ਪਟਰੌਲ ਅਤੇ ਡੀਜ਼ਲ ਦੀ ਹਮੇਸ਼ਾ ਨਾਲੋਂ ਉੱਚੀ ਕੀਮਤ ਵਾਸਤੇ ਕੇਂਦਰ ਅਤੇ ਰਾਜ ਸਰਕਾਰਾਂ ਜ਼ਿਮੇਵਾਰ ਹਨ

ਦੇਸ਼ ਦੇ ਬਹੁਤ ਸਾਰੇ ਭਾਗਾਂ ਵਿੱਚ ਪਟਰੌਲ ਅਤੇ ਡੀਜ਼ਲ ਦੀ ਕੀਮਤ ਕਰਮਵਾਰ, 100 ਰੁ. ਲਿਟਰ ਅਤੇ 90 ਰੁ. ਲਿਟਰ ਦੀ ਸਿਖਰ ਛੋਹ ਚੁੱਕੀ ਹੈ। ਇਸਦੇ ਨਤੀਜੇ ਵਜੋਂ, ਨਿੱਜੀ ਟਰਾਂਸਪੋਰਟ ਅਤੇ ਚੀਜ਼ਾਂ ਉਤੇ ਖਰਚ ਵਧ ਗਿਆ ਹੈ ਅਤੇ ਮੇਹਨਤਕਸ਼ ਲੋਕਾਂ ਦਾ ਲੱਕ ਤੋੜ ਰਿਹਾ ਹੈ। ਲੋਕਾਂ ਨੂੰ ਕੋਈ ਰਾਹਤ ਦੇਣ ਦੀ ਬਜਾਇ, ਬਹਾਨੇ ਪੇਸ਼ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ, ਉੱਚੀਆਂ ਕੀਮਤਾਂ ਵਾਸਤੇ ਉਸਤੋਂ ਪਹਿਲਾਂ ਵਾਲੀ ਸਰਕਾਰ ਨੂੰ ਜ਼ਿਮੇਵਾਰ ਠਹਿਰਾਇਆ ਹੈ ਅਤੇ ਅਸਿੱਧੇ ਤੌਰ ਉਤੇ, ਕੱਚੇ ਤੇਲ ਦੀ ਅੰਤਰਰਾਸ਼ਟਰੀ ਕੀਮਤ ਨੂੰ ਦੋਸ਼ ਦੇ ਰਿਹਾ ਹੈ। ਪਟਰੌਲੀਅਮ ਮੰਤਰੀ ਨੇ ਸਿੱਧੇ ਤੌਰ ਉਤੇ ਕੱਚੇ ਤੇਲ ਦੀ ਅੰਤਰਰਾਸ਼ਟਰੀ ਕੀਮਤ ਨੂੰ ਦੋਸ਼ ਦਿੱਤਾ ਹੈ।

Continue reading

ਅਜਾਰੇਦਾਰ ਸਰਮਾਏਦਾਰਾਂ ਦੇ ਲਾਲਚ ਪੂਰੇ ਕਰਨ ਲਈ ਨਿੱਜੀਕਰਣ ਵਿੱਚ ਭਾਰੀ ਵਾਧਾ

1 ਫਰਵਰੀ 2021 ਨੂੰ, ਵਿੱਤ ਮੰਤਰੀ ਨੇ ਆਪਣੇ ਬੱਜਟ ਭਾਸ਼ਣ ਰਾਹੀਂ ਨਿੱਜੀਕਰਣ ਵਿੱਚ ਭਾਰੀ ਵਾਧਾ ਕਰਨ ਦਾ ਐਲਾਨ ਕੀਤਾ ਹੈ। ਸਰਕਾਰ ਹੁਣ ਤੱਕ ਤਾਂ ਖੇਤਰਵਾਰ ਨਿੱਜੀਕਰਣ ਕਰਦੀ ਆ ਰਹੀ ਸੀ, ਜਾਂ ਕਿਸੇ ਉਦਯੋਗ ਦੇ ਵਿਭਾਗਾਂ ਦਾ ਨਿੱਜੀਕਰਣ ਕਰਦੀ ਸੀ, ਜਿਵੇਂ ਕਿ ਰੇਲਵੇ ਦੇ ਵੱਖ ਵੱਖ ਵਿਭਾਗਾਂ ਦਾ ਨਿੱਜੀਕਰਣ ਕੀਤਾ ਗਿਆ। ਪਰ, ਹੁਣ ਉਸਨੇ ਪੂਰੇ ਦੇ ਪੂਰੇ ਉਦਯੋਗਾਂ ਦਾ ਜਿੰਨਾ ਵੀ ਜਲਦੀ ਸੰਭਵ ਹੋਵੇ ਓਨਾ ਜਲਦੀ ਨਿੱਜੀਕਰਣ ਕਰਨ ਦਾ ਐਲਾਨ ਕੀਤਾ ਹੈ।

Continue reading

ਕਿਸਾਨ ਅੰਦੋਲਨ: ਦੇਸ਼ ਭਰ ਵਿੱਚ ਸਟੇਸ਼ਨਾਂ ਉਤੇ ਰੇਲ-ਗੱਡੀਆਂ ਰੋਕੀਆਂ ਗਈਆਂ

ਕਿਸਾਨ ਅੰਦੋਲਨ ਨੇ, ਆਪਣੀ ਯੋਜਨਾ ਦੇ ਮੁਤਾਬਿਕ 18 ਫਰਵਰੀ ਨੂੰ ਦੇਸ਼ ਭਰ ਵਿਚ ਕਈਆਂ ਰਾਜਾਂ ਵਿਚ ਸਟੇਸ਼ਨਾਂ ਉਤੇ ਰੇਲ-ਗੱਡੀਆਂ ਰੋਕੀਆਂ। ਉੱਤਰ ਰੇਲਵੇ ਖੇਤਰ ਗੱਡੀਆਂ ਅਤੇ ਬਿਹਾਰ, ਬੰਗਾਲ ਅਤੇ ਪੂਰਬੀ ਤੱਟ ਅਤੇ ਪੂਰਬੀ ਕੇਂਦਰੀ ਰੇਲਵੇ ਖੇਤਰਾਂ ਵਿੱਚ ਚੱਲਣ ਵਾਲੀਆਂ ਗੱਡੀਆਂ ਨੂੰ ਸਟੇਸ਼ਨਾਂ ਉਤੇ ਰੋਕਿਆ ਗਿਆ। ਪੰਜਾਬ ਵਿੱਚ ਫਿਰੋਜ਼ਪੁਰ ਅਤੇ ਅੰਬਾਲਾ ਡਿਵੀਜਨਾਂ ਵਿੱਚ ਸਭ ਤੋਂ ਵੱਧ ਵਿਘਨ ਪਿਆ। ਰੇਲ ਰੋਕੋ ਤਕਰੀਬਨ 4 ਘੰਟਿਆਂ ਤਕ ਚੱਲਿਆ।

Continue reading

ਬੱਜਟ ਤਕਰੀਰ ਵਿੱਚ ਕਿਸਾਨਾਂ ਦੀ ਭਲਾਈ ਦੇ ਝੂਠੇ ਦਾਅਵੇ

1 ਫਰਵਰੀ ਨੂੰ ਵਿੱਤ ਮੰਤਰੀ ਦੀ ਬੱਜਟੀ ਤਕਰੀਰ, ਹਮੇਸ਼ਾ ਵਾਂਗ, ਗਲਤ-ਬਿਆਨੀ ਦਾ ਅਭਿਆਸ ਸੀ। ਇਹ, ਇਸ ਰਾਜ ਅਤੇ ਸਰਕਾਰ ਦਾ ਖਾਸੇ ਦਾ ਨਤੀਜਾ ਹੈ, ਜੋ ਸਰਮਾਏਦਾਰਾਂ ਦੇ ਲਾਲਚ ਪੂਰੇ ਕਰਨ ਲਈ ਬਚਨਬੱਧ ਹੈ, ਪਰ ਉਨ੍ਹਾਂ ਨੂੰ ਇਹ ਦਿਖਾਵਾ ਕਰਨਾ ਪੈਂਦਾ ਹੈ ਕਿ ਉਹ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਬਾਰੇ ਫਿਕਰਮੰਦ ਹਨ।

Continue reading

ਦੇਸ਼ ਭਰ ਵਿੱਚ ਕਿਸਾਨਾਂ ਦੇ ਸੰਘਰਸ਼, ਖੇਤੀ ਦੇ ਗਹਿਰੇ ਸੰਕਟ ਨੂੰ ਦਰਸਾਉਂਦਾ ਹੈ

ਹਾਕਮ ਜਮਾਤ ਬਾਰ ਬਾਰ ਇਸ ਝੂਠ ਨੂੰ ਦੁਹਰਾ ਰਹੀ ਹੈ ਕਿ ਇਹ ਪੰਜਾਬ, ਹਰਿਆਣਾ ਅਤੇ ਪੱਛਮੀ ਯੂ.ਪੀ. ਦੇ ਕਿਸਾਨ ਹੀ ਹਨ, ਜਿਹੜੇ ਆਪਣੇ ਅਮੀਰਾਨਾ ਰਹਿਣ-ਸਹਿਣ ਨੂੰ ਬਚਾਉਣ ਲਈ ਦਿੱਲੀ ਦੇ ਬਾਰਡਰਾਂ ਉਤੇ ਧਰਨੇ ਉਤੇ ਹਨ। ਪਰ ਦੇਸ਼ ਭਰ ਵਿੱਚ ਕਿਸਾਨਾਂ ਵਲੋਂ ਵੱਖ ਵੱਖ ਥਾਵਾਂ ਉਤੇ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ, ਸਰਕਾਰ ਅਤੇ ਸਮਾਚਾਰ ਚੈਨਲਾਂ ਦੇ ਇਸ ਪ੍ਰਚਾਰ ਨੂੰ ਝੂਠਾ ਸਾਬਤ ਕਰ ਰਹੇ ਹਨ। ਹਾਲ ਹੀ ਵਿਚ, ਕਿਸਾਨਾਂ ਦੇ ਸੰਘਰਸ਼ ਤੇਜ਼ ਹੋ ਗਏ ਕਿਉਂਕਿ ਖੇਤੀ ਦਾ ਸੰਕਟ ਹੋਰ ਵੀ ਗੰਭੀਰ ਹੋ ਗਿਆ ਹੈ।

Continue reading

ਨਿੱਜੀਕਰਣ ਦੇ ਖ਼ਿਲਾਫ਼ ਬੀ.ਈ.ਐਮ.ਐਲ. ਦੇ ਮਜ਼ਦੂਰਾਂ ਦਾ ਸੰਘਰਸ਼

ਭਾਰਤ ਅਰਥ ਮੂਵਰਸ ਲਿਮਟਿਡ (ਬੀ.ਈ.ਐਮ.ਐਲ.) ਦੇ ਹਜ਼ਾਰਾਂ ਮਜ਼ਦੂਰ, ਜਨਵਰੀ 2021 ਦੇ ਸ਼ੁਰੂ ਤੋਂ ਹੀ, ਕੇਂਦਰ ਸਰਕਾਰ ਦੀ ਸਰਵਜਨਕ ਖੇਤਰ ਦੇ ਮਹੱਤਵਪੂਰਣ ਰਣਨੀਤਕ ਉਪਕ੍ਰਮਾਂ ਦੇ ਨਿੱਜੀਕਰਣ ਦੀ ਨੀਤੀ ਦੇ ਖ਼ਿਲਾਫ਼, ਅਣਮਿੱਥੇ ਸਮੇਂ ਲਈ ਭੁੱਖ ਹੜਤਾਲ਼ ‘ਤੇ ਬੈਠੇ ਹਨ।

Continue reading

ਰੇਲਵੇ ਮਜ਼ਦੂਰਾਂ ਦੇ ਕੰਮ ਦੀਆਂ ਹਾਲਤਾਂ: ਆਲ ਇੰਡੀਆ ਟ੍ਰੈਕ ਮੇਨਟੇਨਰਸ ਯੂਨੀਅਨ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਦੇ ਨਾਲ ਭੇਟਵਾਰਤਾ

ਮਜ਼ਦੂਰ ਏਕਤਾ ਲਹਿਰ (ਮ.ਏ.ਲ.), ਭਾਰਤੀ ਰੇਲ ਵਿੱਚ ਲੋਕੋ ਪਾਇਲਟ, ਗਾਰਡਸ, ਸਟੇਸ਼ਨ ਮਾਸਟਰਸ, ਰੇਲਗੱਡੀ ਕੰਟਰੋਲਰਸ, ਸਿਗਨਲ ਅਤੇ ਟੈਲੀਕਾਮ ਮੇਨਟੇਨਰਸ ਸਟਾਫ਼, ਆਦਿ ਦੀ ਪ੍ਰਤੀਨਿੱਧਤਾ ਕਰਨ ਵਾਲੀਆਂ ਸ਼੍ਰੇਣੀਬਧ ਅਸੋਸੀਏਸ਼ਨਾਂ ਦੇ ਨੇਤਾਵਾਂ ਦੇ ਨਾਲ ਮੁਲਾਕਾਤਾਂ ਕਰਕੇ, ਉਹਨਾਂ ਨੂੰ ਛਾਪ ਰਿਹਾ ਹੈ। ਇਸ ਕੜੀ ਦੇ ਤੀਸਰੇ ਹਿੱਸੇ ਵਿੱਚ, ਇੱਥੇ ਅਸੀਂ ਆਲ ਇੰਡੀਆ ਟ੍ਰੈਕ ਮੇਨਟੇਨਰਸ ਯੂਨੀਅਨ (ਏ.ਆਰ.ਟੀ.ਯੂ.) ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਕਾਮਰੇਡ ਧਨੰਜੇ ਕੁਮਾਰ (ਡੀ.ਕੇ.) ਦੇ ਨਾਲ ਕੀਤੀ ਗਈ ਮੁਲਾਕਾਤ ਨੂੰ ਪੇਸ਼ ਕਰ ਰਹੇ ਹਾਂ।

Continue reading

ਵਿਸ਼ਾਖਾਪੱਟਨਮ ਸਟੀਲ ਪਲਾਂਟ ਦੇ ਨਿੱਜੀਕਰਣ ਦਾ ਬੜੇ ਪੈਮਾਨੇ ‘ਤੇ ਵਿਰੋਧ

5 ਫ਼ਰਵਰੀ ਨੂੰ, ਵਿਸ਼ਾਖਾਪੱਟਨਮ ਸਟੀਲ ਪਲਾਂਟ ਦੇ ਹਜ਼ਾਰਾਂ ਹੀ ਕਰਮਚਾਰੀ ਵਿਸ਼ਾਖਾਪੱਟਨਮ ਵਿੱਚ ਗ੍ਰੇਟਰ ਵਿਸ਼ਾਖਾਪੱਟਨਮ ਨਗਰ ਨਿਗ਼ਮ ਦਫ਼ਤਰ ਦੇ ਸਾਹਮਣੇ ਇਕੱਠੇ ਹੋਏ ਅਤੇ ਸਟੀਲ ਪਲਾਂਟ ਦੇ ਕਾਰਪੋਰੇਟ ਮਾਲਕ, ਰਾਸ਼ਟਰੀ ਇਸਪਾਤ ਨਿਗ਼ਮ ਲਿਮਟਡ (ਆਰ.ਆਈ.ਐਨ.ਐਲ.), ਦੇ ਸ਼ੇਅਰ ਵੇਚਣ ਦੇ ਪ੍ਰਸਤਾਵ ਦੇ ਖ਼ਿਲਾਫ਼ ਇੱਕ ਵਿਰੋਧ ਰੈਲੀ ਕੱਢੀ। ਆਰ.ਆਈ.ਐਨ.ਐਲ. ਵਿੱਚ ਸਰਕਾਰ ਦੀ ਹਿੱਸੇਦਾਰੀ ਵੇਚ ਦੇਣ ਦੇ ਸਰਕਾਰ ਦੇ ਯਤਨਾਂ ਦੇ ਖ਼ਿਲਾਫ਼, ਪਲਾਂਟ ਦੇ ਵਿਹੜੇ ਵਿੱਚ ਹੀ 1,000 ਤੋਂ ਜ਼ਿਆਦਾ ਮਜ਼ਦੂਰਾਂ ਨੇ ਪਹਿਲਾਂ 3 ਫ਼ਰਵਰੀ ਨੂੰ ਅਤੇ ਉਸਤੋਂ ਬਾਦ 5 ਫ਼ਰਵਰੀ ਨੂੰ ਵਿਰੋਧ ਪ੍ਰਦਰਸ਼ਨ ਕੀਤਾ।

Continue reading

18 ਜਨਵਰੀ ਨੂੰ ਮਹਿਲਾ ਕਿਸਾਨ ਦਿਵਸ ਮਨਾਇਆ ਗਿਆ: ਹੱਕਾਂ ਦੀ ਰਾਖੀ ਲਈ, ਔਰਤਾਂ ਮੋਢੇ ਨਾਲ ਮੋਢਾ ਜੋੜ ਕੇ ਲੜ ਰਹੀਆਂ ਹਨ

ਯੂ ਪੀ ਅਤੇ ਹਰਿਆਣੇ ਨਾਲ ਲੱਗਦੀਆਂ ਦਿੱਲੀ ਦੀਆਂ ਹੱਦਾਂ ਉੱਤੇ ਸਿੰਘੂ, ਟਿਕਰੀ, ਗ਼ਾਜ਼ੀਪੁਰ, ਚਿੱਲਾ, ਬਹਾਦਰਗੜ੍ਹ, ਆਦਿ ਥਾਵਾਂ ‘ਤੇ ਚੱਲ ਰਹੇ ਕਿਸਾਨ ਅੰਦੋਲਨ ਨੇ 18 ਜਨਵਰੀ ਨੂੰ “ਮਹਿਲਾ ਕਿਸਾਨ ਦਿਵਸ” ਦੇ ਤੌਰ ‘ਤੇ ਮਨਾਇਆ। ਇਸ ਦਿਨ ਉੱਤੇ, ਅੰਦੋਲਨ ਵਿੱਚ ਔਰਤਾਂ ਦੀ ਬੇਮਿਸਾਲ ਭੂਮਿਕਾ ਅਤੇ ਇਸ ਲਹਿਰ ਦੇ ਹਰ ਪਹਿਲੂ ਵਿੱਚ ਉਨ੍ਹਾਂ ਵਲੋਂ ਪਾਏ ਗਏ ਯੋਗਦਾਨ ਨੂੰ ਵਿਸ਼ੇਸ਼ ਮਾਨਤਾ ਦਿੱਤੀ ਗਈ।

Continue reading

ਕਰਨਾਟਕ ਦੇ ਪਰਿਵਾਹਨ ਮਜ਼ਦੂਰਾਂ ਨੇ ਹੜਤਾਲ਼ ਦੀ ਚੇਤਾਵਨੀ ਦਿੱਤੀ!

ਕਰਨਾਟਕ ਰਾਜ ਸੜਕ ਪਰਿਵਾਹਨ ਨਿਗਮ ਕਰਮਚਾਰੀ ਸੰਘ ਦੇ ਝੰਡੇ ਹੇਠਾਂ, ਕਰਨਾਟਕ ਰਾਜ ਦੇ ਪਰਿਵਾਹਨ ਮਜ਼ਦੁਰਾਂ ਨੇ 27 ਜਨਵਰੀ ਨੂੰ ਰਾਜ ਦੀਆਂ ਵੱਖੋ-ਵੱਖ ਥਾਵਾਂ ‘ਤੇ ਬੱਸ ਸਟੈਂਡਾਂ ਉੱਤੇ ਵਿਰੋਧ ਪ੍ਰਦਰਸ਼ਣ ਕੀਤੇ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਪੈਂਡਿੰਗ ਮੰਗਾਂ ਫੌਰਨ ਪੂਰੀਆਂ ਕੀਤੀਆਂ ਜਾਣ। ਰਾਜ ਸੜਕ ਪਰਿਵਾਹਨ ਨਿਗ਼ਮ ਦੇ 1.36 ਲੱਖ ਕਰਮਚਾਰੀ ਹਨ, ਜੋ ਲੱਗਭਗ 30,000 ਬੱਸਾਂ ਚਲਾਉਂਦੇ ਹਨ। ਇਸ ਵਿੱਚ ਬਹੁਤ ਬੜੀ ਗਿਣਤੀ ਵਿੱਚ ਔਰਤਾਂ ਦੀ ਹੈ, ਜੋ ਨਾ ਸਿਰਫ਼ ਬੱਸਾਂ ਨੂੰ ਚਲਾਉਣ ਦਾ ਕੰਮ ਕਰਦੀਆਂ ਹਨ, ਬਲਕਿ ਤਕਨੀਕੀ ਸੇਵਾਵਾਂ ਅਤੇ ਤਰ੍ਹਾਂ ਤਰ੍ਹਾਂ ਦੀਆਂ ਹੋਰ ਸੇਵਾਵਾਂ ਵੀ ਪ੍ਰਦਾਨ ਕਰਦੀਆਂ ਹਨ।

Continue reading