Oil workers convention

ਤੇਲ ਅਤੇ ਪੇਟਰੋਲੀਅਮ ਮਜ਼ਦੂਰਾਂ ਦਾ ਰਾਸ਼ਟਰੀ ਸੰਮੇਲਨ:

ਨਿੱਜੀਕਰਣ ਦੇ ਵਿਰੋਧ ਵਿੱਚ ਹੜਤਾਲ ਕਰਨ ਦਾ ਫੈਸਲਾ 20 ਨਵੰਬਰ 2019 ਨੂੰ, ਨਵੀਂ ਦਿੱਲੀ ਦੇ ਕਾਨਸਟੀਟਿਯੂਸ਼ਨ ਕਲੱਬ ਵਿੱਚ, ਦੇਸ਼ਭਰ ਵਿੱਚ ਤੇਲ ਅਤੇ ਪੇਟਰੋਲੀਅਮ ਖੇਤਰ ਦੀਆਂ ਵੱਡੀਆਂ ਕੰਪਨੀਆਂ – ਬੀ.ਪੀ.ਸੀ.ਐਲ., ਐਚ.ਪੀ.ਸੀ.ਐਲ., ਆਈ.ਓ.ਸੀ., ਓ.ਐਨ.ਜੀ.ਸੀ. ਅਤੇ ਆਇਲ ਇੰਡੀਆ ਲਿਮਟਿਡ – ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਪ੍ਰਤੀਨਿਧਤਾ ਕਰਨ ਵਾਲੀਆਂ ਤਿੰਨ ਫੈਡਰੇਸ਼ਨਾਂ ਨੇ ਇੱਕ

Continue reading

ਮਹਾਨ ਅਕਤੂਬਰ ਇਨਕਲਾਬ ਜ਼ਿੰਦਾਬਾਦ:

ਆਓ ਆਪਾਂ ਹਿੰਦੋਸਤਾਨ ਅੰਦਰ ਮਜ਼ਦੂਰਾਂ ਅਤੇ ਕਿਸਾਨਾਂ ਦੀ ਹਕੂਮਤ ਸਥਾਪਤ ਕਰਨ ਵਾਸਤੇ ਕੰਮ ਕਰੀਏ!

ਸੋਵੀਅਤ ਰਾਜ ਦੇ ਇਸ ਸਮੁੱਚੇ ਅਨੁਭਵ ਨੇ, ਮਾਨਵਤਾ ਨੂੰ ਇਸ ਸੱਚਾਈ ਦਾ ਇਹਸਾਸ ਕਰਾਇਆ ਕਿ ਇੱਕ ਅਜਿਹੇ ਸਮਾਜ ਦਾ ਨਿਰਮਾਣ ਕੀਤਾ ਜਾ ਸਕਦਾ ਹੈ, ਜਿੱਥੇ ਸਮਾਜ ਦੇ ਸਾਰੇ ਮੈਂਬਰ ਇਨਸਾਨਾਂ ਵਾਲੀ ਇੱਕ ਗੌਰਵਮਈ ਜਿੰਦਗੀ ਦਾ ਆਨੰਦ ਮਾਣ ਸਕਦੇ ਹਨ। ਅਕਤੂਬਰ ਇਨਕਲਾਬ ਨੇ ਇੱਕ ਬਿੱਲਕੁਲ ਨਵੀਂ ਜਮਾਤ, ਮਜ਼ਦੂਰ ਜਮਾਤ, ਨੂੰ ਸੱਤਾ ਵਿੱਚ ਲਿਆ ਕੇ, ਸਭਨਾਂ ਦੇਸ਼ਾਂ ਦੇ ਮਜ਼ਦੂਰਾਂ ਅਤੇ ਦੱਬੇ-ਕੁਚਲੇ ਲੋਕਾਂ ਨੂੰ ਏਸ ਰਾਹ ਉੱਤੇ ਚੱਲਣ ਵਾਸਤੇ ਪ੍ਰੇਰਿਤ ਕੀਤਾ।

Continue reading

ਬੀ.ਐਸ.ਐਨ.ਐਲ. ਦੀ ਐਗਜੀਕਿਊਟਿਵਜ਼ ਅਸੋਸੀਏਸ਼ਨ ਦੇ ਮੁੱਖ ਸਕੱਤਰ, ਕਾਮਰੇਡ ਸੇਵਾਸਿਟਨ ਦੇ ਨਾਲ ਇੱਕ ਮੁਲਾਕਾਤ:

ਬੀ.ਐਸ.ਐਨ.ਐਲ ਦੇ ਨਿੱਜੀਕਰਣ ਦੀ ਸਰਕਾਰ ਦੀ ਯੋਜਨਾ ਦਾ ਵਿਰੋਧ ਕਰੋ!

ਸਰਵਜਨਕ ਖੇਤਰ ਦੀ ਟੈਲੀਕਾਮ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ, ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐਸ.ਐਨ.ਐਲ.) ਦੇ ਨਿੱਜੀਕਰਣ ਨੂੰ ਜਾਇਜ਼ ਠਹਿਰਾਉਣ ਵਾਸਤੇ, ਸਰਕਾਰ ਬਹੁਤ ਪ੍ਰਚਾਰ ਕਰਦੀ ਆਈ ਹੈ। ਇਸ ਸਰਵਜਨਕ ਕੰਪਨੀ ਦੀ ਵਿਸ਼ਾਲ ਸੰਪਤੀ ਨੂੰ, ਸਰਕਾਰ ਵੱਡੇ ਅਜਾਰੇਦਾਰ ਸਰਮਾਏਦਾਰ ਘਰਾਣਿਆਂ ਹੱਥ ਕੌਡੀਆਂ ਦੇ ਭਾਅ ਵੇਚ ਦੇਣਾ ਚਾਹੁੰਦੀ ਹੈ। ਬੀ.ਐਸ.ਐਨ.ਐਲ. ਦੇ ਕਰਮਚਾਰੀ ਇਸ ਕਦਮ ਦੇ ਵਿਰੋਧ ਵਿੱਚ ਸੰਘਰਸ਼ ਕਰ ਰਹੇ ਹਨ।

Continue reading
BPCL workers demonstration

ਕਾਮਰੇਡ ਸੁਭਾਸ਼ ਮਰਾਠੇ, ਮੁੱਖ ਸਕੱਤਰ ਬੀ.ਪੀ.ਸੀ.ਐਲ. ਕਰੈਡਿਟ ਸੋਸਾਇਟੀ, ਮੁੰਬਈ ਦੇ ਨਾਲ ਇੱਕ ਮੁਲਾਕਾਤ:

ਭਾਰਤ ਪੈਟਰੋਲੀਅਮ ਦੇ ਨਿੱਜੀਕਰਣ ਦੇ ਫ਼ੈਸਲੇ ਦੀ ਅਸੀਂ ਸਖ਼ਤ ਨਿੰਦਾ ਕਰਦੇ ਹਾਂ!

ਮਜ਼ਦੂਰ ਏਕਤਾ ਲਹਿਰ (ਮ.ਏ.ਲ.): ਕੀ ਤੁਸੀਂ 26 ਅਕਤੂਬਰ 2019 ਨੂੰ, ਮੁੰਬਈ ਵਿੱਚ ਜਥੇਬੰਦ ਕੀਤੇ ਗਏ ਤੇਲ ਅਤੇ ਪੈਟਰੋਲੀਅਮ ਮਜ਼ਦੂਰਾਂ ਦੇ ਰਾਸ਼ਟਰੀ ਸੰਮੇਲਨ ਦੇ ਬਾਰੇ ਕੁੱਝ ਦੱਸੋਗੇ?
ਕਾਮਰੇਡ ਸੁਭਾਸ਼ ਮਰਾਠੇ: ਇਹ ਸੰਮੇਲਨ ਓ.ਐਨ.ਜੀ.ਸੀ., ਆਈ.ਓ.ਸੀ. ਅਤੇ ਐਚ.ਪੀ.ਸੀ.ਐਲ. ਵਿੱਚ ਕੰਮ ਕਰ ਰਹੇ ਮਜ਼ਦੂਰਾਂ ਦੀਆਂ ਕਈ ਟ੍ਰੇਡ ਯੂਨੀਅਨਾਂ ਵਲੋਂ ਸਾਂਝੇ ਤੌਰ ‘ਤੇ ਜਥੇਬੰਦ ਕੀਤਾ ਗਿਆ ਸੀ। ਇਹਨਾਂ ਵਿੱਚੋਂ ਕੁੱਝ ਯੂਨੀਅਨਾਂ ਕਈ ਹੋਰ ਸੰਗਠਨਾਂ ਨਾਲ ਜੁੜੀਆਂ ਹੋਈਆਂ ਹਨ ਅਤੇ ਕੁੱਝ ਅਜ਼ਾਦ ਹਨ।

Continue reading
TSRTC Rally

ਤਿਲੰਗਾਨਾ ਸਰਕਾਰ ਦੇ ਹਮਲਿਆਂ ਦੇ ਬਾਵਜੂਦ ਟ੍ਰਾਂਸਪੋਰਟ ਮਜ਼ਦੂਰ ਆਪਣਾ ਸੰਘਰਸ਼ ਜਾਰੀ ਰੱਖ ਰਹੇ ਹਨ

ਜਿਹਾ ਕਿ ਮਜ਼ਦੂਰ ਏਕਤਾ ਲਹਿਰ ਦੇ ਪਿਛਲੇ ਅੰਕ ਵਿੱਚ ਰਿਪੋਰਟ ਕੀਤੀ ਗਈ ਸੀ, ਤਿਲੰਗਾਨਾ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਟੀ.ਐਸ.ਆਰ.ਟੀ.ਸੀ) ਦੇ ਲੱਗਭਗ 50,000 ਹਜ਼ਾਰ ਮਜ਼ਦੂਰ 5 ਅਕਤੂਬਰ ਤੋਂ ਹੜਤਾਲ ‘ਤੇ ਹਨ। ਮਜ਼ਦੂਰਾਂ ਦੀਆਂ ਪ੍ਰਮੁੱਖ ਮੰਗਾਂ ਹਨ ਕਿ ਰਾਜ ਪਰਿਵਾਹਨ ਨਿਗਮ ਦੇ ਨਿੱਜੀਕਰਣ ਨੂੰ ਰੋਕਿਆ ਜਾਵੇ, ਬਕਾਇਆ ਤਨਖ਼ਾਹ ਦਾ ਭੁਗਤਾਨ ਕੀਤਾ ਜਾਵੇ,

Continue reading

ਰਾਜਸਥਾਨ ਦੇ ਹਨੂਮਾਨਗੜ੍ਹ ਜਿਲ੍ਹੇ ‘ਚ ਸਿੰਜਾਈ ਦੇ ਪਾਣੀ ਵਾਸਤੇ ਸੰਘਰਸ਼ :

ਇੱਕ ਲੰਬੇ ਸੰਘਰਸ਼ ਤੋਂ ਬਾਦ ਸ਼ਾਨਦਾਰ ਜਿੱਤ!

ਰਾਜਸਥਾਨ ਦੇ ਹਨੂਮਾਨਗੜ੍ਹ ਜਿਲ੍ਹੇ ਵਿੱਚ ‘ਕਿਸਾਨ-ਮਜ਼ਦੂਰ-ਵਪਾਰੀ ਸੰਘਰਸ਼ ਸਮਿਤੀ’ ਦੇ ਬੈਨਰ ਹੇਠ, ਨੋਹਰ ਤਹਿਸੀਲ ਦੇ ਕਈ ਪਿੰਡਾਂ ਦੇ ਕਿਸਾਨਾਂ ਨੇ, ਨੋਹਰ ਵਿੱਚ ਉਪ-ਖੰਡ ਅਧਿਕਾਰੀ ਦੇ ਦਫਤਰ ਸਾਹਮਣੇ ਲਗਾਤਾਰ 25 ਦਿਨ ਤਕ ਧਰਨਾ ਦਿੱਤਾ। ਧਰਨੇ ਦੇ 25ਵੇਂ ਦਿਨ, ਇਸ ਲੰਬੇ ਸੰਘਰਸ਼ ਤੋਂ ਬਾਦ ਪ੍ਰਸ਼ਾਸਨ ਦੇ ਕੰਨਾਂ ‘ਤੇ ਜੂ ਸਰਕੀ ਅਤੇ ਉਸਨੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ। ਗੱਲਬਾਤ ਤੋਂ ਬਾਦ, ਪ੍ਰਸ਼ਾਸਨ ਨੇ ਕਿਸਾਨਾਂ ਦੀ ਇੱਕ-ਇੱਕ ਮੰਗ ਦਾ ਹੱਲ ਕਰਨਾ ਮੰਨ ਲਿਆ ਹੈ।

Continue reading

ਕਿਸਾਨ ਆਪਣੀ ਜ਼ਮੀਨ ਕੌਡੀਆਂ ਦੇ ਭਾਅ ਦੇਣ ਨੂੰ ਤਿਆਰ ਨਹੀਂ!

‘ਕਿਸਾਨ ਸੰਘਰਸ਼ ਸਮਿਤੀ’ ਦੇ ਬੈਨਰ ਹੇਠ, ਰਾਜਸਥਾਨ ਦੇ ਹਨੂੰਮਾਨਗੜ੍ਹ ਜਿਲ੍ਹੇ ਦੇ ਕਲੇਕਟ੍ਰੇਟ ਦੇ ਸਾਹਮਣੇ, ਪਿਛਲੇ 173 ਦਿਨਾਂ ਤੋਂ ਕਿਸਾਨ ਧਰਨੇ ‘ਤੇ ਬੈਠੇ ਹਨ। ਕਿਸਾਨ ਆਪਣੀ ਜ਼ਮੀਨ ਦੇ ਅਧਿਗ੍ਰਹਣ ਲਈ ਵਾਜ਼ਬ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦੀਆਂ ਮੰਗਾਂ ਵੱਲ ਹੁਣ ਤਕ ਨਾ ਤਾਂ ਪ੍ਰਦੇਸ਼ ਸਰਕਾਰ ਨੇ ਅਤੇ ਨਾ ਹੀ

Continue reading
Honda Workers Strike

ਹੋਂਡਾ ਦੇ ਮਜ਼ਦੂਰਾਂ ਵਲੋਂ ਛਾਂਟੀ ਦਾ ਵਿਰੋਧ

ਹੋਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਲਿਮਟਿਡ (ਐਚ.ਐਮ.ਐਸ.ਆਈ.) ਦੇ ਮਾਨੇਸਰ (ਗੁੜਗਾਂਓਂ – ਹਰਿਆਣਾ) ਕਾਰਖਾਨੇ ਦੇ ਹਜ਼ਾਰਾਂ ਰੈਗੂਲਰ ਅਤੇ ਠੇਕਾ ਮਜ਼ਦੂਰ 5 ਨਵੰਬਰ 2019 ਤੋਂ ਛਾਂਟੀ ਦਾ ਵਿਰੋਧ ਕਰ ਰਹੇ ਹਨ। ਲੱਗਭਗ 2,000 ਰੈਗੂਲਰ ਅਤੇ ਠੇਕਾ ਮਜ਼ਦੂਰ ਕਾਰਖ਼ਾਨੇ ਦੇ ਅੰਦਰ ਇਕੱਠੇ ਹੋਏ ਅਤੇ ਪ੍ਰਬੰਧਕਾਂ ਤੋਂ ਮੰਗ ਕੀਤੀ ਕਿ ਠੇਕਾ ਮਜ਼ਦੂਰਾਂ ਦੀ ਛਾਂਟੀ

Continue reading
Uttarakhand students protest

ਉੱਤਰਾਖੰਡ ਅਯੁਰਵੇਦ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਫੀਸ ਵਿੱਚ ਵਾਧੇ ਦਾ ਵਿਰੋਧ ਕੀਤਾ

ਉੱਤਰਾਖੰਡ ਅਯੁਰਵੇਦ ਯੂਨੀਵਰਸਿਟੀ ਦੇ ਨਾਲ ਸੰਬੰਧਤ 16 ਮੈਡੀਕਲ ਕਾਲਜਾਂ ਦੇ ਵਿਦਿਆਰਥੀ ਅਕਤੂਬਰ ਦੇ ਸ਼ੁਰੂ ਤੋਂ ਉੱਤਰਾਖੰਡ ਦੀ ਰਾਜਧਾਨੀ, ਦੇਹਰਾਦੂਨ ਵਿੱਚ ਧਰਨੇ ‘ਤੇ ਬੈਠੇ ਹਨ। ਉਹ ਯੂਨੀਵਰਸਿਟੀ ਦੇ ਅਧਿਕਾਰੀਆਂ ਵਲੋਂ ਉਹਨਾਂ ‘ਤੇ ਥੋਪੇ ਗਏ ਫ਼ੀਸ ਵਿੱਚ ਭਾਰੀ ਵਾਧੇ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਅੰਦੋਲਨਕਾਰੀ ਵਿਦਿਆਰਥੀਆਂ ਦਾ ਕਹਿਣਾ ਹੈ

Continue reading
Bihar students protest against railway privatisation

ਬਿਹਾਰ ਵਿੱਚ ਵਿੱਦਿਆਰਥੀਆਂ ਦਾ ਸੰਘਰਸ਼, ਰੇਲਵੇ ਦਾ ਨਿੱਜੀਕਰਣ ਬੰਦ ਕਰੋ!

25 ਅਕਤੂਬਰ 2019 ਨੂੰ, ਭਾਰਤੀ ਰੇਲ ਵਿੱਚ ਨਿੱਜੀਕਰਣ ਦੇ ਖ਼ਿਲਾਫ਼ ਇੱਕ ਵੱਡਾ ਪ੍ਰਦਰਸ਼ਨ ਕੀਤਾ ਅਤੇ ‘ਰੇਲ ਰੋਕੋ’ ਸੰਘਰਸ਼ ਚਲਾਇਆ ਗਿਆ। ਇਹ ਸੰਘਰਸ਼ ਬਿਹਾਰ ਦੇ ਕਈ ਸ਼ਹਿਰਾਂ – ਪਟਨਾ, ਆਰਾ, ਸਾਸਾਰਾਮ, ਨਵਾਦਾ, ਔਰੰਗਾਬਾਦ ਅਤੇ ਸਮਸਤੀਪੁਰ, ਆਦਿ ਵਿੱਚ ਕੀਤਾ ਗਿਆ। ਇਹਦੇ ਵਿੱਚ ਹਜਾਰਾਂ ਹੀ ਵਿਦਿਆਰਥੀ-ਨੌਜਵਾਨਾਂ ਨੇ ਹਿੱਸਾ ਲਿਆ – ਇਹ ਪ੍ਰਦਰਸ਼ਨ ਏਨਾ

Continue reading