Pune-Fire

ਪੁਣੇ ਵਿੱਚ ਸੈਨੇਟਾਈਜਰ ਬਨਾਉਣ ਵਾਲੀ ਫ਼ੈਕਟਰੀ ਵਿੱਚ ਅੱਗ ਲੱਗਣ ਨਾਲ ਮਜ਼ਦੂਰਾਂ ਦੀ ਮੌਤ

7 ਜੂਨ 2021 ਨੂੰ, ਮਹਾਂਰਾਸ਼ਟਰ ਦੇ ਪੁਣੇ ਜ਼ਿਲ੍ਹੇ ਦੇ ਪਿਰਾਂਗਟ ਉਦਯੋਗਿਕ ਖੇਤਰ ਵਿੱਚ ਚੱਲਦੀ ਐਸ.ਵੀ.ਐਸ. ਐਕਵਾ ਟੈਕਨੌਲੋਜੀ ਨਾਮਕ, ਸੈਨੇਟਾਈਜਰ ਬਨਾਉਣ ਵਾਲੇ ਰਸਾਇਨਕ ਪਲਾਂਟ ਵਿੱਚ ਵਿਸ਼ਾਲ ਅੱਗ ਲੱਗਣ ਨਾਲ 18 ਮਜ਼ਦੂਰਾਂ ਦੀ ਮੌਤ ਹੋ ਗਈ। ਪ੍ਰਾਪਤ ਖ਼ਬਰਾਂ ਦੇ ਅਨੁਸਾਰ, 5 ਮਜ਼ਦੂਰ ਲਾਪਤਾ ਹਨ। ਮਰਨ ਵਾਲਿਆਂ ਵਿੱਚ 15 ਔਰਤਾਂ ਮਜ਼ਦੂਰ ਸਨ।

Continue reading
Miner-in-rat-hole-mine

ਮੇਘਾਲਿਆ ਵਿੱਚ ਗੈਰ-ਕਾਨੂੰਨੀ ਕੋਇਲਾ ਖਾਣਾਂ ਵਿੱਚ ਦੁਘਟਨਾਵਾਂ ਦਾ ਸਿਲਸਿਲਾ

ਮੇਘਾਲਿਆ ਦੇ ਪੂਰਬੀ ਜਿਅੰਤੀਆ ਹਿਲਸ ਜ਼ਿਲ੍ਹੇ ਦੇ ਉਮਪਲੇਂਗ ਵਿੱਚ 30 ਮਈ ਨੂੰ ਇੱਕ “ਚੂਹਾ ਖੁੱਡ” (“ਰੈਟ ਹੋਲ” ਮਾਈਨ) ਗੈਰ-ਕਾਨੂੰਨੀ ਖਾਣ (ਸੁਰੰਗ) ਵਿੱਚ ਡਾਇਨਾਮਾਈਟ ਵਿਸਫ਼ੋਟ ਤੋਂ ਬਾਦ ਪਾਣੀ ਭਰ ਗਿਆ, ਜਿਸ ਵਿੱਚ 5 ਮਜ਼ਦੂਰ ਫਸ ਗਏ। 14 ਜੂਨ ਤੱਕ ਉਨ੍ਹਾਂ ਵਿਚੋਂ ਕਿਸੇ ਨੂੰ ਵੀ ਕੱਢਿਆ ਨਹੀਂ ਜਾ ਸਕਿਆ।

Continue reading

ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਲਾਗੂ ਹੋਣ ਤੋਂ ਇੱਕ ਸਾਲ ਬਾਦ:

ਫਰਮਾਨਾਂ ਰਾਹੀਂ ਹਕੂਮਤ – ਆਪਣੇ ਲੋਕ-ਵਿਰੋਧੀ ਅਜੰਡੇ ਨੂੰ ਅੱਗੇ ਵਧਾਉਣ ਲਈ ਹਾਕਮ ਜਮਾਤ ਦਾ ਪਸੰਦੀਦਾ ਤਰੀਕਾ

5 ਜੂਨ 2020 ਨੂੰ, ਹਿੰਦੋਸਤਾਨ ਦੇ ਰਾਸ਼ਟਰਪਤੀ ਨੇ ਦੋ ਦਿਨ ਪਹਿਲਾਂ ਕੇਂਦਰੀ ਮੰਤਰੀ ਮੰਡਲ ਵਲੋਂ ਪਾਸ ਕੀਤੇ ਗਏ, ਦੋ ਆਰਡੀਨੈਂਸ ਲਾਗੂ ਕਰਨ ਦੀ ਮਨਜ਼ੂਰੀ ਦੇ ਦਿੱਤੀ – ਖੇਤੀ ਪੈਦਾਵਾਰ ਵਪਾਰ ਅਤੇ ਵਣਜ਼ (ਸਵਰਧਨ ਅਤੇ ਸੁਵਿੱਧਾ) ਆਰਡੀਨੈਂਸ-2020’ ਅਤੇ ‘ਕਿਸਾਨ ਸਸ਼ਕਤੀਕਰਣ ਅਤੇ ਸੰਰਕਸ਼ਣ) ਮੁੱਲ ਅਤੇ ਸਮਝੌਤਾ ਵਿਸਵਾਸ਼ ਅਤੇ ਖੇਤੀ ਸੇਵਾ ਆਰਡੀਨੈਂਸ-2020’। ਕੇਂਦਰੀ ਮੰਤਰੀ ਮੰਡਲ ਨੇ 3 ਜੂਨ ਨੂੰ ਪਹਿਲਾਂ ਤੋਂ ਚਲੇ ਆ ਰਹੇ ਕਾਨੂੰਨ, ਜ਼ਰੂਰੀ ਚੀਜ਼ਾਂ ਅਧਿਿਨਯਮ (ਈ.ਸੀ.ਏ.) ਵਿੱਚ ਸੋਧ ਨੂੰ ਵੀ ਮਨਜ਼ੂਰੀ ਦੇ ਦਿੱਤੀ ਸੀ।

Continue reading

ਰਾਸ਼ਟਰੀ ਪੱਧਰ ‘ਤੇ ਘੱਟੋ-ਘੱਟ ਤਨਖ਼ਾਹ ਸੁਝਾਉਣ ਦੇ ਲਈ ਨਵੀਂ ਕਮੇਟੀ ਦਾ ਗਠਨ ਮਜ਼ਦੂਰ ਵਰਗ ਦੇ ਨਾਲ ਇੱਕ ਕੋਝਾ ਮਜ਼ਾਕ

2 ਜੂਨ ਨੂੰ ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਨੇ ਘੱਟੋ-ਘੱਟ ਤਨਖ਼ਾਹ ਦਾ ਨਿਰਧਾਰਣ ਕਰਨ ਲਈ ਛੇ ਮੈਂਬਰਾਂ ਦੀ “ਵਿਸ਼ੇਸ਼ ਸਮਿਤੀ” ਬਨਾਉਣ ਦਾ ਐਲਾਨ ਕੀਤਾ ਹੈ। ਐਲਾਨ ਦੇ ਅਨੁਸਾਰ ਇਸ ਸਮਿਤੀ ਨੂੰ ਤਿੰਨ ਸਾਲ ਦਾ ਸਮਾਂ ਦਿੱਤਾ ਗਿਆ ਹੈ।

Continue reading

ਨੌਕਰੀ ਤੋਂ ਕੱਢਣ ਦੇ ਖ਼ਿਲਾਫ਼ ਏਅਰ ਇੰਡੀਆ ਦੇ ਪਾਇਲਟਾਂ ਨੇ ਮੁਕੱਦਮਾ ਜਿੱਤ ਲਿਆ

12 ਜੂਨ 2021 ਨੂੰ, ਦਿੱਲੀ ਹਾਈਕੋਰਟ ਨੇ ਏਅਰ ਇੰਡੀਆ ਕੰਪਨੀ ਦੇ ਨਿਯਮਿਤ ਅਤੇ ਠੇਕੇ ‘ਤੇ ਰੱਖੇ ਹੋਏ ਕਈ ਸਾਰੇ ਪਾਇਲਟਾਂ ਨੂੰ ਨੌਕਰੀ ਤੋਂ ਹਟਾ ਦੇਣ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਅਤੇ ਉਨ੍ਹਾਂ ਨੂੰ ਸਾਰੀ ਪਿਛਲੀ ਤਨਖਾਹ ਦੇਣ ਅਤੇ ਨੌਕਰੀ ਉਤੇ ਬਹਾਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ।

Continue reading

ਹਿੰਦੋਸਤਾਨੀ ਰਾਜ ਦਾ ਗਾਜ਼ਾ ਵਿੱਚ ਇਸਰਾਈਲ ਦੇ ਜ਼ੁਰਮਾਂ ਉਤੇ ਸੰਯੁਕਤ ਰਾਸ਼ਟਰ ਦੀ ਮਾਨਵ ਅਧਿਕਾਰ ਕੌਂਸਲ ਦੇ ਮੱਤੇ ਉਤੇ ਵੋਟ ਪਾਉਣ ਤੋਂ ਸੰਕੋਚ

27 ਮਈ 2021 ਨੂੰ, ਸੰਯੁਕਤ ਰਾਸ਼ਟਰ ਦੀ ਮਾਨਵ ਅਧਿਕਾਰ ਕੌਂਸਲ ਵਿੱਚ ਇਜ਼ਰਾਈਲ਼ ਵਲੋਂ ਗਾਜ਼ਾ ਵਿਚ 11-ਦਿਨਾ ਜੰਗ ਦੁਰਾਨ ਕੀਤੇ ਕੁਕਰਮਾਂ ਦੀ ਪੜਤਾਲ ਕੀਤੇ ਜਾਣ ਬਾਰੇ ਮਤੇ ਉਤੇ ਵੋਟ ਵਿਚ ਹਿੰਦੋਸਤਾਨ ਨੇ ਹਿੱਸਾ ਨਹੀਂ ਲਿਆ।

Continue reading

ਕਿਸਾਨ-ਵਿਰੋਧੀ ਆਰਡੀਨੈਂਸਾਂ ਦੇ ਇੱਕ ਸਾਲ ਬਾਦ:

ਕਿਸਾਨ-ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਦੇ ਲਈ ਕਿਸਾਨਾਂ ਦਾ ਸੰਘਰਸ਼ ਜ਼ਾਰੀ ਹੈ!

5 ਜੂਨ 2021 ਨੂੰ ਦਿੱਲੀ ਦੀਆਂ ਹੱਦਾਂ ਉੱਤੇ ਅਤੇ ਦੇਸ਼ ਦੀਆਂ ਅਨੇਕਾਂ ਥਾਵਾਂ ‘ਤੇ ਸੰਘਰਸ਼ਤ ਕਿਸਾਨਾਂ ਨੇ ਆਪਣੇ ਇੱਕ ਸਾਲ ਭਰ ਦੇ ਸੰਘਰਸ਼ਾਂ ਨੂੰ ਯਾਦ ਕੀਤਾ ਅਤੇ ਆਪਣੇ ਸੰਕਲਪ ਨੂੰ ਦੁਹਰਾਇਆ ਕਿ ਉਨ੍ਹਾਂ ਦਾ ਸੰਘਰਸ਼ ਉਦੋਂ ਤੱਕ ਜ਼ਾਰੀ ਰਹੇਗਾ, ਜਦੋਂ ਤੱਕ ਕਿ ਤਿੰਨੇ ਕਿਸਾਨੀ-ਵਿਰੋਧੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ।

Continue reading

ਇਰਾਨ ਦਾ ਸਭ ਤੋਂ ਵੱਡਾ ਬਹਿਰੀ ਜੰਗੀ ਜਹਾਜ਼ ਅਤੇ ਤੇਲ ਸਾਫ ਕਰਨ ਵਾਲਾ ਕਾਰਖਾਨਾ ਅੱਗ ਨਾਲ ਤਬਾਹ

2 ਜੂਨ ਨੂੰ ਇਰਾਨ ਦੇ ਸਭ ਤੋਂ ਵੱਡੇ ਬਹਿਰੀ (ਸਮੁੰਦਰੀ) ਜੰਗੀ ਜਹਾਜ਼, ਖੜਗ ਅਤੇ ਰਾਜਧਾਨੀ ਤਹਿਰਾਨ ਵਿੱਚ ਰਾਜ ਦੀ ਮਾਲਕੀ ਵਾਲੀ ਤੇਲ ਸਾਫ ਕਰਨ ਵਾਲੀ ਫੈਕਟਰੀ ਨੂੰ ਅੱਗ ਲੱਗ ਗਈ। ਅੱਗਾਂ ਲੱਗਣ ਦੇ ਕਾਰਨ ਬਾਰੇ ਕੋਈ ਜਨਤਕ ਸੂਚਨਾ ਨਹੀਂ ਦਿੱਤੀ ਗਈ। ਲੇਕਿਨ ਇਰਾਨ ਅਤੇ ਹੋਰ ਦੇਸ਼ਾਂ ਦੇ ਲੋਕਾਂ ਦਾ ਖਿਆਲ ਹੈ ਕਿ ਜੰਗੀ ਜਹਾਜ਼ ਅਤੇ ਤੇਲ ਫੈਕਟਰੀ ਨੂੰ ਇਹ ਅੱਗ ਅਮਰੀਕਾ ਦੀ ਸ਼ਹਿ ਉੱਤੇ ਇਜ਼ਰਾਈਲ ਵਲੋਂ ਲਾਈ ਗਈ ਹੈ।

Continue reading

ਵਿਦੇਸ਼ ਮੰਤਰੀ ਜੈਸ਼ੰਕਰ ਪ੍ਰਸਾਦ ਦੀ ਅਮਰੀਕਾ ਯਾਤਰਾ:

ਅਮਰੀਕੀ ਸਾਮਰਾਜਵਾਦ ਨਾਲ ਭਾਈਵਾਲੀ, ਸਾਡੇ ਲੋਕਾਂ ਅਤੇ ਇਸ ਇਲਾਕੇ ਵਿੱਚ ਸ਼ਾਂਤੀ ਅਤੇ ਸੁਰੱਖਿਆ ਦੇ ਲਈ ਖ਼ਤਰਾ ਹੈ!

ਵਿਦੇਸ਼ ਮੰਤਰੀ ਜੈਸ਼ੰਕਰ ਨੇ 24 ਤੋਂ 28 ਮਈ ਤਕ, ਨਿਊਯਾਰਕ ਅਤੇ ਵਸ਼ਿੰਗਟਨ ਡੀਸੀ ਦਾ ਦੌਰਾ ਕੀਤਾ। ਜਨਵਰੀ ਵਿੱਚ ਰਾਸ਼ਟਰਪਤੀ ਜੋ ਵਾਇਡਨ ਦੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਦ ਹਿੰਦੋਸਤਾਨੀ ਸਰਕਾਰ ਵਲੋਂ, ਅਮਰੀਕਾ ਵਿੱਚ ਇਹ ਪਹਿਲੀ ਉੱਚ ਪੱਧਰ ਦੀ ਵਾਰਤਾ ਅਤੇ ਯਾਤਰਾ ਹੈ।

Continue reading

ਮੱਧ ਪ੍ਰਦੇਸ਼ ਦੇ ਯੂਨੀਅਰ ਡਾਕਟਰ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਹਨ

ਚੱਲ ਰਹੀ ਮਹਾਂਮਾਰੀ ਨੇ ਸਾਡੇ ਦੇਸ਼ ਵਿੱਚ ਸਰਵਜਨਕ ਸਿਹਤ ਪ੍ਰਣਾਲੀ ਦੀ ਦਹਾਕਿਆਂਬੱਧੀ ਅਣਗੈਹਲੀ ਨੂੰ ਪੂਰੀ ਤਰ੍ਹਾਂ ਨਾਲ ਉਜ਼ਾਗਰ ਕਰ ਦਿੱਤਾ ਹੈ। ਜਿੱਥੇ ਲੱਖਾਂ ਲੋਕਾਂ ਨੇ ਇਸ ਬਿਮਾਰੀ ਦੇ ਕਾਰਨ ਦਮ ਤੋੜ ਦਿੱਤਾ ਹੈ, ਅਸੀਂ ਸਾਰੇ ਜਾਣਦੇ ਹਾਂ ਕਿ ਡਾਕਟਰਾਂ ਅਤੇ ਹੋਰ ਸਿਹਤ ਕਰਮੀਆਂ ਦੇ ਪੂਰੇ ਸਮਰਪਣ ਤੋਂ ਬਿਨਾਂ ਇਹ ਗਿਣਤੀ ਇਸ ਤੋਂ ਵੀ ਬਹੁਤ ਜ਼ਿਆਦਾ ਹੁੰਦੀ। ਲੇਕਿਨ ਸਮੇਂ-ਸਮੇਂ ‘ਤੇ ਸਾਨੂੰ ਰਿਪੋਰਟ ਮਿਲਦੀ ਹੈ ਕਿ ਇਨ੍ਹਾਂ ਸਿਹਤ ਕਰਮੀਆਂ ਦੇ ਨਾਲ ਕਿਸ ਤਰ੍ਹਾਂ ਦਾ ਦੁਰ-ਵਿਵਹਾਰ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਕੋਲ ਲੜਨ ਤੋਂ ਬਿਨਾਂ ਹੋਰ ਕੋਈ ਚਾਰਾ ਹੀ ਨਹੀਂ ਬਚਿਆ। ਇਹੀ ਹਾਲ ਮੱਧ ਪ੍ਰਦੇਸ਼ ਦੇ ਡਾਕਟਰਾਂ ਦਾ ਵੀ ਰਿਹਾ ਹੈ;

Continue reading