ਗੁਜਰਾਤ ਦੀ ਨਸਲਕੁਸ਼ੀ ਦੇ ਪੀੜਤਾਂ ਲਈ ਨਿਆਂ ਦੀ ਯੋਧਾ, ਤੀਸਤਾ ਦੀ ਗ੍ਰਿਫ਼ਤਾਰੀ ਦੀ ਜੋਰਦਾਰ ਨਿੰਦਾ ਕਰੋ!

ਤੀਸਤਾ ਦੀ ਬੇ-ਬੁਨਿਆਦ ਗ੍ਰਿਫ਼ਤਾਰੀ ਦੀ ਨਿੰਦਿਆ ਕਰਨ ਲਈ ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ, ਦੇਸ਼ ਦੇ ਸਾਰੇ ਨਿਆਂਪਸੰਦ ਲੋਕਾਂ ਦੇ ਨਾਲ ਖੜੀ ਹੈ।

Continue reading


ਬਰਤਾਨੀਆਂ ਵਿਚ ਰੇਲਵੇ ਮਜ਼ਦੂਰਾਂ ਨੇ ਬੇਹਤਰ ਵੇਤਨਾਂ ਅਤੇ ਨੌਕਰੀ ਦੀ ਸੁਰਖਿਆ ਲਈ ਇਕ ਭਾਰੀ ਹੜਤਾਲ ਕੀਤੀ

ਬਰਤਾਨੀਆਂ ਵਿੱਚ ਰੇਲ ਮਜ਼ਦੂਰਾਂ ਨੇ, 21 ਜੂਨ ਨੂੰ ਇੱਕ ਭਾਰੀ ਹੜਤਾਲ ਕੀਤੀ ਜੋ ਪਿਛਲੇ 30 ਸਾਲਾਂ ਵਿੱਚ ਸਭ ਤੋਂ ਬੜੀ ਹੜਤਾਲ ਸੀ। ਆਪਣੇ ਵੇਤਨ ਵਧਾਏ ਜਾਣ ਅਤੇ ਨੌਕਰੀ ਦੀ ਸੁਰੱਖਿਆ ਲਈ ਦਹਿ-ਹਜ਼ਾਰਾਂ ਰੇਲ ਮਜ਼ਦੂਰ ਡਿਊਟੀ ਉਤੇ ਨਹੀਂ ਆਏ।

Continue reading
US Protest


ਅਮਰੀਕਾ ਵਿਚ ਦਹਿ-ਹਜ਼ਾਰਾਂ ਲੋਕਾਂ ਨੇ ਆਪਣੇ ਹੱਕਾਂ ਵਾਸਤੇ ਮੁਜ਼ਾਹਰਾ ਕੀਤਾ

18 ਜੂਨ ਨੂੰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ, ਡੀ.ਸੀ. ਵਿੱਚ ਦਹਿ-ਹਜ਼ਾਰਾਂ ਮਜ਼ਦੂਰਾਂ ਨੇ ਇੱਕ ਵਿਸ਼ਾਲ ਮੁਜ਼ਾਹਰਾ ਕੀਤਾ। ਇਸ ਮੁਜ਼ਾਹਰੇ ਵਿੱਚ ਅਮਰੀਕਾ ਦੇ ਲੱਗਭਗ ਸਾਰੇ ਰਾਜਾਂ ਤੋਂ ਮੇਹਨਤਕਸ਼ ਲੋਕਾਂ ਨੇ ਆ ਕੇ, ਗਰੀਬੀ ਅਤੇ ਨਸਲੀ ਵਿਤਕਰਾ ਖਤਮ ਕਰਨ ਅਤੇ ਬੁਨਿਆਦੀ ਹੱਕ ਲੈਣ ਦੀ ਮੰਗ ਉਠਾਈ। ਇਸ ਮੁਜ਼ਾਹਰੇ ਵਿੱਚ ਵੇਅਰਹਾਊਸਾਂ ਅਤੇ ਮਿਉਂਸਿਪਲ ਮਜ਼ਦੂਰਾਂ ਅਤੇ ਉਨ੍ਹਾਂ ਦੀਆਂ ਯੂਨੀਅਨਾਂ, ਸਵਾਸਥ ਸੇਵਾ ਦੇ ਮਜ਼ਦੂਰਾਂ, ਔਰਤਾਂ, ਸੀਨੀਅਰ ਸਿਟੀਜ਼ਨਾਂ ਅਤੇ ਬਹੁਤ ਸਾਰੇ ਆਰਥਿਕ ਖੇਤਰਾਂ ਦੇ ਦਸਤਾਵੇਜ਼-ਰਹਿਤ ਮਜ਼ਦੂਰਾਂ ਨੇ ਹਿੱਸਾ ਲਿਆ।

Continue reading

ਫੌਜ ਦੀ ਭਰਤੀ ਲਈ ਅਗਨੀਪਥ ਯੋਜਨਾ ਦਾ ਭਾਰੀ ਵਿਰੋਧ:
ਬੇਰੁਜ਼ਗਾਰ ਨੌਜਵਾਨਾਂ ਦਾ ਗੁੱਸਾ ਬਿਲਕੁਲ ਜਾਇਜ਼ ਹੈ

ਫੌਜ ਵਿੱਚ ਭਰਤੀ ਹੋਣ ਦੀ ਇੱਛਾ ਰੱਖਣ ਵਾਲੇ ਲੱਖਾਂ ਬੇਰੁਜ਼ਗਾਰ ਨੌਜਵਾਨ, ਦੇਸ਼ ਦੇ ਕਈ ਹਿੱਸਿਆਂ ਵਿੱਚ ਜਨਤਕ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਲਈ ਸੜਕਾਂ ‘ਤੇ ਉਤਰ ਆਏ ਹਨ। ਉਹ ਕੇਂਦਰ ਸਰਕਾਰ ਵੱਲੋਂ 14 ਜੂਨ ਨੂੰ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕਰਨ ਲਈ ਐਲਾਨੀ ਗਈ ਅਗਨੀਪਥ ਨਾਂ ਦੀ ਨਵੀਂ ਯੋਜਨਾ ਦਾ ਵਿਰੋਧ ਕਰ ਰਹੇ ਹਨ।

Continue reading
240_pawanhans


ਪਵਨ ਹੰਸ ਦੇ ਨਿੱਜੀਕਰਨ ਦਾ ਵਿਰੋਧ ਕਰੋ!

29 ਅਪ੍ਰੈਲ 2022 ਨੂੰ, ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਪਵਨ ਹੰਸ ਲਿਿਮਟੇਡ (ਪੀ.ਐਚ.ਐਲ਼.) ਵਿੱਚ ਸਰਕਾਰ ਦੀ 51 ਫੀਸਦੀ ਹਿੱਸੇਦਾਰੀ ਖਰੀਦਣ ਲਈ ਸਟਾਰ-9 ਮੋਬਿਲਿਟੀ ਪ੍ਰਾਈਵੇਟ ਲਿਮਟਿਡ ਦੁਆਰਾ 211 ਕਰੋੜ ਰੁਪਏ ਦੀ ਬੋਲੀ ਨੂੰ ਮਨਜ਼ੂਰੀ ਦੇ ਦਿੱਤੀ। ਪੀ.ਐੱਚ.ਐੱਲ ਇੱਥੇ ਇੱਕ ਸਰਕਾਰੀ ਹੈਲੀਕਾਪਟਰ ਸੇਵਾ ਹੈ। ਸਟਾਰ-9 ਮੋਬਿਲਿਟੀ ਤਿੰਨ ਕੰਪਨੀਆਂ ਦਾ ਇੱਕ ਸੰਘ

Continue reading
400_Banner BEML


ਭਾਰਤ ਅਰਥ ਮੂਵਰਜ਼ ਲਿਮਟਿਡ (ਬੀ ਈ ਐਮ ਐਲ) ਦਾ ਨਿੱਜੀਕਰਣ ਮਜ਼ਦੂਰ-ਵਿਰੋਧੀ ਅਤੇ ਦੇਸ਼-ਵਿਰੋਧੀ ਹੈ!

ਭਾਰਤ ਅਰਥ ਮੂਵਰਜ਼ ਲਿਮਟਿਡ ਦੇ ਪਲਕੱਡ, ਕੇਰਲਾ ਦੇ ਸੈਂਕੜੇ ਮਜ਼ਦੂਰ, 6 ਜਨਵਰੀ 2021 ਤੋਂ ਲੈ ਕੇ ਸਰਕਾਰ ਵਲੋਂ ਇਸ ਕੰਪਨੀ ਦਾ ਨਿੱਜੀਕਰਣ ਕਰਨ ਦੇ ਕਦਮ ਦੇ ਖ਼ਿਲਾਫ਼ ਅੰਦੋਲਨ ਕਰ ਰਹੇ ਹਨ। 24 ਮਈ 2022 ਨੂੰ, ਅਣਮਿਥੇ ਸਮੇਂ ਲਈ ਲਾਏ ਧਰਨੇ ਦੇ 500 ਦਿਨ ਪੂਰੇ ਹੋਣ ਬਾਦ, ਉਨ੍ਹਾਂ ਨੇ ਇੱਕ ਵਿਰੋਧ ਸੰਮੇਲਨ ਕੀਤਾ ਅਤੇ ਲੋਕ ਜਗਾਊ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਬਾਰ ਬਾਰ ਇਸ ਸੱਚਾਈ ਨੂੰ ਸਾਹਮਣੇ ਲਿਆਂਦਾ ਹੈ ਕਿ ਉਨ੍ਹਾਂ ਦਾ ਸੰਘਰਸ਼ ਕੇਵਲ ਉਨ੍ਹਾਂ ਦੀਆਂ ਨੌਕਰੀਆਂ ਬਚਾਉਣ ਲਈ ਨਹੀਂ ਹੈ, ਬਲਕਿ ਜਨਤਕ ਪੈਸੇ ਦੀ ਲੁੱਟ ਦਾ ਵਿਰੋਧ ਕਰਨ ਲਈ ਹੈ। ਬੀ ਈ ਐਮ ਐਲ ਦੇ ਹੋਰ ਪਲਾਂਟਾਂ ਦੇ ਮਜ਼ਦੂਰ ਵੀ ਇਸ ਦੇ ਨਿੱਜੀਕਰਣ ਦੀ ਵਿਰੋਧਤਾ ਕਰਦੇ ਆ ਰਹੇ ਹਨ।

Continue reading

ਰਾਸ਼ਟਰੀ ਅਪਾਤਕਾਲ ਦੀ ਘੋਸ਼ਣਾ ਦੀ 47ਵੀਂ ਬਰਸੀ ਤੇ:
ਜਦੋਂ ਹਿੰਦੋਸਤਾਨ ਦੇ ਲੋਕਤੰਤਰ ਦਾ ਅਸਲੀ ਚਿਹਰਾ ਸਾਹਮਣੇ ਆਇਆ  

26 ਜੂਨ,1975 ਉਹ ਦਿਨ ਸੀ ਜਦੋਂ ਦੇਸ਼ ਦੇ ਰਾਸ਼ਟਰਪਤੀ ਨੇ ਰਾਸ਼ਟਰੀ ਅਪਾਤਕਾਲ ਦੀ ਘੋਸ਼ਣਾ ਕੀਤੀ ਸੀ। ਉਹ ਘੋਸ਼ਣਾ ਅੰਦਰੂਨੀ ਅਸ਼ਾਂਤੀ ਤੇ ਕਾਬੂ ਪਾਉਣ ਦੇ ਨਾਮ ਤੇ ਤੱਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਆਦੇਸ਼ ਦੇ ਅਨੁਸਾਰ ਕੀਤੀ ਗਈ ਸੀ।  

Continue reading

ਆਪਰੇਸ਼ਨ ਬਲੂ ਸਟਾਰ ਦੀ 38 ਵੀਂ ਬਰਸੀ ਉਤੇ:
ਹਰਿਮੰਦਰ ਸਾਹਿਬ ਉਪਰ ਸੈਨਿਕ ਹਮਲੇ ਦੇ ਸਬਕ

ਹੁਕਮਰਾਨ ਵਰਗ ਨੂੰ ਬਹੁਤ ਡਰ ਹੈ ਕਿ ਹਿੰਦੋਸਤਾਨ ਦੇ ਲੋਕ ਆਪਣੇ ਧਾਰਮਿਕ ਅਤੇ ਹੋਰ ਵੱਖਰੇਵਿਆਂ ਨੂੰ ਇੱਕ ਪਾਸੇ ਰਖ ਕੇ ਆਪਣੇ ਸਾਂਝੇ ਦੁਸ਼ਮਣ ਦੇ ਖਿਲਾਫ ਆਪਣੇ ਸਾਂਝੇ ਨਿਸ਼ਾਨੇ ਦੇ ਲਈ ਇਕਜੁੱਟ ਹੋ ਜਾਣਗੇ ਇਸ ਨੂੰ ਰੋਕਣ ਲਈ ਹੁਕਮਰਾਨ ਵਰਗ ਨੇ ਰਾਜ ਵੱਲੋਂ ਆਯੋਜਿਤ ਸੰਪਰਦਾਇਕ ਹਿੰਸਾ ਅਤੇ ਅਤਿਵਾਦ ਨੂੰ ਫੈਲਾਉਣ ਦੇ ਤੌਰ ਤਰੀਕੇ ਵਿੱਚ ਕੁਸ਼ਲਤਾ ਹਾਸਿਲ ਕਰ ਲਈ ਹੈ। ਵੱਖ ਵੱਖ ਸਮੇਂ ਉਤੇ ਰਾਜ ਵੱਖ ਵੱਖ ਸਮੂਹਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਪਹਿਲਾਂ ਤਾਂ ਨਿਸ਼ਾਨਾ ਬਣਾਏ ਗਏ ਸਮੂਹ ਦੇ ਖ਼ਿਲਾਫ਼ ਰਾਜ ਬਹੁਤ ਹੀ ਜ਼ਹਿਰੀਲਾ ਪ੍ਰਚਾਰ ਫੈਲਾਉਂਦਾ ਹੈ ਅਤੇ ਬਾਅਦ ਬੜੇ ਸੋਚੇ ਸਮਝੇ ਤਰੀਕਿਆਂ ਨਾਲ ਉਸ ਸਮੂਹ ਉਤੇ ਹਮਲੇ ਕਰਵਾਉਂਦਾ ਹੈ। ਉਸ ਤੋਂ ਬਾਅਦ ਰਾਜ ਇਹ ਝੂਠਾ ਪ੍ਰਚਾਰ ਫੈਲਾਉਂਦਾ ਹੈ ਕਿ ਵੱਖ ਵੱਖ ਧਰਮਾਂ ਦੇ ਲੋਕ ਇਕ ਦੂਜੇ ਦਾ ਕਤਲ ਕਰ ਰਹੇ ਹਨ।

Continue reading

ਨਾਜ਼ੀ ਜਰਮਨੀ ਦੀ ਹਾਰ ਦੀ 77ਵੀਂ ਵਰ੍ਹੇਗੰਢ ਉਤੇ:
ਦੂਸਰੀ ਸੰਸਾਰ ਜੰਗ ਦੇ ਸਬਕ

ਦੁਨੀਆਂ ਵਿੱਚ ਸਥਾਈ ਅਮਨ ਵਾਸਤੇ ਸਾਮਰਾਜੀ ਜੰਗਾਂ ਦੇ ਸਰੋਤ, ਸਾਮਰਾਜਵਾਦੀ ਢਾਂਚੇ, ਦਾ ਤਖਤਾ ਉਲਟਾ ਕੇ ਉਹਦੀ ਥਾਂ ਸਮਾਜਵਾਦ ਸਥਾਪਤ ਕਰਨ ਦੀ ਜ਼ਰੂਰਤ ਹੈ

77 ਸਾਲ ਪਹਿਲਾਂ, 9 ਮਈ 1945 ਨੂੰ ਨਾਜ਼ੀ ਜਰਮਨੀ ਨੇ ਉਥੋਂ ਦੀ ਰਾਜਧਾਨੀ ਬਰਲਿਨ ਵਿਖੇ ਸੋਵੀਅਤ ਯੂਨੀਅਨ ਦੀ ਲਾਲ ਫੌਜ ਦੇ ਮੂਹਰੇ ਹਥਿਆਰ ਸੁੱਟ ਦਿੱਤੇ। ਇਸ ਨਾਲ ਯੂਰਪ ਵਿੱਚ ਦੂਸਰੀ ਵਿਸ਼ਵ ਜੰਗ ਬੰਦ ਹੋ ਗਈ।

Continue reading


ਬਿਜਲੀ ਸਪਲਾਈ ਸੰਕਟ ਅਤੇ ਇਸ ਦਾ ਅਸਲ ਕਾਰਨ

ਭਾਰਤ ਵਿੱਚ ਬਿਜਲੀ ਨੂੰ ਲੈ ਕੇ ਜਮਾਤੀ ਸੰਘਰਸ਼ ਬਾਰੇ ਲੇਖਾਂ ਦੀ ਲੜੀ ਵਿੱਚ ਇਹ ਦੂਜਾ ਲੇਖ ਹੈ।

ਦੇਸ਼ ਦੇ ਕਈ ਹਿੱਸਿਆਂ ਵਿੱਚ ਬਿਜਲੀ ਦੀ ਕਮੀ ਇੱਕ ਗੰਭੀਰ ਸਮੱਸਿਆ ਬਣ ਗਈ ਹੈ, ਕਿਉਂਕਿ ਤਾਪ ਬਿਜਲੀ ਘਰਾਂ ਵਿੱਚ ਲੋੜੀਂਦੀ ਬਿਜਲੀ ਪੈਦਾ ਕਰਨ ਲਈ ਲੋੜੀਂਦਾ ਕੋਲਾ ਨਹੀਂ ਹੈ। ਅਜਾਰੇਦਾਰੀ ਵਾਲਾ ਮੀਡੀਆ ਇਹ ਭੰਬਲਭੂਸਾ ਪੈਦਾ ਕਰ ਰਿਹਾ ਹੈ ਕਿ ਬਿਜਲੀ ਦੀ ਕਮੀ ਲਈ ਕੌਣ ਅਤੇ ਕੀ ਜ਼ਿੰਮੇਵਾਰ ਹੈ।

Continue reading