ਓਪਰੇਸ਼ਨ ਬਲੂ ਸਟਾਰ ਦੀ 37ਵੀਂ ਬਰਸੀ:

ਰਾਜ ਵਲੋਂ ਜ਼ਮੀਰ ਦੇ ਹੱਕ ਉੱਤੇ ਇੱਕ ਮੁਜਰਮਾਨਾ ਹਮਲਾ

37 ਸਾਲ ਪਹਿਲਾਂ, 6 ਜੂਨ 1984 ਨੂੰ ਇਹ ਭਰਮ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ ਕਿ ਹਿੰਦੋਸਤਾਨੀ ਰਾਜ ਇੱਕ ਧਰਮ-ਨਿਰਪੇਖ ਅਤੇ ਜਮਹੂਰੀ ਗਣਤੰਤਰ ਹੈ, ਜੋ ਸਭ ਲੋਕਾਂ ਦੇ ਜ਼ਮੀਰ ਦੇ ਹੱਕ ਦੀ ਰਖਵਾਲੀ ਕਰਦਾ ਹੈ। ਉਸ ਦਿਨ, ਹਿੰਦੋਸਤਾਨ ਦੀ ਸਰਕਾਰ ਵਲੋਂ ਸਿੱਖਾਂ ਦੇ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ, ਹਰਿਮੰਦਰ ਸਾਹਬ ਅਮ੍ਰਿਤਸਰ ਉੱਤੇ ਤਾਬੜਤੋੜ ਹਮਲਾ ਕਰਨ ਲਈ ਫੌਜ ਦੇ 70,000 ਤੋਂ ਵੱਧ ਸੈਨਿਕਾਂ ਨੂੰ ਹੁਕਮ ਦਿੱਤਾ ਗਿਆ ਸੀ।

Continue reading

ਦੇਸ਼ ਭਗਤ ਯਾਦਗਾਰ ਕਮੇਟੀ ਦੀ ਰਾਸ਼ਟਰਪਤੀ ਤੋਂ ਮੰਗ:

ਜੇਲ੍ਹੀਂ ਡੱਕੇ ਬੁੱਧੀਜੀਵੀਆਂ ਨੂੰ ਬਿਨਾਂ ਸ਼ਰਤ ਰਿਹਾ ਕਰੋ!

ਦੇਸ਼ ਭਗਤ ਯਾਦਗਾਰ ਕਮੇਟੀ ਨੇ, ਮੁਲਕ ਦੇ ਨਾਮਵਰ ਬੁੱਧੀਜੀਵੀਆਂ, ਲੇਖਕਾਂ, ਕਵੀਆਂ, ਰੰਗਕਰਮੀਆਂ, ਸਾਹਿਤਕਾਰਾਂ, ਪੱਤਰਕਾਰਾਂ, ਜਮਹੂਰੀ ਕਾਮਿਆਂ ਦੀ ਬਿਨਾ ਸ਼ਰਤ ਰਿਹਾਈ ਲਈ, 4 ਜੂਨ ਨੂੰ ਦੇਸ਼ ਦੇ ਰਾਸ਼ਟਰਪਤੀ ਨੂੰ ਭੇਜੇ ਜਾ ਰਹੇ ਮੰਗ ਪੱਤਰ ’ਚ ਜ਼ੋਰਦਾਰ ਮੰਗ ਕੀਤੀ ਹੈ।

Continue reading

ਰੇਲਵੇ ਮਜ਼ਦੂਰਾਂ ਦੀਆਂ ਕੰਮ ਦੀਆਂ ਹਾਲਤਾਂ: ਮੀਡੀਆ ਸੈਂਟਰ, ਆਲ ਇੰਡੀਆ ਪੁਆਇੰਟਸਮਿਨ ਅਸੋਸੀਏਸ਼ਨ (ਏ.ਆਈ.ਪੀ.ਐਮ.ਏ.) ਦੇ ਕੇਂਦਰੀ ਪ੍ਰਧਾਨ ਅਤੇ ਕੇਂਦਰੀ ਜਥੇਬੰਦਕ ਸਕੱਤਰ ਦੇ ਨਾਲ ਵਾਰਤਾਲਾਪ

ਮਜ਼ਦੂਰ ਏਕਤਾ ਲਹਿਰ (ਮ.ਏ.ਲ.) ਭਾਰਤੀ ਰੇਲਵੇ ਵਿੱਚ ਲੋਕੋ ਪਾਇਲਟਾਂ, ਗਾਰਡਾਂ, ਸਟੇਸ਼ਨ ਮਾਸਟਰਾਂ, ਟ੍ਰੇਨ ਕੰਟਰੋਲਰਾਂ, ਸਿਗਨਲ ਅਤੇ ਰੱਖ-ਰਖਾ ਕਰਮਚਾਰੀਆਂ, ਟਰੈਕ-ਮੇਨਟੇਨਰ ਆਦਿ ਦੀ ਅਗਵਾਈ ਕਰਨ ਵਾਲੇ ਭਾਰਤੀ ਰੇਲਵੇ ਵਿੱਚ ਕਈ ਜਮਾਤੀ ਸੰਘਾਂ ਦੇ ਲੀਡਰਾਂ ਨਾਲ ਮੁਲਾਕਾਤਾਂ ਦੀ ਇੱਕ ਲੜੀ ਪ੍ਰਕਾਸ਼ਤ ਕਰ ਰਿਹਾ ਹੈ। ਇਸ ਲੜੀ ਦੇ ਛੇਵੇਂ ਹਿੱਸੇ ਵਿੱਚ ਇੱਥੇ ਅਸੀਂ ਸਾਡੇ ਸੰਵਾਦਦਾਤਾ ਨੂੰ ਏ.ਆਈ.ਪੀ.ਐਮ.ਏ.ਦੇ ਕਾਮਰੇਡ ਅਮਜ਼ਦ ਬੇਗ ਕੇਂਦਰੀ ਪ੍ਰਧਾਨ ਅਤੇ ਕਾਮਰੇਡ ਐਨ.ਆਰ.ਸਾਈ ਪ੍ਰਸਾਦ ਕੇਂਦਰੀ ਜਥੇਬੰਦਕ ਸਕੱਤਰ, ਮੀਡੀਆ ਸੈਂਟਰ ਤੋਂ ਮਿਲੀ ਜਾਣਕਾਰੀ ਦੇ ਰਹੇ ਹਨ।

Continue reading

ਦਿੱਲੀ ਯੂਨੀਵਰਸਿਟੀ ਦੇ ਠੇਕਾ ਅਧਿਆਪਕਾਂ ਦੀ ਬਰਖ਼ਾਸਤਗੀ ਕਰਨ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ

ਦਿੱਲੀ ਯੂਨੀਵਰਸਿਟੀ (ਡੀ.ਯੂ.) ਦੇ ਇੱਕ ਕਾਲਜ ਵਿੱਚ 12 ਠੇਕੇ ‘ਤੇ ਅਧਿਆਪਕਾਂ ਨੂੰ ਬਰਖ਼ਾਸਤ ਕਰਨ ਦੇ ਵਿਰੋਧ ਵਿੱਚ ਯੂਨੀਵਰਸਿਟੀ ਦੇ ਅਧਿਆਪਕਾਂ ਨੇ, ਇੰਨੀ ਭਿਆਨਕ ਮਹਾਂਮਾਰੀ ਦੇ ਦੌਰਾਨ, 27 ਮਈ ਨੂੰ ਇੱਕ ਦਿਨ ਦੀ ਹੜਤਾਲ ਕੀਤੀ।

Continue reading

ਕਿਸਾਨ ਅੰਦੋਲਨ ਦੇ ਛੇ ਮਹੀਨੇ ਪੂਰੇ ਹੋਣ ‘ਤੇ ਰਾਮਗੜ੍ਹ (ਰਾਜਸਥਾਨ) ਵਿੱਚ ਪ੍ਰਦਰਸ਼ਨ

ਦਿੱਲੀ ਦੀਆਂ ਸਰਹੱਦਾਂ ‘ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਛੇ ਮਹੀਨੇ ਪੂਰੇ ਹੋ ਗਏ ਹਨ। ਇਸ ਮੌਕੇ ‘ਤੇ ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲੇ੍ ਦੀ ਉਪ-ਤਹਿਸੀਲ ਰਾਮਗੜ੍ਹ ਵਿੱਚ ਲੋਕ ਰਾਜ ਸੰਗਠਨ ਦੇ ਝੰਡੇ ਹੇਠਾਂ ਕਾਲਾ ਦਿਨ ਮਨਾਇਆ ਗਿਆ। ਰਾਮਗੜ੍ਹ ਨਿਵਾਸੀਆਂ ਨੇ ਆਪਣੇ ਘਰਾਂ ਉੱਤੇ ਕਾਲੇ ਝੰਡੇ ਲਗਾ ਕੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ।

Continue reading

ਮਹਾਨ ਗ਼ਦਰ ਦੀ 164ਵੀਂ ਵਰ੍ਹੇਗੰਢ ਦੇ ਮੌਕੇ ‘ਤੇ:

ਹਿੰਦੋਸਤਾਨ ਦੇ ਮਾਲਕ ਬਣਨ ਦੇ ਲਈ ਆਮ ਲੋਕਾਂ ਦਾ ਸੰਘਰਸ਼ ਜਾਰੀ ਹੈ!

10 ਮਈ 1857 ਨੂੰ ਮੇਰਠ ਛਾਉਣੀ ਵਿੱਚ ਬਰਤਾਨਵੀ ਭਾਰਤੀ ਸੈਨਾ ਦੇ ਸੈਨਕਾਂ ਨੇ ਵਿਦ੍ਰੋਹ ਕਰ ਦਿੱਤਾ ਅਤੇ ਦਿੱਲੀ ਉੱਤੇ ਕਬਜ਼ਾ ਕਰਨ ਦੇ ਲਈ ਮਾਰਚ ਕੀਤਾ। ਇਹ ਪੂਰੇ ਉਪ-ਮਹਾਂਦੀਪ ਵਿੱਚ ਅੰਗ੍ਰੇਜ਼ਾਂ ਦੇ ਸਾਸ਼ਨ ਦੇ ਖ਼ਿਲਾਫ਼ ਵਿਦ੍ਰੋਹ ਦਾ ਸੰਕੇਤ ਸੀ।

Continue reading

ਦਿੱਲੀ ਦੀਆਂ ਸਰਹੱਦਾਂ ਉੱਤੇ ਕਿਸਾਨਾਂ ਦੇ ਲਗਾਤਾਰ ਅੰਦੋਲਨ ਦੇ ਛੇ ਮਹੀਨੇ

26 ਮਈ 2021 ਨੂੰ, ਦਿੱਲੀ ਦੀਆਂ ਸਰਹੱਦਾਂ ਉੱਤੇ ਕਿਸਾਨ ਸੰਗਠਨਾਂ ਦੇ ਸੰਯੁਕਤ ਮੋਰਚੇ ਦੀ ਅਗਵਾਈ ਵਿੱਚ ਲਗਾਤਾਰ ਚੱਲ ਰਹੇ ਅੰਦੋਲਨ ਦੇ ਛੇ ਮਹੀਨੇ ਪੂਰੇ ਹੋਣਗੇ। ਸੰਯੁਕਤ ਕਿਸਾਨ ਮੋਰਚੇ ਨੇ ਉਸ ਦਿਨ ਨੂੰ ‘ਕਾਲਾ ਦਿਨ’ ਦੇ ਰੂਪ ਵਿੱਚ ਮਨਾਉਣ ਦਾ ਹੋਕਾ ਦਿੱਤਾ ਹੈ।

Continue reading

ਕੋਵਿਡ-19 ਦੇ ਲਾਕਡਾਊਨ ਦਾ ਮਜ਼ਦੂਰਾਂ ਦੇ ਕੰਮ ਦੀਆਂ ਹਾਲਤਾਂ ਉਪਰ ਬੁਰਾ ਅਸਰ

ਦੇਸ਼ ਦੇ ਕਈ ਭਾਗਾਂ ਵਿਚ ਕੋਵਿਡ-19 ਦੀ ਵਜ੍ਹਾ ਨਾਲ ਲਾਏ ਗਏ ਲਾਕਡਾਊਨਾਂ ਨੇ ਕਈ ਖੇਤਰਾਂ ਵਿੱਚ ਮਜ਼ਦੂਰ ਜਮਾਤ ਲਈ ਗੰਭੀਰ ਸਮੱਸਿਆਵਾਂ ਖੜ੍ਹੀਆਂ ਕਰ ਦਿੱਤੀਆਂ ਹਨ।

Continue reading

ਹਿੰਦੋਸਤਾਨ ਗ਼ਦਰ ਪਾਰਟੀ ਦੀ ਵਿਰਾਸਤ ਦਾ ਸਨਮਾਨ ਕਰਨ ਦਾ ਮਤਲਬ ਹੈ ਇੱਕ ਅਜਿਹੇ ਹਿੰਦੋਸਤਾਨ ਦੇ ਲਈ ਅਣਥੱਕ ਮਿਹਨਤ ਕਰਨਾ ਜਿਸ ਵਿੱਚ ਮਿਹਨਤਕਸ਼ ਲੋਕ ਖੁਦ ਆਪਣੀ ਕਿਸਮਤ ਦੇ ਮਾਲਕ ਹੋਣਗੇ!

21 ਅਪ੍ਰੈਲ ਨੂੰ ਅਸੀਂ ਹਿੰਦੋਸਤਾਨ ਗ਼ਦਰ ਪਾਰਟੀ ਦੀ 108ਵੀਂ ਵਰ੍ਹੇਗੰਢ ਮਨਾ ਰਹੇ ਹਾਂ। ਉੱਤਰੀ ਅਮਰੀਕਾ ਵਿੱਚ ਰਹਿਣ ਵਾਲੇ ਹਿੰਦੋਸਤਾਨੀ ਮਿਹਨਤਕਸ਼ ਲੋਕਾਂ ਨੇ ਬਸਤੀਵਾਦੀ ਰਾਜ ਤੋਂ ਹਿੰਦੋਸਤਾਨ ਦੀ ਮੁਕਤੀ ਅਤੇ ਇੱਕ ਅਜਿਹੇ ਹਿੰਦੋਸਤਾਨ ਨੂੰ ਬਨਾਉਣ ਦੇ ਲਈ, ਜਿਸ ਵਿੱਚ ਸਾਡੇ ਲੋਕਾਂ ਦੀ ਮਿਹਨਤ ਅਤੇ ਸਾਧਨਾਂ ਦੀ ਲੁੱਟ ਨਹੀਂ ਹੋਵੇਗੀ, ਦੇ ਲਈ ਇਸ ਦਾ ਗਠਨ ਕੀਤਾ ਸੀ।

Continue reading

ਫ਼ਲਸਤੀਨੀ ਲੋਕਾਂ ਉੱਤੇ ਵਹਿਸ਼ੀ ਇਸਰਾਇਲੀ ਹਮਲੇ ਦੀ ਸਖ਼ਤ ਨਿਖੇਧੀ ਕਰੋ! ਫ਼ਲਸਤੀਨੀ ਲੋਕਾਂ ਦੇ ਆਪਣੇ ਰਾਸ਼ਟਰੀ ਅਧਿਕਾਰਾਂ ਦੇ ਲਈ ਸੰਘਰਸ਼ ਦੀ ਹਮਾਇਤ ਕਰੋ!

ਫ਼ਲਸਤੀਨੀ ਲੋਕ, 15 ਮਈ ਨੂੰ ਅਲ-ਨਕਵਾ (ਅਪਾਤ ਦਾ ਦਿਨ) ਮੰਨਦੇ ਹਨ। ਇਸ ਦਿਨ ਨੂੰ, 1948 ਵਿੱਚ ਇਜ਼ਰਾਇਲ – ਜੋ ਖੁਦ ਇਸ ਤੋਂ ਇੱਕ ਦਿਨ ਪਹਿਲਾਂ ਅਜ਼ਾਦ ਹੋਇਆ ਸੀ – ਨੇ ਫ਼ਲਸਤੀਨੀਆਂ ਨੂੰ ਆਪਣੀ ਮਾਤਭੂਮੀ ਤੋਂ ਜ਼ੋਰ ਨਾਲ ਬੇਦਖ਼ਲ ਕਰ ਦਿੱਤਾ ਸੀ।

Continue reading