ਅਮਰੀਕਾ ਦੇ ਮਿਨੀਐਪਲਸ ਸ਼ਹਿਰ ਵਿੱਚ ਪੁਲੀਸ ਵਲੋਂ ਕੀਤੇ ਗਏ ਵਹਿਸ਼ੀ ਕਤਲ ਦੇ ਖ਼ਿਲਾਫ਼ ਪ੍ਰਦਰਸ਼ਨਾਂ ਦੀ ਭਰਮਾਰ

25 ਮਈ 2020 ਨੂੰ, ਇੱਕ ਕਾਲੇ ਆਦਮੀ ਦੇ ਵਹਿਸ਼ੀ ਕਤਲ ਦੇ ਖ਼ਿਲਾਫ਼ ਮਿਨੀਐਪਲਸ ਅਤੇ ਨਿਊਯਾਰਕ, ਅਲਬੂਕਿਉਰਕ, ਡੈਨਵਰ, ਲੂਈਸਵੈਲੀ, ਲੌਸ ਏਂਜਲਸ ਅਤੇ ਓਕਲੈਂਡ ਸਮੇਤ ਹੋਰ ਅਮਰੀਕੀ ਸ਼ਹਿਰਾਂ ਵਿੱਚ ਪਿਛਲੇ ਚਾਰ ਦਿਨਾਂ ਤੋਂ ਰੋਸ-ਵਿਖਾਵੇ ਦਹਾੜ ਰਹੇ ਹਨ। ਅਮਰੀਕਾ-ਭਰ ਵਿੱਚ ਲੋਕ ਪੁਲੀਸ ਦੀ ਹਿਰਾਸਤ ਵਿੱਚ ਇੱਕ ਕਾਲੇ ਵਿਅਕਤੀ ਦੇ ਵਹਿਸ਼ੀ ਕਤਲ ਬਾਰੇ ਅਤਿਅੰਤ ਗੁੱਸੇ ਵਿਚ ਹਨ ਅਤੇ ਉਹ ਨਾ ਕੇਵਲ ਉਸ ਵਾਸਤੇ ਹੀ ਇਨਸਾਫ ਮੰਗ ਰਹੇ ਹਨ, ਬਲਕਿ ਪੁਲੀਸ ਦੀ ਵਹਿਸ਼ੀਅਤ ਦੇ ਅਜੇਹੇ ਕੁਕਰਮਾਂ ਦੇ ਅੰਤ ਦੀ ਵੀ ਮੰਗ ਕਰ ਰਹੇ ਹਨ। ਯਾਦ ਰਹੇ ਅਮਰੀਕਾ-ਭਰ ਦੀ ਪੁਲੀਸ ਕਾਲੇ ਲੋਕਾਂ ਖ਼ਿਲਾਫ਼ ਅਜੇਹੀ ਵਹਿਸ਼ੀਅਤ ਲਈ ਪੂਰੀ ਤਰ੍ਹਾਂ ਬਦਨਾਮ ਹੈ।

Minneapolis_28_May_2020-1_web

ਅਮਰੀਕੀ ਪ੍ਰਧਾਨ, ਟਰੰਪ ਨੇ ਵਿਖਾਵਾਕਾਰੀਆਂ ਨੂੰ ਬਦਮਾਸ਼ ਕਹਿ ਕੇ ਉਨ੍ਹਾਂ ਦੀ ਨਿਖੇਧੀ ਕੀਤੀ ਹੈ ਅਤੇ ਵਿਖਾਵਿਆਂ ਨੂੰ ਕੁਚਲ ਦੇਣ ਲਈ ਜਾਬਰ ਤਾਕਤ ਵਰਤਣ ਦੀ ਧਮਕੀ ਦਿੱਤੀ ਹੈ। ਪਰ ਇਸ ਦੀ ਕੋਈ ਪ੍ਰਵਾਹ ਨਾ ਕਰਦਿਆਂ, ਵਿਖਾਵੇ ਉਸੇ ਤਰ੍ਹਾਂ ਜਾਰੀ ਹਨ। ਮਿਨੀਸੋਟਾ ਅਤੇ ਹੋਰ ਅਮਰੀਕੀ ਰਾਜਾਂ ਵਿੱਚ ਪੁਲੀਸ ਵਲੋਂ ਕਾਮੇ ਅਤੇ ਕਾਲੇ ਲੋਕਾਂ ਖ਼ਿਲਾਫ਼ ਵਹਿਸ਼ੀ ਤਾਕਤ ਵਰਤਣ ਦਾ ਇੱਕ ਬਦਨਾਮ ਇਤਿਹਾਸ ਹੈ।

ਮਿਨੀਐਪਲਸ ਅਤੇ ਸੇਂਟ ਪੌਲਜ਼ ਦੇ ਜੁੜਵੇਂ ਸ਼ਹਿਰਾਂ ਵਿੱਚ ਦਰਜਨਾਂ ਹੀ ਮੁਜ਼ਾਹਰੇ ਹੋ ਚੁੱਕੇ ਹਨ। ਗੁੱਸੇ ਵਿੱਚ ਆਏ ਵਿਖਾਵਾਕਾਰੀਆਂ ਨੇ ਸ਼ਹਿਰ ਦੇ ਇੱਕ ਪੁਲੀਸ ਸਟੇਸ਼ਨ ਨੂੰ ਵੀ ਅੱਗ ਲਾ ਕੇ ਜਲਾ ਦਿੱਤਾ ਹੈ। ਖਬਰਾਂ ਅਨੁਸਾਰ, ਲੋਕਾਂ ਵਲੋਂ ਇਨਸਾਫ ਦੀ ਮੰਗ ਨੂੰ ਠੱਲ ਪਾਉਣ ਦੀ ਕੋਸ਼ਿਸ਼ ਵਿਚ, ਉਸ ਕਾਲੇ ਆਦਮੀ ਦੀ ਗ੍ਰਿਫਤਾਰੀ ਵਿੱਚ ਸ਼ਾਮਲ ਚਾਰ ਪੁਲੀਸ ਅਫਸਰਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ, ਪਰ ਵਿਖਾਵੇ ਜਾਰੀ ਹਨ।

close

Share and Enjoy !

Shares

Leave a Reply

Your email address will not be published.