ਬੈਂਕਿੰਕ ਢਾਂਚੇ ਦੀਆਂ ਸਮੱਸਿਆਵਾਂ ਦਾ ਹੱਲ

ਸਾਡੇ ਦੇਸ਼ ਵਿਚ ਬੈਂਕਾਂ ਨੂੰ ਦਰਪੇਸ਼ ਸਮੱਸਿਆਵਾਂ ਬਦ-ਤੋਂ-ਬਦਤਰ ਹੁੰਦੀਆਂ ਜਾ ਰਹੀਆਂ ਹਨ। ਇਹ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਚਿੰਤਾ ਦਾ ਇੱਕ ਕਾਰਨ ਸਰਮਾਏਦਾਰ ਕਰਜ਼ਦਾਰਾਂ ਵਲੋਂ ਕਰਜ਼ੇ ਦਾ ਭੁਗਤਾਨ ਨਾ ਕੀਤਾ ਜਾਣਾ ਅਤੇ ਉਸਦਾ ਭਾਰ ਲੋਕਾਂ ਦੇ ਮੋਢਿਆਂ ਉਤੇ ਸੁੱਟਣਾ ਹੈ। ਪਿਛਲੇ ਸੱਤਾਂ ਸਾਲਾਂ ਵਿੱਚ ਸਰਬਜਨਕ ਬੈਂਕਾਂ

Continue reading

ਨਿੱਜੀਕਰਣ ਦੇ ਖ਼ਿਲਾਫ਼ ਇਕਮੁੱਠ ਹੋਵੋ!

5 ਸਤੰਬਰ 2020 ਨੂੰ ਕਾਮਗਰ ਏਕਤਾ ਕਮੇਟੀ ਵਲੋਂ ਜਥੇਬੰਦ ਕੀਤੀ ਗਈ ਮੀਟਿੰਗ ਦੀ ਰਿਪ੍ਰੋਰਟ

ਹਰ ਆਏ ਦਿਨ ਅਸੀਂ, ਸਰਮਾਏਦਾਰਾਂ ਵਲੋਂ ਅਹਿਮ ਸਰਬਜਨਕ ਖੇਤਰ ਦੇ ਲੱਖਾਂ ਕ੍ਰੋੜਾਂ ਰੁਪਿਆਂ ਦੇ ਸੰਸਥਾਨਾਂ ਦੇ ਨਿੱਜੀਕਰਣ ਦੇ ਰਾਹੀਂ ਸਾਡੇ ਲੋਕਾਂ ਦੀ ਸਿਲਸਿਲੇਵਾਰ ਢੰਗ ਨਾਲ ਕੀਤੀ ਜਾ ਰਹੀ ਲੁੱਟ ਦੀਆਂ ਖਬਰਾਂ ਸੁਣਦੇ ਹਾਂ। ਜਿਨ੍ਹਾਂ ਸੰਸਥਾਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ, ਉਨ੍ਹਾਂ ਦੇ ਮਜ਼ਦੂਰ ਅਤੇ ਹੋਰ ਲੋਕ ਇਹ ਸਮਝਦੇ ਹਨ ਕਿ ਨਿੱਜੀਕਰਣ ਦੇ ਇਸ ਧੜਵੈਲ ਹਮਲੇ ਨੂੰ ਰੋਕਣ ਲਈ ਉਦਯੋਗ, ਪਾਰਟੀ, ਯੂਨੀਅਨ ਅਤੇ ਹੋਰ ਸਬੰਧਾਂ ਨੂੰ ਇੱਕ ਪਾਸੇ ਰੱਖ ਕੇ ਇਕਮੁੱਠ ਹੋਣਾ ਬਹੁਤ ਹੀ ਅਹਿਮੀਅਤ ਰੱਖਦਾ ਹੈ।

Continue reading

ਖੇਤੀ ਆਰਡੀਨੈਸਾਂ ਦੇ ਖ਼ਿਲਾਫ਼ ਉਠੇ ਹਰਿਆਣਾ ਦੇ ਕਿਸਾਨ

10 ਸਤੰਬਰ 2020 ਨੂੰ ਹਰਿਆਣਾ ਦੇ ਕਿਸਾਨਾਂ ਨੇ ਕੇਂਦਰ ਸਰਕਾਰ ਵਲੋਂ ਹਾਲ ਹੀ ਵਿੱਚ ਪਾਸ ਕੀਤੇ ਖੇਤੀ ਨਾਲ ਸਬੰਧਤ ਤਿੰਨਾਂ ਆਰਡੀਨੈਂਸਾਂ ਦਾ ਵਿਰੋਧ ਕਰਨ ਲਈ ਕੁਰੁਕਸ਼ੇਤਰ ਵਿੱਚ “ਕਿਸਾਨ ਬਚਾਓ, ਮੰਡੀ ਬਚਾਓ” ਦੇ ਨਾਅਰੇ ਦੇ ਹੇਠ ਮਹਾਂ-ਰੈਲੀ ਕੀਤੀ। ਇਸ ਮਹਾਂ-ਰੈਲੀ ਨੂੰ ਭਾਰਤੀ ਕਿਸਾਨ ਯੂਨੀਅਨ ਸਮੇਤ ਹਰਿਆਣਾ ਦੇ 17 ਕਿਸਾਨ ਸੰਗਠਨਾਂ ਨੇ

Continue reading

ਅਧਿਕਾਰਾਂ ਦੀ ਰਾਖੀ ਲਈ ਸੰਘਰਸ਼

ਦੂਸਰੇ ਵਿਸ਼ਵ ਯੁੱਧ ਦੇ ਖਤਮ ਹੋਣ ਦੀ 75ਵੀਂ ਵਰ੍ਹੇਗੰਢ ਉਤੇ :

ਸੰਸਾਰ ਵਿੱਚ ਯੁੱਧ ਅਤੇ ਟਕਰਾਅ ਦਾ ਸਰੋਤ ਸਾਮਰਾਜਵਾਦ ਸੀ ਅਤੇ ਅੱਜ ਵੀ ਹੈ

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਵਲੋਂ, ਆਪਣੇ ਪਾਠਕਾਂ ਨੂੰ ਦੂਜੇ ਵਿਸ਼ਵ ਯੁੱਧ ਦੇ ਕਾਰਨਾਂ ਦੇ ਬਾਰੇ ਵਿੱਚ ਅਤੇ ਲੋਕਾਂ ਨੂੰ ਇਸ ਤੋਂ ਕੀ ਸਬਕ ਲੈਣਾ ਚਾਹੀਦਾ ਹੈ, ਇਸ ਦੇ ਬਾਰੇ ਵਿੱਚ ਸਿੱਖਿਅਤ ਕਰਨ ਦੇ ਲਈ 6 ਭਾਗਾਂ ਦੀ ਇੱਕ ਲੜੀ ਪ੍ਰਕਾਸ਼ਤ ਕੀਤੀ ਜਾ ਰਹੀ ਹੈ।

ਭਾਗ 1- ਇਤਿਹਾਸ ਦੇ ਸਬਕ

ਸਾਨੂੰ ਇਤਿਹਾਸ ਤੋਂ ਠੀਕ ਸਬਕ ਸਿੱਖਣ ਦੀ ਲੋੜ ਹੈ ਤਾਂ ਕਿ ਮਨੁੱਖੀ ਜਾਤ ਯੁੱਧ ਦੇ ਦਾਗਾਂ ਨੂੰ ਅਤੇ ਲੋਕਾਂ ਦੀ ਲੁੱਟ ਅਤੇ ਕਤਲੇਆਮ ਨੂੰ ਹਮੇਸ਼ਾ ਦੇ ਲਈ ਖ਼ਤਮ ਕਰ ਸਕੇ।

Continue reading

ਦੂਸਰੇ ਵਿਸ਼ਵ ਯੁੱਧ ਦੇ ਖਤਮ ਹੋਣ ਦੀ 75ਵੀਂ ਵਰ੍ਹੇਗੰਢ ਉਤੇ :

ਭਾਗ 2 – ਵੀਹਵੀਂ ਸਦੀ ਵਿੱਚ ਦੋ ਵਿਸ਼ਵ ਯੁੱਧਾਂ ਦੇ ਲਈ ਕੌਣ ਅਤੇ ਕੀ ਜਿੰਮੇਵਾਰ ਸੀ?

ਵੀਹਵੀਂ ਸਦੀ ਵਿੱਚ ਦੋ ਵਿਸ਼ਵ ਯੁੱਧਾਂ ਦੇ ਲਈ, ਦੁਨੀਆਂ ਦੀ ਮੁੜ-ਵੰਡ ਦੇ ਜਰੀਏ ਆਪਣੇ ਪ੍ਰਭਾਵ ਵਾਲੇ ਇਲਾਕਿਆਂ ਦਾ ਵਿਸਤਾਰ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਲੱਗੀਆਂ ਸਾਮਰਾਜਵਾਦੀ ਤਾਕਤਾਂ ਜਿੰਮੇਵਾਰ ਸਨ।
20ਵੀਂ ਸਦੀ ਦੇ ਸ਼ੁਰੂ ਤੱਕ, ਪੂੰਜੀਵਾਦ ਆਪਣੇ ਆਖ਼ਰੀ ਅਤੇ ਅੰਤਮ ਚਰਣ ਸਾਮਰਾਜਵਾਦ ਤੱਕ ਪਹੁੰਚ ਚੁੱਕਾ ਸੀ। ਦੁਨੀਆਂ ਦੀਆਂ ਸਭ ਤੋਂ ਵੱਡੀਆਂ ਸਰਮਾਏਦਾਰ ਤਾਕਤਾਂ ਨੇ, ਦੁਨੀਆਂ ਦੇ ਸਾਰੇ ਮਹਾਂਦੀਪਾਂ ਨੂੰ ਆਪਣੀਆਂ ਬਸਤੀਆਂ ਜਾਂ ਆਪਣੇ ਅਸਰ ਵਾਲੇ ਇਲਾਕਿਆਂ ‘ਚ ਵੰਡ ਲਿਆ ਸੀ।

Continue reading

ਦੂਸਰੇ ਵਿਸ਼ਵ ਯੁੱਧ ਦੇ ਖਤਮ ਹੋਣ ਦੀ 75ਵੀਂ ਵਰ੍ਹੇਗੰਢ ਉਤੇ :

ਭਾਗ 3 – ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ ਪ੍ਰਮੁੱਖ ਸਾਮਰਾਜਵਾਦੀ ਤਾਕਤਾਂ ਅਤੇ ਸੋਵੀਅਤ ਸੰਘ ਦੀ ਰਣਨੀਤੀ

ਦੁਨੀਆਂ ਭਰ ਦੇ ਬਜ਼ਾਰਾਂ ਅਤੇ ਅਸਰ-ਰਸੂਖ ਵਾਲੇ ਇਲਾਕਿਆਂ ਦੀ ਮੁੜ-ਵੰਡ ਦੇ ਲਈ ਨਵੇਂ ਸਾਮਰਾਜਵਾਦੀ ਯੁੱਧ ਦੀ ਸ਼ੁਰੂਆਤ 1930ਵਿਆਂ ਵਿੱਚ ਹੋਈ ਸੀ। ਬਰਤਾਨੀਆ ਅਤੇ ਫਰਾਂਸ ਨੇ, ਜਰਮਨੀ ਨੂੰ ਸੋਵੀਅਤ ਸੰਘ ਦੇ ਖ਼ਿਲਾਫ਼, ਜਪਾਨ ਨੂੰ ਚੀਨ ਅਤੇ ਸੋਵੀਅਤ ਸੰਘ ਦੇ ਖ਼ਿਲਾਫ਼ ਭੜਕਾਉਣ ਦੀ ਸੋਚੀ-ਸਮਝੀ ਨੀਤੀ ਚਲਾਈ, ਤਾਂ ਕਿ ਇਹ ਸਾਰੇ ਦੇਸ਼ ਆਪਸੀ ਟਕਰਾਅ ਦੇ ਚੱਲਦਿਆਂ ਕੰਮਜੋਰ ਹੋ ਜਾਣ।

Continue reading

ਦੂਸਰੇ ਵਿਸ਼ਵ ਯੁੱਧ ਦੇ ਖਤਮ ਹੋਣ ਦੀ 75ਵੀਂ ਵਰ੍ਹੇਗੰਢ ਉਤੇ :

ਭਾਗ 4: ਦੂਸਰੇ ਵਿਸ਼ਵ ਯੁੱਧ ਦੀਆਂ ਮੁੱਖ ਜੰਗਾਂ

ਸਟਾਲਿਨਗਰਾਡ ਦੀ ਜੰਗ ਦੂਸਰੇ ਵਿਸ਼ਵ ਯੁੱਧ ਦਾ ਪਾਸਾ ਪਰਤ ਦੇਣ ਵਾਲੀ ਜੰਗ ਸੀ। ਸਟਾਲਿਨਗਰਾਡ ਦੇ ਲੋਕਾਂ ਨੇ ਸ਼ਹਿਰ ਦੀ ਹਰ ਗਲੀ, ਹਰ ਘਰ ਅਤੇ ਇੱਕ-ਇੱਕ ਇੰਚ ਵਾਸਤੇ ਲੜਾਈ ਕੀਤੀ। ਕਈ ਮਹੀਨਿਆਂ ਦੀ ਗਹਿ-ਗੱਚ ਦੀ ਲੜਾਈ ਤੋਂ ਬਾਅਦ, ਜਰਮਨੀ ਦੀ ਫੌਜ, ਜਿਸ ਨੂੰ ਅਜਿੱਤ ਫੌਜ ਸਮਝਿਆ ਜਾਂਦਾ ਸੀ, ਦੇ ਰੂਸੀ ਫੌਜ ਨੇ ਆਹੂ ਲਾਹ ਸੁੱਟੇ ਅਤੇ ਉਸ ਨੂੰ ਹਥਿਆਰ ਸੁੱਟ ਦੇਣ ਉਤੇ ਮਜਬੂਰ ਹੋਣਾ ਪਿਆ।

Continue reading

ਦੂਸਰੇ ਵਿਸ਼ਵ ਯੁੱਧ ਦੇ ਖਤਮ ਹੋਣ ਦੀ 75ਵੀਂ ਵਰ੍ਹੇਗੰਢ ਉਤੇ :

ਭਾਗ 5: ਦੂਸਰੇ ਵਿਸ਼ਵ ਯੁੱਧ ਦਾ ਅੰਤ ਅਤੇ ਵੱਖ ਵੱਖ ਦੇਸ਼ਾਂ ਅਤੇ ਲੋਕਾਂ ਦੇ ਉਦੇਸ਼

ਦੂਸਰੇ ਵਿਸ਼ਵ ਯੁੱਧ ਦੇ ਅੰਤ ਵਿਚ, ਸਮਾਜਵਾਦੀ ਸੋਵੀਅਤ ਸੰਘ ਇੱਕ ਜੇਤੂ ਤਾਕਤ ਬਣ ਕੇ ਉਭਰਿਆ। ਬਸਤੀਵਾਦੀ ਚੁੰਗਲ ਤੋਂ ਮੁਕਤੀ ਵਾਸਤੇ ਲੜ ਰਹੇ ਦੁਨੀਆਂਭਰ ਦੇ ਲੋਕਾਂ ਲਈ, ਉਹ ਇੱਕ ਉਤਸ਼ਾਹ ਦੇਣ ਵਾਲਾ ਥੰਮ ਬਣ ਗਿਆ। ਦੂਸਰੇ ਪਾਸੇ, ਅਮਰੀਕੀ ਸਾਮਰਾਜਵਾਦ ਪਿਛਾਂਹ-ਖਿਚੂ ਕਮਿਉਨਿਸਟ-ਵਿਰੋਧੀ ਖੇਮੇ ਦੇ ਆਗੂ ਦੇ ਤੌਰ ਉਤੇ ਅੱਗੇ ਆਇਆ।

Continue reading

ਦੂਸਰੇ ਵਿਸ਼ਵ ਯੁੱਧ ਦੇ ਖਤਮ ਹੋਣ ਦੀ 75ਵੀਂ ਵਰ੍ਹੇਗੰਢ ਉਤੇ :

ਭਾਗ 6: ਦੂਸਰੇ ਵਿਸ਼ਵ ਯੁੱਧ ਦੇ ਸਬਕ

ਦੂਸਰੇ ਵਿਸ਼ਵ ਯੁੱਧ ਦੇ ਖਤਮ ਹੋਣ ਦੀ 75ਵੀਂ ਵਰ੍ਹੇਗੰਢ ਦੇ ਮੌਕੇ ਉਤੇ ਅਸੀਂ ਕਿਹੜੇ ਮੁੱਖ ਸਬਕ ਲੈ ਸਕਦੇ ਹਾਂ?

ਵੀਹਵੀਂ ਸਦੀ ਦੇ ਦੋਵੇਂ ਵਿਸ਼ਵ ਯੁੱਧ ਸਾਮਰਾਜਵਾਦੀ ਤਾਕਤਾਂ ਵਿਚਕਾਰ ਮੰਡੀਆਂ, ਸਾਧਨਾਂ ਅਤੇ ਅਸਰ ਰਸੂਖ ਦੇ ਦਾਇਰੇ ਵਧਾਉਣ ਅਤੇ ਉਨ੍ਹਾਂ ਦੇ ਕੰਟਰੋਲ ਵਾਸਤੇ ਤਿੱਖੇ ਅੰਤਰਵਿਰੋਧਾਂ ਦੇ ਕਾਰਨ ਉਗਮੇ ਸਨ। ਸਾਮਰਾਜਵਾਦੀ ਤਾਕਤਾਂ ਨੇ ਆਪਣੇ ਲਾਲਚਾਂ ਅਤੇ ਮੁਨਾਫਿਆਂ ਦੀ ਲਾਲਸਾ ਵਾਸਤੇ ਆਪਣੇ ਅਤੇ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਤੋਪਾਂ ਦੇ ਚਾਰੇ ਦੇ ਤੌਰ ਉਤੇ ਵਰਤਿਆ। ਪਰ ਦੋਵਾਂ ਹੀ ਵਿਸ਼ਵ ਯੁੱਧਾਂ ਵਿੱਚ, ਟਕਰਾਉਣ ਵਾਲੇ ਦੇਸ਼ਾਂ ਦੀ ਅਜਾਰੇਦਾਰ ਸਰਮਾਏਦਾਰੀ ਨੇ ਅੰਤਰ-ਸਾਮਰਾਜੀ ਲੜਾਈ ਨੂੰ ਜਮਹੂਰੀਅਤ ਅਤੇ ਆਪਣੀਆਂ ਮਾਤ-ਭੂਮੀਆਂ ਦੀ ਹਿਫਾਜ਼ਤ ਵਾਸਤੇ ਲੜਾਈ ਦੇ ਤੌਰ ਉਤੇ ਪੇਸ਼ ਕੀਤਾ।

Continue reading