ਦੁਨੀਆਂਭਰ ਦੇ ਬਜ਼ਾਰ ਵਿੱਚ 20 ਫ਼ੀਸਦੀ ਦੀ ਹਿੱਸੇਦਾਰੀ ਸਦਕਾ, ਹਿੰਦੋਸਤਾਨ ਨੂੰ ਅਕਸਰ ‘ਦੁਨੀਆਂ ਦੀ ਫਾਰਮੇਸੀ’ ਕਿਹਾ ਜਾਂਦਾ ਹੈ, ਕਿਉਂਕਿ ਇਹ ਜੈਨੇਰਿਕ (ਜਿਨਸੀ) ਦਵਾਈਆਂ ਦਾ ਸਭ ਤੋਂ ਵੱਡਾ ਅਪੂਰਤੀ-ਕਰਤਾ ਹੈ।
ਇਹਨਾਂ ਜੈਨੇਰਿਕ ਦਵਾਈਆਂ ਦਾ ਮਤਲਬ ਹੈ ਕਿ ਇੱਕ ਅਜੇਹੀ ਦਵਾ ਜਿਸ ਵਿੱਚ ਉਹੀ ਰਸਾਇਣਿਕ ਪਦਾਰਥ ਹੁੰਦੇ ਹਨ, ਜੋ ਮੂਲ ਰੂਪ ਵਿੱਚ ਰਸਾਇਣਿਕ ਪੇਟੈਂਟ ਵਲੋਂ ਸੁਰੱਖਿਅਤ ਸਨ। ਮੂਲ ਦਵਾਈਆਂ ਦੇ ਪੇਟੈਂਟ ਸਮਾਪਤ ਹੋਣ ਤੋਂ ਬਾਦ, ਜੈਨੇਰਿਕ ਦਵਾਈਆਂ ਦੀ ਵਿਕਰੀ ਲਈ ਆਗਿਆ ਦਿੱਤੀ ਜਾਂਦੀ ਹੈ। ਬਰਤਾਨੀਆਂ ਵਿੱਚ ਵੇਚੀਆਂ ਜਾਣ ਵਾਲੀਆਂ ਸਾਰੀਆਂ ਜੈਨੇਰਿਕ ਦਵਾਈਆਂ ਵਿੱਚੋਂ ਇੱਕ-ਚੌਥਾਈ ਦਵਾਈਆਂ ਦੀ ਅਪੂਰਤੀ ਹਿੰਦੋਸਤਾਨੀ ਫ਼ਰਮਾ ਕੰਪਨੀਆਂ ਵਲੋਂ ਕੀਤੀ ਜਾਂਦੀ ਹੈ। ਅਮਰੀਕਾ ਵਿੱਚ ਇਸਤੇਮਾਲ ਹੋਣ ਵਾਲੀਆਂ ਸਾਰੀਆਂ ਜੈਨੇਰਿਕ ਦਵਾਈਆਂ ਦਾ 40 ਫ਼ੀਸਦੀ ਹਿੱਸਾ ਹਿੰਦੋਸਤਾਨ ਤੋਂ ਆਉਂਦਾ ਹੈ। ਜਾਨ-ਲੇਵਾ ਬਿਮਾਰੀ ਏਡਜ਼ ਦੇ ਇਲਾਜ਼ ਦੇ ਲਈ ਦੁਨੀਆਂਭਰ ਵਿੱਚ ਪ੍ਰਯੋਗ ਕੀਤੀਆਂ ਜਾਣ ਵਾਲੀਆਂ 80 ਫ਼ੀਸਦੀ ਦਵਾਈਆਂ ਦੀ ਅਪੂਰਤੀ ਭਾਰਤੀ ਫ਼ਰਮਾ ਕੰਪਨੀਆਂ ਵਲੋਂ ਕੀਤੀ ਜਾਂਦੀ ਹੈ। ਚਾਰ ਹਿੰਦੋਸਤਾਨੀ ਫ਼ਾਰਮਾ ਕੰਪਨੀਆਂ – ਸਨਫਾਰਮਾਸਿਊਟੀਕਲਸ, ਲਿਊਪਿਨ, ਸਿਪਲਾ ਅਤੇ ਡਾ. ਰੈਡੀ ਲੈਬ – ਦੀ ਗਿਣਤੀ ਦੁਨੀਆਂ ਦੇ ਦਸ ਸਭ ਤੋਂ ਬੜੇ ਜੈਨੇਰਿਕ ਦਵਾ ਉਤਪਾਦਕਾਂ ਵਿੱਚ ਕੀਤੀ ਜਾਂਦੀ ਹੈ।
