ਕਿਸਾਨ ਵਿਰੋਧੀ ਕਾਨੂੰਨਾਂ ਦੇ ਖ਼ਿਲਾਫ਼ ਲੋਕ ਰਾਜ ਸੰਗਠਨ ਵਲੋਂ ਵਿਚਾਰ ਗੋਸ਼ਟੀ ਜਥੇਬੰਦ ਕੀਤੀ ਗਈ

ਰਾਜਸਥਾਨ ਵਿੱਚ ਰਾਮਗੜ੍ਹ ਕਸਬੇ ਦੀ ਘੁਮਾਰ ਧਰਮਸ਼ਾਲਾ ਵਿੱਚ, 23 ਦਸੰਬਰ ਨੂੰ ਕਿਸਾਨ ਦਿਵਸ ਦੇ ਮੌਕੇ ‘ਤੇ, ਕੇਂਦਰ ਸਰਕਾਰ ਦੇ ਖੇਤੀ ਸਬੰਧੀ ਕਾਨੂੰਨਾਂ ਦੇ ਵਿਰੋਧ ਵਿੱਚ, ਲੋਕ ਰਾਜ ਸੰਗਠਨ ਵਲੋਂ ਕਿਸਾਨ ਸਭਾ ਕੀਤੀ ਗਈ। ਇਸ ਵਿੱਚ ਦਿੱਲੀ ਦੀਆਂ ਸਰਹੱਦਾਂ ‘ਤੇ ਸੰਘਰਸ਼ ਦੁਰਾਨ ਸ਼ਹੀਦ ਹੋਏ 35 ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸਤੋਂ ਬਾਦ ਕਿਸਾਨਾਂ ਦੀ ਦਸ਼ਾ ਅਤੇ ਦਿਸ਼ਾ ਬਾਰੇ ਵਿਚਾਰ ਗੋਸ਼ਟੀ ਦਾ ਅਯੋਜਨ ਕੀਤਾ ਗਿਆ।

Continue reading

ਸੁਪਰੀਮ ਕੋਰਟ ਦਾ ਸੁਝਾਅ ਅਤੇ ਕਿਸਾਨ ਅੰਦੋਲਨ ਦਾ ਜਵਾਬ

17 ਦਿਸੰਬਰ ਨੂੰ, ਹਿੰਦੋਸਤਾਨ ਦੀ ਸੁਪਰੀਮ ਕੋਰਟ ਵਲੋਂ ਸਰਕਾਰ ਅਤੇ ਕਿਸਾਨ ਅੰਦੋਲਨ ਦੇ ਪ੍ਰਤੀਨਿਧਾਂ ਦਾ ਇੱਕ ਪੈਨਲ ਸਥਾਪਤ ਕੀਤੇ ਜਾਣ ਦਾ ਸੁਝਾਅ ਦਿੱਤਾ ਗਿਆ। ਅਜੇਹੇ ਪੈਨਲ ਦੇ ਬਣਨ ਨਾਲ, ਅਖੌਤੀ ਤੌਰ ਉੱਤੇ, ਕਿਸਾਨ ਅੰਦੋਲਨ ਅਤੇ ਕੇਂਦਰ ਸਰਕਾਰ ਵਿਚਕਾਰ ਝਗੜੇ ਦਾ ਸ਼ਾਂਤਮਈ ਢੰਗ ਨਾਲ ਹੱਲ ਨਿਕਲ ਆਵੇਗਾ। ਸੁਪਰੀਮ ਕੋਰਟ ਨੇ ਸੁਝਾਅ ਦਿੱਤਾ ਹੈ ਕਿ ਤਿੰਨਾਂ ਕਾਨੂੰਨਾਂ ਨੂੰ ਲਾਗੂ ਕਰਨਾ ਆਰਜ਼ੀ ਤੌਰ ਉੱਤੇ ਰੋਕ ਦਿੱਤਾ ਜਾਵੇ ਅਤੇ ਕਿ “ਸ਼ਹਿਰੀਆਂ ਦੀ ਆਵਾਜਾਈ ਦੇ ਅਧਿਕਾਰ” ਉੱਤੇ ਕੋਈ ਪ੍ਰਭਾਵ ਪਾਏ ਬਗੈਰ, ਕਿਸਾਨਾਂ ਦੇ ਪ੍ਰਦਰਸ਼ਨ ਜਾਰੀ ਰੱਖਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ।

Continue reading

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਤੇ ਦੇਸ਼ ਭਰ ਵਿੱਚ ਥਾਂ ਥਾਂ ਪ੍ਰਦਰਸ਼ਨ

14 ਦਿਸੰਬਰ ਨੂੰ ਦੇਸ਼ ਭਰ ਵਿਚ ਲੱਖਾਂ ਹੀ ਕਿਸਾਨਾਂ ਵਲੋਂ ਆਪਣੇ ਆਪਣੇ ਜ਼ਿਲ੍ਹੇ ਅਤੇ ਸ਼ਹਿਰ ਵਿਚ, ਦਿੱਲੀ ਬਾਰਡਰ ਉਤੇ 26 ਨਵੰਬਰ ਤੋਂ ਧਰਨਾ ਦੇ ਰਹੇ ਆਪਣੇ ਕਿਸਾਨ ਭਰਾਵਾਂ ਅਤੇ ਭੈਣਾਂ ਦੀਆਂ ਮੰਗਾਂ ਦੀ ਹਮਾਇਤ ਵਿੱਚ ਮੁਜ਼ਾਹਰੇ ਕੀਤੇ ਗਏ।

Continue reading

ਰਾਜਸਥਾਨ ਵਿੱਚ ਨੋਹਰ ਦੇ ਕਿਸਾਨਾਂ ਦੀ 18 ਦਿਨਾਂ ਤੋਂ ਭੁੱਖ-ਹੜਤਾਲ਼ ਜਾਰੀ

ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲ੍ਹੇ ਦੀ ਨੋਹਰ ਤਹਿਸੀਲ ਵਿੱਚ ਸਿੰਚਾਈ ਦੇ ਪਾਣੀ ਦੀ ਵਿਵਸਥਾ ਨੂੰ ਲੈ ਕੇ ਲਗਾਤਾਰ ਸੰਘਰਸ਼ ਜਾਰੀ ਹੈ। ਇਸ ਦੇ ਲਈ ਰਾਏਸਿੰਘਪੁਰਾ ਮਾਈਨਰ ‘ਤੇ ਕਿਸਾਨ ਸੰਘਰਸ਼ ਸਮਿਤੀ ਦੀ ਅਗਵਾਈ ਵਿੱਚ ਕਿਸਾਨਾਂ ਦਾ ਪ੍ਰਦਰਸ਼ਣ ਅਤੇ ਭੁੱਖ ਹੜਤਾਲ਼ 17 ਦਿਸੰਬਰ ਨੂੰ ਲਗਾਤਾਰ 18 ਦਿਨਾਂ ਤੋਂ ਜਾਰੀ ਹੈ। ਇਸ ਵਿੱਚ ਸੈਂਕੜੇ ਹੀ ਕਿਸਾਨ ਹਰ ਰੋਜ਼ ਹਿੱਸਾ ਲੈ ਰਹੇ ਹਨ। 11 ਕਿਸਾਨ ਬਿਨਾ ਅੰਨ-ਪਾਣੀ ਦੇ ਲਗਾਤਾਰ ਭੁੱਖ ਹੜਤਾਲ਼ ‘ਤੇ ਬੈਠੇ ਹਨ।

Continue reading

ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਨੋਹਰ ਕੁਲੇਕਟਰੇਟ ‘ਤੇ ਜੋਰਦਾਰ ਧਰਨਾ ਪ੍ਰਦਰਸ਼ਨ

14 ਦਸੰਬਰ 2020 ਨੂੰ ਰਾਜਸਥਾਨ ਵਿੱਚ ਹਨੂਮਾਨ ਜ਼ਿਲ੍ਹੇ ਦੀ ਨੋਹਰ ਤਹਿਸੀਲ ਸਾਹਮਣੇ, ਇਲਾਕੇ ਦੇ ਹਜ਼ਾਰਾਂ ਹੀ ਕਿਸਾਨਾਂ ਨੇ ਜੋਰਦਾਰ ਧਰਨਾ ਪ੍ਰਦਰਸ਼ਨ ਕੀਤਾ। ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਕਿਸਾਨ ਵਿਰੋਧੀ ਤਿੰਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਚੱਲ ਰਹੇ ਅੰਦੋਲਨ ਦੇ ਅਧੀਨ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਸਮਿਤੀ ਦੇ ਸੱਦੇ ਤੇ ਪੂਰੇ ਦੇਸ਼ ਵਿੱਚ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

Continue reading

ਕੇਂਦਰੀ ਸਰਕਾਰ ਦੀਆਂ ਤਜਵੀਜਾਂ ਅਤੇ ਕਿਸਾਨ ਮੋਰਚੇ ਵਲੋਂ ਜਵਾਬ

ਲੱਖਾਂ ਕਿਸਾਨ ਰਾਜਧਾਨੀ ਦੀਆਂ ਹੱਦਾਂ ‘ਤੇ ਡੇਰਾ ਜਮਾਈ ਬੈਠੇ ਹਨ, ਕਿਉਂਕਿ ਪੁਲਿਸ ਨੇ ਉਨ੍ਹਾਂ ਨੂੰ ਦਿੱਲੀ ਦੇ ਅੰਦਰ ਆਉਣ ਤੋਂ ਰੋਕ ਰੱਖਿਆ ਹੈ। 15 ਦਿਨਾਂ ਤੱਕ ਡਟ ਕੇ ਖੜ੍ਹੇ ਰਹਿਣ ਤੋਂ ਬਾਦ, ਹੁਣ ਅਖੀਰ ਵਿੱਚ ਉਨ੍ਹਾਂ ਨੂੰ ਕੇਂਦਰ ਸਰਕਾਰ ਤੋ ਇੱਕ ਲਿਖਤੀ ਰੂਪ ਵਿੱਚ ਜਵਾਬ ਮਿਲਿਆ ਹੈ। ਕਿਸਾਨ ਮੋਰਚੇ ਨੇ ਸਰਕਾਰ ਦੇ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ। ਜਿਸ ਵਿੱਚ ਪਹਿਲਾਂ ਤੋਂ ਹੀ ਪਾਸ ਸਰਮਾਏਦਾਰ-ਪੱਖੀ ਕਾਨੂੰਨਾਂ ਵਿੱਚ ਕੁਛ ਸੋਧਾਂ ਕਰਨ ਦੀ ਗੱਲ ਕਹੀ ਗਈ ਸੀ। ਕਿਸਾਨ ਮੋਰਚੇ ਦੇ ਸਾਰੇ ਘਟਕ ਸੰਗਠਨਾਂ ਨੇ ਇੱਕਮੱਤ ਨਾਲ ਇਹ ਫੈਸਲਾ ਕੀਤਾ ਹੈ ਕਿ ਜਦੋਂ ਤੱਕ ਇਨ੍ਹਾਂ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ, ਉਦੋਂ ਸਮੇਂ ਤੱਕ ਉਹ ਆਪਣਾ ਸੰਘਰਸ਼ ਹੋਰ ਜ਼ਿਆਦਾ ਤੇਜ਼ ਕਰਦੇ ਰਹਿਣਗੇ।

Continue reading

‘ਦਿੱਲੀ ਕਿਸਾਨਾਂ ਲਈ’: ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਵਿੱਚ ਇੱਕ ਖਾੜਕੂ ਐਕਸ਼ਨ

ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਦੀ ਹਮਾਇਤ ਵਿੱਚ 14 ਦਿਸੰਬਰ ਨੂੰ ਆਈ.ਟੀ.ਓ. ਦੇ ਨੇੜੇ ਸਥਿਤ, ਸ਼ਹੀਦੀ ਪਾਰਕ, ਇੱਕ ਖਾੜਕੂ ਪ੍ਰਦਰਸ਼ਨ ਦਾ ਦ੍ਰਿਸ਼ ਸੀ।

Continue reading

ਖੇਤੀ ਵਪਾਰ ਦਾ ਉਦਾਰੀਕਰਣ ਅਤੇ ਸਿਆਸੀ ਪਾਰਟੀਆਂ ਦਾ ਦੋਗਲਾਪਨ

ਸੀਨੀਅਰ ਭਾਜਪਾ ਨੇਤਾ ਅਤੇ ਕਾਨੂੰਨ ਤੇ ਇਨਸਾਫ ਦੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ 7 ਦਿਸੰਬਰ ਨੂੰ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਦੀ ਅਲੋਚਨਾ ਕੀਤੀ, ਜਿਨ੍ਹਾਂ ਨੇ ਕਿਸਾਨ ਜਥੇਬੰਦੀਆਂ ਵਲੋਂ 8 ਦਿਸੰਬਰ ਨੂੰ ਭਾਰਤ ਬੰਦ ਦੇ ਸੱਦੇ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਸੀ। ਉਸ ਨੇ ਇਨ੍ਹਾਂ ਪਾਰਟੀਆਂ ਉੱਤੇ ਦੋਗਲੇ ਹੋਣ ਦਾ ਦੋਸ਼ ਲਾਇਆ।

Continue reading

ਮਜ਼ਦੂਰਾਂ ਨੇ ਕਿਸਾਨਾਂ ਨਾਲ ਆਪਣੀ ਇੱਕਜੁਟਤਾ ਪ੍ਰਗਟ ਕੀਤੀ

ਅਰਥ ਵਿਵਸਥਾ ਦੇ ਵੱਖ-ਵੱਖ ਖੇਤਰਾਂ ਅਤੇ ਦੇਸ਼ ਦੇ ਕੋਨੇ-ਕੋਨੇ ਤੋਂ ਮਜ਼ਦੂਰਾਂ ਦੇ ਬਹੁਤ ਸਾਰੇ ਸੰਗਠਨ ਕਿਸਾਨਾਂ ਦੇ ਸੰਘਰਸ਼ ਦੇ ਹੱਕ ਵਿੱਚ ਖੁਲ੍ਹ ਕੇ ਸੜਕਾਂ ‘ਤੇ ਉੱਤਰ ਆਏ ਹਨ। ਉਨ੍ਹਾਂ ਨੇ ਦੇਸ਼ ਦੇ ਤਮਾਮ ਹਿੱਸਿਆਂ ਵਿੱਚ ਧਰਨੇ-ਪ੍ਰਦਰਸ਼ਨ ਕੀਤੇ ਹਨ। ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀਆਂ ਕਿਸਾਨਾਂ ਦੀਆਂ ਮੰਗਾਂ ਦੇ ਹੱਕ ਵਿੱਚ ਮਜ਼ਦੂਰ ਉਨ੍ਹਾਂ ਦੇ ਨਾਲ ਇੱਕਜੁੱਟ ਹੋ ਕੇ ਖੜ੍ਹੇ ਹਨ। ਮਜ਼ਦੂਰਾਂ ਅਤੇ ਕਿਸਾਨਾਂ ਦੇ ਵਿਚਾਲੇ ਏਕਤਾ ਵਧਦੀ ਜਾ ਰਹੀ ਹੈ।

Continue reading