ਮਨੀਪੁਰ ਵਿਚ ਸੰਕਟ ਜਾਰੀ ਹੈ

ਮਨੀਪੁਰ ਦੇ ਲੋਕ ਇਸ ਸਥਿਤੀ ਉਤੇ ਕਾਬੂ ਪਾ ਸਕਦੇ ਹਨ ਅਤੇ ਉਨ੍ਹਾਂ ਇਹ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਹਾਕਮ ਜਮਾਤ ਦੀ ਪਾੜੋ ਅਤੇ ਰਾਜ ਕਰੋ ਦੀ ਨੀਤੀ ਵਿਚ ਨਹੀਂ ਫਸਣਾ ਚਾਹੀਦਾ। ਉਨ੍ਹਾਂ ਨੂੰ ਆਪਣੇ ਸੰਘਰਸ਼ ਦਾ ਨਿਸ਼ਾਨਾ ਹਿੰਦੋਸਤਾਨ ਦੀ ਹਾਕਮ ਜਮਾਤ ਨੂੰ ਬਣਾਉਣਾ ਚਾਹੀਦਾ ਹੈ, ਜਿਹੜੀ ਉਨ੍ਹਾਂ ਦੀਆਂ ਮੁਸੀਬਤਾਂ ਦੀ ਜੜ੍ਹ ਹੈ।

Continue reading

ਰਾਜਸਥਾਨ ਪਲੇਟਫਾਰਮ ਅਧਾਰਤ ਗਿੱਗ ਵਰਕਰਜ਼  (ਰਜਿਸਟਰੇਸ਼ਨ ਐਂਡ ਵੈਲਫੇਅਰ) ਐਕਟ, 2023:
ਗਿਗ ਵਰਕਰਜ਼ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਦਾਅਵਾ

ਹੋਰ ਕੋਈ ਨੌਕਰੀਆਂ ਦੀ ਗੈਰ-ਮੌਜਦਗੀ ਹੁੰਦਿਆਂ, ਗਿੱਗ ਆਰਥਿਕਤਾ ਵਿਚ ਮਜ਼ਦੂਰਾਂ ਦੀ ਵਧ ਰਹੀ ਗਿਣਤੀ ਦੀ ਹਾਲਤ ਵਿਚ, ਟ੍ਰੇਡ ਯੂਨੀਅਨਾਂ ਅਤੇ ਮਜ਼ਦੂਰ ਜਮਾਤ ਦੀਆਂ ਜਥੇਬੰਦੀਆਂ ਨੂੰ ਗਿੱਗ ਮਜ਼ਦੂਰਾਂ ਦੇ ਮਸਲਿਆਂ ਨੂੰ ਆਪਣੇ ਹੱਥਾਂ ਵਿਚ ਲੈਣਾ ਪਵੇਗਾ। ਇਨ੍ਹਾਂ ਮਸਲਿਆਂ ਵਿਚ, ਗਿੱਗ ਮਜ਼ਦੂਰਾਂ ਨੂੰ ਮਜ਼ਦੂਰ ਬਤੌਰ ਮਾਨਤਾ ਦਿਲਾਉਣਾ, ਅਤੇ ਕੰਮ ਦੇ ਨੀਯਤ ਘੰਟੇ, ਕੰਮ ਦੇ ਸੁਰਖਿਅਤ ਹਾਲਾਤ, ਘਟੋ ਘੱਟ ਵੇਤਨ, ਨੌਕਰੀ ਦੀ ਸੁਰਖਿਆ, ਸਮਾਜਿਕ ਸੁਰਖਿਆ, ਯੂਨੀਅਨਾਂ ਬਣਾਉਣ ਦਾ ਅਧਿਕਾਰ ਅਤੇ ਸਮੱਸਿਆਵਾਂ ਦੇ ਹੱਲ ਵਾਸਤੇ ਤੰਤਰ ਬਣਾਏ ਜਾਣਾ ਸ਼ਾਮਲ ਹਨ।

Continue reading


‘ਔਰਤਾਂ ਤੇ ਵਧਦਾ ਯੌਨ ਸੋਸ਼ਣ’ ਦੇ ਵਿਸ਼ੇ ਤੇ ਚਰਚਾ

ਮਜ਼ਦੂਰ ਏਕਤਾ ਕਮੇਟੀ ਦੇ ਸੰਵਾਵਦਾਤਾ ਦੀ ਰਿਪੋੋਰਟ

9 ਜੁਲਾਈ, 2023 ਨੂੰ ਦੱਖਣੀ ਦਿੱਲੀ ਦੇ ਓਖਲਾ ਉਧਯੋਗਿਕ ਇਲਾਕੇ ਵਿੱਚ ਮਜ਼ਦੁਰ ਏਕਤਾ ਕਮੇਟੀ ਨੇ ਇਕ ਚਰਚਾ ਚਲਾਈ। ਇਸ ਵਿੱਚ ਵੱਡੀ ਗ਼ਿਣਤੀ ਵਿੱਚ ਔਰਤਾਂ ਅਤੇ ਆਦਮੀਆਂ, ਨੌਜਵਾਨ ਲੜਕਿਆਂ ਅਤੇ ਲੜਕੀਆਂ ਨੇ ਹਿੱਸਾ ਲਿਆ।

Continue reading
Hitachi


ਪਰੋਟੇਰੀਅਲ (ਹਿਤਾਚੀ) ਇੰਡੀਆਂ ਲਿਮਟਿਡ ਦੇ ਮਜ਼ਦੁਰਾਂ ਦਾ ਸੰਘਰਸ਼

ਮਜ਼ਦੂਰ ਏਕਤਾ ਕਮੇਟੀ ਦੇ ਸੰਵਾਵਦਾਤਾ ਦੀ ਰਿਪੋੋਰਟ

ਗੁੜਗਾਂਵ ਦੇ ਆਈ.ਐਮ.ਟੀ. ਮਾਨੇਸਰ ਵਿਖੇ, ਪਰੋਟੇਰੀਅਲ (ਹਿਤਾਚੀ) ਇੰਡੀਆ ਲਿਮਟਿਡ ਦੇ ਠੇਕਾ ਮਜ਼ਦੁਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ 30 ਜੂਨ, 2023 ਨੂੰ ਕੰਪਣੀ ਦੇ ਵਿਹੜੇ ਦੇ ਅੰਦਰ ਹੀ ਹੜਤਾਲ ਸ਼ੁਰੂ ਕਰ ਦਿੱਤੀ ਸੀ। ਇਹ ਹੜਤਾਲ 6 ਜੁਲਾਈ 2023 ਤੋਂ ਭੁੱਖ ਹੜਤਾਲ ਵਿੱਚ ਬਦਲ ਗਈ।

Continue reading

ਵਿਸ਼ਾਖ਼ਾਪਟਨਮ ਵਿੱਚ ਦਵਾ ਕੰਪਣੀ ਵਿੱਚ ਜ਼ਬਰਦਸਤ ਅੱਗ ਨਾਲ ਮਜ਼ਦੂਰ ਮਰੇ ਅਤੇ ਜ਼ਖ਼ਮੀ ਹੋਏੱ:
ਸਰਮਾਏਦਾਰਾਂ ਦੀ ਵੱਧ ਤੋ ਵੱਧ ਮੁਨਾਫ਼ਿਆਂ ਦੀ ਹਵਸ਼ ਦਾ ਨਤੀਜ਼ਾ

ਮੌਜ਼ੂਦਾ ਸਰਮਾਏਦਾਰੀ ਵਿਵਸਥਾ ਦੇ ਚਲਦਿਆਂ, ਸਰਮਾਏਦਾਰਾਂ ਦੇ ਹਿਤਾਂ ਦੀ ਸੇਵਾ ਕਰਨ ਵਾਲਾਂ ਹਿੰਦੋਸਤਾਨੀ ਰਾਜ ਕੰਮ ਦੀਆਂ ਥਾਵਾਂ ਤੇ ਮਜ਼ਦੂਰਾਂ ਲਈ ਸੁਰੱਖਿਅਤ ਕੰਮ ਦੀਆਂ ਹਾਲਤਾਂ ਬਨਾਉਣ ਤੋਂ ਇਨਕਾਰ ਕਰਦਾ ਹੈ, ਕਿਉਂਕਿ ਉਹ ਇਸ ਨੂੰ ਸਰਮਾਏਦਾਰਾਂ ਦੇ ਵਾਧੂ ਮੁਨਾਫ਼ਿਆਂ ਦੀ ਹਵਸ਼ ਨੂੰ ਯਕੀਨੀ ਬਨਾਉਣ ਦੇ ਰਸਤੇ ਵਿੱਚ ਇੱਕ ਰੁਕਾਵਟ ਮੰਨਦਾ ਹੈ। ਆਪਣੇ ਜ਼ਿਆਦਾ ਤੋਂ ਜ਼ਿਆਦਾ ਮੁਨਾਫ਼ਿਆਂ ਦੀ ਹਵਸ਼ ਨੂੰ ਪੂਰਾ ਕਰਨ ਦੇ ਲਈ, ਸਰਮਾਏਦਾਰ ਮਜ਼ਦੂਰਾਂ ਦੇ ਕੰਮ ਦੀਆਂ ਹਾਲਤਾਂ ਤੇ ਘੱਟ ਤੋ ਘੱਟ ਖ਼ਰਚ ਕਰਨਾ ਚਾਹੁੰਦੇ ਹਨ ਅਤੇ ਸੁਰੱਖਿਆ ਦੇ ਪੈਮਾਨੇ ਨੂੰ ਨਜ਼ਰਅੰਦਾਜ਼ ਕਰਦੇ ਹਨ।

Continue reading


ਬਿਜਲੀ ਖ਼੍ਰੀਦ ਸਮਝੌਤੇ ਕੇਵਲ ਅਜਾਰੇਦਾਰ ਸਰਮਾਏਦਾਰਾਂ ਦੇ ਹਿੱਤ ਪੂਰਦੇ ਹਨ

ਬਿਜਲੀ ਅੱਜ ਦੇ ਜੀਵਨ ਦੀ ਬੁਨਿਆਦੀ ਲੋੜ ਹੈ। ਰਾਜ ਦਾ ਫਰਜ਼ ਹੈ ਕਿ ਉਹ ਹੋਰ ਲੋੜਾਂ ਦੇ ਨਾਲ-ਨਾਲ, ਇਸ ਬੁਨਿਆਦੀ ਲੋੜ ਦੀ ਪੂਰਤੀ ਕਾਫ਼ੀ ਮਾਤਰਾ ਵਿੱਚ ਸਾਰੇ ਲੋਕਾਂ ਨੂੰ ਅਜੇਹੀ ਕੀਮਤ ਉਤੇ ਮੁਹੱਈਆ ਕਰਵਾਏ ਜੋ ਉਨ੍ਹਾਂ ਦੀ ਖ਼੍ਰੀਦ ਸ਼ਕਤੀ ਦੇ ਅਨੁਸਾਰ ਹੋਣ। ਰਾਜ ਨੇ ਨਾ ਕੇਵਲ ਇਸ ਜ਼ਿੰਮੇਦਾਰੀ ਨੂੰ ਨਿਭਾਉਣ ਤੋਂ ਇਨਕਾਰ ਕੀਤਾ ਹੈ ਬਲਕਿ ਬਿਜਲੀ ਨੂੰ ਅਜਾਰੇਦਾਰ ਸਰਮਾਏਦਾਰਾਂ ਦੇ ਲਈ ਮੁਨਾਫ਼ੇਖ਼ੋਰੀ ਦੀ ਚੀਜ਼ ਵਿੱਚ ਬਦਲ ਦਿੱਤਾ ਹੈ।

Continue reading

ਉੜੀਸਾ ਵਿੱਚ ਰੇਲ ਗੱਡੀਆਂ ਦੀ ਟੱਕਰ ਦੀ ਸੀ.ਬੀ.ਆਈ. ਦੀ ਜਾਂਚ:
ਸਰਕਾਰ ਦੀ ਜਿੰਮੇਦਾਰੀ ਤੇ ਪਰਦਾ ਪਾਉਣ ਦੀ ਕੋਸ਼ਿਸ਼

ਪਿਛਲੇ ਵੀਹ ਸਾਲਾਂ ਵਿੱਚ ਸਭ ਤੋਂ ਵੱਡੀ ਰੇਲ ਦੁਰਘਟਨਾਂ ਤੋਂ ਬਾਦ, ਹਿੰਦੋਸਤਾਨ ਦੀ ਸਰਕਾਰ ਨੇ ਕੇਂਦਰੀ ਜਾਂਚ ਬਿਓਰੋ (ਸੀ.ਬੀ.ਆਈ.) ਨੂੰ ਇਹ ਜਾਂਚ ਕਰਨ ਦਾ ਹੁਕਮ ਕੀਤਾ ਹੈ ਕਿ ਕੀ ਇਹ ਦੁਰਘਟਨਾਂ ਕਿਸੇ ਸੋਚੀ-ਸਮਝੀ ਸਾਜਿਸ਼ ਦਾ ਨਤੀਜ਼ਾ ਸੀ।

Continue reading
Protest-to-suport-of-Wrestler


ਪਰਦਰਸ਼ਨਕਾਰੀ ਪਹਿਲਵਾਨਾਂ ਦੇ ਨਾਲ ਹੋ ਰਹੇ ਜਬਰ ਜ਼ੁਲਮ ਦੇ ਵਿਰੋਧ ਵਿਚ ਮਜ਼ਦੂਰਾਂ ਅਤੇ ਔਰਤਾਂ ਦੀਆਂ ਜਥੇਬੰਦੀਆਂ ਨੇ ਜਨਸਭਾ ਕੀਤੀ

ਮਜਦੂਰ ਏਕਤਾ ਕਮੇਟੀ ਦੇ ਰਿਪੋਟਰ ਦੀ ਰਿਪੋਰਟ

1 ਜੂਨ ਨੂੰ ਦਿੱਲੀ ਦੀਆਂ ਟਰੇਡ ਯੂਨੀਅਨਾਂ ਤੇ ਮਜ਼ਦੂਰ ਜਥੇਬੰਦੀਆਂ ਨੇ ਔਰਤ ਜਥੇਬੰਦੀਆਂ ਨਾਲ ਮਿਲਕੇ, ਸੰਸਦ ਮਾਰਗ ਤੇ ਇਕ ਸਭਾ ਕੀਤੀ। ਜਿਸ ਵਿਚ ਵਡੀ ਗਿਣਤੀ ਨਾਲ ਨੌਜਵਾਨ ਤੇ ਵਿਦਿਆਰਥੀ ਸ਼ਾਮਿਲ ਹੋਏ।

Continue reading


ਮਨੀਪੁਰ ਵਿੱਚ ਕੀ ਸਮੱਸਿਆ ਹੈ ਅਤੇ ਇਸ ਨੂੰ ਪੈਦਾ ਕੌਣ ਕਰ ਰਿਹਾ ਹੈ?

ਮਨੀਪੁਰ ਦੀ ਮੌਜੂਦਾ ਹਾਲਤ ਦੇ ਲਈ ਹਾਕਮ ਦੋਸ਼ੀ ਹਨ, ਨਾ ਕਿ ਲੋਕ। ਤਬਾਹੀ ਅਤੇ ਹਿੰਸਾ ਦੇ ਲਈ ਨਾ ਹੀ ਕੁੱਕੀ ਅਤੇ ਨਾ ਹੀ ਮੈਤੇਈ ਲੋਕ ਜ਼ਿੰਮੇਦਾਰ ਹਨ। ਇਸਦੇ ਉਲਟ, ਉਹ ਇਸ ਹਿੰਸਾ ਦੇ ਸ਼ਿਕਾਰ ਹਨ। ਮਨੀਪੁਰ ਵਿੱਚ ਸੰਪ੍ਰਦਾਇਕ ਹਿੰਸਾ, ਸੱਤਾ ਵਿੱਚ ਬੈਠੇ ਲੋਕਾਂ ਵਲੋਂ ਸੁਰੱਖਿਆ ਬਲਾਂ, ਅਦਾਲਤਾਂ ਅਤੇ ਰਾਜਤੰਤਰ ਦੇ ਹੋਰ ਅੰਗਾਂ ਦੀ ਮਦਦ ਨਾਲ ਕੀਤਾ ਗਿਆ ਅਪਰਾਧ ਹੈ। ਇਹ ਰਾਜਕੀ ਅਤੱਕਵਾਦ ਹੈ। ਇਹ ਹਿੰਦੋਸਤਾਨੀ ਹਾਕਮ ਵਰਗ ਦੀ ਪਾੜੋ ਅਤੇ ਰਾਜ ਕਰੋ ਦੀ ਰਣਨੀਤੀ ਦਾ ਨਤੀਜਾ ਹੈ।

Continue reading