ਆਓ, ਇੱਕਮੁੱਠ ਹੋ ਕੇ ਅਤੇ ਦ੍ਰਿੜਤਾ ਨਾਲ ਆਪਣੇ ਹੱਕਾਂ ਉੱਤੇ ਬੋਲੇ ਜਾ ਰਹੇ ਧਾਵੇ ਦੇ ਖ਼ਿਲਾਫ਼ ਸੰਘਰਸ਼ ਕਰੀਏ!

ਸਰਮਾਏਦਾਰਾ ਜਮਾਤ, ਕੇਂਦਰ ਸਰਕਾਰ ਵਲੋਂ ਕੋਰੋਨਾਵਾਇਰਸ ਮਹਾਂਮਾਰੀ ਦੇ ਨਾਂ ‘ਤੇ ਐਲਾਨੀ ਗਈ ਹੰਗਾਮੀ ਹਾਲਤ ਨੂੰ, ਸਾਡੇ ਹੱਕਾਂ ਉੱਤੇ ਇੱਕ ਬੇਮਿਸਾਲ ਧਾਵਾ ਬੋਲਣ ਵਾਸਤੇ ਇਸਤੇਮਾਲ ਕਰ ਰਹੀ ਹੈ।

ਹਿੰਦੋਸਤਾਨ ਉੱਤੇ ਇੱਕ ਦਿਓਕੱਦ ਆਫ਼ਤ ਆ ਪਈ ਹੈ। ਕਰੀਬ ਦੋ ਮਹੀਨੇ ਤੋਂ ਦੇਸ਼-ਵਿਆਪੀ ਲੌਕਡਾਊਨ ਐਲਾਨੇ ਜਾਣ ਕਾਰਨ, ਕਰੋੜਾਂ ਹੀ ਮਜ਼ਦੂਰਾਂ ਦੇ ਰੋਜ਼ਗਾਰ ਦਾ ਇੱਕੋ-ਇੱਕ ਸਾਧਨ, ਜਾਣੀ ਕਿ ਉਨ੍ਹਾਂ ਦੀਆਂ ਨੌਕਰੀਆਂ ਖੁਸ ਗਈਆਂ ਹਨ। ਕਰੋੜਾਂ ਹੀ ਭੁੱਖੇ, ਬੇਰੁਜ਼ਗਾਰ ਮਜ਼ਦੂਰਾਂ ਦੇ ਸਿਰ ਉੱਤੋਂ ਛੱਤ ਵੀ ਖੋਹ ਲਈ ਗਈ ਹੈ ਅਤੇ ਉਹ ਹਜ਼ਾਰਾਂ ਮੀਲ ਦੂਰ ਆਪਣੇ ਪਿੰਡਾਂ-ਥਾਵਾਂ ਵੱਲ ਨੂੰ ਖੇਤਾਂ, ਜੰਗਲਾਂ, ਰੇਲ-ਪਟੜੀਆਂ ਅਤੇ ਸੜਕਾਂ ‘ਤੇ ਤੁਰੇ ਜਾ ਰਹੇ ਹਨ। ਇਨ੍ਹਾਂ ‘ਚੋਂ ਸੈਂਕੜੇ ਹੀ ਮਰਦ, ਇਸਤਰੀਆਂ ਅਤੇ ਬੱਚੇ ਭੁੱਖ, ਥਕਾਵਟ ਜਾਂ ਹਾਦਸਿਆਂ ਦੇ ਨਤੀਜੇ ਵਜੋਂ ਰਸਤੇ ਵਿੱਚ ਮਾਰੇ ਗਏ ਹਨ; ਅਜਿਹੀਆਂ ਮੌਤਾਂ ਦੀ ਗਿਣਤੀ ਰੋਜ਼ਾਨਾ ਵਧਦੀ ਜਾ ਰਹੀ ਹੈ।

ਮਜ਼ਦੂਰ ਏਕਤਾ ਕਮੇਟੀ ਦਾ ਬੁਲਾਵਾ, 18 ਮਈ 2020

ਮਜ਼ਦੂਰ ਸਾਥੀਓ,

ਸਾਡੇ ਦੇਸ਼ ਦੇ ਹਾਕਮਾਂ ਦੇ ਨਿਰਦਈਪੁਣੇ ਦੇ ਕੋਈ ਹੱਦਾਂ-ਬੰਨੇ ਨਹੀਂ ਹਨ। ਸਿਹਤ ਕਰਮੀ, ਸਫਾਈ ਕਰਮੀ, ਆਵਾਜਾਈ ਤੇ ਢੋਅ-ਢੁਆਈ ਮਜ਼ਦੂਰ ਅਤੇ ਹੋਰ ਜਰੂਰੀ ਸੇਵਾਵਾਂ ਦੇ ਮਜ਼ਦੂਰ ਪਹਿਲਾਂ ਹੀ ਆਪਣੀਆਂ ਜਾਨਾਂ ਜੋਖ਼ਮ ਵਿੱਚ ਪਾ ਕੇ, ਸਮਾਜ ਨੂੰ ਕੋਰੋਨਾਵਾਇਰਸ ਬਿਮਾਰੀ ਨਾਲ ਨਿਪਟਣ ਵਿੱਚ ਮੱਦਦ ਕਰ ਰਹੇ ਹਨ। ਲੌਕਡਾਊਨ ਦੇ ਕਾਰਨ ਵੱਡੇ ਪੈਮਾਨੇ ‘ਤੇ ਕਰੋੜਾਂ ਹੀ ਮਜ਼ਦੂਰਾਂ, ਕਿਸਾਨਾਂ ਅਤੇ ਹੋਰ ਮਿਹਨਤਕਸ਼ ਲੋਕਾਂ ਦਾ ਰੋਜ਼ਗਾਰ ਖੁਸ ਗਿਆ ਹੈ। ਸਾਡੇ ਹੁਕਮਰਾਨ ਏਨੇ ਨਾਲ ਸਤੁਸ਼ਟ ਨਹੀਂ ਹਨ ਅਤੇ ਹੁਣ ਉਹ ਮਜ਼ਦੂਰ ਜਮਾਤ ਨੂੰ ਸੰਕਟ ਦਾ ਸਮੁੱਚਾ ਬੋਝ ਆਪਣੇ ਮੋਢਿਆਂ ਉੱਤੇ ਲੈਣ ਲਈ ਮਜਬੂਰ ਕਰਨਾ ਚਾਹੁੰਦੇ ਹਨ।

ਕੇਂਦਰੀ ਅਤੇ ਸੂਬਾਈ ਸਰਕਾਰਾਂ, ਬੜੇ ਸਨਕੀਪੁਣੇ ਨਾਲ ਇਸ ਲੌਕਡਾਊਨ ਨੂੰ ਮਜ਼ਦੂਰ ਜਮਾਤ ਦੇ ਹੱਕਾਂ ਉੱਤੇ ਸਭ-ਤਰਫ਼ਾ ਹਮਲੇ ਕਰਨ ਵਾਸਤੇ ਇਸਤੇਮਾਲ ਕਰ ਰਹੀਆਂ ਹਨ। ਅਜਿਹਾ ਉਹ ਸਰਮਾਏਦਾਰ ਜਮਾਤ ਦੇ ਹੁਕਮਾਂ ‘ਤੇ ਕਰ ਰਹੀਆਂ ਹਨ। ਕਿਰਤ ਕਾਨੂੰਨਾਂ ਵਿੱਚ ਜਿਹੜੀਆਂ ਸਭ ਤਬਦੀਲੀਆਂ ਕਰਨ ਦੀ ਮੰਗ ਦੇਸੀ ਅਤੇ ਬਦੇਸ਼ੀ ਸਰਮਾਏਦਾਰ ਲਗਾਤਾਰ ਸਰਕਾਰਾਂ ਤੋਂ ਕਰਦੇ ਆਏ ਹਨ, ਹੁਣ ਉਨ੍ਹਾਂ ਵਾਸਤੇ ਚਾਂਦੀ ਦੀ ਪਲੇਟ ‘ਚ ਪਰੋਸੀਆਂ ਜਾ ਰਹੀਆਂ ਹਨ। ਜਿਹੜੀਆਂ ਤਬਦੀਲੀਆਂ ਦੀ ਮੰਗ ਅਸੀਂ ਮਜ਼ਦੂਰ, ਆਪਣੇ ਰੋਜ਼ਗਾਰ ਅਤੇ ਹੱਕਾਂ ਦੀ ਹਿਫ਼ਾਜ਼ਿਤ ਵਾਸਤੇ ਲਗਾਤਾਰ ਸਰਕਾਰਾਂ ਤੋਂ ਕਰਦੇ ਆਏ ਹਾਂ, ਉਨ੍ਹਾਂ ਪੂਰੀ ਤਰ੍ਹਾਂ ਨਜ਼ਰ-ਅੰਦਾਜ਼ ਕਰ ਦਿੱਤਾ ਗਿਆ ਹੈ।

ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਗੁਜਰਾਤ ਸਰਕਾਰਾਂ ਨੇ ਆਰਡੀਨੈਂਸ ਪਾਸ ਕਰ ਦਿੱਤੇ ਹਨ, ਜਿਨ੍ਹਾਂ ਰਾਹੀਂ ਮਜ਼ਦੂਰਾਂ ਨੂੰ ਉਨ੍ਹਾਂ ਦੇ ਬਹੁਤ ਸਾਰੇ ਮੌਜੂਦਾ ਹੱਕਾਂ ਤੋਂ ਵੰਚਿਤ ਕਰ ਦਿੱਤਾ ਜਾਵੇਗਾ। ਹੁਣ ਤੀਕ 10 ਸੂਬਿਆਂ ਦੀਆਂ ਸਰਕਾਰਾਂ ਨੇ ਕੰਮ ਦਾ ਹਫ਼ਤਾ 48 ਤੋਂ ਵਧਾ ਕੇ 72 ਘੰਟੇ ਕਰਨ ਅਤੇ ਦਿਨ ਨੂੰ 8 ਤੋਂ ਵਧਾ ਕੇ 12 ਘੰਟੇ ਕਰਨ ਵਾਸਤੇ ਕਾਰਜਕਾਰੀ ਆਦੇਸ਼ ਜਾਰੀ ਕਰ ਦਿੱਤੇ ਹਨ।

ਇਹਦੇ ਨਾਲ-ਨਾਲ, ਕੇਂਦਰੀ ਸਰਕਾਰ ਰੱਖਿਆ ਖੇਤਰ ਵਿੱਚ ਸਿੱਧੇ ਬਦੇਸ਼ੀ ਨਿਵੇਸ਼ ਦੀ ਸੀਮਾ ਨੂੰ ਵਧਾਉਣ, ਵੱਖ-ਵੱਖ ਖੇਤਰਾਂ ਵਿੱਚ ਨਿੱਜੀਕਰਣ ਕਰਨ ਅਤੇ ਖੇਤੀ (ਉਤਪਾਦਾਂ ਦੇ) ਵਿਉਪਾਰ ਨੂੰ ਦੇਸੀ ਅਤੇ ਬਦੇਸ਼ੀ ਬਹੁ-ਰਾਸ਼ਟਰੀ ਕੰਪਨੀਆਂ ਦੇ ਲਈ ਖੋਲ੍ਹਣ ਦੀਆਂ ਦੇਸੀ ਅਤੇ ਬਦੇਸ਼ੀ ਸਰਮਾਏਦਾਰਾਂ ਦੀਆਂ ਮੰਗਾਂ ਪੂਰੀਆਂ ਕਰਨ ਵਾਸਤੇ ਨੀਤੀਗਤ ਉਪਾਵਾਂ ਦੀਆਂ ਘੋਸ਼ਣਾਵਾਂ ਕਰਨ ਦੇ ਆਹਰੇ ਲੱਗੀ ਹੋਈ ਹੈ।

ਹੁਕਮਰਾਨ ਸਰਮਾਏਦਾਰ ਜਮਾਤ ਅਤੇ ਇਹਦੇ ਰਾਜਨੀਤਕ ਪ੍ਰਤੀਨਿੱਧੀ ਸੋਚ ਰਹੇ ਹਨ ਕਿ ਉਹ ਲੌਕਡਾਊਨ ਅਤੇ ਰਾਜਨੀਤਕ ਇਕੱਠਾਂ ਉੱਤੇ ਰੋਕ ਦੇ ਜਰੀਏ ਮਜ਼ਦੂਰ ਜਮਾਤ ਨੂੰ ਦਬਾ ਸਕਦੇ ਹਨ। ਉਹ ਸੋਚ ਰਹੇ ਹਨ ਕਿ ਉਹ ਸਾਡੇ ਹੱਕਾਂ ਦਾ ਘਾਣ ਕਰਕੇ ਬਚ ਨਿਕਲਣਗੇ। ਇਹ ਉਨ੍ਹਾਂ ਦੀ ਵੱਡੀ ਗਲਤਫਹਿਮੀ ਹੈ। ਅਸੀਂ ਆਪਣੀਆਂ ਅਵਾਜ਼ਾਂ ਦਾ ਗਲ਼ ਘੁੱਟਣ ਦੀ ਇਜਾਜ਼ਿਤ ਨਹੀਂ ਦੇਵਾਂਗੇ।

ਕੇਂਦਰੀ ਟਰੇਡ ਯੂਨੀਅਨਾਂ ਨੇ, ਮਜ਼ਦੂਰਾਂ ਦੇ ਹੱਕਾਂ ਉੱਤੇ ਸਰਕਾਰ ਦੇ ਹਮਲਿਆਂ ਦਾ ਵਿਰੋਧ ਕਰਨ ਲਈ, 22 ਮਈ ਨੂੰ ਸਰਵ-ਹਿੰਦ ਵਿਰੋਧ ਦਿਵਸ ਜਥੇਬੰਦ ਕਰਨ ਦੇ ਫੈਸਲੇ ਦਾ ਐਲਾਨ ਕੀਤਾ ਹੈ।

ਮਜ਼ਦੂਰ ਏਕਤਾ ਕਮੇਟੀ ਆਪਣੇ ਸਭ ਮੈਂਬਰਾਂ ਨੂੰ, ਇਸ ਵਿਰੋਧ ਦਿਵਸ ਨੂੰ ਸਫਲ ਬਨਾਉਣ ਵਿੱਚ ਵੱਧ-ਚੜ੍ਹਕੇ ਕੰਮ ਕਰਨ ਦਾ ਬੁਲਾਵਾ ਦਿੰਦੀ ਹੈ।

ਅਸੀਂ, ਦਸ ਕੇਂਦਰੀ ਟਰੇਡ ਯੂਨੀਅਨਾਂ ਵਲੋਂ 15 ਮਈ 2020 ਨੂੰ ਜਾਰੀ ਕੀਤਾ ਗਿਆ ਬਿਆਨ ਵੀ ਛਾਪ ਰਹੇ ਹਾਂ।

close

Share and Enjoy !

Shares

Leave a Reply

Your email address will not be published.