਰ-ਮੰਤਰ ਉੱਤੇ ਇੱਕ ਮੁਜ਼ਾਹਰਾ ਕੀਤਾ। ਇਹ ਮੁਜ਼ਾਹਰਾ ਕੇਂਦਰ ਸਰਕਾਰ ਵਲੋਂ ਠੋਸੇ ਗਏ ਚਾਰ ਲੇਬਰ ਕੋਡਾਂ (ਕਿਰਤ ਨੇਮਾਵਲੀਆਂ) ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਕੀਤਾ ਗਿਆ ਸੀ।

Continue reading

ਕਿਸਾਨਾਂ ਵਲੋਂ 26 ਮਾਰਚ ਨੂੰ ਭਾਰਤ ਬੰਧ

ਸੰਯੁਕਤ ਕਿਸਾਨ ਮੋਰਚਾ, ਜੋ ਇਸ ਵੇਲੇ ਕਿਸਾਨਾਂ ਦੇ ਅੰਦੋਲਨ ਨੂੰ ਅਗਵਾਈ ਦੇ ਰਿਹਾ ਹੈ, ਨੇ ਦਿੱਲੀ ਦੇ ਤਿੰਨ ਬਾਰਡਰਾਂ – ਸਿੰਘੂ, ਗ਼ਾਜ਼ੀਪੁਰ ਅਤੇ ਟਿਕਰੀ – ਉਤੇ ਅੰਦੋਲਨ ਦੇ 4 ਮਹੀਨੇ ਪੂਰੇ ਹੋਣ ਉਤੇ, 26 ਮਾਰਚ ਨੂੰ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤਕ ਭਾਰਤ ਬੰਧ ਕਰਨ ਦਾ ਸੱਦਾ ਦਿੱਤਾ।

Continue reading

ਕਿਸਾਨਾਂ ਨੇ ਕਿਸਾਨ-ਵਿਰੋਧੀ ਕਾਨੂੰਨਾਂ ਦੀਆਂ ਕਾਪੀਆਂ ਅਗਨ ਭੇਂਟ ਕਰਕੇ ‘ਹੋਲੀਕਾ ਦਹਾਨ’ ਮਨਾਇਆ

ਹੋਲੀ ਤੋਂ ਇੱਕ ਦਿਨ ਪਹਿਲਾਂ, 28 ਮਾਰਚ ਵਾਲੇ ਦਿਨ, ਦਿੱਲੀ ਦੇ ਬਾਰਡਰਾਂ ਉਤੇ ਧਰਨਾ ਦੇ ਰਹੇ ਕਿਸਾਨਾਂ ਨੇ ‘ਹੋਲੀਕਾ ਦਹਾਨ’ ਨੂੰ ਤਿੰਨ ਕਿਸਾਨ-ਵਿਰੋਧੀ ਕਾਨੂੰਨਾਂ ਦੀਆਂ ਨਕਲਾਂ ਨੂੰ ਅਗਨ ਭੇਂਟ ਕਰਨ ਰਾਹੀਂ ਮਨਾਇਆ ਅਤੇ ਉਨ੍ਹਾਂ ਨੇ ਕਿਹਾ ਕਿ ਇਹ ਕੰਮ ਬਾਰ-ਬਾਰ ਕੀਤਾ ਜਾਣਾ ਚਾਹੀਦਾ ਹੈ। (ਇਹ ਰਸਮ ਬੁਰਾਈ ਉੱਤੇ ਸੱਚਾਈ ਦੀ ਜਿੱਤ ਸਮਝੀ ਜਾਂਦੀ ਹੈ)।

Continue reading

ਬੰਦਰਗਾਹਾਂ ਦੇ ਨਿੱਜੀਕਰਣ ਦੇ ਰਾਸ਼ਟਰ-ਵਿਰੋਧੀ ਅਤੇ ਮਜ਼ਦੂਰ-ਵਿਰੋਧੀ ਪ੍ਰੋਗਰਾਮ ਦਾ ਵਿਰੋਧ ਕਰੋ!

ਬੰਦਰਗਾਹਾਂ ਦੇ ਨਿੱਜੀਕਰਣ ਦੀ ਦਿਸ਼ਾ ਵਿੱਚ ਫ਼ਰਵਰੀ 2021 ਵਿੱਚ ਦੋ ਬੜੇ ਕਦਮ ਉਠਾਏ ਗਏ ਸਨ। 1 ਫ਼ਰਵਰੀ 2021 ਨੂੰ, ਆਪਣੇ ਬਜਟ ਭਾਸ਼ਣ ਵਿੱਚ ਵਿੱਤ ਮੰਤਰੀ ਨੇ ਐਲਾਨ ਕੀਤਾ ਸੀ ਕਿ “ਆਪਣੀਆਂ ਪਰਿਚਾਲਨ ਸੇਵਾਵਾਂ ਦਾ ਪ੍ਰਬੰਧ ਖੁਦ ਕਰਨ ਦੇ ਬਦਲੇ, ਪ੍ਰਮੁੱਖ ਬੰਦਰਗਾਹ ਹੁਣ ਇੱਕ ਅਜਿਹਾ ਮਾਡਲ ਅਪਨਾਉਣਗੇ ਜਿੱਥੇ ਇੱਕ ਨਿੱਜੀ ਸਾਂਝੇਦਾਰ ਉਨ੍ਹਾਂ ਦੇ ਲਈ ਪ੍ਰਬੰਧ ਕਰੇਗਾ। ਇਸਦੇ ਲਈ ਵਿੱਤੀ ਸਾਲ 2021-22 ਵਿੱਚ 2,000 ਕਰੋੜ ਰੁਪਏ ਤੋਂ ਜ਼ਿਆਦਾ ਮੁੱਲ ਦੀਆਂ ਸੱਤ ਪ੍ਰੀਯੋਜਨਾਵਾਂ, ਪ੍ਰਮੁੱਖ ਬੰਦਰਗਾਹਾਂ ਵਲੋਂ ਪੀ.ਪੀ.ਪੀ. (ਸਰਕਾਰੀ ਨਿੱਜੀ ਸਾਂਝੇਦਾਰੀ) ਮਾਡਲ ਲਈ ਪੇਸ਼ ਕੀਤੀਆਂ ਜਾਣਗੀਆਂ”। ਇਸਤੋਂ ਤੁਰੰਤ ਬਾਦ 10 ਫ਼ਰਵਰੀ 2021 ਨੂੰ, ਰਾਜ ਸਭਾ ਨੇ “ਪ੍ਰਮੁੱਖ ਬੰਦਰਗਾਹ ਪ੍ਰਾਧਿਕਰਣ ਬਿੱਲ” ਪਾਸ ਕੀਤਾ।

Continue reading

ਬੰਦਰਗਾਹਾਂ ਦੇ ਨਿੱਜੀਕਰਣ ਦੇ ਵਿਰੋਧ ਵਿੱਚ ਕਾਮਗਾਰ ਏਕਤਾ ਕਮੇਟੀ ਨੇ ਇੱਕ ਸਭਾ ਆਯੋਜਿਤ ਕੀਤੀ

ਸੋਮਵਾਰ 1 ਮਾਰਚ 2021 ਨੂੰ, ਬੰਦਰਗਾਹਾਂ ਦੇ ਨਿੱਜੀਕਰਣ ਦੇ ਵਿਰੋਧ ਵਿੱਚ ਕਾਮਗਾਰ ਏਕਤਾ ਕਮੇਟੀ ਨੇ ਇੱਕ ਸਭਾ ਆਯੋਜਿਤ ਕੀਤੀ।

Continue reading