ਯੂਕਰੇਨ ਵਿੱਚ ਜੰਗ ਅਤੇ ਯੂਰਪ ਵਿੱਚ ਖਤਰਨਾਕ ਹਾਲਾਤ ਲਈ ਅਮਰੀਕਾ ਅਤੇ ਨੇਟੋ ਜ਼ੁਮੇਵਾਰ ਹਨ

ਜਿਸ ਦਿਨ ਤੋਂ ਰੂਸ ਨੇ ਯੂਕਰੇਨ ਵਿੱਚ ਫੌਜੀ ਦਖਲ-ਅੰਦਾਜ਼ੀ ਸ਼ੁਰੂ ਕੀਤੀ ਹੈ, ਅਮਰੀਕਾ-ਪੱਖੀ ਪੱਛਮੀ ਮੀਡੀਆ ਨੇ ਬੜੇ ਪੈਮਾਨੇ ਉੱਤੇ ਝੂਠੇ ਪ੍ਰਚਾਰ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦਾ ਨਿਸ਼ਾਨਾ ਰੂਸ ਨੂੰ ਯੂਰਪ ਵਿੱਚ ਜੰਗ ਭੜਕਾਉਣ ਲਈ ਜ਼ੁਮੇਵਾਰ ਠਹਿਰਾਉਣਾ ਅਤੇ ਅਮਰੀਕਾ ਅਤੇ ਨੇਟੋ ਨੂੰ ਅਮਨ, ਯੂਕਰੇਨ ਦੀ ਪ੍ਰਭੂਸੱਤਾ ਅਤੇ “ਕਾਨੂੰਨਾਂ ਉੱਤੇ ਅਧਾਰਿਤ ਅੰਤਰਰਾਸ਼ਟਰੀ ਢਾਂਚੇ” ਦੇ ਰਖਵਾਲਿਆਂ ਦੇ ਤੌਰ ‘ਤੇ ਪੇਸ਼ ਕਰਨਾ ਹੈ।

Continue reading
Maha_Electricity_workers_240


ਮਹਾਰਾਸ਼ਟਰ ਰਾਜ ਦੇ ਬਿਜਲੀ ਮੁਲਾਜ਼ਮਾਂ ਵੱਲੋਂ ਸੂਬਾ ਪੱਧਰੀ ਰੋਸ ਪ੍ਰਦਰਸ਼ਨ

ਅਜਿਹੀ ਖ਼ਬਰ ਹੈ ਕਿ ਮਹਾਰਾਸ਼ਟਰ ਸਰਕਾਰ ਰਾਜ ਦੇ 16 ਵੱਡੇ ਸ਼ਹਿਰਾਂ ਵਿੱਚ ਬਿਜਲੀ ਵੰਡ ਦਾ ਨਿੱਜੀਕਰਨ ਕਰਨ ਦੀ ਯੋਜਨਾ ਬਣਾ ਰਹੀ ਹੈ। ਮੁੰਬਈ ਵਿੱਚ ਬਿਜਲੀ ਦੀ ਵੰਡ ਪਹਿਲਾਂ ਹੀ ਨਿੱਜੀ ਹੱਥਾਂ ਵਿੱਚ ਹੈ।

Continue reading
Police_lathi_charge_Dhinkia

ਓਡੀਸ਼ਾ ਦੇ ਪਿੰਡ ਵਾਸੀਆਂ ਵਲੋਂ ਉਜਾੜੇ ਦੇ ਖ਼ਿਲਾਫ਼ ਪ੍ਰਦਰਸ਼ਨ:
ਜਿੰਦਲ ਸਟੀਲ ਪਲਾਂਟ ਤੋਂ ਰੋਜ਼ੀ-ਰੋਟੀ ਖਤਰੇ ‘ਚ

14 ਜਨਵਰੀ ਨੂੰ, ਪੁਲਿਸ ਨੇ ਓਡੀਸ਼ਾ ਦੇ ਜਗਤਸਿੰਘਪੁਰ ਜ਼ਿਲ੍ਹੇ ਦੇ ਪਿੰਡ ਢਿੰਕੀਆ ਦੇ ਵਸਨੀਕਾਂ ਉੱਤੇ ਹਮਲਾ ਕੀਤਾ ਸੀ। ਪੁਲਿਸ ਨੇ 15 ਤੋਂ ਵੱਧ ਪਿੰਡ ਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਕਈ ਹੋਰ ਲੁਕੇ ਹੋਏ ਹਨ। ਪਿੰਡ ਤੋਂ ਇੱਕ ਕਿਲੋਮੀਟਰ ਤੋਂ ਵੀ ਘੱਟ ਦੂਰੀ ’ਤੇ ਪੁਲੀਸ ਦੀ ਟੱੁਕੜੀ ਤਾਇਨਾਤ ਕੀਤੀ ਗਈ ਹੈ।

Continue reading


ਕਿਸਾਨ ਅੰਦੋਲਨ: ਮੌਜੂਦਾ ਸਥਿਤੀ ਅਤੇ ਅੱਗੇ ਦੀ ਦਿਸ਼ਾ

ਮਜ਼ਦੂਰ ਏਕਤਾ ਕਮੇਟੀ ਵੱਲੋਂ ਕੀਤੀ ਗਈ ਸੱਤਵੀਂ ਮੀਟਿੰਗ

ਆਉਣ ਵਾਲੇ ਸਮੇਂ ਵਿੱਚ ਸਾਰਿਆਂ ਨੂੰ ਮਿਲ ਕੇ ਇਸ ਸੰਘਰਸ਼ ਨੂੰ ਅੱਗੇ ਵਧਾਉਣਾ ਹੋਵੇਗਾ…

ਇਨ੍ਹਾਂ ਹੌਸਲਾ ਅਫਜ਼ਾਈ ਕਰਨ ਵਾਲੇ ਲਫ਼ਜਾ ਨਾਲ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ (ਪੰਜਾਬ) ਦੇ ਉੱਘੇ ਆਗੂ ਸੁਰਜੀਤ ਸਿੰਘ ਫੂਲ ਨੇ ਮੈਂਬਰਾਂ ਦਾ ਹੌਸਲਾ ਵਧਾਇਆ। ਉਹ ਮਜ਼ਦੂਰ ਏਕਤਾ ਕਮੇਟੀ ਵੱਲੋਂ 12 ਫਰਵਰੀ 2022 ਨੂੰ, ‘ਕਿਸਾਨ ਅੰਦੋਲਨ: ਮੌਜੂਦਾ ਸਥਿਤੀ ਅਤੇ ਅਗਾਂਹ ਵਧਣ ਦਾ ਰਾਹ’ ਵਿਸ਼ੇ ’ਤੇ ਕਰਵਾਈ ਗਈ ਇਸ ਲੜੀ ਦੀ ਸੱਤਵੀਂ ਮੀਟਿੰਗ ਦੇ ਮੁੱਖ ਬੁਲਾਰੇ ਸਨ।

Continue reading


ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਮਜ਼ਦੂਰਾਂ ਦਾ ਵਧ ਰਿਹਾ ਸ਼ੋਸ਼ਣ

ਕਰੋਨਾ ਵਾਇਰਸ ਮਹਾਂਮਾਰੀ ਦਾ ਫਾਇਦਾ ਉਠਾਉਂਦੇ ਹੋਏ, ਟਾਟਾ, ਅੰਬਾਨੀਅ, ਬਿਰਲਾ, ਅਡਾਨੀ ਅਤੇ ਹੋਰ ਅਜਾਰੇਦਾਰ ਘਰਾਣਿਆਂ ਦੀ ਅਗਵਾਈ ਵਿੱਚ ਸੱਤਾਧਾਰੀ ਬੁਰਜੂਆਜ਼ੀ ਨੇ 2020 ਅਤੇ 2021 ਦੌਰਾਨ ਮਜ਼ਦੂਰ ਜਮਾਤ ਵਿਰੁੱਧ ਬੇਮਿਸਾਲ ਹਮਲਾ ਕੀਤਾ ਹੈ।

Continue reading


ਚੰਡੀਗੜ੍ਹ ਦੇ ਬਿਜਲੀ ਮਜ਼ਦੂਰਾਂ ਦਾ ਬਿਜਲੀ ਵਿਤਰਣ ਦੇ ਨਿੱਜੀਕਰਣ ਦੇ ਖ਼ਿਲਾਫ਼ ਸੰਘਰਸ਼

ਚੰਡੀਗੜ੍ਹ ਦੇ ਬਿਜਲੀ ਮਜ਼ਦੂਰਾਂ ਨੇ. 11 ਜਨਵਰੀ 2022 ਨੂੰ ਯੂ.ਟੀ. ਪਾਵਰਮੈਨ ਯੂਨੀਅਨ ਦੇ ਬੈਨਰ ਹੇਠ, ਚੰਡੀਗੜ੍ਹ ਵਿਚ ਬਿਜਲੀ ਦੇ ਵਿਤਰਣ ਦੇ ਨਿੱਜੀਕਰਣ ਦੇ ਖ਼ਿਲਾਫ਼ ਇੱਕ ਬਹੁਤ ਵੱਡੀ ਰੈਲੀ ਅਤੇ ਮੁਜ਼ਾਹਰਾ ਕੀਤਾ। ਉਨ੍ਹਾਂ ਨੇ ਤਨਖਾਹਾਂ ਵਧਾਉਣ ਅਤੇ ਕਰਮਚਾਰੀਆਂ ਦੇ ਅਹੁੱਦੇ ਵਿੱਚ ਤਰੱਕੀ ਦੇ ਆਦੇਸ਼ ਦਿੱਤੇ ਜਾਣ ਦੀ ਮੰਗ ਵੀ ਕੀਤੀ।

Continue reading
CEL-protest_240


ਸੀ.ਈ.ਐਲ. ਦੇ ਮਜ਼ਦੂਰਾਂ ਨੇ ਨਿੱਜੀਕਰਣ ਦੇ ਖ਼ਿਲਾਫ਼ ਸੰਘਰਸ਼ ਤੇਜ਼ ਕਰ ਦਿੱਤਾ

ਕੇਂਦਰ ਸਰਕਾਰ ਨੇ ਸੈਂਟਰਲ ਇਲੈਕਟ੍ਰਾਨਿਕਸ ਲਿਮਿਟਿਡ (ਸੀ.ਈ.ਐਲ.) ਦਾ ਨਿੱਜੀਕਰਣ ਫਿਲਹਾਲ ਰੋਕ ਦਿੱਤਾ ਹੈ। ਨਿਵੇਸ਼ ਅਤੇ ਸਰਬਜਨਕ ਜਾਇਦਾਦ ਸ਼ਾਸਨ ਵਿਭਾਗ (ਦੀਪਮ) ਦੇ ਸਕੱਤਰ, ਜਿਸ ਨੂੰ ਨਿੱਜੀਕਰਣ ਦੀ ਪ੍ਰੀਕ੍ਰਿਆ ਦੀ ਜ਼ਿਮੇਦਾਰੀ ਦਿੱਤੀ ਗਈ ਸੀ, ਉਸਦੇ ਅਨੁਸਾਰ ਸੀ.ਈ.ਐਲ. ਵਿੱਚ 100% ਸਰਕਾਰੀ ਹਿੱਸੇਦਾਰੀ ਨੂੰ ਨੰਦਲ ਫਾਈਨਾਂਸ ਐਂਡ ਲੀਜ਼ਿੰਗ ਨੂੰ ਵੇਚਣ ਲਈ ਸਰਕਾਰ ਵਲੋਂ ਇਰਾਦਾਪੱਤਰ (ਐਲ.ਓ.ਐਲ.) ਹਾਲੇ ਜਾਰੀ ਨਹੀਂ ਕੀਤਾ ਗਿਆ ਹੈ। ਉਸਨੇ ਦੱਸਿਆ ਕਿ ਸਰਕਾਰ ਸੀ.ਈ.ਐਲ. ਦੇ ਨਿੱਜੀਕਰਣ ਬਾਰੇ ਕਰਮਚਾਰੀਆਂ ਦੀਆਂ ਯੂਨੀਅਨਾਂ ਵਲੋਂ ਉਠਾਏ ਗਏ ਇਤਰਾਜ਼ਾਂ ਦੀ ਜਾਂਚ-ਪੜਤਾਲ ਕਰ ਰਹੀ ਹੈ।

Continue reading
Justice-Ajit-Singh-Bains

ਕਾਮਰੇਡ ਲਾਲ ਸਿੰਘ ਦਾ ਸੰਦੇਸ਼:
ਅਸੀਂ ਜਸਟਿਸ ਬੈਂਸ ਦੇ ਦਿਹਾਂਤ ‘ਤੇ ਗਹਿਰਾ ਅਫਸੋਸ ਵਿਅਕਤ ਕਰਦੇ ਹਾਂ

ਜਸਟਿਸ ਅਜੀਤ ਸਿੰਘ ਬੈਂਸ, ਮਨੁੱਖੀ ਅਧਿਕਾਰਾਂ ਅਤੇ ਜਮਹੂਰੀ ਅਧਿਕਾਰਾਂ ਦੇ ਇੱਕ ਨਿਧੜਕ ਯੋਧੇ, ਦਾ 11 ਫਰਵਰੀ 2022 ਨੂੰ ਚੰਡੀਗੜ੍ਹ ਵਿੱਚ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਦਿਹਾਂਤ ਹੋ ਗਿਆ। ਉਹ 99 ਵਰ੍ਹਿਆਂ ਦੇ ਸਨ। ਉਨ੍ਹਾਂ ਦਾ ਦਿਹਾਂਤ, ਸਭ ਕਿਸਮਾਂ ਦੀ ਲੁੱਟ-ਖਸੁੱਟ, ਦਮਨ ਅਤੇ ਅਨਿਆਂ ਤੋਂ ਸਮਾਜ ਦੀ ਮੁਕਤੀ ਦੇ ਸੰਘਰਸ਼ ਲਈ ਇੱਕ ਅਥਾਹ ਘਾਟਾ ਹੈ। ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ, ਇਸ ਦਲੇਰ ਅਤੇ ਅਗਾਂਹਵਧੂ ਸ਼ਖਸ਼ੀਅਤ ਦੀ ਯਾਦ ਵਿੱਚ ਆਪਣਾ ਝੰਡਾ ਨੀਵਾਂ ਕਰਦੀ ਹੈ।

Continue reading
Anganwari


ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਵਿਰੋਧ-ਪ੍ਰਦਰਸ਼ਨ ਕੀਤਾ

31 ਜਨਵਰੀ 2022 ਨੂੰ, ਹਜ਼ਾਰਾਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਦਿੱਲੀ ਰਾਜ ਆਂਗਣਵਾੜੀ ਵਰਕਰਜ਼ ਅਤੇ ਹੈਲਪਰਜ਼ ਯੂਨੀਅਨ ਦੇ ਝੰਡੇ ਹੇਠ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ। ਇਸ ਤੋਂ ਪਹਿਲਾਂ ਉਸੇ ਦਿਨ ਉਨ੍ਹਾਂ ਨੇ ਕੌਮੀ ਰਾਜਧਾਨੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਸੀ। ਹੜਤਾਲ ਦੇ ਪਹਿਲੇ ਦਿਨ ਸ਼ਹਿਰ ਦੇ ਕਰੀਬ 70 ਫੀਸਦੀ ਆਂਗਣਵਾੜੀ ਕੇਂਦਰਾਂ ਵਿੱਚ ਕੰਮ ਦਾ ਮੁਕੰਮਲ ਬਾਈਕਾਟ ਕੀਤਾ ਗਿਆ।

Continue reading