20 ਮਾਰਚ, 2023 ਨੂੰ ਨਵੀਂ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਅਗੁਵਾਈ ਵਿੱਚ ਵਿਸ਼ਾਲ ਮਹਾਂ ਪੰਚਾਇਤ ਸਫ਼ਲਤਾ ਪੂਰਵਕ ਸੰਪੰਨ ਹੋਈ।
Continue reading
20 ਮਾਰਚ, 2023 ਨੂੰ ਨਵੀਂ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਅਗੁਵਾਈ ਵਿੱਚ ਵਿਸ਼ਾਲ ਮਹਾਂ ਪੰਚਾਇਤ ਸਫ਼ਲਤਾ ਪੂਰਵਕ ਸੰਪੰਨ ਹੋਈ।
Continue reading16 ਮਾਰਚ ਦੀ ਰਾਤ ਤੋਂ ਪੂਰੇ ਉੱਤਰ ਪ੍ਰਦੇਸ਼ ਦੇ ਇੱਕ ਲੱਖ ਤੋਂ ਜ਼ਿਆਦਾ ਬਿਜ਼ਲੀ ਕਰਮਚਾਰੀਆਂ ਨੇ ਯੂਪੀ ਰਾਜ ਬਿਜ਼ਲੀ ਕਰਮਚਾਰੀ ਸੰਯੁਕਤ ਸੰਘਰਸ਼ ਸੰਮਤੀ ਦੇ ਝੰਡੇ ਹੇਠਾਂ 72 ਘੰਟੇ ਦੀ ਲਗਾਤਾਰ ਹੜ੍ਹਤਾਲ ਕੀਤੀ। ਹੜ੍ਹਤਾਲ ਕਰਨ ਵਾਲਿਆਂ ਵਿੱਚ ਇੰਜੀਨੀਅਰ, ਜੂਨੀਅਰ ਇੰਜੀਨੀਅਰ, ਟੈਕਨੀਸ਼ੀਅਨ, ਪਰਿਚਾਲਨ ਕਰਮਚਾਰੀ, ਕਲਰਕ ਅਤੇ ਠੇਕਾ ਮਜ਼ਦੂਰ ਸ਼ਾਮਲ ਸਨ। ਉਨ੍ਹਾਂ ਨੇ ਕੰਮ ਬੰਦ ਕਰਕੇ ਰਾਜਧਾਨੀ ਲਖ਼ਨਊ ਸਮੇਤ ਰਾਜ ਭਰ ਦੇ ਕਈ ਸ਼ਹਿਰਾਂ ਵਿੱਚ ਵਿਰੋਧ ਪ੍ਰਦਰਸ਼ਣ ਕੀਤੇ।
Continue readingਹਜ਼ਾਰਾਂ ਕਿਸਾਨਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ 13 ਮਾਰਚ ਨੂੰ ਮਹਾਂਰਾਸ਼ਟਰ ਦੇ ਨਾਸ਼ਿਕ ਤੋਂ 200 ਕਿਲੋਮੀਟਰ ਲੰਬਾ ਜਲੂਸ ਸ਼ੁਰੂ ਕੀਤਾ। ਉਨ੍ਹਾਂ ਨੇ 20 ਜਾਂ 21 ਮਾਰਚ ਨੂੰ ਕਿਸੇ ਸਮੇ ਮੁੰਬਈ ਵਿੱਚ ਰਾਜ ਵਿਧਾਨ ਸਭਾ ਦੇ ਸਤਰ ਦੇ ਦੌਰਾਨ ਮੋਰਚਾ ਲੈ ਕੇ ਜਾਣ ਦਾ ਦ੍ਰਿੜ ਸੰਕਲਪ ਲਿਆ ਹੈ।
Continue readingਸਰਮਾਏਦਾਰਾ ਹਾਕਮ ਜਮਾਤਾਂ ਦਾਅਵਾ ਕਰਦੀਆਂ ਹਨ ਕਿ ਬਹੁ-ਪਾਰਟੀ ਪ੍ਰਤੀਨਿਧਵਾਦੀ ਜਮਹੂਰੀਅਤ ਦਾ ਕੋਈ ਵਿਕਲਪ ਨਹੀਂ ਹੈ
18 ਮਾਰਚ, 1871 ਨੂੰ ਸਥਾਪਤ ਕੀਤਾ ਗਿਆ ਪੈਰਿਸ ਕਮਿਊਨ ਨੇ ਦਿਖਾ ਦਿਤਾ ਸੀ ਕਿ ਇਕ ਹੋਰ ਵਿਕਲਪ, ਪ੍ਰੋਲਤਾਰੀ ਜਮਹੂਰੀਅਤ, ਸਭ ਤੋਂ ਉੱਤਮ ਹੈ
8 ਮਾਰਚ ਨੂੰ ਪੂਨੇ ਵਿੱਚ ਮਹਾਂਰਾਸ਼ਟਰ ਸਟੇਟ ਇਲੇਕਟਰੀਸਿਟੀ ਵਰਕਸ ਫ਼ੈਡਰੇਸ਼ਨ (ਐਮ ਐਸ ਈ ਡਬਲਯੂ ਐਫ਼) ਵਲੋਂ ਅੰਤਰਰਾਸ਼ਟਰੀ ਔਰਤ ਦਿਵਸ ਮਨਾਉਣ ਦੇ ਲਈ ਇੱਕ ਪ੍ਰੋਗਰਾਮ ਜਥੇਬੰਦ ਕੀਤਾ ਗਿਆ। ਐਮ ਐਸ ਈ ਡਬਲਯੂ ਐਫ਼ ਮਹਿਲਾ ਮੋਰਚਾ ਦੀ ਪ੍ਰਧਾਨ ਕਾਮਰੇਡ ਭਾਰਤੀ ਭੋਅਰ ਨੇ ਇਸ ਮੀਟਿੰਗ ਦੀ ਪ੍ਰਧਾਨਗੀ ਕੀਤੀ। ਕਾਮਰੇਡ ਭੋਅਰ ਨੇ ਮਜ਼ਦੂਰ ਅਤੇ ਔਰਤ ਦੇ ਰੂਪ ਵਿੱਚ ਆਪਣੇ ਅਧਿਕਾਰਾਂ ਨੂੰ ਜਿੱਤਣ ਅਤੇ ਬਚਾਉਣ ਦੇ ਲਈ ਔਰਤਾਂ ਅਤੇ ਆਪਣੇ ਪੁਰਸ਼ ਸਹਿਕਰਮੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੜਨ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾ ਨੇ ਮਿਿਟੰਗ ਵਿੱਚ ਵੱਡੀ ਗਿਣਤੀ ਵਿੱਚ ਹਾਜ਼ਰ ਔਰਤ ਕਰਮਚਾਰੀਆਂ ਨੂੰ ਸ਼ੱਦਾ ਦਿੱਤਾ ਕਿ ਉਹ ਅੱਗੇ ਆ ਕੇ ਆਪਣੇ ਵਿਚਾਰ ਰੱਖਣ।
Continue readingਅੰਤਰਰਾਸ਼ਟਰੀ ਔਰਤ ਦਿਵਸ ਨੂੰ 8 ਮਾਰਚ, 2023 ਵਾਲੇ ਦਿਨ ਦੇਸ਼ ਭਰ ਵਿਚ ਵੱਖ ਵੱਖ ਸ਼ਹਿਰਾਂ ਵਿਚ ਮੀਟਿੰਗਾਂ, ਵਿਰੋਧ ਮੁਜ਼ਾਹਰਿਆਂ ਅਤੇ ਜਨਤਕ ਰੈਲੀਆਂ ਕਰਕੇ ਯਾਦ ਕੀਤਾ ਗਿਆ। ਇਸ ਮੌਕੇ ਉਤੇ ਔਰਤਾਂ ਦੇ ਸੰਗਠਨ, ਮਜ਼ਦੂਰਾਂ ਦੇ ਸੰਗਠਨ ਅਤੇ ਲੋਕਾਂ ਦੇ ਮਾਨਵ ਅਧਿਕਾਰਾਂ ਅਤੇ ਜਮਹੂਰੀ ਅਧਿਕਾਰਾਂ ਵਾਸਤੇ ਲੜਨ ਵਾਲੀਆਂ ਜਥੇਬੰਦੀਆਂ ਨੇ ਇਕਮੁੱਠ ਹੋ ਕੇ ਵਿਰੋਧ ਕਾਰਵਾਈਆਂ ਵਿਚ ਸ਼ਾਮਲ ਹੋਏ।
Continue readingਮਹਾਂਰਾਸ਼ਟਰ ਭਰ ਵਿਚ ਰਾਜ ਸਰਕਾਰੀ, ਅਰਧ-ਸਰਕਾਰੀ, ਟੀਚਿੰਗ ਅਤੇ ਨਾਨ-ਟੀਚਿੰਗ ਕਰਮਚਾਰੀਆਂ ਨੇ 14 ਮਾਰਚ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿਤੀ ਹੈ। ਉਹ ਮਹਾਂਰਾਸ਼ਟਰ ਸਰਕਾਰ ਤੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੇ ਜਾਣ ਦੀ ਮੰਗ ਕਰ ਰਹੇ ਹਨ। ਇਹ ਹੜਤਾਲ 13 ਮਾਰਚ ਨੂੰ ਸਰਕਾਰੀ, ਅਰਧ-ਸਰਕਾਰੀ ਟੀਚਿੰਗ ਅਤੇ ਨਾਨ-ਟੀਚਿੰਗ ਕਰਮਚਾਰੀ ਕੋਆਰਡੀਨੇਸ਼ਨ ਕਮੇਟੀ ਅਤੇ ਮਹਾਂਰਾਸ਼ਟਰ ਦੇ ਚੀਫ ਮਨਿਸਟਰ ਤੇ ਡਿਪਟੀ ਚੀਫ ਮਨਿਸਟਰ ਵਿਚਕਾਰ ਗੱਲਬਾਤ ਦੇ ਫੇਲ੍ਹ ਹੋ ਜਾਣ ਤੋਂ ਬਾਅਦ ਸ਼ੁਰੂ ਹੋਈ ਹੈ।
Continue readingਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਬਿਆਨ, 8 ਮਾਰਚ, 2023
ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਅੰਤਰਰਾਸ਼ਟਰੀ ਔਰਤ ਦਿਵਸ, 2023 ਦੇ ਮੌਕੇ ਉਤੇ ਲੱਖਾਂ ਹੀ ਸੰਘਰਸ਼ਸ਼ੀਲ ਔਰਤਾਂ ਨੂੰ ਸਲਾਮ ਕਰਦੀ ਹੈ। ਅਸੀਂ ਉਨ੍ਹਾਂ ਮੇਹਨਤਕਸ਼ ਔਰਤਾਂ ਨੂੰ ਸਲਾਮ ਕਰਦੇ ਹਾਂ ਜੋ ਸਾਡੇ ਦੇਸ਼ ਵਿਚ ਨਿੱਜੀਕਰਣ ਅਤੇ ਉਦਾਰੀਕਰਣ ਦੇ ਖਿਲਾਫ ਲੜਾਈ ਵਿਚ ਸਭ ਤੋਂ ਅੱਗੇ ਹਨ। ਅਸੀਂ ਉਨ੍ਹਾਂ ਸਭਨਾਂ ਨੂੰ ਸਲਾਮ ਕਰਦੇ ਹਾਂ ਜੋ ਰਾਜ ਵਲੋਂ ਆਯੋਜਿਤ ਫਿਰਕੂ ਹਿੰਸਾ, ਰਾਜਕੀ-ਅੱਤਵਾਦ ਅਤੇ ਔਰਤਾਂ ਦੇ ਖਿਲਾਫ ਹਰ ਤਰਾਂ ਦੀ ਹਿੰਸਾ ਦੇ ਖਿਲਾਫ ਲੜ ਰਹੇ ਹਨ।
Continue readingਅਜਾਰੇਦਾਰ ਸਰਮਾਏਦਾਰਾਂ ਦੇ ਲਾਲਚਾਂ ਦੀ ਪੂਰਤੀ ਦੀ ਬਜਾਇ ਮਾਨਵੀ ਜ਼ਰੂਰਤਾਂ ਦੀ ਪੂਰਤੀ ਲਈ, ਉਤਪਾਦਨ ਦੇ ਸਾਧਨਾਂ ਦੀ ਸਮਾਜਿਕ ਮਾਲਕੀ ਤਹਿਤ ਸਮਾਜਿਕ ਉਤਪਾਦਨ, ਇਕ ਜ਼ਰੂਰੀ ਸ਼ਰਤ ਹੈ।
Continue readingਕੇਂਦਰ ਅਤੇ ਰਾਜ ਸਰਕਾਰਾਂ ਦੇ ਕਰਮਚਾਰੀਆਂ ਦਾ ਪੁਰਾਣੀ ਪੈਂਸ਼ਨ ਯੋਜਨਾਂ (ਓਪੀਐਸ) ਦੀ ਬਹਾਲੀ ਦੇ ਲਈ ਕੀਤਾ ਜਾ ਰਿਹਾ ਸੰਘਰਸ਼ ਦ੍ਰਿੜ ਏਕਤਾ ਅਤੇ ਸੰਕਲਪ ਦੇ ਨਾਲ ਪੂਰੇ ਦੇਸ਼ ਵਿੱਚ ਫ਼ੈਲ ਰਿਹਾ ਹੈ। ਮਹਾਂਰਾਸ਼ਟਰ ਦੇ ਵੀ ਸਰਕਾਰੀ, ਅਰਧ ਸਰਕਾਰੀ, ਅਧਿਆਂਪਕ ਅਤੇ ਗੈਰਅਧਿਆਪਨ ਕਰਮਚਾਰੀਆਂ ਨੇ ਐਲਾਨ ਕੀਤਾ ਹੈ ਕਿ ਉਹ 14 ਮਾਰਚ 2023 ਨੂੰ ਅਣਮਿਥੇ ਸਮੇਂ ਲਈ ਹੜ੍ਹਤਾਲ ਤੇ ਚਲੇ ਜਾਣਗੇ। ਉਨ੍ਹਾਂ ਦੀਆਂ ਮੁੱਖ ਮੰਗਾਂ ਹਨ-ਓਪੀਐਸ ਦੀ ਬਹਾਲੀ, ਠੇਕੇ ਤੇ ਕੰਮ ਕਰਦੇ ਸਾਰੇ ਮਜ਼ਦੂਰਾਂ ਨੂੰ ਰੈਗੂਲਰ ਕਰਨਾ ਅਤੇ ਸਾਰੀਆਂ ਹੀ ਖ਼ਾਲੀ ਪੋਸਟਾਂ ਤੇ ਤੁਰੰਤ ਰੈਗੂਲਰ ਭਰਤੀ ਕਰਨਾ। ਇਸ ਸੰਘਰਸ਼ ਦੇ ਲਈ ਮਜ਼ਦੂਰਾਂ ਨੂੰ ਇਕੱਠਾ ਕਰਕੇ ਪੂਰੇ ਰਾਜ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
Continue reading