ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਨੋਹਰ ਕੁਲੇਕਟਰੇਟ ‘ਤੇ ਜੋਰਦਾਰ ਧਰਨਾ ਪ੍ਰਦਰਸ਼ਨ

14 ਦਸੰਬਰ 2020 ਨੂੰ ਰਾਜਸਥਾਨ ਵਿੱਚ ਹਨੂਮਾਨ ਜ਼ਿਲ੍ਹੇ ਦੀ ਨੋਹਰ ਤਹਿਸੀਲ ਸਾਹਮਣੇ, ਇਲਾਕੇ ਦੇ ਹਜ਼ਾਰਾਂ ਹੀ ਕਿਸਾਨਾਂ ਨੇ ਜੋਰਦਾਰ ਧਰਨਾ ਪ੍ਰਦਰਸ਼ਨ ਕੀਤਾ। ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਕਿਸਾਨ ਵਿਰੋਧੀ ਤਿੰਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਚੱਲ ਰਹੇ ਅੰਦੋਲਨ ਦੇ ਅਧੀਨ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਸਮਿਤੀ ਦੇ ਸੱਦੇ ਤੇ ਪੂਰੇ ਦੇਸ਼ ਵਿੱਚ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

Continue reading

ਕੇਂਦਰੀ ਸਰਕਾਰ ਦੀਆਂ ਤਜਵੀਜਾਂ ਅਤੇ ਕਿਸਾਨ ਮੋਰਚੇ ਵਲੋਂ ਜਵਾਬ

ਲੱਖਾਂ ਕਿਸਾਨ ਰਾਜਧਾਨੀ ਦੀਆਂ ਹੱਦਾਂ ‘ਤੇ ਡੇਰਾ ਜਮਾਈ ਬੈਠੇ ਹਨ, ਕਿਉਂਕਿ ਪੁਲਿਸ ਨੇ ਉਨ੍ਹਾਂ ਨੂੰ ਦਿੱਲੀ ਦੇ ਅੰਦਰ ਆਉਣ ਤੋਂ ਰੋਕ ਰੱਖਿਆ ਹੈ। 15 ਦਿਨਾਂ ਤੱਕ ਡਟ ਕੇ ਖੜ੍ਹੇ ਰਹਿਣ ਤੋਂ ਬਾਦ, ਹੁਣ ਅਖੀਰ ਵਿੱਚ ਉਨ੍ਹਾਂ ਨੂੰ ਕੇਂਦਰ ਸਰਕਾਰ ਤੋ ਇੱਕ ਲਿਖਤੀ ਰੂਪ ਵਿੱਚ ਜਵਾਬ ਮਿਲਿਆ ਹੈ। ਕਿਸਾਨ ਮੋਰਚੇ ਨੇ ਸਰਕਾਰ ਦੇ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ। ਜਿਸ ਵਿੱਚ ਪਹਿਲਾਂ ਤੋਂ ਹੀ ਪਾਸ ਸਰਮਾਏਦਾਰ-ਪੱਖੀ ਕਾਨੂੰਨਾਂ ਵਿੱਚ ਕੁਛ ਸੋਧਾਂ ਕਰਨ ਦੀ ਗੱਲ ਕਹੀ ਗਈ ਸੀ। ਕਿਸਾਨ ਮੋਰਚੇ ਦੇ ਸਾਰੇ ਘਟਕ ਸੰਗਠਨਾਂ ਨੇ ਇੱਕਮੱਤ ਨਾਲ ਇਹ ਫੈਸਲਾ ਕੀਤਾ ਹੈ ਕਿ ਜਦੋਂ ਤੱਕ ਇਨ੍ਹਾਂ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ, ਉਦੋਂ ਸਮੇਂ ਤੱਕ ਉਹ ਆਪਣਾ ਸੰਘਰਸ਼ ਹੋਰ ਜ਼ਿਆਦਾ ਤੇਜ਼ ਕਰਦੇ ਰਹਿਣਗੇ।

Continue reading

‘ਦਿੱਲੀ ਕਿਸਾਨਾਂ ਲਈ’: ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਵਿੱਚ ਇੱਕ ਖਾੜਕੂ ਐਕਸ਼ਨ

ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਦੀ ਹਮਾਇਤ ਵਿੱਚ 14 ਦਿਸੰਬਰ ਨੂੰ ਆਈ.ਟੀ.ਓ. ਦੇ ਨੇੜੇ ਸਥਿਤ, ਸ਼ਹੀਦੀ ਪਾਰਕ, ਇੱਕ ਖਾੜਕੂ ਪ੍ਰਦਰਸ਼ਨ ਦਾ ਦ੍ਰਿਸ਼ ਸੀ।

Continue reading

ਖੇਤੀ ਵਪਾਰ ਦਾ ਉਦਾਰੀਕਰਣ ਅਤੇ ਸਿਆਸੀ ਪਾਰਟੀਆਂ ਦਾ ਦੋਗਲਾਪਨ

ਸੀਨੀਅਰ ਭਾਜਪਾ ਨੇਤਾ ਅਤੇ ਕਾਨੂੰਨ ਤੇ ਇਨਸਾਫ ਦੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ 7 ਦਿਸੰਬਰ ਨੂੰ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਦੀ ਅਲੋਚਨਾ ਕੀਤੀ, ਜਿਨ੍ਹਾਂ ਨੇ ਕਿਸਾਨ ਜਥੇਬੰਦੀਆਂ ਵਲੋਂ 8 ਦਿਸੰਬਰ ਨੂੰ ਭਾਰਤ ਬੰਦ ਦੇ ਸੱਦੇ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਸੀ। ਉਸ ਨੇ ਇਨ੍ਹਾਂ ਪਾਰਟੀਆਂ ਉੱਤੇ ਦੋਗਲੇ ਹੋਣ ਦਾ ਦੋਸ਼ ਲਾਇਆ।

Continue reading

ਮਜ਼ਦੂਰਾਂ ਨੇ ਕਿਸਾਨਾਂ ਨਾਲ ਆਪਣੀ ਇੱਕਜੁਟਤਾ ਪ੍ਰਗਟ ਕੀਤੀ

ਅਰਥ ਵਿਵਸਥਾ ਦੇ ਵੱਖ-ਵੱਖ ਖੇਤਰਾਂ ਅਤੇ ਦੇਸ਼ ਦੇ ਕੋਨੇ-ਕੋਨੇ ਤੋਂ ਮਜ਼ਦੂਰਾਂ ਦੇ ਬਹੁਤ ਸਾਰੇ ਸੰਗਠਨ ਕਿਸਾਨਾਂ ਦੇ ਸੰਘਰਸ਼ ਦੇ ਹੱਕ ਵਿੱਚ ਖੁਲ੍ਹ ਕੇ ਸੜਕਾਂ ‘ਤੇ ਉੱਤਰ ਆਏ ਹਨ। ਉਨ੍ਹਾਂ ਨੇ ਦੇਸ਼ ਦੇ ਤਮਾਮ ਹਿੱਸਿਆਂ ਵਿੱਚ ਧਰਨੇ-ਪ੍ਰਦਰਸ਼ਨ ਕੀਤੇ ਹਨ। ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀਆਂ ਕਿਸਾਨਾਂ ਦੀਆਂ ਮੰਗਾਂ ਦੇ ਹੱਕ ਵਿੱਚ ਮਜ਼ਦੂਰ ਉਨ੍ਹਾਂ ਦੇ ਨਾਲ ਇੱਕਜੁੱਟ ਹੋ ਕੇ ਖੜ੍ਹੇ ਹਨ। ਮਜ਼ਦੂਰਾਂ ਅਤੇ ਕਿਸਾਨਾਂ ਦੇ ਵਿਚਾਲੇ ਏਕਤਾ ਵਧਦੀ ਜਾ ਰਹੀ ਹੈ।

Continue reading

ਵਿਵਸਾਇਕ ਸੁਰੱਖਿਆ, ਸਿਹਤ ਅਤੇ ਕੰਮ ਦੇ ਹਾਲਾਤ ਕਾਨੂੰਨ-2020: ਇਹ ਪੱਖਪਾਤੀ ਕਾਨੂੰਨ ਮਜ਼ਦੂਰਾਂ ਦੇ ਖ਼ਿਲਾਫ਼ ਹੈ

19 ਨਵੰਬਰ 2020 ਨੂੰ, ਸਰਕਾਰ ਨੇ ਵਿਵਸਾਇਕ ਸੁਰੱਖਿਆ, ਸਿਹਤ ਅਤੇ ਕੰਮ ਦੇ ਹਾਲਾਤ ਕਾਨੂੰਨ- 2020 ਨੂੰ ਲਾਗੂ ਕਰਨ ਦੇ ਲਈ ਨਿਯਮਾਂ ਦੀ ਅਧਿਸੁਚਨਾ ਜਾਰੀ ਕੀਤੀ ਹੈ। ਮਜ਼ਦੂਰ ਕਾਨੂੰਨਾਂ ਵਿੱਚ ਜੋ ਥੋੜ੍ਹੇ ਬਹੁਤ ਮਜ਼ਦੂਰ ਦੇ ਹਿਤਾਂ ਦੇ ਪ੍ਰਾਵਧਾਨ ਸਨ, ਇਨ੍ਹਾਂ ਨਿਯਮਾਂ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਅਣਦੇਖਾ ਕਰ ਦਿੱਤਾ ਹੈ। ਇਸਦੇ

Continue reading

3 ਦਸੰਬਰ, ਭੋਪਾਲ ਗ਼ੈਸ ਤ੍ਰਾਸਦੀ ਦੀ ਬਰਸੀ: ਨਿਆਂ ਦੇ ਲਈ ਸੰਘਰਸ਼ ਅੱਜ ਵੀ ਜਾਰੀ ਹੈ! 

ਭੋਪਾਲ ਗੈਸ ਤ੍ਰਾਸਦੀ ਦੀ ਬਰਸੀ, ਹਰ ਸਾਲ 3 ਦਸੰਬਰ ਨੂੰ ਹਿੰਦੋਸਤਾਨੀ ਹਾਕਮ ਵਰਗ ਦੇ ਸੰਗੀਨ ਅਪ੍ਰਾਧਿਕਤਾ ਦੀ ਇੱਕ ਦਰਦਭਰੀ ਯਾਦ ਦਿਲਾੳੇਂਦੀ ਹੈ। ਇਹ ਇਸ ਗੱਲ ਦਾ ਜਿਊਂਦਾ ਜਾਗਦਾ ਸਬੂਤ ਹੈ ਕਿ ਇਸ ਵਰਗ ਨੂੰ ਮਿਹਨਤਕਸ਼ ਜਨਤਾ ਦੀ ਜਿੰਦਗੀ ਅਤੇ ਭਲਾਈ ਦੀ ਕੋਈ ਚਿੰਤਾ ਨਹੀਂ ਹੈ।

Continue reading

ਬਾਬਰੀ ਮਸਜਿਦ ਢਾਹੁਣ ਦੇ 28 ਸਾਲ ਬਾਦ: ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੇ ਪ੍ਰਵਕਤਾ ਨਾਲ ਇੱਕ ਇੰਟਰਵਿਊ

ਮਜ਼ਦੂਰ ਏਕਤਾ ਲਹਿਰ: 28 ਸਾਲ ਪਹਿਲਾਂ, 6 ਦਸੰਬਰ 1992 ਨੂੰ ਬਾਬਰੀ ਮਸਜਿਦ ਨੂੰ ਢਾਹ ਦਿੱਤਾ ਗਿਆ। ਬਾਬਰੀ ਮਸਜਿਦ ਨੂੰ ਢਾਹ ਦੇਣ ਦੀ ਸਾਜਿਸ਼ ਦੇ ਦੋਸ਼ੀਆਂ ਨੂੰ 30 ਸਤੰਬਰ 2020 ਨੂੰ ਲਖਨਊ ਵਿੱਚ ਸੀ.ਬੀ.ਆਈ. ਅਦਾਲਤ ਵਲੋਂ ਬੇਗ਼ੁਨਾਹ ਕਰਾਰ ਦੇ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ, ਅਗਸਤ 2020 ਵਿੱਚ ਪ੍ਰਧਾਨ ਮੰਤਰੀ ਨੇ

Continue reading

ਬਾਬਰੀ ਮਸਜਿਦ ਨੂੰ ਢਾਹੇ ਜਾਣ ਦੀ 28ਵੀਂ ਬਰਸੀ ‘ਤੇ: ਸਾਂਝੀ ਰੈਲੀ ਨੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ

6 ਦਸੰਬਰ ਨੂੰ, ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੇ ਵਰਕਰਾਂ ਨੇ ਬਾਬਰੀ ਮਸਜਿਦ ਦੇ ਢਾਹੇ ਜਾਣ ਦੀ 28ਵੀਂ ਬਰਸੀ ‘ਤੇ, ਨਵੀਂ ਦਿੱਲੀ ਦੇ ਮੰਡੀ ਹਾਊਸ ਤੋਂ ਅਯੋਜਤ ਸਾਂਝੀ ਰੈਲੀ ਵਿੱਚ ਹਿੱਸਾ ਲਿਆ।

Continue reading