ਜ਼ੋਖਮ-ਭਰੇ ਕੰਮ ਵਿਚ ਲੱਗੇ ਸਿਹਤ ਕਰਮਚਾਰੀਆਂ ਲਈ ਸੁਰੱਖਿਅਤ ਕੰਮ ਹਾਲਤਾਂ ਦੀ ਮੰਗ ਕੀਤੀ

ਮੁੰਬਈ ਦੇ ਕੇ.ਈ.ਐਮ. ਹਸਪਤਾਲ ਦੇ ਸਿਹਤ ਮਜ਼ਦੂਰਾਂ ਨੇ ਆਪਣੇ ਸਾਥੀ ਮਜ਼ਦੂਰ ਦੀ ਮੌਤ ‘ਤੇ ਗੁੱਸਾ ਜ਼ਾਹਰ ਕੀਤਾ

ਕੇ.ਈ.ਐਮ. ਹਸਪਤਾਲ ਦੇ ਮਜ਼ਦੂਰਾਂ ਨੇ 26 ਮਈ ਨੂੰ ਸਵੇਰੇ 7 ਵਜੇ ਤੋਂ ਦੁਪਹਿਰ 12.30 ਤਕ ਹਸਪਤਾਲ ਵਿੱਚ ਧਰਨਾ ਪ੍ਰਦਰਸ਼ਣ ਕੀਤਾ। ਇਹਨਾਂ ਮਜ਼ਦੂਰਾਂ ਨੇ ਹਸਪਤਾਲ ਦੇ ਅਧਿਕਾਰੀਆਂ ਦੀ ਲਾਪਰਵਾਹੀ ਦੀ ਵਜ੍ਹਾ ਨਾਲ ਆਪਣੇ ਇੱਕ ਸਾਥੀ ਦੀ ਮੌਤ ਹੋ ਜਾਣ ਖ਼ਿਲਾਫ਼ ਧਰਨਾ ਪ੍ਰਦਰਸ਼ਣ ਜਥੇਬੰਦ ਕੀਤਾ।

KEM-hospital_nurses_protest

ਜਿਸ ਮਜ਼ਦੂਰ ਦੀ ਮੌਤ ਹੋਈ ਹੈ, ਉਹ 45 ਸਾਲਾਂ ਦੇ ਸਨ ਅਤੇ 24 ਮਈ ਨੂੰ ਮੌਤ ਤੋਂ ਪਹਿਲਾ ਉਸ ਨੂੰ ਬਹੁਤ ਬੁਖ਼ਾਰ ਸੀ, ਜੀਭ ਬੇਸੁਆਦ ਹੋ ਗਈ ਸੀ ਅਤੇ ਸਰੀਰ ਵਿੱਚ ਬਹੁਤ ਦਰਦ ਸੀ। ਇਹ ਮਜ਼ਦੂਰ ਕੋਵਿਡ-19 ਵਾਰਡ ਵਿੱਚ ਕੰਮ ਕਰ ਰਿਹਾ ਸੀ। ਉਹਨਾਂ ਦੇ ਨਾਲ ਕੰਮ ਕਰ ਰਹੇ ਮਜ਼ਦੂਰਾਂ ਦੇ ਅਨੁਸਾਰ 20 ਮਈ ਤੋਂ ਹੀ ਉਹਨਾਂ ਨੂੰ ਇਹ ਲੱਛਣ ਦਿਖਾਈ ਦੇ ਰਹੇ ਸਨ, ਲੇਕਿਨ ਨਾ ਤਾਂ ਉਹਨਾਂ ਦੀ ਜਾਂਚ ਕੀਤੀ ਗਈ ਅਤੇ ਨਾ ਹੀ ਉਹਨਾਂ ਨੂੰ ਕੰਮ ਤੋਂ ਛੁੱਟੀ ਦਿੱਤੀ ਗਈ। 24 ਮਈ ਤਕ ਉਹ ਕੰਮ ‘ਤੇ ਆਉਂਦੇ ਰਹੇ। 24 ਮਈ ਨੂੰ ਉਹਨਾਂ ਦੇ ਪਰਿਵਾਰ ਵਾਲੇ ਉਹਨਾਂ ਨੂੰ ਕੇ.ਈ.ਐਮ. ਹਸਪਤਾਲ ਲੈ ਕੇ ਆਏ, ਲੇਕਿਨ ਰਸਤੇ ਵਿੱਚ ਹੀ ਉਹਨਾਂ ਦੀ ਮੌਤ ਹੋ ਗਈ। ਉਸਦੀ ਮੌਤ ਦੀ ਸੰਭਾਵਤ ਵਜ੍ਹਾ ਕੋਵਿਡ ਦੱਸੀ ਗਈ ਹੈ। ਉਹਨਾਂ ਦੀ ਲਾਸ਼ ਨੂੰ 26 ਮਈ ਨੂੰ ਉਹਨਾਂ ਦੇ ਪਰਿਵਾਰ ਨੂੰ ਦਿੱਤਾ ਗਿਆ ਅਤੇ ਉਸ ਤੋਂ ਪਹਿਲਾਂ ਦੋ ਦਿਨ ਤਕ ਉਹਨਾਂ ਦੀ ਲਾਸ਼ ਮੁਰਦਾਘਰ ਵਿਚ ਪਈ ਰਹੀ।

ਧਰਨਾ ਪ੍ਰਦਰਸ਼ਣ ਕਰ ਰਹੇ ਕਈ ਮਜ਼ਦੂਰਾਂ ਨੇ ਦੱਸਿਆ ਕਿ ਹਸਪਤਾਲ ਦੇ ਅਧਿਕਾਰੀ ਨਾ ਤਾਂ ਉਹਨਾਂ ਨੂੰ ਨਿਯਮਤ ਛੁੱਟੀਆਂ ਦੇ ਰਹੇ ਹਨ ਅਤੇ ਨਾਂ ਹੀ ਜਾਂਚ ਅਤੇ ਉਪਚਾਰ ਦੀ ਕੋਈ ਸੁਵਿਧਾ ਮੁਹੱਈਆ ਕਰਾ ਰਹੇ ਹਨ। ਜਦਕਿ ਸਾਰੇ ਮਜ਼ਦੂਰ ਆਪਣੀ ਡਿਊਟੀ ਪੂਰੀ ਕਰਨ ਦੇ ਲਈ ਤਮਾਮ ਤਰ੍ਹਾਂ ਦੇ ਜੋਖ਼ਿਮ ਉਠਾਉਂਦੇ ਹੋਏ ਜ਼ਿਆਦਾ ਤੋਂ ਜ਼ਿਆਦਾ ਘੰਟੇ ਕੰਮ ਕਰ ਰਹੇ ਹਨ। ਸਿਹਤ ਮਜ਼ਦੂਰਾਂ ਨੇ ਹਸਪਤਾਲ ਦੇ ਕੰਮ ਦੇ ਬਿਹਤਰ ਹਾਲਤ ਮੁਹੱਈਆ ਕਰਾਉਣ ਦੀ ਮੰਗ ਕੀਤੀ।

ਦਿੱਲੀ ਦੀਆਂ ਨਰਸਾਂ ਨੇ ਪੀ.ਪੀ.ਈ. ਉਪਕਰਣ ਦਾ ਮੁੜ-ਉਪਯੋਗ ਕਰਨ ਦੇ ਖ਼ਿਲਾਫ਼ ਪ੍ਰਦਰਸ਼ਣ ਕੀਤਾ

ਨਵੀਂ ਦਿੱਲੀ ਦੇ ਸਫ਼ਦਰਜੰਗ ਇਨਕਲੇਵ ਵਿਖੇ ਇੱਕ ਨਿੱਜੀ ਹਸਪਤਾਲ ਦੀਆਂ ਨਰਸਾਂ ਨੇ 26 ਮਈ ਨੂੰ ਕੰਮ ‘ਤੇ ਜਾਣ ਤੋਂ ਇਨਕਾਰ ਕਰ ਦਿੱਤਾ, ਜਦੋਂ ਉਹਨਾਂ ਦੀ ਇੱਕ ਸਾਥੀ ਨਰਸ ਦੀ ਕੋਵਿਡ-19 ਨਾਲ ਮੌਤ ਹੋ ਗਈ। ਇਸ ਨਰਸ ਦੀ ਉਮਰ 46 ਸਾਲ ਸੀ ਅਤੇ ਪਿਛਲੇ 10 ਸਾਲਾਂ ਤੋਂ ਹਸਪਤਾਲ ਦੇ ਸ਼ਿਸ਼ੂ ਵਾਰਡ ਵਿੱਚ ਕੰਮ ਕਰ ਰਹੀ ਸੀ। ਹਾਲ ਹੀ ਵਿੱਚ ਉਹਨਾਂ ਨੂੰ ਆਈ.ਸੀ.ਯੂ. ਵਾਰਡ ਦੇ ਕੰਮ ‘ਤੇ ਤੈਨਾਤ ਕੀਤਾ ਗਿਆ ਸੀ।

ਹਸਪਤਾਲ ਦੀਆਂ ਨਰਸਾਂ ਨੇ ਸ਼ਕਾਇਤ ਕੀਤੀ ਹੈ ਕਿ ਪਿਛਲੇ ਦੋ ਮਹੀਨਿਆਂ ਤੋਂ ਹਸਪਤਾਲ ਦੇ ਅਧਿਕਾਰੀ ਉਹਨਾਂ ਨੂੰ ਇੱਕ ਹੀ ਪੀ.ਪੀ.ਈ. ਉਪਕਰਣ ਦਾ ਬਾਰ-ਬਾਰ ਉਪਯੋਗ ਕਰਨ ਲਈ ਕਹਿ ਰਹੇ ਹਨ। ਹਸਪਤਾਲ ਦੇ ਅਧਿਕਾਰੀਆਂ ਨੇ ਉਹਨਾਂ ਦੀਆਂ ਸ਼ਕਾਇਤਾਂ ਨੂੰ ਬੇਰਹਿਮੀ ਨਾਲ ਕੁਚਲਿਆ ਹੈ ਅਤੇ ਇਸ ਤੋਂ ਹੋਣ ਵਾਲੇ ਖ਼ਤਰੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਹੈ। ਸਬੰਧਤ ਨਰਸ ਦੇ ਸਾਥੀ ਕਰਮਚਾਰੀਆਂ ਨੇ ਦੱਸਿਆ ਕਿ ਇੱਕ ਹਫ਼ਤਾ ਪਹਿਲਾਂ ਆਪਣੇ ਕੰਮ ਦੇ ਆਖ਼ਰੀ ਦਿਨ ਇਸ ਨਰਸ ਨੇ ਨਵੇਂ ਪੀ.ਪੀ.ਈ. ਅਤੇ ਮਾਸਕ ਉਪਲਬਧ ਨਾ ਹੋਣ ਦੇ ਬਾਰੇ ਵਿੱਚ ਨਰਸਿੰਗ ਇਨਚਾਰਜ਼ ਨਾਲ ਗੱਲ ਕੀਤੀ ਸੀ, ਲੇਕਿਨ ਉਹਨਾਂ ਦੀ ਇਸ ਸ਼ਿਕਾਇਤ ਨੂੰ ਬੇਰਹਿਮੀ ਨਾਲ ਠੁਕਰਾਅ ਦਿੱਤਾ ਗਿਆ।

ਧਰਨਾ ਕਰ ਰਹੀਆਂ ਨਰਸਾਂ ਨੇ ਦੱਸਿਆ ਕਿ 18 ਮਈ ਦੀ ਸਵੇਰ ਵਾਲੀ ਸ਼ਿਫ਼ਟ ਪੂਰੀ ਕਰਨ ਤੋਂ ਬਾਦ ਸਬੰਧਤ ਨਰਸ ਨੇ ਬੁਖ਼ਾਰ, ਗਲੇ ਵਿੱਚ ਖ਼ਾਰਸ਼ ਅਤੇ ਦੇਹ ਵਿੱਚ ਦਰਦ ਦੀ ਸ਼ਕਾਇਤ ਕੀਤੀ ਸੀ ਅਤੇ ਰਾਤ ਦੀ ਸ਼ਿਫ਼ਟ ਲਈ ਕੰਮ ‘ਤੇ ਨਹੀਂ ਆ ਸਕੀ। ਲੇਕਿਨ ਇਸਦੇ ਬਾਵਜ਼ੂਦ ਹਸਪਤਾਲ ਪ੍ਰਸਾਸ਼ਨ ਨੇ ਉਸਦੀ ਜਾਂਚ ਕਰਨ ਦੇ ਲਈ ਕੋਈ ਵੀ ਕਦਮ ਨਹੀਂ ਉਠਾਏ ਅਤੇ ਨਾ ਹੀ ਉਹਦੀ ਦੀ ਛੁੱਟੀ ਮੰਨਜ਼ੂਰ ਕੀਤੀ। 21 ਮਈ ਨੂੰ ਜਦੋਂ ਉਹਨੂੰ ਸਾਹ ਲੈਣ ਵਿਚ ਤਕਲੀਫ਼ ਹੋਣ ਲੱਗੀ ਤਾਂ ਉਹਨਾਂ ਨੂੰ ਸਫ਼ਦਰਜੰਗ ਹਸਪਤਾਲ ਲੈ ਜਾਇਆ ਗਿਆ ਅਤੇ 24 ਮਈ ਨੂੰ ਕੋਵਿਡ-19 ਨਾਲ ਉਹਦੀ ਮੌਤ ਹੋ ਗਈ। ਹਸਪਤਾਲ ਦੇ ਡਾਕਟਰਾਂ ਨੇ ਵੀ ਇਸ ‘ਤੇ ਇਤਰਾਜ਼ ਜਤਾਇਆ ਕਿ ਨਰਸਾਂ ਨੂੰ ਪੀ.ਪੀ.ਈ. ਉਪਕਰਣ ਨਹੀਂ ਦਿੱਤੇ ਜਾ ਰਹੇ। ਉਹਨਾਂ ਨੇ ਹਸਪਤਾਲ ਅਧਿਕਾਰੀਆਂ ਨੂੰ ਕਈ ਬਾਰ ਦੱਸਿਆ ਕਿ ਨਰਸਾਂ ਨੂੰ ਅਕਸਰ ਓਪਰੇਸ਼ਨ ਥਿਏਟਰ ਦੇ ਗਾਊਨ ਅਤੇ ਧੋਤੇ ਜਾਣ ਵਾਲੇ ਮਾਸਕ ਹੀ ਪਾਉਣੇ ਪੈਂਦੇ ਹਨ, ਜਿਸ ਨਾਲ ਉਹਨਾਂ ਨੂੰ ਸੰਕਰਮਣ ਦਾ ਖ਼ਤਰਾ ਬਣਿਆ ਰਹਿੰਦਾ ਹੈ।

ਪੀ.ਪੀ.ਈ.ਉਪਕਰਣ ਤੋਂ ਬਿਨਾਂ ਕੰਮ ਕਰਨ ਲਈ ਮਜ਼ਬੂਰ  ਸਫ਼ਾਈ ਮਜ਼ਦੂਰ ਦੀ ਮੌਤ

25 ਮਈ ਨੂੰ ਦਿੱਲੀ ਦੇ ਏਮਸ ਵਿੱਚ ਕੰਮ ਕਰ ਰਹੇ ਇੱਕ ਸਫ਼ਾਈ ਮਜ਼ਦੂਰ ਦੀ ਕੋਵਿਡ-19 ਦੇ ਚੱਲਦਿਆ ਮੌਤ ਹੋ ਗਈ, ਕਿਉਂਕਿ ਉਸਨੂੰ ਕਿਸੇ ਵੀ ਤਰ੍ਹਾਂ ਦੇ ਸੁਰੱਖਿਆ ਉਪਕਰਣ ਦੇ ਬਗੈਰ ਹੀ ਕੰਮ ਕਰਨਾ ਪੈ ਰਿਹਾ ਸੀ। ਖ਼ਬਰਾਂ ਦੇ ਅਨੁਸਾਰ ਇੱਕ ਹਫ਼ਤਾ ਪਹਿਲਾਂ ਤੋਂ ਉਸਨੂੰ ਕੋਵਿਡ-19 ਦੇ ਲੱਛਣ ਦਿਖ਼ਾਈ ਦੇ ਰਹੇ ਸਨ। ਹਸਪਤਾਲ ਵਿੱਚ ਉਸਦੇ ਖੂਨ ਦੀ ਜਾਂਚ ਕੀਤੀ ਗਈ ਅਤੇ ਉਸ ਨੂੰ ਘਰ ਵਿੱਚ ਅਰਾਮ ਕਰਨ ਦੀ ਸਲਾਹ ਦਿੱਤੀ ਗਈ। ਲੇਕਿਨ ਕੁਛ ਹੀ ਦਿਨਾਂ ਬਾਦ ਉਸਦੀ ਹਾਲਤ ਵਿਗੜਨ ਲੱਗੀ। ਉਸ ਨੂੰ ਐਮਰਜੰਸੀ ਵਾਰਡ ਵਿੱਚ ਰੱਖਿਆ ਗਿਆ ਜਿੱਥੇ ਉਸ ਨੂੰ ਕੋਵਿਡ-ਪਾਜਿਟਿਵ ਪਾਇਆ ਗਿਆ ਅਤੇ ਕੁਛ ਹੀ ਦਿਨਾਂ ਬਾਦ ਉਸ ਦੀ ਮੌਤ ਹੋ ਗਈ। ਏਮਸ ਵਿੱਚ ਕੰਮ ਕਰ ਰਹੇ ਸਫ਼ਾਈ ਮਜ਼ਦੂਰਾਂ ਨੇ ਦੱਸਿਆ ਕਿ ਆਪਣੇ ਕੰਮ ਦੇ ਦੌਰਾਨ ਉਹ ਲਗਾਤਾਰ ਸੰਕਰਮਣ ਵਿੱਚ ਆਉਂਦੇ ਰਹਿੰਦੇ ਹਨ ਅਤੇ ਉਹਨਾਂ ਨੂੰ ਡਾਕਟਰਾਂ ਅਤੇ ਨਰਸਾਂ ਵਾਂਗ ਜਲਦੀ ਤੋਂ ਜਲਦੀ ਪੀ.ਪੀ.ਈ. ਉਪਕਰਣ ਮੁਹੱਈਆ ਕਰਵਾਏ ਜਾਣੇ ਚਾਹੀਦੀ ਹਨ।

close

Share and Enjoy !

Shares

Leave a Reply

Your email address will not be published.