ਬਰਤਾਨੀਆਂ ਵਿੱਚ ਸਰਕਾਰ ਵਲੋਂ ਲਾਕਡਾਊਨ ਢਿੱਲਾ ਕਰਨ ਦਾ ਵਿਆਪਕ ਵਿਰੋਧ

ਚਾਰ ਸਭ ਤੋਂ ਬੜੀਅ ਟ੍ਰੇਡ ਯੂਨੀਅਨਾਂ ਅਤੇ ਕਈ ਲੋਕਲ ਅਧਿਕਾਰੀਆਂ ਦੇ ਵਿਰੋਧ ਦੇ ਬਾਵਜੂਦ, ਬਰਤਾਨੀਆਂ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਰੋਨਾ ਵਾਇਰਸ ਲਾਕਿਡਾਊਨ ਨੂੰ 10 ਜੂਨ ਤੋਂ ਢਿੱਲਾ ਕਰਨ ਦੀ ਘੋਸ਼ਣਾ ਕੀਤੀ। ਸਕਾਟਲੈਂਡ, ਵੇਲਸ ਅਤੇ ਉੱਤਰੀ ਆਇਰਲੈਂਡ ਦੇ ਸੱਤਾਰੂੜ ਮੰਤਰੀਆਂ ਨੇ ਨਵੀਂ ਨੀਤੀ ਨੂੰ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸਰਕਾਰ ਨੇ ਆਪਣੇ ਨਾਅਰੇ ਨੂੰ “ਘਰ ਪਰ ਰਹੋ, ਐਨ.ਐਚ,ਐਸ. ਦੀ ਰਾਖੀ ਕਰੋ ਅਤੇ ਜਿੰਦਗੀਆਂ ਬਚਾਓ” ਤੋਂ ਬਦਲ ਕੇ “ਚੇਤੰਨ ਰਹੋ, ਕਰੋਨਾਵਾਇਰਸ ਨੂੰ ਹਰਾਓ ਅਤੇ ਜਿੰਦਗੀਆਂ ਬਚਾਓ” ਕਰ ਦਿੱਤਾ ਹੈ।

ਚਾਰ ਸਭ ਤੋਂ ਬੜੀਅ ਟ੍ਰੇਡ ਯੂਨੀਅਨਾਂ ਅਤੇ ਕਈ ਲੋਕਲ ਅਧਿਕਾਰੀਆਂ ਦੇ ਵਿਰੋਧ ਦੇ ਬਾਵਜੂਦ, ਬਰਤਾਨੀਆਂ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਰੋਨਾ ਵਾਇਰਸ ਲਾਕਿਡਾਊਨ ਨੂੰ 10 ਜੂਨ ਤੋਂ ਢਿੱਲਾ ਕਰਨ ਦੀ ਘੋਸ਼ਣਾ ਕੀਤੀ। ਸਕਾਟਲੈਂਡ, ਵੇਲਸ ਅਤੇ ਉੱਤਰੀ ਆਇਰਲੈਂਡ ਦੇ ਸੱਤਾਰੂੜ ਮੰਤਰੀਆਂ ਨੇ ਨਵੀਂ ਨੀਤੀ ਨੂੰ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸਰਕਾਰ ਨੇ ਆਪਣੇ ਨਾਅਰੇ ਨੂੰ “ਘਰ ਪਰ ਰਹੋ, ਐਨ.ਐਚ,ਐਸ. ਦੀ ਰਾਖੀ ਕਰੋ ਅਤੇ ਜਿੰਦਗੀਆਂ ਬਚਾਓ” ਤੋਂ ਬਦਲ ਕੇ “ਚੇਤੰਨ ਰਹੋ, ਕਰੋਨਾਵਾਇਰਸ ਨੂੰ ਹਰਾਓ ਅਤੇ ਜਿੰਦਗੀਆਂ ਬਚਾਓ” ਕਰ ਦਿੱਤਾ ਹੈ।

ਜਾਨਸਨ ਨੇ ਲੋਕਾਂ ਨੂੰ ਕੰਮ ‘ਤੇ ਵਾਪਸ ਆਉਣ ਦਾ ਮਸ਼ਵਰਾ ਦਿੰਦੇ ਹੋਏ ਕਿਹਾ ਕਿ ਅਗਰ ਲੋਕ ਘਰ ਤੋਂ ਕੰਮ ਨਹੀਂ ਕਰ ਸਕਦੇ ਹਨ ਤਾਂ ਉਹਨਾਂ ਨੂੰ “ਕੰਮ ‘ਤੇ ਜਾਣ ਲਈ ਸਕਾਰਾਤਮਕ ਰੂਪ ਵਿੱਚ ਉਤਸਾਹਤ ਕੀਤਾ ਜਾਣਾ ਚਾਹੀਦਾ ਹੈ”। ਉਹਨਾਂ ਨੇ ਇੱਕ ਜੂਨ ਤੋਂ ਇੰਗਲੈਂਡ ਵਿੱਚ ਸਕੂਲ ਖੋਲ੍ਹਣ ਦੀ ਪੁਸ਼ਟੀ ਕੀਤੀ, ਜਿਸ ਵਿਚ ਰਿਸੇਪਸ਼ਨ ਅਤੇ ਇੱਕ ਸਾਲ (ਚਾਰ ਤੋਂ ਛੇ ਸਾਲ ਦੀ ਉਮਰ ਦੇ ਬੱਚਿਆਂ ਦੇ ਲਈ) ਅਤੇ ਪ੍ਰਾਥਮਕ ਸਕੂਲ ਵਿੱਚ ਛੇਵਾਂ ਸਾਲ (10-11 ਸਾਲ ਦੀ ਉਮਰ ਦੇ ਬੱਚਿਆਂ) ਦੇ ਨਾਲ ਸਕੂਲ ਖੁੱਲ੍ਹਣਗੇ।

ਚਾਰ ਸਭ ਤੋਂ ਵੱਡੀਆਂ ਟ੍ਰੇਡ ਯੂਨੀਅਨਾਂ – ਯੂਨੀਸਨ, ਯੂਨਾਈਟ, ਜੀ,ਐਮ.ਬੀ. ਅਤੇ ਉਸਡਾ ਦੇ ਨਾਲ ਟ੍ਰੇਡ ਯੂਨੀਅਨ ਪਰੀਸ਼ਦ ਨੇ ਚੇਤਾਵਨੀ ਦਿੱਤੀ ਹੈ ਕਿ ਉਹ ਆਪਣੇ 30 ਲੱਖ ਮੈਂਬਰਾਂ ਨੂੰ ਕੰਮ ‘ਤੇ ਵਾਪਸ ਆਉਣ ਦੀ ਅਪੀਲ ਨਹੀਂ ਕਰ ਸਕਦੇ ਹਨ, ਜਦੋਂ ਤਕ ਕਿ ਉਹਨਾਂ ਦੇ ਮੈਂਬਰਾਂ ਦੀ ਸੁਰੱਖਿਆ ਦੇ ਲਈ ਉਪਾਅ ਲਾਗੂ ਨਹੀਂ ਕੀਤੇ ਜਾਂਦੇ ਹਨ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਕਈ ਮੈਂਬਰ ਪਹਿਲਾਂ ਹੀ “ਲੋਕਾਂ ਅਤੇ ਸਮਾਨ ਦੀ ਢੁਆਈ, ਜਨਤਾ ਦੀ ਸੁਰੱਖਿਆ ਅਤੇ ਕੰਮਜ਼ੋਰ ਲੋਕਾਂ ਦੀ ਦੇਖਭਾਲ ਕਰਦੇ ਹੋਏ” ਆਪਣੀ ਜਾਨ ਗੁਆ ਚੁੱਕੇ ਹਨ। ਸਰਕਾਰ ਨੇ ਉਹਨਾਂ ਮਾਲਕਾਂ ਨੂੰ ਦੰਡਿਤ ਕਰਨ ਲਈ ਕਿਸੇ ਵੀ ਨੀਤੀ ਦੀ ਘੋਸ਼ਣਾ ਨਹੀਂ ਕੀਤੀ ਹੈ, ਜੋ ਕਿ ਮਜ਼ਦੂਰਾਂ ਨੂੰ ਸੁਰੱਖਿਅਤ ਉਪਕਰਣ ਪ੍ਰਦਾਨ ਨਹੀਂ ਕਰਦੇ ਅਤੇ ਫ਼ਾਸਲਾ ਰੱਖਣ ਦੇ ਲਈ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਨਹੀਂ ਕਰਦੇ ਹਨ। ਸਿੱਖਿਅਕ ਯੂਨੀਅਨਾਂ ਨੇ ਸਰਕਾਰ ਨੂੰ ਇੱਕ ਜੂਨ ਦੀ ਤਰੀਕ ਨੂੰ ਫਿਰ ਤੋਂ ਅੱਗੇ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਹ ਨਿਸਚਿਤ ਰੂਪ ਨਾਲ ਸਕੂਲਾਂ ਨੂੰ ਫਿਰ ਤੋਂ ਖੋਲ੍ਹਣਾ ਚਾਹੁੰਦੇ ਸਨ, ਲੇਕਿਨ ਉਦੋਂ ਜਦੋਂ ਅਜਿਹਾ ਕਰਨਾ ਸੁਰੱਖਿਅਤ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਸਕੂਲਾਂ ਦੇ ਵਿੱਚ ਕਰੋਨਾਵਾਇਰਸ ਦੇ ਪ੍ਰਸਾਰ ਦੇ ਖ਼ਤਰੇ ਦੀ ਸਮਝ ਵਿੱਚ ਕਮੀ ਦਿਖਾ ਰਹੀ ਸੀ ਅਤੇ ਵਿਦਿਆਰਥੀਆਂ ਦੇ ਮਾਤਾ-ਪਿਤਾ, ਭਾਈ-ਭੈਣਾਂ ਅਤੇ ਰਿਸਤੇਦਾਰਾਂ ਦੇ ਨਾਲ-ਨਾਲ ਵਿਆਪਕ ਸਮੁਦਾਇ ਵਿੱਚ ਵੀ ਇਸ ਬਾਰੇ ਫ਼ਿਕਰਮੰਦੀ ਹੈ। ਉਹਨਾ ਨੇ ਆਪਣੇ ਸਾਰੇ ਮੈਂਬਰਾਂ ਦੀ ਬਹੁਤ ਜ਼ਿਆਦਾ ਚਿੰਤਾ ਜਾਹਰ ਕੀਤੀ ਕਿ ਸਕੂਲ ਸਟਾਫ਼ ਨੂੰ ਦੂਰੀ ਰੱਖਣ ਦੇ ਲਈ ਸੁਰੱਖਿਆ ਸੁਨਿਸਚਿਤ ਨਹੀਂ ਹੋਵੇਗੀ ਅਤੇ ਇਹ ਕਿ ਜ਼ਮਾਤ ਵਿੱਚ ਵਿਸੇਸ਼ ਰੂਪ ਵਿੱਚ ਛੋਟੇ ਬੱਚਿਆਂ ਦੀ ਬਿਮਾਰੀ ਦੇ ਸੰਕਰਮਣ ਦੇ ਸ੍ਰੋਤ ਹੋ ਸਕਦੇ ਹਨ।

ਬਰਤਾਨੀਆਂ ਮੈਡੀਕਲ ਅਸੋਸੀਏਸ਼ਨ (ਬੀ.ਐਮ.ਏ.) – ਡਾਕਟਰਾਂ ਦੀ ਸਭ ਤੋਂ ਵੱਡੀ ਯੂਨੀਅਨ – ਨੇ ਕਿਹਾ ਹੈ ਕਿ ਜਦੋਂ ਤਕ ਸੰਕਰਮਣ ਦੀ ਦਰ ਹਾਲੇ ਬਹੁਤ ਜ਼ਿਆਦਾ ਹੈ, ਤਾਂ ਸਕੂਲਾਂ ਨੂੰ ਖੋਲ੍ਹਣ ਦੀ ਜ਼ਲਦਬਾਜੀ ਨਹੀਂ ਕਰਨੀ ਚਾਹੀਦੀ। ਰਾਸ਼ਟਰੀ ਸਿੱਖਿਆ ਸੰਘ ਨੂੰ ਲਿਖੇ ਆਪਣੇ ਪੱਤਰ ਵਿੱਚ, ਬੀ.ਐਮ.ਏ. ਨੇ ਉਹਨਾਂ ਚਿੰਤਾਵਾਂ ਦਾ ਸਮਰਥਨ ਕਰਦੇ ਹੋਏ ਕਿਹਾ ਹੈ ਕਿ ਇੱਕ ਜੂਨ ਤੋਂ ਸਕੂਲਾਂ ਨੂੰ ਫਿਰ ਤੋਂ ਖੋਲ੍ਹਣ ਤੋਂ ਪਹਿਲਾਂ ਸਾਵਧਾਨੀ ਵਰਤਣ ਅਤੇ ਟੈਸਟਾਂ ਨੂੰ ਪ੍ਰਮੁੱਖਤਾ ਦੇਣ ਦਾ ਸਿੱਖਿਅਕ ਯੂਨੀਅਨਾਂ ਵਲੋਂ ਅਨੁਰੋਧ “ਬਿਲਕੱੁਲ ਸਹੀ” ਹੈ।

ਇਹ ਸਾਫ਼ ਦਿਖਾਉਂਦਾ ਹੈ ਕਿ ਬਰਤਾਨਵੀ ਸਰਕਾਰ ਲਾਕਡਾਊਨ ਨੂੰ ਘੱਟ ਕਰਨ ਅਤੇ ਸਕੂਲਾਂ ਨੂੰ ਫਿਰ ਤੋਂ ਖੋਲ੍ਹਣ ਦੇ ਲਈ ਬੜੇ ਸਰਮਾਏਦਾਰਾਂ ਦੇ ਹਿੱਤਾਂ ਵਿੱਚ ਨਿਰਣਾ ਲੈ ਰਹੀ ਹੈ, ਜਿਨ੍ਹਾਂ ਦੀ ਇਹ ਪ੍ਰਤੀਨਿਧਤਾ ਕਰਦੀ ਹੈ। ਸਕੂਲਾਂ ਨੂੰ ਖੋਲ੍ਹਣਾ ਜ਼ਰੂਰੀ ਹੈ ਤਾਂ ਕਿ ਮਾਪਿਆਂ ਦਾ ਕੰਮ ‘ਤੇ ਜਾਣਾ ਸੰਭਵ ਹੋ ਸਕੇ। ਸਰਕਾਰ ਨੇ ਮਜ਼ਦੂਰਾਂ ਅਤੇ ਕੰਮ ਕਰਨ ਵਾਲੇ ਲੋਕਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿ ਪ੍ਰੀਕਸ਼ਣ ਅਤੇ ਟੈਸਟ ਦੀ ਵਿਵਸਥਾ ਕੀਤੇ ਬਿਨਾ ਸਕੂਲਾਂ ਨੂੰ ਖੋਲ੍ਹਣਾ ਲੋਕਾਂ ਦੀ ਜਿੰਦਗੀ ਨੂੰ ਖ਼ਤਰੇ ਵਿਚ ਪਾ ਸਕਦਾ ਹੈ।

ਇੱਕ ਤੋਂ ਬਾਦ ਇੱਕ ਸਰਕਾਰਾਂ ਨੇ ਵਿਿਭੰਨ ਆਪਰੇਸ਼ਨਾਂ ਦਾ ਨਿੱਜੀਕਰਣ ਕਰਕੇ, ਹਸਪਤਾਲਾਂ ਅਤੇ ਦੁਰਘਟਨਾ ਅਤੇ ਐਮਰਜੰਸੀ ਇਕਾਈਆਂ ਨੂੰ ਬੰਦ ਕਰਕੇ ਐਨ.ਐਚ.ਐਸ. ਨੂੰ ਬਰਬਾਦ ਕਰ ਦਿੱਤਾ ਹੈ ਅਤੇ ਸਰਕਾਰ ਹਾਲੇ ਵੀ ਇਹੀ ਕਰ ਰਹੀ ਹੈ। ਐਨ.ਐਚ.ਐਸ. ਦੇ ਫੰਡਾਂ ਦੇ ਅਰਬਾਂ ਪਾਉਂਡ ਨਿੱਜੀ ਫ਼ਾਇਦਾ ਪ੍ਰਦਾਤਾਵਾਂ, ਸ਼ੇਅਰਧਾਰਕਾਂ ਅਤੇ ਬੈਂਕਾਂ ਦੇ ਲਈ ਬਹਾਏ ਜਾ ਰਹੇ ਹਨ। ਐਨ.ਐਚ.ਐਸ. ਦੇ ਲਈ ਸੇਵਾ ਪ੍ਰਦਾਨ ਕਰਨ ਵਾਲੀਆਂ ਕੁਛ ਨਿੱਜੀ ਕੰਪਣੀਆਂ ਹਨ; ਇਲਾਇੰਸ ਮੈਡੀਕਲ, ਐਟੋਸ ਹੈਲਥ ਕੇਅਰ, ਕੇਅਰ ਯੂਕੇ, ਇਨਹੈਲਥ, ਫ੍ਰੈਂਸੇਨਿਅਸ, ਇੰਟਰਹੈਲਥ, ਨੇਸ਼ੰਸ ਹੈਲਥਕੇਅਰ, ਨੇਟਕੇਅਰ, ਪਾਰਟਨਰਸ਼ਿਪ ਹੈਲਥ ਗਰੁੱਪ, ਰਾਮਸੇ ਹੈਲਥ ਕੇਅਰ, ਸਪਏਰ ਹੈਲਥ ਕੇਅਰ, ਯੂਕੇ ਸਪੈਸ਼ਲਿਸਟ ਹਾਸਿਿਪਟਲਸ, ਵਾਕ ਇਨ ਹੈਲਥ ਆਦਿ।

ਹਸਪਤਾਲਾਂ ਵਿੱਚ ਸਫ਼ਾਈ, ਰੋਗੀ ਦੇ ਖਾਣੇ ਦੀ ਸੁਵਿਧਾ ਅਤੇ ਸੁਰੱਖਿਆ ਵਰਗੀਆਂ ਕੁੱਛ ਸੇਵਾਵਾਂ ਦਾ ਪਹਿਲਾਂ ਹੀ ਨਿੱਜੀਕਰਜ਼ ਹੋ ਚੁੱਕਾ ਹੈ। ਕਰੋਨਾਵਾਇਰਸ ਪ੍ਰੀਖਣ ਦੇ ਠੇਕੇ ਨਿੱਜੀ ਕੰਪਣੀਆਂ ਨੂੰ ਦਿੱਤੇ ਗਏ ਹਨ।

ਬਰਤਾਨੀਆਂ ਸਰਕਾਰ ਦੇ ਰਵੱਈਏ ਤੋਂ ਪਤਾ ਲੱਗਦਾ ਹੈ ਕਿ ਇਹ ਸਰਵਜਨਕ ਖ਼ਰਚ ‘ਤੇ ਸਰਮਾਏਦਾਰਾ ਏਕਾ ਅਧਿਕਾਰ ਨੂੰ ਸਮਰਿੱਧ ਕਰਨ ਦੇ ਲਈ ਕਰੋਨਾਵਾਇਰਸ ਮਹਾਂਮਾਰੀ ਦਾ ਉਪਯੋਗ ਕਰਨਾ ਚਾਹੁੰਦੀ ਹੈ। ਬਰਤਾਨੀਆਂ ਦਾ ਮਜ਼ਦੂਰ ਵਰਗ ਇਸ ਤਰ੍ਹਾਂ ਦੀ ਕਾਰਵਾਈ ‘ਤੇ ਆਪਣਾ ਵਿਰੋਧ ਪ੍ਰਗਟ ਕਰਦਾ ਰਿਹਾ ਹੈ।  

close

Share and Enjoy !

Shares

Leave a Reply

Your email address will not be published.