ਰਾਸ਼ਟਰੀ ਐਮਰਜੰਸੀ ਦੀ ਘੋਸ਼ਣਾ ਦੇ 46 ਸਾਲ:

ਜਦੋਂ ਹਿੰਦੋਸਤਾਨੀ ਗਣਰਾਜ ਦਾ ਬਦਸੂਰਤ ਚਿਹਰਾ ਸਾਹਮਣੇ ਆਇਆ

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਨੇ, ਰਾਸ਼ਟਰੀ ਐਮਰਜੰਸੀ ਦੇ ਐਲਾਨ ਦੀ 46ਵੀਂ ਬਰਸੀ ਦੇ ਮੌਕੇ ‘ਤੇ ਦਿੱਲੀ ਵਿੱਚ ਇੱਕ ਮੀਟਿੰਗ ਜਥੇਬੰਦ ਕੀਤੀ। ਪਾਰਟੀ ਦੇ ਮੁੱਖ ਸਕੱਤਰ, ਕਾਮਰੇਡ ਲਾਲ ਸਿੰਘ ਨੇ ਐਮਰਜੰਸੀ ਦੇ ਸਮੇਂ ਅਤੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਹੋਈਆਂ ਰਾਜਨੀਤਕ ਗਤੀਵਿਧੀਆਂ ਤੋਂ ਮਿਲਣ ਵਾਲੇ ਸਬਕਾਂ ਬਾਰੇ ਇੱਕ ਜੋਸ਼ੀਲੀ ਚਰਚਾ ਸ਼ੁਰੂ ਕੀਤੀ। ਉਨ੍ਹਾਂ ਦੀ ਪੇਸ਼ਕਾਰੀ ਦਾ ਸੰਪਾਦਿਤ ਰੂਪ ਇੱਥੇ ਪੇਸ਼ ਕੀਤਾ ਜਾ ਰਿਹਾ ਹੈ।

Continue reading

ਵਿਸ਼ਾਖਾਪਟਨਮ ਇਸਪਾਤ ਪਲਾਂਟ ਦੇ ਮਜ਼ਦੂਰਾਂ ਦਾ ਨਿੱਜੀਕਰਣ ਦੇ ਖ਼ਿਲਾਫ਼ ਸੰਘਰਸ਼

ਵਿਨਿਵੇਸ਼ ਅਤੇ ਸਰਕਾਰੀ ਸੰਸਾਧਨ ਪ੍ਰਬੰਧਨ ਵਿਭਾਗ (ਦੀਪਮ) ਨੇ ਜਿਉਂ ਹੀ 8 ਜੁਲਾਈ ਨੂੰ ਇਹ ਐਲਾਨ ਕੀਤਾ ਕਿ ਸਰਕਾਰੀ ਇਸਪਾਤ ਨਿਗਮ ਲਿਮਟਿਡ ਦੇ ਨਿੱਜੀਕਰਣ ਦੀ ਯੋਜਨਾ ਬਨਾਉਣ ਦੇ ਲਈ ਤਕਨੀਕੀ ਅਤੇ ਕਾਨੂੰਨੀ ਮਾਹਿਰਾਂ ਨੂੰ ਨਿਯੁਕਤ ਕੀਤਾ ਜਾਵੇਗਾ, ਤਿਊਂ ਹੀ ਵਿਸ਼ਾਖਾਪਟਨਮ ਇਸਪਾਤ ਪਲਾਂਟ ਦੇ ਮਜ਼ਦੂਰਾਂ ਨੇ ਇਸਦੇ ਖ਼ਿਲਾਫ਼ ਪਲਾਂਟ ਦੇ ਪ੍ਰਮੁੱਖ ਦੁਆਰ ਉੱਤੇ ਆਪਣਾ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।

Continue reading

ਪੰਜਾਬ ਦੇ ਸਿਹਤ ਵਿਭਾਗ ਦੇ ਕਰਮਚਾਰੀਆਂ ਦੀ ਹੜਤਾਲ

ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੇ ਮਾਸ ਮੀਡੀਆ ਕਰਮਚਾਰੀਆਂ ਨੇ, ਜਲੰਧਰ ਵਿੱਚ 8 ਜੁਲਾਈ ਨੂੰ ਮਾਸ ਮੀਡੀਆ ਇੰਪਲਾਈਜ਼ ਐਂਡ ਆਫ਼ੀਸਰਸ ਅਸੋਸੀਏਸ਼ਨ ਦੇ ਝੰਡੇ ਹੇਠਾਂ, ਸਿਵਲ ਸਰਜਨ ਦੇ ਦਫ਼ਤਰ ਸਾਹਮਣੇ ਵਿਰੋਧ-ਪ੍ਰਦਰਸ਼ਨ ਕੀਤਾ।

Continue reading

ਭਾਰਤੀ ਰੇਲ ਦਾ ਨਿੱਜੀਕਰਣ – ਭਾਗ 5: ਹਿੰਦੋਸਤਾਨ ਦੇ ਸਾਰੇ ਲੋਕਾਂ ਨੂੰ ਰੇਲ ਦੇ ਨਿੱਜੀਕਰਣ ਦੇ ਖ਼ਿਲਾਫ਼ ਸੰਘਰਸ਼ ਦਾ ਸਮਰਥਨ ਕਰਨਾ ਚਾਹੀਦਾ ਹੈ    

ਭਾਰਤੀ ਰੇਲ ਦਾ ਨਿੱਜੀਕਰਣ ਕਰਨ ਦੀ ਹਾਕਮ ਵਰਗ ਦੀ ਯੋਜਨਾ ਜ਼ੋਰ-ਸ਼ੋਰ ਨਾਲ ਅੱਗੇ ਵਧ ਰਹੀ ਹੈ। ਕੇਂਦਰ ਸਰਕਾਰ ਨੇ ਇਸ ਪ੍ਰੋਗਰਾਮ ਨੂੰ ਤੇਜ਼ੀ ਨਾਲ ਲਾਗੂ ਕਰਨ ਦੇ ਲਈ ਕਰੋਨਾ ਮਹਾਂਮਾਰੀ ਦਾ ਫ਼ਾਇਦਾ ਉਠਾਇਆ ਹੈ। ਅੱਜ ਤਕ ਦੇ ਸਾਰੇ ਪ੍ਰਧਾਨ ਮੰਤਰੀਆਂ ਵਲੋਂ ਬਾਰ-ਬਾਰ ਕੀਤੇ ਗਏ ਵਾਦੇ, ਕਿ ਭਾਰਤੀ ਰੇਲ ਦਾ ਨਿੱਜੀਕਰਣ ਕਦੇ ਨਹੀਂ ਕੀਤਾ ਜਾਵੇਗਾ, ਇਹ ਸ਼ਰੇਆਮ ਝੂਠੇ ਸਾਬਤ ਹੋਏ ਹਨ।

Continue reading

ਭਾਰਤੀ ਰੇਲਵੇ ਦਾ ਨਿੱਜੀਕਰਣ – ਭਾਗ 4: ਰੇਲਵੇ ਦੇ ਨਿੱਜੀਕਰਣ ਦਾ ਅੰਤਰਰਾਸ਼ਟਰੀ ਤਜ਼ਰਬਾ

ਦੁਨੀਆਂ ਦੇ ਵਿਭਿੰਨ ਦੇਸ਼ਾਂ ਵਿੱਚ ਰੇਲਵੇ ਦੇ ਨਿੱਜੀਕਰਣ ਨੂੰ ਦੇਖਣ ਤੋਂ ਪਤਾ ਲੱਗਦਾ ਹੈ ਕਿ ਇਸਦਾ ਲਾਭ ਕੇਵਲ ਅਜਾਰੇਦਾਰ ਸਰਮਾਏਦਾਰਾਂ ਨੂੰ ਹੀ ਮਿਲਿਆ ਹੈ ਅਤੇ ਲੋਕਾਂ ਨੂੰ ਭਾਰੀ ਨੁਕਸਾਨ ਹੋਇਆ ਹੈ। (ਬਰਤਾਨੀਆਂ, ਜਪਾਨ, ਮਲੇਸ਼ੀਆ, ਲਾਤੀਨੀ ਅਮਰੀਕਾ, ਅਰਜਨਟੀਨਾ, ਬ੍ਰਾਜ਼ੀਲ ਅਤੇ ਮੈਕਸੀਕੋ ਦੇ ਬਾਰੇ ਵਿੱਚ ਬਾਕਸ ਦੇਖੋ)।

Continue reading

ਡੀਫੈਂਸ ਮਜ਼ਦੂਰਾਂ ਦੇ ਅਧਿਕਾਰਾਂ ਉੱਤੇ ਕੇਂਦਰ ਸਰਕਾਰ ਦੇ ਹਮਲੇ ਦੀ ਨਿੰਦਿਆ ਕਰੋ!

ਕਮਿਉਨਿਸਟ ਗ਼ਦਰ ਪਾਰਟੀ ਦੀ ਵੈਬਸਾਈਟ ਉਤੇ 25 ਜੂਨ ਨੂੰ ਖ਼ਬਰ ਦਿੱਤੀ ਗਈ ਸੀ ਕਿ ਗੋਲੀ-ਸਿੱਕਾ ਬਣਾਉਣ ਵਾਲੇ ਕਰਮਚਾਰੀਆਂ ਨੇ ਸਾਂਝਾ ਫੈਸਲਾ ਕੀਤਾ ਹੈ ਕਿ ਉਹ ਆਰਡਨੈਂਸ ਫੈਕਟਰੀ ਬੋਰਡ ਨੂੰ ਤੋੜ ਕੇ ਉਸਨੂੰ 7 ਕਾਰਪੋਰੇਸ਼ਨਾਂ ਵਿੱਚ ਤਬਦੀਲ ਕਰਨ ਦੇ ਕੇਂਦਰ ਸਰਕਾਰ ਦੇ ਫੈਸਲੇ ਦਾ ਵਿਰੋਧ ਕਰਨਗੇ।

Continue reading

ਅਮਰੀਕਾ ਵਲੋਂ ਆਪਣੇ ਮਿੱਤਰਾਂ ਨੂੰ ਦੁਨੀਆਂ ਉੱਤੇ ਆਪਣੀ ਚੌਧਰ ਜਮਾਉਣ ਦੇ ਅਜੰਡੇ ਦੁਆਲੇ ਇਕਮੁੱਠ ਕਰਨ ਦੀ ਕੋਸ਼ਿਸ਼

ਛੇ ਮਹੀਨੇ ਪਹਿਲਾਂ ਗੱਦੀ ਸੰਭਾਲਣ ਤੋਂ ਬਾਅਦ, ਅਮਰੀਕਾ ਦਾ ਪ੍ਰਧਾਨ, ਜੋ ਬਾਈਡਨ, ਆਪਣੇ ਸਭ ਤੋਂ ਪਹਿਲੇ ਬਦੇਸ਼ੀ ਦੌਰੇ ਵਿੱਚ ਆਪਣੇ ਮੁੱਖ ਮਿੱਤਰਾਂ ਨੂੰ ਮਿਲਿਆ। ਉਸਨੇ 10 ਜੂਨ ਤੋਂ 14 ਜੂਨ ਤਕ ਦੁਨੀਆਂ ਦੀਆਂ ਸਭ ਤੋਂ ਅਮੀਰ ਸਰਮਾਏਦਾਰਾ ਤਾਕਤਾਂ ਦੇ ਗਰੁੱਪ, ਜੀ-7 ਦੇ ਲੀਡਰਾਂ ਅਤੇ ਨਾਟੋ ਦੇ ਮੈਂਬਰ ਦੇਸ਼ਾਂ ਦੇ ਮੁੱਖੀਆਂ ਨਾਲ ਮੀਟਿੰਗਾਂ ਕੀਤੀਆਂ।

Continue reading

ਲੈਨਿਨ ਦੇ ਜਨਮ ਦੀ 151ਵੀਂ ਵਰ੍ਹੇਗੰਢ ਉੱਤੇ:

ਭਾਗ 2: ਲੈਨਿਨ ਅਤੇ ਸਮਾਜਵਾਦ ਉਸਾਰਨ ਦਾ ਸੰਘਰਸ਼

ਲੈਨਿਨ ਦੇ ਜਨਮ ਦੀ 151ਵੀਂ ਵਰ੍ਹੇਗੰਢ ਉੱਤੇ ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਵਲੋਂ ਛਾਪੇ ਜਾਣ ਵਾਲੇ ਲੇਖਾਂ ਦੀ ਲੜੀ ਵਿੱਚ ਇਹ ਦੂਸਰਾ ਲੇਖ ਹੈ।

Continue reading
Forward_Seamens_demo_in_front_of_SCOI

86 ਨਾਵਿਕਾਂ ਦੀ ਮੌਤ ਦੇ ਲਈ ਓ.ਐਨ.ਜੀ.ਸੀ ਦਾ ਪ੍ਰਬੰਧਨ ਜਿੰਮੇਵਾਰ ਹੈ

9 ਜੂਨ 2021 ਨੂੰ, ਫ਼ਾਰਵਰਡ ਸੀਮੈਨ ਯੂਨੀਅਨ ਆਫ ਇੰਡੀਆ (ਐਫ.ਐਸ.ਯੂ.ਆਈ.) ਅਤੇ ਸੈਂਟਰ ਆਫ ਇੰਡੀਅਨ ਟ੍ਰੇਡ ਯੂਨੀਅਨ (ਸੀਟੂ) ਨੇ, ਤੇਲ ਅਤੇ ਕੁਦਰਤੀ ਗੈਸ ਕਾਰਪੋਰੇਸ਼ਨ (ਓ.ਐਨ.ਜੀ.ਸੀ) ਦੇ ਮੁੱਖ ਦਫ਼ਤਰ ‘ਤੇ ਵਿਰੋਧ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ 86 ਨਾਵਿਕਾਂ ਦੀ ਮੌਤ ਨੂੰ ਲੈਕੇ ਪ੍ਰਬੰਧਨ ਦੇ ਖ਼ਿਲਾਫ਼ ਕੀਤਾ ਗਿਆ।

Continue reading
auto_workers_Chennai-file_phot

ਰੇਣੋ-ਨਿਸਾਨ ਦੇ ਮਜ਼ਦੂਰਾਂ ਦਾ ਕਰੋਨਾ ਤੋਂ ਸੁਰੱਖਿਆ ਦੇ ਸਹੀ ਇੰਤਜ਼ਾਮਾਂ ਦੇ ਲਈ ਸੰਘਰਸ਼

ਤਾਮਿਲਨਾਡੂ ਦੇ ਚੇਨੰਈ ਵਿਖੇ ਰੇਣੋ-ਨਿਸਾਨ ਆਟੋ ਇੰਡੀਆ ਪਲਾਂਟ ਵਿੱਚ ਕਰੋਨਾ ਤੋਂ ਸੁਰੱਖਿਆ ਦੇ ਮਾਪਦੰਡਾਂ ਦਾ ਪ੍ਰਬੰਧਨ ਵਲੋਂ ਪਾਲਣ ਨਾ ਕਰਨ ਕਰਕੇ ਮਜ਼ਦੂਰਾਂ ਦੀ ਜ਼ਿੰਦਗੀ ਨੂੰ ਖ਼ਤਰਾ ਵਧ ਗਿਆ ਹੈ। ਬਿਮਾਰੀ ਤੋਂ ਸੁਰੱਖਿਆ ਦੇ ਸਮੁੱਚੇ ਇੰਤਜ਼ਾਮ ਦੀ ਮੰਗ ਨੂੰ ਲੈਕੇ ਪਲਾਂਟ ਦੇ ਮਜ਼ਦੂਰ ਲਗਾਤਾਰ ਸੰਘਰਸ਼ ਕਰ ਰਹੇ ਸਨ। ਜਦੋਂ ਪ੍ਰਬੰਧਨ ਨੇ ਉਨ੍ਹਾਂ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੇ 26 ਮਈ ਤੋਂ ਹੜਤਾਲ ‘ਤੇ ਜਾਣ ਦੀ ਚੇਤਾਵਨੀ ਦਿੱਤੀ।

Continue reading