ਇੱਕ ਨਵਾਂ ਹਿੰਦ-ਅਮਰੀਕਾ ਫੌਜੀ ਸਮਝੌਤਾ:

ਹਿੰਦੋਸਤਾਨ ਦੀ ਪ੍ਰਭੂਸੱਤਾ ਨੂੰ ਖਤਰੇ ਪਾਉਂਦਾ ਹੈ ਅਤੇ ਜੰਗ ਦੇ ਖਤਰੇ ਨੂੰ ਵਧਾਉਂਦਾ ਹੈ

ਹਿੰਦੋਸਤਾਨ ਅਤੇ ਅਮਰੀਕਾ ਨੇ ਆਪਣੇ ਰਣਨੀਤਿਕ ਫੌਜੀ ਗਠਜੋੜ ਨੂੰ ਹੋਰ ਪੱਕਿਆਂ ਕਰਨ ਲਈ ਇੱਕ ਹੋਰ ਵੱਡੇ ਸਮਝੌਤੇ ਨੂੰ ਅੰਜਾਮ ਦਿੱਤਾ ਹੈ। ਦੋਵਾਂ ਦੇਸ਼ਾਂ ਨੇ ਬੇਸਿਕ ਐਕਸਚੇਂਜ ਐਂਡ ਕੋਅਪਰੇਸ਼ਨ ਐਗਰੀਮੈਂਟ ਫਾਰ ਜੀਓ-ਸਪੇਟੀਅਲ ਕੋਅਪਰੇਸ਼ਨ (ਬੈਕਾ) ਨਾਮ ਦੇ ਸਮਝੌਤੇ ਉੱਤੇ ਦਸਖਤ ਕੀਤੇ ਹਨ। ਇਹ ਸੂਚਨਾ ਦੋਵਾਂ ਸਰਕਾਰਾਂ ਵਲੋਂ 28 ਅਕਤੂਬਰ ਨੂੰ ਇੱਕ ਸਾਂਝਾ ਸਰਕਾਰੀ ਐਲਾਨ ਕਰਕੇ ਦਿੱਤੀ ਗਈ ਹੈ।

Continue reading

ਕਿਸਾਨਾਂ ਦੀਆਂ ਸਮੱਸਿਆਵਾ ਦਾ ਹੱਲ ਕੀ ਹੈ?

ਇਸ ਵਿਸ਼ੇ ‘ਤੇ ਮਜ਼ਦੂਰ ਏਕਤਾ ਕਮੇਟੀ ਵਲੋਂ, 18 ਅਕਤੂਬਰ 2020 ਨੂੰ ਅਯੋਜਤ ਵੈਬੀਨਾਰ ਵਿੱਚ ਕੀਤੀ ਗਈ ਪ੍ਰਸਤੁਤੀ

ਸਾਡੇ ਦੇਸ਼ ਦੇ ਕਿਸਾਨ ਬਹੁਤ ਸਾਰੀਆਂ ਘੋਰ ਸਮੱਸਿਆਵਾਂ ਨਾਲ ਜੂਝ ਰਹੇ ਹਨ। ਬੀਤੇ ਕਈ ਸਾਲਾਂ ਤੋਂ ਉਨ੍ਹਾਂ ਦੀਆਂ ਹਾਲਤਾਂ ਬਦ-ਤੋਂ-ਬਦਤਰ ਹੁੰਦੀਆਂ ਜਾ ਰਹੀਆਂ ਹਨ।

ਇੱਕ ਸਮੱਸਿਆ ਇਹ ਹੈ ਕਿ ਫ਼ਸਲ ਪੈਦਾ ਕਰਨ ਵਾਲੀ ਸਾਰੀ ਜ਼ਮੀਨ ਵਿੱਚੋਂ ਮਾਤਰ 40 ਫ਼ੀਸਦੀ ਦੇ ਲਈ ਹੀ ਸਿੰਚਾਈ ਦੀ ਕੋਈ ਵਿਵਸਥਾ ਹੈ। ਇਸਦੇ ਕਾਰਨ ਜ਼ਿਆਦਾਤਰ ਕਿਸਾਨ ਬਰਸਾਤ ‘ਤੇ ਹੀ ਨਿਰਭਰ ਹਨ। ਇੱਕ ਹੋਰ ਸਮੱਸਿਆ ਹੈ ਬੀਜ਼, ਖ਼ਾਦ ਅਤੇ ਖੇਤੀ ਦੀਆਂ ਹੋਰ ਜ਼ਰੂਰਤਾਂ ਦੀਆਂ ਤੇਜ਼ੀ ਨਾਲ ਵਧਦੀਆਂ ਕੀਮਤਾਂ। ਇੱਕ ਤੀਸਰੀ ਸਮੱਸਿਆ, ਜੋ ਇਸ ਸਮੇਂ ਬਹੁਤ ਹੀ ਜਬਰਦਸਤ ਸਮੱਸਿਆ ਹੈ, ਇਹ ਹੈ ਕਿ ਕਿਸਾਨਾਂ ਨੂੰ ਆਪਣੀਆਂ ਉਪਜਾਂ ਦੇ ਲਈ ਜੋ ਮੁੱਲ ਮਿਲਦਾ ਹੈ, ਉਹ ਲਾਗਤ ਦੀਆਂ ਕੀਮਤਾਂ ਦੀ ਭਰਪਾਈ ਕਰਨ ਅਤੇ ਨਾਲ-ਨਾਲ ਕਿਸਾਨ ਅਤੇ ਉਸਦੇ ਪਰਿਵਾਰ ਦੀਆਂ ਰੋਜ਼ਮਰ੍ਹਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਕਾਫ਼ੀ ਨਹੀਂ ਹੈ।

Continue reading

“ਕਿਸਾਨਾਂ ਦੀਆਂ ਸਮੱਸਿਆਵਾਂ ਦਾ ਕੀ ਹੱਲ ਹੈ” ਵਿਸ਼ੇ ‘ਤੇ ਇੱਕ ਵੈਬੀਨਾਰ ਸਭਾ

ਮਜ਼ਦੂਰ ਏਕਤਾ ਕਮੇਟੀ ਨੇ 18 ਅਕਤੂਬਰ 2020 ਨੂੰ, “ਕਿਸਾਨਾਂ ਦੀਆਂ ਸਮੱਸਿਆਵਾਂ ਦਾ ਕੀ ਹੱਲ ਹੈ” ਦੇ ਵਿਸ਼ੇ ‘ਤੇ ਇੱਕ ਆਨ ਲਾਈਨ ਵੈਬੀਨਾਰ ਸਭਾ ਦਾ ਅਯੋਜਨ ਕੀਤਾ। ਰਾਜਸਥਾਨ, ਪੰਜਾਬ, ਹਰਿਆਣਾ ਅਤੇ ਹੋਰ ਰਾਜਾਂ ਦੇ ਕਿਸਾਨ ਸੰਗਠਨ-ਕਰਤਾਵਾਂ ਨੇ ਇਸ ਸਭਾ ਵਿੱਚ ਹਿੱਸਾ ਲਿਆ। ਇਸ ਤੋਂ ਇਲਾਵਾ ਟ੍ਰੇਡ ਯੂਨੀਅਨ ਕਰਮਚਾਰੀ, ਸ਼ਹਿਰੀ ਮਜ਼ਦੂਰ, ਪੇਂਡੂ ਇਲਾਕਿਆਂ ਤੋਂ ਮਨਰੇਗਾ ਵਰਕਰ, ਨੌਜਵਾਨਾਂ ਅਤੇ ਵਿਿਦਆਰਥੀਆਂ ਨੇ ਇਸ ਸਭਾ ਵਿੱਚ ਹਿੱਸਾ ਲਿਆ।

Continue reading

ਤੇਲ-ਸੋਧਕ ਫੈਕਟਰੀਆਂ ਦਾ ਨਿੱਜੀਕਰਣ ਲੋਕ-ਵਿਰੋਧੀ ਅਤੇ ਦੇਸ਼-ਵਿਰੋਧੀ ਹੈ

ਕਾਂਗਰਸ ਪਾਰਟੀ ਅਤੇ ਭਾਜਪਾ ਦੀ ਇੱਕ ਤੋਂ ਬਾਅਦ ਦੂਸਰੀ ਸਰਕਾਰ, ਪਿਛਲੇ ਤਿੰਨ ਦਹਾਕਿਆਂ ਤੋਂ ਤੇਲ-ਸੋਧਕ ਫੈਕਟਰੀਆਂ ਦਾ ਨਿੱਜੀਕਰਣ ਕਰਨ ਦੀ ਕੋਸ਼ਿਸ਼ ਕਰਦੀ ਆ ਰਹੀ ਹੈ। ਮੌਜੂਦਾ ਸਰਕਾਰ ਨੇ, ਬੀਪੀਸੀਐਲ ਨੂੰ ਖ੍ਰੀਦਣ ਦੀਆਂ ਚਾਹਵਾਨ ਹਿੰਦੋਸਤਾਨੀ ਅਤੇ ਬਦੇਸ਼ੀ ਕੰਪਨੀਆਂ ਨੂੰ ਆਪਣੀ ਇੱਛਾ ਜ਼ਾਹਿਰ ਕਰਨ ਦਾ ਸੱਦਾ ਦਿੱਤਾ ਹੋਇਆ ਹੈ। ਬੀਪੀਸੀਐਲ ਦੇ ਮਜ਼ਦੂਰ ਇਸ ਕੰਪਨੀ ਦਾ ਨਿੱਜੀਕਰਣ ਕਰਨ ਦੇ ਫੈਸਲੇ ਦੇ ਖ਼ਿਲਾਫ਼ ਇਕਮੁੱਠ ਸੰਘਰਸ਼ ਚਲਾਉਂਦੇ ਆ ਰਹੇ ਹਨ। ਉਨ੍ਹਾਂ ਨੇ 7 ਅਤੇ 8 ਸਤੰਬਰ ਨੂੰ ਦੋ ਦਿਨਾਂ ਦੀ ਹੜਤਾਲ਼ ਕੀਤੀ ਸੀ। ਨਿੱਜੀਕਰਣ ਦੀ ਯੋਜਨਾ ਨੂੰ ਫੌਰਨ ਬੰਦ ਕੀਤੇ ਜਾਣ ਦੀ ਮੰਗ ਨੂੰ ਲੈ ਹੁਣ 2 ਤੋਂ 6 ਨਵੰਬਰ ਤਕ 5 ਦਿਨਾਂ ਲਈ ਹੜਤਾਲ਼ ਕਰ ਰਹੇ ਹਨ।

Continue reading

ਭਾਰਤ ਪੇਟਰੋਲੀਅਮ ਕੰਪਨੀ ਲਿਮਟਿਡ ਦੇ ਮਜ਼ਦੂਰਾਂ ਦਾ ਨਿੱਜੀਕਰਣ ਦੇ ਖ਼ਿਲਾਫ਼ ਅਤੇ ਵੇਤਨ ਸਮਝੌਤਾ ਨਿਬੇੜੇ ਜਾਣ ਵਾਸਤੇ ਸੰਘਰਸ਼ ਤੇਜ਼

7 ਅਤੇ 8 ਸਤੰਬਰ 2020 ਨੂੰ ਇੱਕ ਸਫਲ ਸਰਬਹਿੰਦ ਹੜਤਾਲ਼ ਕਰਨ ਤੋਂ ਬਾਅਦ, ਭਾਰਤ ਪੈਟਰੌਲੀਅਮ ਕੰਪਨੀ ਲਿਮਟਿਡ (ਬੀਪੀਸੀਐਲ) ਦੇ ਮਜ਼ਦੂਰਾਂ ਨੇ ਕੰਪਨੀ ਦਾ ਨਿੱਜੀਕਰਣ ਕੀਤੇ ਜਾਣ ਦੇ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦਾ ਫੈਸਲਾ ਲਿਆ ਹੈ। ਉਹ ਚਿਰਾਂ ਤੋਂ ਲਮਕਦੇ ਆ ਰਹੇ “ਲੰਬੀ ਮਿਆਦ ਦੇ ਸਮਝੌਤੇ” (ਲੌਂਗ ਟਰਮ ਸੈਟਲਮੈਂਟ) ਦਾ ਨਿਬੇੜਾ ਕੀਤੇ ਜਾਣ ਦੀ ਮੰਗ ਕਰ ਰਹੇ ਹਨ।

Continue reading

ਹਿੰਦੂ ਰਾਓ ਹਸਪਤਾਲ ਦੇ ਡਾਕਟਰਾਂ ਅਤੇ ਨਰਸਾਂ ਨੇ ਆਪਣੀਆਂ ਤਨਖਾਹਾਂ ਨਾ ਦਿੱਤੇ ਜਾਣ ਦੇ ਖ਼ਿਲਾਫ਼ ਅੰਦੋਲਨ ਕੀਤਾ

ਉੱਤਰੀ ਦਿੱਲੀ ਦੀ ਮਿਉਂਸਿਪਲ ਕਾਰਪੋਰੇਸ਼ਨ ਦੇ ਪ੍ਰਬੰਧ ਹੇਠ ਚਲਾਏ ਜਾ ਰਹੇ, ਹਿੰਦੂ ਰਾਓ ਹਸਪਤਾਲ ਦੇ ਡਾਕਟਰਾਂ ਅਤੇ ਨਰਸਾਂ ਵਲੋਂ, 10 ਅਕਤੂਬਰ 2020 ਨੂੰ ਹਸਪਤਾਲ ਦੇ ਮੁੱਖ ਗੇਟ ਉੱਤੇ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ। ਅੰਦੋਲਨਕਾਰੀ ਡਾਕਟਰਾਂ ਅਤੇ ਨਰਸਾਂ ਨੇ ਆਪਣੇ ਹੱਥਾਂ ਵਿੱਚ ਨਾਅਰੇ ਲਿੱਖੀਆਂ ਹੋਈਆਂ ਤਖਤੀਆਂ ਲੈ ਕੇ ਅਤੇ ਨਾਅਰੇ ਮਾਰਦੇ

Continue reading

ਕਿਸਾਨ-ਵਿਰੋਧੀ ਕਾਨੂੰਨਾਂ ਦੇ ਖ਼ਿਲਾਫ਼ ਮੁਜ਼ਾਹਰੇ ਜਾਰੀ ਹਨ

ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਕਿਸਾਨ-ਵਿਰੋਧੀ ਕਾਨੂੰਨਾਂ ਦੇ ਖ਼ਿਲਾਫ਼, ਹਿੰਦੋਸਤਾਨ ਅਤੇ ਪੂਰੀ ਦੁਨੀਆਂ ਵਿੱਚ ਵਿਸ਼ਾਲ ਮੁਜ਼ਹਾਰੇ ਜਥੇਬੰਦ ਕੀਤੇ ਜਾ ਚੁੱਕੇ ਹਨ। ਇਨ੍ਹਾਂ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨਾਂ ਦੇ 250 ਤੋਂ ਵੀ ਜ਼ਿਆਦਾ ਸੰਗਠਨਾਂ, ਮਜ਼ਦੂਰਾਂ ਦੀਆਂ ਕਈ ਇੱਕ ਟਰੇਡ ਯੂਨੀਅਨਾਂ ਅਤੇ ਮਜ਼ਦੂਰਾਂ ਦੀਆਂ ਜਥੇਬੰਦੀਆਂ ਵਲੋਂ 25 ਸਤੰਬਰ ਨੂੰ ਜਥੇਬੰਦ ਕੀਤੇ ਗਏ ਭਾਰਤ ਬੰਧ ਤੋਂ ਬਾਅਦ, ਕਈਆਂ ਰਾਜਾਂ ਵਿੱਚ, ਖਾਸ ਕਰਕੇ ਪੰਜਾਬ ਅਤੇ ਹਰਿਆਣੇ ਵਿੱਚ, ਕਿਸਾਨਾਂ ਨੇ ਆਪਣੇ ਪ੍ਰਦਰਸ਼ਨ ਜਾਰੀ ਰੱਖੇ ਹਨ। ਉਨ੍ਹਾਂ ਨੇ ਸੜਕਾਂ ਅਤੇ ਰੇਲ ਪਟੜੀਆਂ ਉੱਤੇ ਜਾਮ ਲਾ ਕੇ ਆਵਾਜਾਈ ਠੱਪ ਕੀਤੀ ਹੋਈ ਹੈ।

Continue reading

ਗ਼ਦਰ ਇੰਟਰਨੈਸ਼ਨਲ ਅਤੇ ਇੰਡੀਅਨ ਵਰਕਰਸ ਅਸੋਸੀਏਸ਼ਨ ਦਾ ਪ੍ਰੈਸ ਬਿਆਨ

ਪੰਜਾਬ ਅਤੇ ਦੇਸ਼ਭਰ ਵਿੱਚ ਕਿਸਾਨਾਂ ਦੇ ਸੰਘਰਸ਼ ਦੇ ਹੱਕ ਵਿੱਚ, ਇੰਗਲੈਂਡ ਦੇ ਸਾਊਥਹਾਲ ਵਿੱਚ ਐਤਵਾਰ 4 ਅਕਤੂਬਰ ਨੂੰ ਇੱਕ ਵਿਸ਼ਾਲ ਪ੍ਰਦਰਸ਼ਨ ਆਯੋਜਿਤ ਕੀਤਾ ਗਿਆ। ਇਸ ਪ੍ਰਦਰਸ਼ਨ ਦਾ ਆਯੋਜਨ ਗੁਰੂਦੁਆਰਾ ਸਿੰਘ ਸਭਾ ਸਾਊਥਹਾਲ ਨੇ ਕੀਤਾ ਸੀ ਅਤੇ ਸਮਾਜ ਦੇ ਅਲਗ-ਅਲਗ ਤਬਕਿਆਂ ਦੇ ਲੋਕਾਂ ਨੇ ਇਸ ਵਿੱਚ ਹਿੱਸਾ ਲਿਆ। ਇੰਡੀਅਨ ਵਰਕਰਸ ਅਸੋਸੀਏਸ਼ਨ ਅਤੇ ਗ਼ਦਰ ਇੰਟਰਨੈਸ਼ਨਲ ਨੇ ਇਸ ਪ੍ਰਦਰਸ਼ਣ ਵਿੱਚ ਹਿੱਸਾ ਲਿਆ ਅਤੇ ਆਪਣੀ ਇੱਕਜੁੱਟਤਾ ਦਿਖਾਈ।

Continue reading

ਮੈਡੀਕਲ ਕੰਪਨੀਆਂ ਵਲੋਂ ਮਜ਼ਦੂਰਾਂ ਦਾ ਅਤੀ-ਸੋਸ਼ਣ

ਦੁਨੀਆਂਭਰ ਦੇ ਬਜ਼ਾਰ ਵਿੱਚ 20 ਫ਼ੀਸਦੀ ਦੀ ਹਿੱਸੇਦਾਰੀ ਸਦਕਾ, ਹਿੰਦੋਸਤਾਨ ਨੂੰ ਅਕਸਰ ‘ਦੁਨੀਆਂ ਦੀ ਫਾਰਮੇਸੀ’ ਕਿਹਾ ਜਾਂਦਾ ਹੈ, ਕਿਉਂਕਿ ਇਹ ਜੈਨੇਰਿਕ (ਜਿਨਸੀ) ਦਵਾਈਆਂ ਦਾ ਸਭ ਤੋਂ ਵੱਡਾ ਅਪੂਰਤੀ-ਕਰਤਾ ਹੈ।
ਇਹਨਾਂ ਜੈਨੇਰਿਕ ਦਵਾਈਆਂ ਦਾ ਮਤਲਬ ਹੈ ਕਿ ਇੱਕ ਅਜੇਹੀ ਦਵਾ ਜਿਸ ਵਿੱਚ ਉਹੀ ਰਸਾਇਣਿਕ ਪਦਾਰਥ ਹੁੰਦੇ ਹਨ, ਜੋ ਮੂਲ ਰੂਪ ਵਿੱਚ ਰਸਾਇਣਿਕ ਪੇਟੈਂਟ ਵਲੋਂ ਸੁਰੱਖਿਅਤ ਸਨ। ਮੂਲ ਦਵਾਈਆਂ ਦੇ ਪੇਟੈਂਟ ਸਮਾਪਤ ਹੋਣ ਤੋਂ ਬਾਦ, ਜੈਨੇਰਿਕ ਦਵਾਈਆਂ ਦੀ ਵਿਕਰੀ ਲਈ ਆਗਿਆ ਦਿੱਤੀ ਜਾਂਦੀ ਹੈ। ਬਰਤਾਨੀਆਂ ਵਿੱਚ ਵੇਚੀਆਂ ਜਾਣ ਵਾਲੀਆਂ ਸਾਰੀਆਂ ਜੈਨੇਰਿਕ ਦਵਾਈਆਂ ਵਿੱਚੋਂ ਇੱਕ-ਚੌਥਾਈ ਦਵਾਈਆਂ ਦੀ ਅਪੂਰਤੀ ਹਿੰਦੋਸਤਾਨੀ ਫ਼ਰਮਾ ਕੰਪਨੀਆਂ ਵਲੋਂ ਕੀਤੀ ਜਾਂਦੀ ਹੈ। ਅਮਰੀਕਾ ਵਿੱਚ ਇਸਤੇਮਾਲ ਹੋਣ ਵਾਲੀਆਂ ਸਾਰੀਆਂ ਜੈਨੇਰਿਕ ਦਵਾਈਆਂ ਦਾ 40 ਫ਼ੀਸਦੀ ਹਿੱਸਾ ਹਿੰਦੋਸਤਾਨ ਤੋਂ ਆਉਂਦਾ ਹੈ। ਜਾਨ-ਲੇਵਾ ਬਿਮਾਰੀ ਏਡਜ਼ ਦੇ ਇਲਾਜ਼ ਦੇ ਲਈ ਦੁਨੀਆਂਭਰ ਵਿੱਚ ਪ੍ਰਯੋਗ ਕੀਤੀਆਂ ਜਾਣ ਵਾਲੀਆਂ 80 ਫ਼ੀਸਦੀ ਦਵਾਈਆਂ ਦੀ ਅਪੂਰਤੀ ਭਾਰਤੀ ਫ਼ਰਮਾ ਕੰਪਨੀਆਂ ਵਲੋਂ ਕੀਤੀ ਜਾਂਦੀ ਹੈ। ਚਾਰ ਹਿੰਦੋਸਤਾਨੀ ਫ਼ਾਰਮਾ ਕੰਪਨੀਆਂ – ਸਨਫਾਰਮਾਸਿਊਟੀਕਲਸ, ਲਿਊਪਿਨ, ਸਿਪਲਾ ਅਤੇ ਡਾ. ਰੈਡੀ ਲੈਬ – ਦੀ ਗਿਣਤੀ ਦੁਨੀਆਂ ਦੇ ਦਸ ਸਭ ਤੋਂ ਬੜੇ ਜੈਨੇਰਿਕ ਦਵਾ ਉਤਪਾਦਕਾਂ ਵਿੱਚ ਕੀਤੀ ਜਾਂਦੀ ਹੈ।

Continue reading

ਕੋਵਿਡ-19 ਦੇ ਸੰਕਟ ਵਿੱਚ ਦਵਾਈਆਂ ਬਨਾਉਣ ਵਾਲੀਆਂ ਕੰਪਨੀਆਂ ਅੰਨ੍ਹੇ ਮੁਨਾਫ਼ੇ ਕਮਾ ਰਹੀਆਂ ਹਨ

ਅੱਜ, ਜਦ ਸਾਰੀ ਦੁਨੀਆਂ ਵਿੱਚ ਲੋਕ ਕੋਵਿਡ-19 ਅਤੇ ਲਾਕਡਾਊਨ ਦੇ ਭਿਆਨਕ ਅਸਰ ਤੋਂ ਪੀੜਤ ਹਨ, ਦੇਸ਼ ਅਤੇ ਦੁਨੀਆਂ ਵਿੱਚ ਦਵਾਈਆਂ ਦੀਆਂ ਕੰਪਨੀਆਂ ਦੇ ਸਰਮਾਏਦਾਰ ਮਾਲਕ ਭਾਰੀ ਮੁਨਾਫ਼ੇ ਲੁੱਟ ਰਹੇ ਹਨ। ਇਹ ਦਵਾਈ ਕੰਪਨੀਆਂ ਲੋਕਾਂ ਦੀ ਮਜ਼ਬੂਰੀ ਦਾ ਫ਼ਾਇਦਾ ਉਠਾ ਕੇ ਭਾਂਤ-ਭਾਂਤ ਦੀਆਂ ਦਵਾਈਆਂ ਨੂੰ ਭਾਰੀ ਕੀਮਤ ‘ਤੇ ਬਜ਼ਾਰ ਵਿੱਚ ਵੇਚ ਰਹੀਆਂ ਹਨ।

Continue reading