ਚਾਰ ਸਭ ਤੋਂ ਬੜੀਅ ਟ੍ਰੇਡ ਯੂਨੀਅਨਾਂ ਅਤੇ ਕਈ ਲੋਕਲ ਅਧਿਕਾਰੀਆਂ ਦੇ ਵਿਰੋਧ ਦੇ ਬਾਵਜੂਦ, ਬਰਤਾਨੀਆਂ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਰੋਨਾ ਵਾਇਰਸ ਲਾਕਿਡਾਊਨ ਨੂੰ 10 ਜੂਨ ਤੋਂ ਢਿੱਲਾ ਕਰਨ ਦੀ ਘੋਸ਼ਣਾ ਕੀਤੀ। ਸਕਾਟਲੈਂਡ, ਵੇਲਸ ਅਤੇ ਉੱਤਰੀ ਆਇਰਲੈਂਡ ਦੇ ਸੱਤਾਰੂੜ ਮੰਤਰੀਆਂ ਨੇ ਨਵੀਂ ਨੀਤੀ ਨੂੰ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸਰਕਾਰ ਨੇ ਆਪਣੇ ਨਾਅਰੇ ਨੂੰ “ਘਰ ਪਰ ਰਹੋ, ਐਨ.ਐਚ,ਐਸ. ਦੀ ਰਾਖੀ ਕਰੋ ਅਤੇ ਜਿੰਦਗੀਆਂ ਬਚਾਓ” ਤੋਂ ਬਦਲ ਕੇ “ਚੇਤੰਨ ਰਹੋ, ਕਰੋਨਾਵਾਇਰਸ ਨੂੰ ਹਰਾਓ ਅਤੇ ਜਿੰਦਗੀਆਂ ਬਚਾਓ” ਕਰ ਦਿੱਤਾ ਹੈ।
Continue reading1857 ਦੇ ਗ਼ਦਰ ਦੀ 163ਵੀਂ ਸਾਲਗਿਰ੍ਹਾ ਉਤੇ:
ਹਿੰਦੋਸਤਾਨ ਦੇ ਮਾਲਕ ਬਣਨ ਦੇ ਸੰਘਰਸ਼ ਨੂੰ ਅੱਗੇ ਵਧਾਓ!
“ਅਸੀਂ ਹਾਂ ਇਸਦੇ ਮਾਲਕ! ਹਿੰਦੋਸਤਾਨ ਅਸਾਡਾ!”
ਆਪਣੇ ਦਿਲੋ-ਦਿਮਾਗ ਵਿੱਚ ਇਸ ਨਾਅਰੇ ਦੀ ਗੂੰਜ ਨੂੰ ਲੈ ਕੇ, ਮੇਰਠ ਦੀ ਬਰਤਾਨਵੀ ਬਸਤੀਵਾਦੀ ਫੌਜ ਦੇ ਹਿੰਦੋਸਤਾਨੀ ਸਿਪਾਹੀ 10 ਮਈ 1857 ਨੂੰ ਦਿੱਲੀ ਵਿੱਚ ਆ ਪਹੁੰਚੇ। ਪੂਰੇ ਉਪ-ਮਹਾਂਦੀਪ ਵਿੱਚ ਬਰਤਾਨਵੀਆਂ ਦੇ ਖ਼ਿਲਾਫ਼ ਬਗਾਵਤ ਛੇੜੇ ਜਾਣ ਲਈ ਇਹ ਇੱਕ ਨਗਾਰੇ ਦੀ ਚੋਟ ਸੀ।
Continue reading
ਕਾਰਲ ਮਾਰਕਸ ਦੀ 202ਵੀਂ ਜਨਮ ਸਾਲਗਿਰ੍ਹਾ ਦੇ ਮੌਕੇ ‘ਤੇ:
ਵਕਤ ਦੀ ਮੰਗ ਹੈ ਕਿ ਪੂੰਜੀਵਾਦ ਦੀ ਥਾਂ ਸਮਾਜਵਾਦ ਸਥਾਪਤ ਕੀਤਾ ਜਾਵੇ!
“ਹਾਕਮ ਜਮਾਤਾਂ ਨੂੰ ਕਮਿਉਨਿਸਟ ਇਨਕਲਾਬ ਦੇ ਡਰ ਨਾਲ ਕੰਬਣੀ ਛਿੜ ਲੈਣ ਦਿਓ। ਮਜ਼ਦੂਰਾਂ ਕੋਲ ਆਪਣੀਆਂ ਜੰਜ਼ੀਰਾਂ ਤੋਂ ਬਿਨਾਂ ਗੁਆਉਣ ਲਈ ਹੋਰ ਕੱੁਝ ਵੀ ਨਹੀਂ ਹੈ। ਉਨ੍ਹਾਂ ਪਾਸ ਜਿੱਤਣ ਲਈ ਸਾਰੀ ਦੁਨੀਆਂ ਹੈ। ਸਭਨਾਂ ਦੇਸ਼ਾਂ ਦੇ ਮਜ਼ਦੂਰੋ, ਇੱਕ ਹੋ ਜਾਓ”। ਕਮਿਉਨਿਸਟ ਪਾਰਟੀ ਦੇ ਮੈਨੀਫੈਸਟੋ ਵਿਚਲੀ ਇਹ ਪ੍ਰਸਿਧ ਲਲਕਾਰ, 5 ਮਈ ਨੂੰ ਕਾਰਲ ਮਾਰਕਸ ਦੇ ਜਨਮ ਦੀ 202ਵੀਂ ਸਾਲਗਿਰ੍ਹਾ ਉੱਤੇ ਦੁਨੀਆਂਭਰ ਵਿੱਚ ਗੂੰਜ ਉਠੀ। ਇਹ ਲਲਕਾਰ ਕ੍ਰੋੜਾਂ ਹੀ ਮਜ਼ਦੂਰਾਂ ਦੇ ਦਿੱਲਾਂ ਨੂੰ ਟੁੰਬ ਰਹੀ ਹੈ, ਜਿਨ੍ਹਾਂ ਦਾ ਗੁੱਸਾ ਸਰਮਾਏਦਾਰੀ ਦੇ ਖ਼ਿਲਾਫ਼ ਸਿਖਰ ਉੱਤੇ ਪਹੁੰਚ ਚੁੱਕਾ ਹੈ।
Continue readingਨਾਜ਼ੀ ਜਰਮਨੀ ਵਲੋਂ ਹਥਿਆਰ ਸੁੱਟਣ ਦੀ 75ਵੀਂ ਵਰ੍ਹੇਗੰਢ ਉਤੇ:
ਇਤਿਹਾਸ ਦੇ ਸਬਕਾਂ ਨੂੰ ਕਦੇ ਨਾ ਭੁੱਲੋ!
9 ਮਈ, 1945 ਨੂੰ ਨਾਜ਼ੀ ਜਰਮਨੀ ਨੇ ਹਥਿਆਰ ਸੁੱਟ ਦਿੱਤੇ ਅਤੇ ਇਸ ਨਾਲ ਯੂਰਪ ਵਿੱਚ ਜੰਗ ਖਤਮ ਹੋ ਗਈ। ਇਸ ਤੋਂ ਪਹਿਲਾਂ, ਦੂਸਰੇ ਵਿਸ਼ਵ ਯੁੱਧ ਦੀ ਯੂਰਪ ਵਿੱਚ ਆਖਰੀ ਵੱਡੇ ਪੈਮਾਨੇ ਦੀ ਕਾਰਵਾਈ ਕੀਤੀ ਗਈ ਸੀ, ਜਿਸ ਨੂੰ ਕਿ ਬਰਲਿਨ ਦੀ ਜੰਗ ਦੇ ਤੌਰ ‘ਤੇ ਜਾਣਿਆਂ ਜਾਂਦਾ ਹੈ। ਇਸ ਹੱਲੇ ਵਿਚ ਸੋਵੀਅਤ ਸੰਘ ਦੀ ਲਾਲ ਫੌਜ ਦੇ 15 ਲੱਖ ਫੌਜੀਆਂ ਨੇ ਹਿਟਲਰ ਦੀ ਬਚੀ ਖੁਚੀ ਫੌਜ ਨੂੰ ਹਰਾ ਦਿੱਤਾ ਅਤੇ ਜਰਮਨੀ ਦੀ ਰਾਜਧਾਨੀ ਬਰਲਿਨ ਵਿਚ ਦਾਖਲ ਹੋ ਕੇ 2 ਮਈ ਨੂੰ ਉਥੋਂ ਦੀ ਸੰਸਦ (ਰੀਚਸਟੈਗ) ਉੱਤੇ ਲਾਲ ਝੰਡਾ ਲਹਿਰਾ ਦਿੱਤਾ। ਕੁੱਝ ਮਹੀਨਿਆਂ ਬਾਅਦ, 15 ਅਗਸਤ ਨੂੰ ਜਪਾਨ ਵਲੋਂ ਹਥਿਆਰ ਸੁੱਟ ਦੇਣ ਨਾਲ ਦੁਸਰਾ ਵਿਸ਼ਵ ਯੁੱਧ ਸਮਾਪਤ ਹੋ ਗਿਆ।
Continue readingਵਿਸ਼ਵਵਿਆਪੀ ਮਹਾਂਮਾਰੀ ਦੇ ਸੰਕਟ ਦੁਰਾਨ ਅਮਰੀਕੀ ਸਾਮਰਾਜਵਾਦ ਦੇ ਹਮਲਾਵਾਰ ਰਵੱਈਏ ਦਾ ਹੋਰ ਵੀ ਖੁਲਾਸਾ
ਐਸ ਵੇਲੇ ਜਦੋਂ, ਦੁਨੀਆਂ ਦੇ ਸਭ ਦੇਸ਼ ਕੋਵਿਡ-19 ਦੀ ਮਹਾਂਮਾਰੀ ਦੀ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ, ਅਮਰੀਕੀ ਸਾਮਰਾਜਵਾਦ ਲੋਕਾਂ ਦੇ ਖ਼ਿਲਾਫ਼ ਹਮਲੇ ਅਤੇ ਆਪਣੀ ਚੌਧਰ ਜਮਾਉਣ ਲਈ ਮਿਲੇ ਕਿਸੇ ਵੀ ਮੌਕੇ ਨੂੰ ਹੱਥੋਂ ਨਹੀਂ ਜਾਣ ਦੇ ਰਿਹਾ।
ਅਮਰੀਕਾ ਨੇ ਚੀਨ ਦੇ ਖ਼ਿਲਾਫ਼ ਆਪਣਾ ਪ੍ਰਚਾਰ ਅਤੇ ਆਰਥਿਕ ਤੇ ਰਾਜਨੀਤਕ ਜੰਗ ਨੂੰ ਤੇਜ਼ ਕਰ ਦਿੱਤਾ ਹੈ, ਜਿਸਨੂੰ ਉਹ ਦੁਨੀਆਂ ਵਿੱਚ ਆਪਣੇ ਦਬਦਬੇ ਮੂਹਰੇ ਇੱਕ ਮੁੱਖ ਰੋੜੇ ਦੇ ਤੌਰ ‘ਤੇ ਦੇਖਦਾ ਹੈ। ਉਹ ਬੜੇ ਸਨਕੀ ਢੰਗ ਨਾਲ ਚੀਨ ਕੋਲੋਂ ਕਰੋਨਾ ਵਾਇਰਸ ਦੇ ਸਰੋਤ ਬਤੌਰ ਮੁਆਵਜ਼ੇ ਦੀ ਮੰਗ ਕਰ ਰਿਹਾ ਹੈ। ਅਮਰੀਕੀ ਪ੍ਰਧਾਨ, ਟਰੰਪ ਨੇ ਤਾਂ ਇੱਥੋਂ ਤਕ ਵੀ ਕਹਿ ਦਿੱਤਾ ਹੈ ਕਿ ਇਹ ਵਾਇਰਸ ਵੂਹਾਨ ਵਿੱਚ ਇੱਕ ਪ੍ਰਯੋਗਸ਼ਾਲਾ (ਲਾਬੌਰਟਰੀ) ਵਿਚੋਂ ਲੀਕ ਕੀਤਾ ਗਿਆ ਹੈ, ਹਾਲਾਂਕਿ ਅਮਰੀਕਾ ਦੀਆਂ ਆਪਣੀਆਂ ਖੁਫ਼ੀਆ ਏਜੰਸੀਆਂ ਉਸਦੇ ਇਸ ਦਾਵੇ ਦੀ ਪ੍ਰੋੜਤਾ ਨਹੀਂ ਕਰ ਰਹੀਆਂ। ਅਮਰੀਕਾ ਦੀ ਮੁੱਖ ਚਿੰਤਾ ਇਹ ਹੈ ਕਿ ਚੀਨ ਜੋ ਵਾਇਰਸ ਉਤੇ ਕਾਬੂ ਪਾਉਣ ਵਿਚ ਸਫਲ ਹੋਇਆ ਨਜ਼ਰ ਆ ਰਿਹਾ ਹੈ, ਅਮਰੀਕਾ ਦੇ ਮੁਕਾਬਲੇ ਆਪਣੀ ਆਰਥਿਕਤਾ ਨੂੰ ਜਲਦੀ ਪੈਰਾਂ ਉੱਤੇ ਖੜ੍ਹਾ ਕਰ ਦੇਵੇਗਾ, ਕਿਉਂਕਿ ਇਸ ਵਕਤ ਅਮਰੀਕਾ ਵਿੱਚ ਦੁਨੀਆਂ ਨਾਲੋਂ ਸਭ ਤੋਂ ਵੱਧ ਲੋਕਾਂ ਨੂੰ ਵਾਇਰਸ ਦੀ ਲਾਗ ਹੋ ਚੁੱਕੀ ਹੈ ਅਤੇ ਮੌਤਾਂ ਵੀ ਸਭ ਤੋਂ ਜ਼ਿਆਦਾ ਹੋਈਆਂ ਹਨ।
Continue readingਕੋਵਿਡ-19 ਲਾਕਡਾਊਨ ਹੇਠ ਸਰਕਾਰੀ ਡਾਕਟਰਾਂ ਦੀ ਹਾਲਤ
ਮਜ਼ਦੂਰ ਏਕਤਾ ਲਹਿਰ ਨੇ ਤਾਮਿਲਨਾਡੂ ਸਰਕਾਰੀ ਡਾਕਟਰਾਂ ਦੀ ਐਸੋਸੀਏਸ਼ਨ (ਟੀ.ਐਨ.ਜੀ.ਡੀ.ਏ.) ਦੇ ਪ੍ਰੈਜ਼ੀਡੈਂਟ ਡਾਕਟਰ ਕੇ. ਸੈਂਥਿਲ ਨਾਲ ਕੋਵਿਡ-19 ਦੀ ਸਥਿਤੀ ਅਤੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੇ ਹਾਲਾਤਾਂ ਬਾਰੇ ਗੱਲਬਾਤ ਕੀਤੀ।
Continue reading
ਲੈਨਿਨ ਦੇ ਜਨਮ ਦੀ 150ਵੀਂ ਸਾਲਗਿਰ੍ਹਾ ਦੇ ਮੌਕੇ ਉੱਤੇ:
ਪੂੰਜੀਵਾਦ ਦੀ ਥਾਂ ਸਮਾਜਵਾਦ ਸਥਾਪਤ ਕਰਨਾ ਸਮੇਂ ਦੀ ਮੰਗ ਹੈ ਇਸ ਸਾਲ 22 ਅਪਰੈਲ ਨੂੰ ਦੁਨੀਆਂ ਦੇ ਸਭ ਤੋਂ ਪਹਿਲੇ ਸਫਲ ਸਮਾਜਵਾਦੀ ਇਨਕਲਾਬ ਦੇ ਮੁੱਖ ਨਿਰਮਾਤਾ ਦੇ ਜਨਮ ਦੀ 150ਵੀਂ ਸਾਲਗਿਰ੍ਹਾ ਹੈ। ਵਲਾਦੀਮੀਰ ਇਲੀਚ ਉਲੀਆਨੋਵ ਦਾ ਜਨਮ ਰੂਸ ਦੇ ਸ਼ਹਿਰ ਸਿੰਬਰਸਕ ਵਿੱਚ ਹੋਇਆ। ਜ਼ਾਰਸ਼ਾਹੀ ਹਕੂਮਤ ਵਲੋਂ ਸਾਇਬੇਰੀਆ ਵਿੱਚ ਜਲਾਵਤਨੀ ਤੋਂ
Continue readingਫਸੇ ਹੋਏ ਬੇਸਹਾਰਾ ਦਿਹਾੜੀ-ਮਜ਼ਦੂਰਾਂ ਨਾਲ ਬੰਦੀ-ਮਜ਼ਦੂਰਾਂ ਵਾਲਾ ਸਲੂਕ ਬਿਲਕੁੱਲ ਨਹੀਂ ਕੀਤਾ ਜਾਣਾ ਚਾਹੀਦਾ!
ਜਦ ਕੇਂਦਰੀ ਸਰਕਾਰ ਨੇ, ਦੇਸ਼ ਦੇ ਕੁੱਝ ਹਿੱਸਿਆਂ ਵਿੱਚ ਆਰਥਿਕ ਸਰਗਰਮੀਆਂ ਸ਼ੁਰੂ ਕਰਨ ਲਈ 20 ਅਪ੍ਰੈਲ ਤੋਂ ਲੌਕਡਾਉਨ ਵਿੱਚ ਅੰਸ਼ਕ ਢਿੱਲ ਦੇਣ ਦਾ ਫੈਸਲਾ ਕੀਤਾ, ਤਾਂ ਇਹਨੇ 19 ਅਪ੍ਰੈਲ ਨੂੰ, ਪੂਰੇ ਦੇਸ਼ ਵਿੱਚ ਫਸੇ ਲੱਖਾਂ ਹੀ ਮਜ਼ਦੂਰਾਂ ਵਾਸਤੇ ਇੱਕ ਸਟੈਂਡਰਡ ਓਪਰੇਟਿੰਗ ਪ੍ਰੋਸੀਜ਼ਰ (ਕੰਮਕਾਰ ਦਾ ਆਦਰਸ਼ ਜ਼ਾਬਤਾ) ਜਾਰੀ ਕੀਤਾ। ਇਸ ਐਸ.ਓ.ਪੀ
Continue readingਮਜ਼ਦੂਰਾਂ ਦੇ ਹਿੱਤ ਬਨਾਮ ਸਰਮਾਏਦਾਰਾਂ ਦੇ ਹਿੱਤ
ਓਪਰੇ ਤੌਰ ‘ਤੇ ਦੇਖਣ ਨੂੰ ਇਵੇਂ ਲੱਗੇਗਾ ਕਿ ਐਸ ਵਕਤ ਸਮਾਜ ਦੀਆਂ ਸਭ ਜਮਾਤਾਂ ਇੱਕਮੁੱਠ ਹਨ – ਕੋਰੋਨਾ ਮਹਾਮਾਰੀ ਦੇ ਖ਼ਿਲਾਫ਼ ਜੰਗ ਵਿੱਚ ਵੀ ਅਤੇ ਜਿੰਨਾ ਛੇਤੀ ਹੋ ਸਕੇ ਆਰਥਿਕ ਕੰਮਕਾਜ਼ ਸ਼ੁਰੂ ਕਰਨ ਦੀ ਆਪਣੀ ਇੱਛਾ ਵਿੱਚ ਵੀ। ਐਪਰ, ਸਤਹ ਦੇ ਹੇਠਾਂ, ਮਜ਼ਦੂਰ ਜਮਾਤ ਦੇ ਹਿੱਤਾਂ ਅਤੇ ਸਰਮਾਏਦਾਰ ਜਮਾਤ ਦੇ
Continue readingਇੱਕਮੁੱਠ ਹੋ ਕੇ, ਕਿਸੇ ਵੀ ਕਿਸਮ ਦੀ ਲੁੱਟ ਜਾਂ ਦਮਨ ਤੋਂ ਮੁਕਤ ਹਿੰਦੋਸਤਾਨ ਬਨਾਉਣ ਵਾਸਤੇ ਸੰਘਰਸ਼ ਕਰੋ!
ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਸੱਦਾ, 1 ਮਈ 2020
ਮਜ਼ਦੂਰ ਸਾਥੀਓ!
ਮਈ ਦਿਵਸ 2020 ਦੇ ਮੌਕੇ ‘ਤੇ, ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ, ਸਭਨਾਂ ਦੇਸ਼ਾਂ ਦੇ ਮਜ਼ਦੂਰਾਂ ਨੂੰ ਸਲਾਮ ਕਰਦੀ ਹੈ, ਖਾਸਕਰ ਉਨ੍ਹਾਂ ਮਜ਼ਦੂਰਾਂ ਨੂੰ ਸਲਾਮ ਕਰਦੀ ਹੈ, ਜਿਹੜੇ ਐਸ ਵਕਤ ਵਿਸ਼ਵ-ਵਿਆਪੀ ਸੰਕਟ ਦੇ ਦੁਰਾਨ, ਆਪਣੀਆਂ ਜਾਨਾਂ ਜ਼ੋਖਮ ਵਿੱਚ ਪਾਕੇ ਸਿਹਤ-ਸੇਵਾ ਅਤੇ ਹੋਰ ਜਰੂਰੀ ਸੇਵਾਵਾਂ ਮੁਹੱਈਆ ਕਰ ਰਹੇ ਹਨ। ਅਸੀਂ ਆਪਣੇ ਦੇਸ਼ ਵਿੱਚ ਹਸਪਤਾਲਾਂ ਦੇ ਡਾਕਟਰਾਂ, ਨਰਸਾਂ ਅਤੇ ਹਸਪਤਾਲ ਕਰਮਚਾਰੀਆਂ ਨੂੰ, ਸਹਾਇਕ ਦਾਈ ਨਰਸਾਂ, ਆਂਗਣਵਾੜੀ ਵਰਕਰਾਂ, ਆਸ਼ਾ ਅਤੇ ਸਿਹਤ-ਖੇਤਰ ਦੇ ਹੋਰ ਮਜ਼ਦੂਰਾਂ ਨੂੰ, ਭਾਰਤੀ ਰੇਲਵੇ ਦੇ, ਬੈਂਕਾਂ ਦੇ ਅਤੇ ਨਗਰ ਨਿਗਮਾਂ ਤੇ ਹੋਰ ਜਰੂਰੀ ਸੇਵਾਵਾਂ ਦੇ ਮਜ਼ਦੂਰਾਂ ਨੂੰ ਸਲਾਮ ਕਰਦੇ ਹਾਂ, ਜਿਹੜੇ ਲੌਕਡਾਉਨ ਦੀਆਂ ਕਠਿਨ ਹਾਲਤਾਂ ਵਿੱਚ ਲੋਕਾਂ ਵਾਸਤੇ ਸਭ ਜਰੂਰੀ ਵਸਤਾਂ ਦੀ ਸਪਲਾਈ ਚਾਲੂ ਰੱਖਣ ਵਾਸਤੇ ਸਖ਼ਤ ਮਿਹਨਤ ਕਰ ਰਹੇ ਹਨ।
Continue reading