ਮਈ ਦਿਵਸ ਦਾ ਅਰੰਭ ਕੰਮ ਦੀ ਦਿਹਾੜੀ/ਘੰਟੇ ਘੱਟ ਕਰਨ ਵਾਸਤੇ ਸੰਘਰਸ਼ ਨਾਲ ਜੁੜਿਆ ਹੋਇਆ ਹੈ, ਜਿਸ ਮੰਗ ਦੀ ਮਜ਼ਦੂਰ ਜਮਾਤ ਲਈ ਇਕ ਬਹੁਤ ਵੱਡੀ ਸਿਆਸੀ ਮਹੱਤਤਾ ਹੈ। ਕੰਮ ਦੀ ਛੋਟੀ ਦਿਹਾੜੀ ਲਈ ਸੰਘਰਸ਼ ਤਕਰੀਬਨ ਉਸੇ ਸਮੇਂ ਹੀ ਸ਼ੁਰੂ ਹੋ ਗਿਆ ਸੀ ਜਦੋਂ ਬਰਤਾਨੀਆਂ, ਅਮਰੀਕਾ ਅਤੇ ਯੂਰਪੀ ਦੇਸ਼ਾਂ ਵਿਚ ਫੈਕਟਰੀ ਸਿਸਟਮ ਸ਼ੁਰੂ ਹੋਇਆ ਸੀ। ਮਜ਼ਦੂਰ 14-16-18 ਘੰਟੇ ਲੰਬਾ ਸਮਾਂ ਕਰਨ ਦੀ ਵਿਰੋਧਤਾ ਕਰ ਰਹੇ ਸਨ। 1820ਵਿਆਂ ਅਤੇ 1830ਵਿਆਂ ਦੇ ਦਹਾਕਿਆਂ ਵਿਚ ਕੰਮ ਦੇ ਘੰਟੇ ਘਟਾਉਣ ਦੇ ਮਾਮਲੇ ਨੂੰ ਲੈ ਕੇ ਹੜਤਾਲਾਂ ਦੀ ਭਰਮਾਰ ਸੀ।
Continue readingCategory: English
English articles
ਕੰਮ ਦੇ 12 ਘੰਟੇ ਕਰਨ ਦੇ ਪ੍ਰਸਤਾਵ ਦਾ ਭਾਰੀ ਵਿਰੋਧ!
ਕੰਮ ਦੇ ਘੰਟਿਆਂ ਨੂੰ ਵਧਾਉਣ ਵਾਲੇ ਸੰਸ਼ੋਧਨ ਤੇ ਤਾਮਿਲਨਾਡੂ ਸਰਕਾਰ ਰੋਕ ਲਾਉਣ ਦੇ ਲਈ ਮਜ਼ਬੂਰ ਹੋਈ!
24 ਅਪ੍ਰੈਲ ਨੂੰ ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਕਾਰਖਾਨਾ ਕਨੂੰਨ (1948) ਵਿੱਚ ਕੀਤੇ ਗਏ ਸੰਸ਼ੋਧਨ ਨੂੰ ਲਾਗੂ ਕਰਨ ਤੇ ਰੋਕ ਲਗਾਉਣ ਦੇ ਆਪਣੀ ਸਰਕਾਰ ਦੇ ਫ਼ੈਸਲੇ ਦਾ ਐਲਾਨ ਕੀਤਾ। ਇਸ ਸ਼ੋਧ ਦੇ ਅਨੁਸਾਰ ਕੰਮ ਕਰਨ ਦੇ ਸਮੇਂ ਨੂੰ 8 ਘੰਟੇ ਤੋਂ ਵਧਾ ਕੇ 12 ਘੰਟੇ ਕਰ ਦਿੱਤਾ ਜਾਵੇਗਾ। 21 ਅਪ੍ਰੈਲ ਨੂੰ ਰਾਜ ਵਿਧਾਨ ਸਭਾ ਵਿੱਚ ਇਸ ਵਿਧੇਅਕ ਨੂੰ ਪਾਸ ਕਰ ਦਿੱਤਾ ਗਿਆ ਸੀ, ਜਦ ਕਿ ਵਿਰੋਧੀ ਦਲਾਂ ਨੇ ਇਸਦਾ ਵਿਰੋਧ ਕਰਨ ਦੇ ਲਈ ਵਿਧਾਨ ਸਭਾ ਵਿੱਚੋਂ ਵਾਕ ਆਊਟ ਕਰ ਦਿੱਤਾ ਸੀ।
Continue reading
ਤਾਮਿਲਨਾਡੂ ਦੇ ਚਮੜਾ ਉਧਯੋਗ ਨਾਲ ਜੁੜੇ ਮਜ਼ਦੂਰਾਂ ਨੇ ਇੱਕ ਜੁਝਾਰੂ ਵਿਰੋਧ ਪ੍ਰਦਰਸ਼ਣ ਕੀਤਾ!
ਤਾਮਿਲਨਾਡੂ ਦੇ ਚਮੜਾ ਉਧਯੋਗ ਨਾਲ ਜੁੜੇ ਮਜ਼ਦੂਰ ਆਪਣੇ ਅਧਿਕਾਰਾਂ ਦੇ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਪਿਛਲੇ ਕੁਝ ਸਾਲਾਂ ਦੇ ਦੌਰਾਨ ਨਿਰਿਆਤ ਵਿੱਚ ਕਮੀ ਆਉਣ ਤੋਂ ਬਾਦ ਅਤੇ ਫਿਰ ਕੋਵਿਡ ਦੇ ਨਾਂ ਤੇ ਬਾਰ ਬਾਰ ਲਗਾਏ ਗਏ ਲਾਕ-ਡਾਊਨ ਦੇ ਫ਼ਲਸਵਰੂਪ, ਚਮੜਾ ਉਧਯੋਗ ਦੀਆਂ ਕਈ ਇਕਾਈਆਂ ਬੰਦ ਹੋ ਗਈਆਂ ਹਨ।
Continue reading
ਹਰਿਆਣਾ ਦੇ ਸਿਰਸਾ ਸ਼ਹਿਰ ਵਿੱਚ ਸ਼ਹੀਦੀ ਦਿਨ ਦੇ ਮੌਕੇ ਤੇ ਜਨ ਸਭਾ ਕੀਤੀ ਗਈ!
26 ਮਾਰਚ ਨੂੰ ਸ਼ਹੀਦੀ ਦਿਵਸ ਦੇ ਮੌਕੇ ਤੇ ਹਰਿਆਣਾ ਦੇ ਜ਼ਿਲਾ ਸਿਰਸਾ ਦੇ ਪਿੰਡ ਮਾਧੋਸਿਧਾਣਾ ਵਿੱਚ ਮਜ਼ਦੂਰ ਏਕਤਾ ਕਮੇਟੀ ਵਲੋਂ ਇੱਕ ਜਨਤਕ ਸਭਾ ਕੀਤੀ ਗਈ। ਸਭਾ ਦੇ ਸਨਮੱਖ ਉਠਾਏ ਜਾਣ ਵਾਲੇ ਕੰਮਾਂ ਦੀ ਯੋਜਨਾ ਬਣਾਈ ਗਈ। ਕਈ ਸਾਰੇ ਸਾਥੀ ਰਾਜਸਥਾਨ ਤੋਂ ਵੀ ਸਭਾ ਵਿੱਚ ਸ਼ਾਮਲ ਹੋਏ।
Continue readingਤਮਿਲਨਾਡੂ ਦੇ ਕਿਸਾਨਾ ਦੀਆਂ ਸਮੱਸਿਆਵਾਂ ਤੇ ਸਮੇਲਨ
ਆਪਣੇ ਅਧਿਕਾਰਾਂ ਦੀ ਰਾਖੀ ਦੇ ਵਿੱਚ ਕਿਸਾਨਾਂ ਦੀ ਜੁਝਾਰੂ ਏਕਤਾ ਨੂੰ ਮਜ਼ਬੂਤ ਕਰਨ ਦਾ ਦ੍ਰਿੜ ਸੰਕਲਪ!
ਤਾਮਿਲਨਾਡੂ ਵਿੱਚ ਤੇਜਾਵੁਰ ਦੇ ਕੋਲ ਅਮਾਪੇਟੱਈ ਵਿੱਚ ਕਿਸਾਨਾਂ ਦੀਆਂ ਸਮੱਸਿਆਵਾਂ ਤੇ ਅੱਗੇ ਦੇ ਰਸਤੇ ਤੇ ਚਰਚਾ ਕਰਨ ਦੇ ਲਈ ਇੱਕ ਸਮੇਲਨ ਦਾ ਅਯੋਜਨ ਕੀਤਾ ਗਆ। ਇਸ ਵਿੱਚ ਸੋਕਾ ਪੀੜਤ ਇਲਾਕੇ ਵਿੱਚ ਫ਼ਸਲਾਂ ਦੀ ਸਿੰਚਾਈ ਦੇ ਲਈ ਪਾਣੀ ਦੀ ਘਾਟ, ਸਾਰੀਆਂ ਫ਼ਸਲਾਂ ਦੇ ਲਈ ਯਕੀਨੀ ਘੱਟੋ-ਘੱਟ ਸਹਿਯੋਗੀ ਮੁੱਲ ਦੀ ਘਾਟ, ਸਟੋਰ ਅਤੇ ਹੋਰ ਬੁਨਿਆਦੀ ਸਹੂਲਤਾਂ ਦੀ ਘਾਟ ਸਮੇਤ ਕਿਸਾਨਾਂ ਦੇ ਸਾਹਮਣੇ ਖੜੇ ਹੋਰ ਫ਼ੌਰੀ ਮੁੱਦਿਆਂ ਤੇ ਚਰਚਾ ਕੀਤੀ ਗਈ।
Continue reading
ਨਵੀਂ ਦਿੱਲੀ ਵਿੱਚ ਮਜ਼ਦੂਰ ਕਿਸਾਨ ਸੰਘਰਸ਼ ਰੈਲੀ!
ਨਵੀਂ ਦਿੱਲੀ ਵਿੱਚ ਰਾਮ ਲੀਲਾ ਮੈਦਾਨ ਵਿੱਚ 5 ਅਪ੍ਰੈਲ ਨੂੰ ਮਜ਼ਦੂਰ ਕਿਸਾਨ ਸੰਘਰਸ਼ ਰੈਲੀ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਹਜ਼ਾਰਾ ਮਜ਼ਦੂਰ ਅਤੇ ਕਿਸਾਨ ਇਕੱਠੇ ਹੋਏ।
Continue reading
ਬਰਤਾਨੀਆਂ ਵਿੱਚ ਹੜ੍ਹਤਾਲਾਂ ਦੀ ਲਹਿਰ!
ਇਸ ਸਾਲ ਮਾਰਚ ਦੇ ਮਹੀਨੇ ਸਰਕਾਰ ਦੇ ਸਪਰਿੰਗ ਬੱਜ਼ਟ ਪੇਸ਼ ਕਰਨ ਵੇਲੇ ਬਰਤਾਨੀਆਂ ਵਿੱਚ ਅਰਥਵਿਵਸਥਾ ਦੇ ਵਿਭਿੰਨ ਖੇਤਰਾਂ ਦੇ ਲੱਖਾਂ ਹੀ ਮਜ਼ਦੂਰਾਂ ਨੇ ਹੜਤਾਲਾਂ ਅਤੇ ਵਿਰੋਧ ਪ੍ਰਦਰਸ਼ਣ ਜਥੇਬੰਦ ਕੀਤੇ।
Continue readingਆਲੂ ਅਤੇ ਪਿਆਜ ਉਤਪਾਦਕਾਂ ਦੇ ਸਾਹਮਣੇ ਬਾਰ ਬਾਰ ਹੋਣ ਵਾਲਾ ਸੰਕਟ:
ਇੱਕੋ-ਇੱਕ ਹੱਲ – ਲਾਭਕਾਰੀ ਕੀਮਤਾਂ ਅਤੇ ਰਾਜ ਵਲੋਂ ਖ਼ਰੀਦ ਦੀ ਗਰੰਟੀ!
ਹਿੰਦੋਸਤਾਨ ਵਿੱਚ ਥੋਕ ਪਿਆਜ ਦੇ ਸਭ ਤੋਂ ਬੜੇ ਬਜ਼ਾਰ, ਮਹਾਂਰਾਸ਼ਟਰ ਦੇ ਨਾਸਕ ਵਿੱਚ ਪਿਆਜ ਦੀਆਂ ਕੀਮਤਾਂ ਪਿਛਲੇ ਦੋ ਮਹੀਨਿਆ ਵਿੱਚ ਲਗਭਗ 70 ਫ਼ੀਸਦੀ ਡਿਗ ਗਈਆਂ ਹਨ। ਮਹਾਂਰਾਸ਼ਟਰ ਵਿੱਚ ਪਿਆਜ਼ ਉਤਪਾਦਕ ਆਪਣੀ ਫ਼ਸਲ ਨੂੰ ਇੱਕ ਰੁਪਏ ਤੋਂ ਦੋ ਰੁਪਏ ਪ੍ਰਤਿ ਕਿਲੋਗ੍ਰਾਮ ਦੇ ਹਿਾਸਾਬ ਨਾਲ ਵੇਚਣ ਲਈ ਮਜ਼ਬੂਰ ਹਨ। ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਪੱਛਮੀ ਬੰਗਾਲ ਵਿੱਚ ਆਲੂ ਬੀਜ਼ਣ ਵਾਲੇ ਕਿਸਨਾਂ ਨੂੰ ਇਸ ਤਰ੍ਹਾਂ ਦੇ ਸੰਕਟ ਦਾ ਸਾਹਮਣਾ ਕਰਨਾ ਪਿਆ ਹੈ। ਆਲੂ ਦੀਆਂ ਕੀਮਤਾਂ ਚਾਰ ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਹੇਠਾਂ ਆ ਗਈਆਂ ਜੋ ਕਿ ਉਨ੍ਹਾਂ ਦੀ ਪੈਦਾ ਕਰਨ ਦੀ ਲਾਗਤ ਤੋਂ ਵੀ ਬਹੁਤ ਘੱਟ ਹਨ।
Continue readingਅਮਰੀਕੀ ਅਗਵਾਈ ਹੇਠ ਇਰਾਕ ਉਤੇ ਫੌਜੀ ਹਮਲੇ ਦੀ 20ਵੀਂ ਬਰਸੀ:
ਅਮਰੀਕਾ ਦੁਨੀਆਂ ਵਿਚ ਅਮਨ ਅਤੇ ਦੇਸ਼ਾਂ ਦੀ ਪ੍ਰਭੂਸੱਤਾ ਦਾ ਸਭ ਤੋਂ ਬੜਾ ਦੁਸ਼ਮਣ ਹੈ
19 ਮਾਰਚ ਨੂੰ ਅਮਰੀਕਾ ਦੀ ਅਗਵਾਈ ਵਿਚ ਅਮਰੀਕਾ, ਬਰਤਾਨੀਆਂ ਅਤੇ ਕੁਝ ਹੋਰ ਦੇਸ਼ਾਂ ਵਲੋਂ ਇਰਾਕ ਉਪਰ ਕੀਤੇ ਗਏ ਵਹਿਸ਼ੀ, ਬੇਵਜ੍ਹਾ ਅਤੇ ਗੈਰ-ਕਨੂੰਨੀ ਹਮਲੇ ਦੀ 20ਵੀਂ ਬਰਸੀ ਹੈ।
Continue reading
ਦਿੱਲੀ ਵਿੱਚ ਕਿਸਾਨ ਮਹਾਂ ਪੰਚਾਇਤ!
20 ਮਾਰਚ, 2023 ਨੂੰ ਨਵੀਂ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਅਗੁਵਾਈ ਵਿੱਚ ਵਿਸ਼ਾਲ ਮਹਾਂ ਪੰਚਾਇਤ ਸਫ਼ਲਤਾ ਪੂਰਵਕ ਸੰਪੰਨ ਹੋਈ।
Continue reading