ਆਓ, ਇੱਕਮੁੱਠ ਹੋ ਕੇ ਅਤੇ ਦ੍ਰਿੜਤਾ ਨਾਲ ਆਪਣੇ ਹੱਕਾਂ ਉੱਤੇ ਬੋਲੇ ਜਾ ਰਹੇ ਧਾਵੇ ਦੇ ਖ਼ਿਲਾਫ਼ ਸੰਘਰਸ਼ ਕਰੀਏ!

ਸਰਮਾਏਦਾਰਾ ਜਮਾਤ, ਕੇਂਦਰ ਸਰਕਾਰ ਵਲੋਂ ਕੋਰੋਨਾਵਾਇਰਸ ਮਹਾਂਮਾਰੀ ਦੇ ਨਾਂ ‘ਤੇ ਐਲਾਨੀ ਗਈ ਹੰਗਾਮੀ ਹਾਲਤ ਨੂੰ, ਸਾਡੇ ਹੱਕਾਂ ਉੱਤੇ ਇੱਕ ਬੇਮਿਸਾਲ ਧਾਵਾ ਬੋਲਣ ਵਾਸਤੇ ਇਸਤੇਮਾਲ ਕਰ ਰਹੀ ਹੈ। ਹਿੰਦੋਸਤਾਨ ਉੱਤੇ ਇੱਕ ਦਿਓਕੱਦ ਆਫ਼ਤ ਆ ਪਈ ਹੈ। ਕਰੀਬ ਦੋ ਮਹੀਨੇ ਤੋਂ ਦੇਸ਼-ਵਿਆਪੀ ਲੌਕਡਾਊਨ ਐਲਾਨੇ ਜਾਣ ਕਾਰਨ, ਕਰੋੜਾਂ ਹੀ ਮਜ਼ਦੂਰਾਂ ਦੇ ਰੋਜ਼ਗਾਰ ਦਾ

Continue reading

ਕਿਰਤ ਕਾਨੂੰਨਾਂ ਵਿੱਚ ਮਜ਼ਦੂਰ-ਵਿਰੋਧੀ ਤਬਦੀਲੀਆਂ ਦੀਆਂ ਕੋਸ਼ਿਸ਼ਾਂ ਦੇ ਖ਼ਿਲਾਫ਼ ਕੇਂਦਰੀ ਟ੍ਰੇਡ ਯੂਨੀਅਨਾਂ ਲੜਨਗੀਆਂ

ਕੇਂਦਰੀ ਟਰੇਡ ਯੂਨੀਅਨਾਂ ਦੇ ਸਾਂਝੇ ਮੰਚ ਨੇ, 14 ਮਈ 2020 ਨੂੰ ਆਪਣੀ ਮੀਟਿੰਗ ਵਿੱਚ ਦੇਸ਼ਭਰ ਵਿੱਚ ਲੌਕਡਾਊਨ ਦੇ ਚੱਲਦਿਆ ਮਿਹਨਤਕਸ਼ਾਂ ਦੇ ਲਈ ਪੈਦਾ ਹੋਈ ਭਿਅੰਕਰ ਹਾਲਤ ਦਾ ਜਾਇਜ਼ਾ ਲਿਆ ਅਤੇ ਇਹ ਫ਼ੈਸਲਾ ਕੀਤਾ ਕਿ ਇਹਨਾਂ ਚੁਨੌਤੀਆਂ ਦਾ ਸਾਹਮਣਾ ਕਰਨ ਦੇ ਲਈ ਇੱਕਜੁੱਟ ਕਾਰਵਾਈਆਂ ਨੂੰ ਮਜ਼ਬੂਤ ਕੀਤਾ ਜਾਵੇਗਾ।

Continue reading
Defence Employees Against Corporatisation

ਮਜ਼ਦੂਰਾਂ ਵਲੋਂ ਦੇਸ਼ਭਰ ਵਿੱਚ ਆਪਣੇ ਅਧਿਕਾਰਾਂ ਉੱਤੇ ਹਮਲਿਆਂ ਦਾ ਵਿਰੋਧ

ਇਸ ਸਮੇਂ ਸਰਕਾਰ ਕੋਵਿਡ-19 ਦੀ ਮਹਾਂਮਾਰੀ ਅਤੇ ਲਾਕ-ਡਾਊਨ ਦੇ ਬਹਾਨੇ ਦੇਸ਼ ਦੇ ਕਿਰਤ ਕਾਨੂੰਨਾਂ ਵਿਚ ਸਰਮਾਏਦਾਰਾ ਸੋਧਾਂ ਕਰਕੇ ਅਤੇ ਮਜ਼ਦੂਰ ਵਰਗ ਦੇ ਅਧਿਕਾਰਾਂ ਨੂੰ ਕੁਚਲ ਕੇ ਇੱਕ ਜ਼ਬਰਦਸਤ ਬਦਲਾਅ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹਨਾਂ ਹਮਲਿਆਂ ਦੇ ਖ਼ਿਲਾਫ਼ ਆਪਣਾ ਸਖ਼ਤ ਵਿਰੋਧ ਪ੍ਰਗਟਾਉਣ ਦੇ ਲਈ ਦੇਸ਼ਭਰ ਦੇ ਵੱਖ-ਵੱਖ ਖੇਤਰਾਂ

Continue reading
KEM-hospital_nurses_protest

ਜ਼ੋਖਮ-ਭਰੇ ਕੰਮ ਵਿਚ ਲੱਗੇ ਸਿਹਤ ਕਰਮਚਾਰੀਆਂ ਲਈ ਸੁਰੱਖਿਅਤ ਕੰਮ ਹਾਲਤਾਂ ਦੀ ਮੰਗ ਕੀਤੀ

ਮੁੰਬਈ ਦੇ ਕੇ.ਈ.ਐਮ. ਹਸਪਤਾਲ ਦੇ ਸਿਹਤ ਮਜ਼ਦੂਰਾਂ ਨੇ ਆਪਣੇ ਸਾਥੀ ਮਜ਼ਦੂਰ ਦੀ ਮੌਤ ‘ਤੇ ਗੁੱਸਾ ਜ਼ਾਹਰ ਕੀਤਾ ਕੇ.ਈ.ਐਮ. ਹਸਪਤਾਲ ਦੇ ਮਜ਼ਦੂਰਾਂ ਨੇ 26 ਮਈ ਨੂੰ ਸਵੇਰੇ 7 ਵਜੇ ਤੋਂ ਦੁਪਹਿਰ 12.30 ਤਕ ਹਸਪਤਾਲ ਵਿੱਚ ਧਰਨਾ ਪ੍ਰਦਰਸ਼ਣ ਕੀਤਾ। ਇਹਨਾਂ ਮਜ਼ਦੂਰਾਂ ਨੇ ਹਸਪਤਾਲ ਦੇ ਅਧਿਕਾਰੀਆਂ ਦੀ ਲਾਪਰਵਾਹੀ ਦੀ ਵਜ੍ਹਾ ਨਾਲ ਆਪਣੇ ਇੱਕ

Continue reading

ਆਤਮ-ਨਿਰਭਰ ਭਾਰਤ ਮੁਹਿੰਮ:

ਸਨਅਤਕਾਰਾਂ ਅਤੇ ਵਿਉਪਾਰੀਆਂ ਦੇ ਹਿੱਤ ਵਿਚ ਨਿੱਜੀਕਰਣ ਨੂੰ ਤੇਜ਼ ਕਰਨ ਅਤੇ ਪੂੰਜੀ ਦੇ ਸੰਕੇਂਦਰਣ ਦਾ ਪੈਕੇਜ

12 ਮਈ ਨੂੰ, ਪ੍ਰਧਾਨ ਮੰਤਰੀ ਮੋਦੀ ਨੇ ਅਖੌਤੀ “ਆਤਮ-ਨਿਰਭਰ ਭਾਰਤ ਅਭਿਆਨ (ਮੁਹਿੰਮ)” ਵਾਸਤੇ 20 ਕ੍ਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ। ਇਸ ਪੈਕੇਜ ਦੇ ਪੂਰੇ ਬਿਓਰੇ ਬਾਰੇ ਐਲਾਨ ਕੀਤੇ ਜਾਣ ਤੋਂ ਬਾਅਦ ਇਹ ਜ਼ਾਹਿਰ ਹੋਇਆ ਕਿ ਇਸ ਨਾਅਰੇ ਦਾ ਅਸਲੀ ਮਤਲਬ ਕੀ ਹੈ। ਇਸ ਦਾ ਮਤਲਬ ਹੈ ਕਿ ਮਜ਼ਦੂਰ, ਕਿਸਾਨ ਅਤੇ ਛੋਟੇ ਕਾਰੋਬਾਰੀ ਆਪਣਾ ਖਿਆਲ ਖੁਦ ਰੱਖਣ ਅਤੇ ਕੇਂਦਰ ਸਰਕਾਰ ਕੋਲੋਂ ਕਿਸੇ ਮੱਦਦ ਦੀ ਆਸ ਨਾ ਰੱਖਣ, ਜਿਹੜੀ ਕੇਵਲ ਹਿੰਦੋਸਤਾਨੀ ਜਾਂ ਬਦੇਸ਼ੀ ਵੱਡੇ ਕਾਰੋਬਾਰੀ ਹਿੱਤਾਂ ਦਾ ਖਿਆਲ ਰੱਖੇਗੀ।

Continue reading
Belgian_nurses_turn_their_backs_on_PM

ਦੁਨੀਆਂ-ਭਰ ਦੇ ਮਜ਼ਦੂਰ ਲਾਕਡਾਊਨ ਦੁਰਾਨ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ

ਬੈਲਜੀਅਮ: ਡਾਕਟਰਾਂ ਅਤੇ ਨਰਸਾਂ ਵਲੋਂ ਅਣਸਿੱਖੇ ਕਰਮਚਾਰੀਆਂ ਨੂੰ ਵਰਤਣ ਦੀ ਵਿਰੋਧਤਾ ਬੈਲਜੀਅਮ ਦੀ ਸਰਕਾਰ ਵਲੋਂ ਸਵਾਸਥ ਸੇਵਾ ਵਿੱਚ ਅਣਸਿੱਖੇ ਵਿਅਕਤੀਆਂ ਨੂੰ ਵਰਤਣ ਲਈ ਜਾਰੀ ਕੀਤੇ ਫੁਰਮਾਨ ਦੇ ਖ਼ਿਲਾਫ਼ ਡਾਕਟਰਾਂ ਅਤੇ ਨਰਸਾਂ ਨੇ ਇੱਕ ਬਿਨ-ਆਵਾਜ਼ (ਮੋਨ ਧਾਰਨ ਕਰਕੇ) ਪਰ ਸ਼ਕਤੀਸ਼ਾਲੀ ਵਿਖਾਵਾ ਕੀਤਾ। ਬੈਲਜੀਅਮ ਦੀ ਪ੍ਰਧਾਨ ਮੰਤਰੀ ਸੋਫੀ ਵਿਲਮਜ਼ ਦੇ ਸੇਂਟ ਪੀਟਰ

Continue reading
Minneapolis_28_May_2020-1_web

ਅਮਰੀਕਾ ਦੇ ਮਿਨੀਐਪਲਸ ਸ਼ਹਿਰ ਵਿੱਚ ਪੁਲੀਸ ਵਲੋਂ ਕੀਤੇ ਗਏ ਵਹਿਸ਼ੀ ਕਤਲ ਦੇ ਖ਼ਿਲਾਫ਼ ਪ੍ਰਦਰਸ਼ਨਾਂ ਦੀ ਭਰਮਾਰ

25 ਮਈ 2020 ਨੂੰ, ਇੱਕ ਕਾਲੇ ਆਦਮੀ ਦੇ ਵਹਿਸ਼ੀ ਕਤਲ ਦੇ ਖ਼ਿਲਾਫ਼ ਮਿਨੀਐਪਲਸ ਅਤੇ ਨਿਊਯਾਰਕ, ਅਲਬੂਕਿਉਰਕ, ਡੈਨਵਰ, ਲੂਈਸਵੈਲੀ, ਲੌਸ ਏਂਜਲਸ ਅਤੇ ਓਕਲੈਂਡ ਸਮੇਤ ਹੋਰ ਅਮਰੀਕੀ ਸ਼ਹਿਰਾਂ ਵਿੱਚ ਪਿਛਲੇ ਚਾਰ ਦਿਨਾਂ ਤੋਂ ਰੋਸ-ਵਿਖਾਵੇ ਦਹਾੜ ਰਹੇ ਹਨ। ਅਮਰੀਕਾ-ਭਰ ਵਿੱਚ ਲੋਕ ਪੁਲੀਸ ਦੀ ਹਿਰਾਸਤ ਵਿੱਚ ਇੱਕ ਕਾਲੇ ਵਿਅਕਤੀ ਦੇ ਵਹਿਸ਼ੀ ਕਤਲ ਬਾਰੇ ਅਤਿਅੰਤ

Continue reading

ਬਰਤਾਨੀਆਂ ਵਿੱਚ ਸਰਕਾਰ ਵਲੋਂ ਲਾਕਡਾਊਨ ਢਿੱਲਾ ਕਰਨ ਦਾ ਵਿਆਪਕ ਵਿਰੋਧ

ਚਾਰ ਸਭ ਤੋਂ ਬੜੀਅ ਟ੍ਰੇਡ ਯੂਨੀਅਨਾਂ ਅਤੇ ਕਈ ਲੋਕਲ ਅਧਿਕਾਰੀਆਂ ਦੇ ਵਿਰੋਧ ਦੇ ਬਾਵਜੂਦ, ਬਰਤਾਨੀਆਂ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਰੋਨਾ ਵਾਇਰਸ ਲਾਕਿਡਾਊਨ ਨੂੰ 10 ਜੂਨ ਤੋਂ ਢਿੱਲਾ ਕਰਨ ਦੀ ਘੋਸ਼ਣਾ ਕੀਤੀ। ਸਕਾਟਲੈਂਡ, ਵੇਲਸ ਅਤੇ ਉੱਤਰੀ ਆਇਰਲੈਂਡ ਦੇ ਸੱਤਾਰੂੜ ਮੰਤਰੀਆਂ ਨੇ ਨਵੀਂ ਨੀਤੀ ਨੂੰ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸਰਕਾਰ ਨੇ ਆਪਣੇ ਨਾਅਰੇ ਨੂੰ “ਘਰ ਪਰ ਰਹੋ, ਐਨ.ਐਚ,ਐਸ. ਦੀ ਰਾਖੀ ਕਰੋ ਅਤੇ ਜਿੰਦਗੀਆਂ ਬਚਾਓ” ਤੋਂ ਬਦਲ ਕੇ “ਚੇਤੰਨ ਰਹੋ, ਕਰੋਨਾਵਾਇਰਸ ਨੂੰ ਹਰਾਓ ਅਤੇ ਜਿੰਦਗੀਆਂ ਬਚਾਓ” ਕਰ ਦਿੱਤਾ ਹੈ।

Continue reading

1857 ਦੇ ਗ਼ਦਰ ਦੀ 163ਵੀਂ ਸਾਲਗਿਰ੍ਹਾ ਉਤੇ:

ਹਿੰਦੋਸਤਾਨ ਦੇ ਮਾਲਕ ਬਣਨ ਦੇ ਸੰਘਰਸ਼ ਨੂੰ ਅੱਗੇ ਵਧਾਓ!

“ਅਸੀਂ ਹਾਂ ਇਸਦੇ ਮਾਲਕ! ਹਿੰਦੋਸਤਾਨ ਅਸਾਡਾ!”

ਆਪਣੇ ਦਿਲੋ-ਦਿਮਾਗ ਵਿੱਚ ਇਸ ਨਾਅਰੇ ਦੀ ਗੂੰਜ ਨੂੰ ਲੈ ਕੇ, ਮੇਰਠ ਦੀ ਬਰਤਾਨਵੀ ਬਸਤੀਵਾਦੀ ਫੌਜ ਦੇ ਹਿੰਦੋਸਤਾਨੀ ਸਿਪਾਹੀ 10 ਮਈ 1857 ਨੂੰ ਦਿੱਲੀ ਵਿੱਚ ਆ ਪਹੁੰਚੇ। ਪੂਰੇ ਉਪ-ਮਹਾਂਦੀਪ ਵਿੱਚ ਬਰਤਾਨਵੀਆਂ ਦੇ ਖ਼ਿਲਾਫ਼ ਬਗਾਵਤ ਛੇੜੇ ਜਾਣ ਲਈ ਇਹ ਇੱਕ ਨਗਾਰੇ ਦੀ ਚੋਟ ਸੀ।

Continue reading
Karl Marx

ਕਾਰਲ ਮਾਰਕਸ ਦੀ 202ਵੀਂ ਜਨਮ ਸਾਲਗਿਰ੍ਹਾ ਦੇ ਮੌਕੇ ‘ਤੇ:

ਵਕਤ ਦੀ ਮੰਗ ਹੈ ਕਿ ਪੂੰਜੀਵਾਦ ਦੀ ਥਾਂ ਸਮਾਜਵਾਦ ਸਥਾਪਤ ਕੀਤਾ ਜਾਵੇ!

“ਹਾਕਮ ਜਮਾਤਾਂ ਨੂੰ ਕਮਿਉਨਿਸਟ ਇਨਕਲਾਬ ਦੇ ਡਰ ਨਾਲ ਕੰਬਣੀ ਛਿੜ ਲੈਣ ਦਿਓ। ਮਜ਼ਦੂਰਾਂ ਕੋਲ ਆਪਣੀਆਂ ਜੰਜ਼ੀਰਾਂ ਤੋਂ ਬਿਨਾਂ ਗੁਆਉਣ ਲਈ ਹੋਰ ਕੱੁਝ ਵੀ ਨਹੀਂ ਹੈ। ਉਨ੍ਹਾਂ ਪਾਸ ਜਿੱਤਣ ਲਈ ਸਾਰੀ ਦੁਨੀਆਂ ਹੈ। ਸਭਨਾਂ ਦੇਸ਼ਾਂ ਦੇ ਮਜ਼ਦੂਰੋ, ਇੱਕ ਹੋ ਜਾਓ”। ਕਮਿਉਨਿਸਟ ਪਾਰਟੀ ਦੇ ਮੈਨੀਫੈਸਟੋ ਵਿਚਲੀ ਇਹ ਪ੍ਰਸਿਧ ਲਲਕਾਰ, 5 ਮਈ ਨੂੰ ਕਾਰਲ ਮਾਰਕਸ ਦੇ ਜਨਮ ਦੀ 202ਵੀਂ ਸਾਲਗਿਰ੍ਹਾ ਉੱਤੇ ਦੁਨੀਆਂਭਰ ਵਿੱਚ ਗੂੰਜ ਉਠੀ। ਇਹ ਲਲਕਾਰ ਕ੍ਰੋੜਾਂ ਹੀ ਮਜ਼ਦੂਰਾਂ ਦੇ ਦਿੱਲਾਂ ਨੂੰ ਟੁੰਬ ਰਹੀ ਹੈ, ਜਿਨ੍ਹਾਂ ਦਾ ਗੁੱਸਾ ਸਰਮਾਏਦਾਰੀ ਦੇ ਖ਼ਿਲਾਫ਼ ਸਿਖਰ ਉੱਤੇ ਪਹੁੰਚ ਚੁੱਕਾ ਹੈ।

Continue reading