ਲੋਕਾਂ ਦੇ ਵਿਰੋਧ ਨੂੰ ਕੁਚਲਣ ਲਈ ਪੁਲੀਸ ਦੀਆਂ ਤਾਕਤਾਂ ਦੀ ਵਧ ਰਹੀ ਦੁਰਵਰਤੋਂ

ਫਰਵਰੀ ਦੇ ਪਹਿਲੇ ਹਫਤੇ, ਉੱਤਰਾਖੰਡ ਅਤੇ ਬਿਹਾਰ ਦੀ ਪੁਲੀਸ ਨੇ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਵਾਲਿਆਂ ਜਾਂ ਸੋਸ਼ਲ ਮੀਡੀਆ ਰਾਹੀਂ ਆਪਣਾ ਵਿਰੋਧ ਪ੍ਰਗਟ ਕਰਨ ਵਾਲਿਆਂ ਦੇ ਖ਼ਿਲਾਫ਼ ਅਜੇਹੇ ਹੁਕਮ ਜਾਰੀ ਕੀਤੇ ਹਨ, ਜਿਨ੍ਹਾਂ ਨਾਲ ਲੋਕਾਂ ਨੂੰ ਆਪਣੇ ਅਮਲਾਂ ਦਾ ਨੁਕਸਾਨਦੇਹ ਖਮਿਆਜ਼ਾ ਭੁਗਤਣਾ ਪਏਗਾ।

Continue reading

ਸੰਸਦੀ ਜਮਹੂਰੀਅਤ ਅਤੇ ਰਾਜਕੀ ਦਹਿਸ਼ਤਗਰਦੀ

ਸੰਸਦ ਦੇ ਇਸ ਬੱਜਟ ਇਜਲਾਸ ਦੀ ਸ਼ੁਰੂਆਤ ਵੱਡੇ ਪੈਮਾਨੇ ਉੱਤੇ ਰਾਜਕੀ ਦਹਿਸ਼ਤਗਰਦੀ ਅਤੇ ਕਿਸਾਨ ਅੰਦੋਲਨ ਦੇ ਖ਼ਿਲਾਫ਼ ਕੂੜ-ਪ੍ਰਚਾਰ ਦੀ ਮੁਹਿੰਮ ਦੇ ਵਿੱਚ ਹੋਈ। ਸੰਸਦ ਵਿੱਚ ਚੱਲ ਰਹੀ ਚਰਚਾ ਦਾ ਇੱਕੋ-ਇੱਕ ਮਕਸਦ ਲੋਕਾਂ ਦੇ ਨਾਲ ਦਗਾ ਕਮਾਉਣਾ ਹੈ। ਸੰਸਦ ਵਿੱਚ ਸੱਤਾਧਾਰੀ ਅਤੇ ਵਿਰੋਧੀ, ਦੋਵੇਂ ਹੀ ਧਿਰਾਂ, ਅਜਾਰੇਦਾਰ ਸਰਮਾਏਦਾਰਾਂ ਦੀ ਦੌਲਤ ਨੂੰ ਵਧਾਉਣ ਦੇ ਪ੍ਰੋਗਰਾਮ ਪ੍ਰਤੀ ਬਚਨਬੱਧ ਹਨ।

Continue reading

ਅਮਨ ਕਾਨੂੰਨ ਬਰਕਰਾਰ ਰੱਖਣ ਦੇ ਨਾਮ ਉਤੇ ਕਿਸਾਨਾਂ ਅਤੇ ਮਜ਼ਦੂਰਾਂ ਦਾ ਜਿਊਣਾ ਹਰਾਮ ਕਰ ਦਿੱਤਾ ਹੈ

ਗਣਤੰਤਰ ਦਿਵਸ ਉੱਤੇ ਵਾਪਰੀਆਂ ਘਟਨਾਵਾਂ ਤੋਂ ਬਾਅਦ ਦਿੱਲੀ, ਹਰਿਆਣਾ, ਯੂ ਪੀ ਦੀ ਪੁਲੀਸ ਅਤੇ ਸੀ. ਬੀ. ਆਈ. ਨੇ, ਰੁਜ਼ਗਾਰ ਦੇ ਹੱਕ ਦੀ ਮੰਗ ਕਰਨ ਲਈ ਪਿਛਲੇ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਅੰਦੋਲਨ ਦੀ ਅਗਵਾਈ ਕਰਨ ਵਾਲੇ ਆਗੂਆਂ ਅਤੇ ਇਸ ਵਿੱਚ ਹਿੱਸਾ ਲੈਣ ਵਾਲੇ ਕਿਸਾਨਾਂ ਦਾ ਨੱਕ ਵਿੱਚ ਦਮ ਕੀਤਾ ਹੋਇਆ ਹੈ। ਕੇਂਦਰ ਸਰਕਾਰ ਦੇ ਗ੍ਰਹਿ ਮੰਤਰੀ ਨੇ ਪਹਿਲਾਂ 29 ਜਨਵਰੀ ਤੋਂ ਲੈ ਕੇ 31 ਜਨਵਰੀ ਤਕ ਅਤੇ ਉਸ ਤੋਂ ਬਾਅਦ 6 ਫਰਬਰੀ ਨੂੰ ਸਿੰਘੂ, ਗਾਜ਼ੀਪੁਰ ਅਤੇ ਟਿੱਕਰੀ ਬਾਰਡਰਾਂ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਇੰਟਰਨੈਟ ਸੇਵਾਵਾਂ ਬੰਦ ਰੱਖੀਆਂ। ਇਹਦੇ ਵਾਸਤੇ ਕਾਰਨ ‘ਕਿਸਾਨਾਂ ਦੇ ਅੰਦੋਲਨ ਦੁਰਾਨ ਜਨਤਾ ਨੂੰ ਸੁਰੱਖਿਅਤ ਰੱਖਣਾ ਅਤੇ ਕੋਈ ਐਮਰਜੰਸੀ ਹਾਲਾਤ ਪੈਦਾ ਹੋਣ ਤੋਂ ਬਚਾਅ ਕਰਨਾ’ ਦੱਸਿਆ ਗਿਆ ਹੈ। ਯੋਗੀ ਅਦਿੱਤਿਆਨਾਥ ਦੇ ਪ੍ਰਸ਼ਾਸਨ ਨੇ ਗਾਜ਼ੀਪੁਰ ਬਾਰਡਰ ਉੱਤੇ ਧਰਨਾ ਦੇ ਰਹੇ ਕਿਸਾਨਾਂ ਦੀ ਬਿਜਲੀ ਅਤੇ ਪਾਣੀ ਦੀ ਸਪਲਾਈ ਵੀ ਬੰਦ ਕਰ ਦਿੱਤੀ। ਉਸ ਤੋਂ ਬਾਅਦ ਧਰਨੇ ਵਾਲੇ ਸਾਰੇ ਬਾਰਡਰਾਂ ਦੀ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ।

Continue reading

ਇਜ਼ਰਾਈਲੀ ਸਫ਼ਾਰਤਖਾਨੇ ਦੇ ਨੇੜੇ ਹੋਏ ਬੰਬ ਧਮਾਕੇ ਦੀ ਨਿੰਦਿਆ ਕਰੋ

29 ਜਨਵਰੀ ਨੂੰ ਨਵੀਂ ਦਿੱਲੀ ਵਿਚ ਇਜ਼ਰਾਈਲੀ ਸਫ਼ਾਰਤਖਾਨੇ ਦੇ ਲਾਗੇ ਇੱਕ ਛੋਟਾ ਜਿਹਾ ਬੰਬ ਧਮਾਕਾ ਹੋਇਆ। ਉਸ ਇਲਾਕੇ ਵਿੱਚ ਰਾਜ ਵਲੋਂ ਲਗਾਤਾਰ ਬਹੁਤ ਹੀ ਉੱਚੇ ਦਰਜੇ ਦੇ ਸੁਰੱਖਿਆ ਪ੍ਰਬੰਧ ਪ੍ਰਦਾਨ ਕੀਤੇ ਜਾਂਦੇ ਹਨ। ਉਥੇ ਕੋਈ ਖਾਸ ਨੁਕਸਾਨ ਨਹੀਂ ਹੋਇਆ ਅਤੇ ਨਾ ਹੀ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਮਿਲੀ ਹੈ।

Continue reading

ਯੂ ਏ ਪੀ ਏ – ਅਸਹਿਮਤੀ ਨੂੰ ਕੁਚਲਣ ਦਾ ਹਥਿਆਰ

ਦਿੱਲੀ ਵਿੱਚ 26 ਜਨਵਰੀ ਨੂੰ ਵਾਪਰੀਆਂ ਘਟਨਾਵਾਂ ਤੋਂ ਬਾਅਦ, ਦਿੱਲੀ ਪੁਲੀਸ ਨੇ ਕਿਹਾ ਹੈ ਕਿ ਉਹ ਗਣਤੰਤਰ ਦਿਵਸ ਉੱਤੇ ਕਿਸਾਨਾਂ ਦੀ ਟਰੈਕਟਰ ਪਰੇਡ ਦੇ ਪਿੱਛੇ “ਇੱਕ ਵੱਡੀ ਸਾਜ਼ਿਸ਼ ਅਤੇ ਮੁਜ਼ਰਮਾਨਾ ਵਿਉਂਤ” ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪੁਲੀਸ ਨੇ ਇਹ ਵੀ ਕਿਹਾ ਹੈ ਕਿ ਸਬੰਧਿਤ ਵਿਅਕਤੀਆਂ ਉਤੇ ਦੇਸ਼-ਧ੍ਰੋਹ ਅਤੇ ਭਾਰਤੀ ਦੰਡਾਵਲੀ ਦੇ ਅਧਾਰ ਉੱਤੇ ਸਖਤ ਤੋਂ ਸਖਤ ਚਾਰਜ ਲਾਏ ਜਾਣਗੇ।

Continue reading

ਨਾਗਰਿਕਤਾ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਵਿਦਿਆਰਥੀਆਂ ਉੱਤੇ ਅਸਾਮ ਦੀ ਸਰਕਾਰ ਦਾ ਹਮਲਾ

22 ਜਨਵਰੀ ਦੀ ਸ਼ਾਮ ਨੂੰ, ਅਸਾਮ ਦੇ ਤੇਜ਼ਪੁਰ ਜ਼ਿਲੇ ਵਿੱਚ ਪੁਲਿਸ ਨੇ ਨੌਜਵਾਨਾਂ ਉੱਤੇ ਉਦੋਂ ਲਾਠੀ-ਚਾਰਜ ਕੀਤਾ, ਜਦੋਂ ਉਹ ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿੱਚ ਮਸ਼ਾਲ ਪ੍ਰਦਰਸ਼ਨ ਵਿੱਚ ਹਿੱਸਾ ਲੈ ਰਹੇ ਸਨ। ਜਦੋਂ ਇਸ ਤਰ੍ਹਾਂ ਦੀਆਂ ਰੈਲੀਆਂ ਗੁਹਾਟੀ, ਸਿਬਸਾਗਰ ਅਤੇ ਧੇਕਿਆਂਜੁਲੀ ਸਮੇਤ ਅਸਾਮ ਦੇ ਹੋਰ ਸ਼ਹਿਰਾਂ ਵਿੱਚ ਕੀਤੀਆਂ ਗਈਆਂ ਤਾਂ ਪੁਲਿਸ ਨੇ ਬਹੁਤ ਸਾਰੇ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ। ਰਾਜ ਸਰਕਾਰ ਨੇ ਮਸ਼ਾਲ ਜਲੂਸਾਂ ‘ਤੇ ਪਾਬੰਦੀ ਲਾਉਣ ਦੇ ਲਈ ਅਤੇ ਉਨ੍ਹਾਂ ਵਿੱਚ ਹਿੱਸਾ ਲੈਣ ਵਾਲੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਪੁਲਿਸ-ਬਲ ਦਾ ਪ੍ਰਯੋਗ ਕੀਤਾ। ਇਹ ਰੈਲੀਆਂ ਅਸਾਮ ਸਟੂਡੈਂਟਸ ਯੂਨੀਅਨ (ਏ.ਏ.ਐਸ.ਯੂ.) ਵਲੋਂ ਅਯੋਜਤ ਕੀਤੀਆਂ ਗਈਆਂ ਸਨ, ਜੋ ਕਿ ਮੰਗ ਕਰ ਰਹੇ ਸਨ ਕਿ 12 ਦਸੰਬਰ 2019 ਨੂੰ ਰਾਸ਼ਟਰਪਤੀ ਵਲੋਂ ਅਨੁਮੋਦਿੱਤ ਕੀਤੇ ਗਏ ਨਾਗਰਿਕਤਾ ਸੰਸ਼ੋਧਨ ਕਾਨੂੰਨ (ਸੀ.ਏ.ਏ) ਨੂੰ ਰੱਦ ਕੀਤਾ ਜਾਵੇ।

Continue reading

ਗਣੰਤਤਰ ਦਿਵਸ ਉੱਤੇ ਦੇਸ਼ ਭਰ ਵਿੱਚ ਕਿਸਾਨਾਂ ਦੇ ਭਾਰੀ ਇਕੱਠ

26 ਜਨਵਰੀ ਨੂੰ ਮਹਾਂਰਾਸ਼ਟਰ, ਮੱਧ ਪ੍ਰਦੇਸ਼, ਪੰਜਾਬ, ਤਾਮਿਲਨਾਡੂ, ਕਰਨਾਟਕ, ਪੱਛਮੀ ਬੰਗਾਲ ਅਤੇ ਝਾਰਖੰਡ ਵਿੱਚ ਕਿਸਾਨਾਂ ਦੀਆਂ ਭਾਰੀ ਇਕੱਤਰਤਾਵਾਂ ਹੋਣ ਦੀਆਂ ਖ਼ਬਰਾਂ ਮਿਲੀਆਂ ਹਨ। ਜੋ ਲੋਕ ਦਿੱਲੀ ਤਕ ਨਹੀਂ ਸਨ ਜਾ ਸਕਦੇ, ਉਨ੍ਹਾਂ ਨੇ ਆਪਣੇ ਪ੍ਰਾਂਤਾਂ ਦੇ ਗਵਰਨਰ ਦੇ ਗ੍ਰਹਿਾਂ ਦੇ ਸਾਹਮਣੇ ਮੁਜ਼ਾਹਰੇ ਕੀਤੇ। ਦੇਸ਼ ਭਰ ਵਿੱਚ ਕਿਸਾਨ ਯੂਨੀਅਨਾਂ ਵਲੋਂ ਜਥੇਬੰਦ ਕੀਤੀਆਂ ਗਈਆਂ ਇਨ੍ਹਾਂ ਟਰੈਕਟਰ ਪਰੇਡਾਂ ਅਤੇ ਹੋਰ ਢੰਗਾਂ ਨਾਲ ਕੀਤੇ ਗਏ ਪ੍ਰਦਰਸ਼ਨਾਂ ਵਿੱਚ ਲੱਖਾਂ ਹੀ ਔਰਤਾਂ ਅਤੇ ਆਦਮੀਆਂ ਨੇ ਭਾਗ ਲਿਆ। ਦਿੱਲੀ ਸ਼ਹਿਰ ਵਿੱਚ ਦਾਖਲ ਹੋਈਆਂ ਪਰੇਡਾਂ ਦੇ ਸਵਾਗਤ ਵਿੱਚ ਸਥਾਨਕ ਲੋਕਾਂ ਨੇ ਉਨ੍ਹਾਂ ਉਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਕਿਸਾਨਾਂ ਦੇ ਸੰਘਰਸ਼ ਦੀ ਧੁਰ-ਦਿਲ ਤੋਂ ਹਮਾਇਤ ਪ੍ਰਗਟ ਕੀਤੀ।

Continue reading

ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਫੈਲਾਈ ਗਈ ਅਰਾਜਕਤਾ ਅਤੇ ਹਿੰਸਾ ਦੀ ਨਿਖੇਧੀ ਕਰੋ!

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਬਿਆਨ, 29 ਜਨਵਰੀ 2021

ਗਣਤੰਤਰ ਦਿਵਸ ਵਾਲੇ ਦਿਨ, ਕਿਸਾਨ ਯੂਨੀਅਨਾਂ ਵਲੋਂ ਟਰੈਕਟਰ ਪਰੇਡਾਂ ਅਤੇ ਹੋਰ ਵੱਖ ਵੱਖ ਰੂਪਾਂ ਵਿੱਚ ਜਥੇਬੰਦ ਕੀਤੇ ਵਿਸ਼ਾਲ ਪ੍ਰਦਰਸ਼ਨਾਂ ਵਿੱਚ ਦਿੱਲੀ ਅਤੇ ਦੇਸ਼ ਦੇ ਹਰ ਸੂਬੇ ਦੀ ਰਾਜਧਾਨੀ ਵਿੱਚ ਲੱਖਾਂ ਹੀ ਔਰਤਾਂ ਅਤੇ ਮਰਦਾਂ ਨੇ ਭਾਗ ਲਿਆ। ਲੋਕਾਂ ਨੇ ਫੁੱਲ ਵਰਸਾਕੇ ਪਰੇਡਾਂ ਦਾ ਸਵਾਗਤ ਕੀਤਾ ਅਤੇ ਕਿਸਾਨਾਂ ਦੇ ਸੰਘਰਸ਼ ਨਾਲ ਸਮਰੱਥਨ ਦਾ ਪ੍ਰਗਟਾਵਾ ਕੀਤਾ। ਲੇਕਿਨ ਸਰਮਾਏਦਾਰਾ ਕਾਰਪੋਰੇਸ਼ਨਾਂ ਦੇ ਕੰਟਰੋਲ ਹੇਠਲੇ ਮੁੱਖਧਾਰਾ ਮੀਡੀਆ ਨੇ ਮੁਜ਼ਾਹਰਾਕਾਰੀਆਂ ਅਤੇ ਪੁਲੀਸ ਵਿਚਕਾਰ ਦਿੱਲੀ ਵਿੱਚ ਕੱੁਝ ਇੱਕ-ਦੋ ਥਾਵਾਂ ਉਤੇ ਵਾਪਰੀਆਂ ਹਿੰਸਕ ਘਟਨਾਵਾਂ ਨੂੰ ਦਿਖਾਉਣ ਉਤੇ ਹੀ ਜ਼ੋਰ ਰੱਖਿਆ ਹੈ। ਅਜੇਹੀਆਂ ਤਸਵੀਰਾਂ ਦੇ ਪ੍ਰਸਾਰਣ ਦੇ ਨਾਲ-ਨਾਲ ਕਿਸਾਨ ਅੰਦੋਲਨ ਦੇ ਖ਼ਿਲਾਫ਼ ਧੂੰਆਂਧਾਰ ਵਹਿਸ਼ੀ ਪ੍ਰਚਾਰ ਕੀਤਾ ਗਿਆ ਹੈ।

Continue reading

ਰੇਲਵੇ ਮਜ਼ਦੂਰਾਂ ਦੀਆਂ ਕੰਮ ਦੀਆਂ ਹਾਲਤਾਂ: ਆਲ ਇੰਡੀਆ ਗਾਰਡਸ ਕੌਂਸਲ ਦੇ ਮੁੱਖ ਸਕੱਤਰ ਦੇ ਨਾਲ ਇੱਕ ਭੇਂਟਵਾਰਤਾ

ਮਜ਼ਦੂਰ ਏਕਤਾ ਲਹਿਰ (ਮ.ਏ.ਲ.) ਭਾਰਤੀ ਰੇਲ ਵਿੱਚ ਲੋਕੋ ਪਾਇਲਟ, ਗਾਰਡਸ, ਸਟੇਸ਼ਨ ਮਾਸਟਰਸ, ਰੇਲ-ਗੱਡੀ ਕੰਟਰੋਲਰ, ਸਿਗਨਲ ਅਤੇ ਟੈਲੀਕਾਮ ਮੇਨਟੇਨੈਂਸ ਸਟਾਫ਼, ਟ੍ਰੈਕ ਮੇਨਟੇਨਰ, ਟਿਕਟ ਚੈਕਿੰਗ ਸਟਾਫ਼, ਆਦਿ ਦੀ ਪ੍ਰਤੀਨਿੱਧਤਾ ਕਰਨ ਵਾਲੀਆਂ ਐਸੋਸੀਏਸ਼ਨਾਂ ਦੇ ਲੀਡਰਾਂ ਦੇ ਨਾਲ ਮੁਲਾਕਾਤ ਕਰਕੇ, ਉਨ੍ਹਾਂ ਦਾ ਲੜੀਵਾਰ ਪ੍ਰਕਾਸ਼ਨ ਕਰ ਰਿਹਾ ਹੈ। ਇਸ ਲੜੀ ਦੇ ਦੂਸਰੇ ਹਿੱਸੇ ਵਿੱਚ ਇੱਥੇ ਅਸੀਂ ਆਲ ਇੰਡੀਆ ਗਾਰਡਸ ਕੌਂਸਲ (ਏ.ਆਈ.ਜੀ.ਸੀ) ਦੇ ਮੁੱਖ ਸਕੱਤਰ, ਕਾਮਰੇਡ ਐਸ.ਪੀ.ਸਿੰਘ (ਐਸ.ਪੀ.ਐਸ.) ਦੇ ਨਾਲ ਕੀਤੀ ਇੰਟਰਵਿਊ ਨੂੰ ਪੇਸ਼ ਕਰ ਰਹੇ ਹਾਂ।

Continue reading

ਅਮਰੀਕਾ ਵਲੋਂ ਕਿਊਬਾ ਦੇ ਖ਼ਿਲਾਫ਼ ਕੀਤੀ ਗਈ ਤਾਜ਼ਾ ਵਧੀਕੀ ਦੀ ਨਿਖੇਧੀ ਕਰੋ!

ਅਮਰੀਕਾ ਦੇ ਸਟੇਟ ਸਕੱਤਰ, ਮਾਈਕ ਪੰਪੇਓ ਨੇ 11 ਜਨਵਰੀ 2021 ਨੂੰ ਐਲਾਨ ਕੀਤਾ ਕਿ “ਅਮਰੀਕੀ ਸਟੇਟ ਵਿਭਾਗ ਨੇ ਕਿਊਬਾ ਨੂੰ ਅੱਤਵਾਦ ਦਾ ਸਰਪ੍ਰਸਤ ਹੋਣ ਵਾਲਾ ਰਾਜ ਕਰਾਰ ਦੇ ਦਿੱਤਾ ਹੈ, ਕਿਉਂਕਿ ਉਹ ਅੱਤਵਾਦੀਆਂ ਨੂੰ ਸੁਰੱਖਿਅਤ ਪਨਾਹ ਦੇ ਕੇ ਅੱਤਵਾਦ ਦੀਆਂ ਅੰਤਰਰਾਸ਼ਟਰੀ ਹਰਕਤਾਂ ਦੀ ਬਾਰ ਬਾਰ ਹਮਾਇਤ ਕਰ ਰਿਹਾ ਹੈ”।

Continue reading