ਵਿਸ਼ਵਵਿਆਪੀ ਮਹਾਂਮਾਰੀ ਦੇ ਸੰਕਟ ਦੁਰਾਨ ਅਮਰੀਕੀ ਸਾਮਰਾਜਵਾਦ ਦੇ ਹਮਲਾਵਾਰ ਰਵੱਈਏ ਦਾ ਹੋਰ ਵੀ ਖੁਲਾਸਾ

ਐਸ ਵੇਲੇ ਜਦੋਂ, ਦੁਨੀਆਂ ਦੇ ਸਭ ਦੇਸ਼ ਕੋਵਿਡ-19 ਦੀ ਮਹਾਂਮਾਰੀ ਦੀ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ, ਅਮਰੀਕੀ ਸਾਮਰਾਜਵਾਦ ਲੋਕਾਂ ਦੇ ਖ਼ਿਲਾਫ਼ ਹਮਲੇ ਅਤੇ ਆਪਣੀ ਚੌਧਰ ਜਮਾਉਣ ਲਈ ਮਿਲੇ ਕਿਸੇ ਵੀ ਮੌਕੇ ਨੂੰ ਹੱਥੋਂ ਨਹੀਂ ਜਾਣ ਦੇ ਰਿਹਾ।

ਅਮਰੀਕਾ ਨੇ ਚੀਨ ਦੇ ਖ਼ਿਲਾਫ਼ ਆਪਣਾ ਪ੍ਰਚਾਰ ਅਤੇ ਆਰਥਿਕ ਤੇ ਰਾਜਨੀਤਕ ਜੰਗ ਨੂੰ ਤੇਜ਼ ਕਰ ਦਿੱਤਾ ਹੈ, ਜਿਸਨੂੰ ਉਹ ਦੁਨੀਆਂ ਵਿੱਚ ਆਪਣੇ ਦਬਦਬੇ ਮੂਹਰੇ ਇੱਕ ਮੁੱਖ ਰੋੜੇ ਦੇ ਤੌਰ ‘ਤੇ ਦੇਖਦਾ ਹੈ। ਉਹ ਬੜੇ ਸਨਕੀ ਢੰਗ ਨਾਲ ਚੀਨ ਕੋਲੋਂ ਕਰੋਨਾ ਵਾਇਰਸ ਦੇ ਸਰੋਤ ਬਤੌਰ ਮੁਆਵਜ਼ੇ ਦੀ ਮੰਗ ਕਰ ਰਿਹਾ ਹੈ। ਅਮਰੀਕੀ ਪ੍ਰਧਾਨ, ਟਰੰਪ ਨੇ ਤਾਂ ਇੱਥੋਂ ਤਕ ਵੀ ਕਹਿ ਦਿੱਤਾ ਹੈ ਕਿ ਇਹ ਵਾਇਰਸ ਵੂਹਾਨ ਵਿੱਚ ਇੱਕ ਪ੍ਰਯੋਗਸ਼ਾਲਾ (ਲਾਬੌਰਟਰੀ) ਵਿਚੋਂ ਲੀਕ ਕੀਤਾ ਗਿਆ ਹੈ, ਹਾਲਾਂਕਿ ਅਮਰੀਕਾ ਦੀਆਂ ਆਪਣੀਆਂ ਖੁਫ਼ੀਆ ਏਜੰਸੀਆਂ ਉਸਦੇ ਇਸ ਦਾਵੇ ਦੀ ਪ੍ਰੋੜਤਾ ਨਹੀਂ ਕਰ ਰਹੀਆਂ। ਅਮਰੀਕਾ ਦੀ ਮੁੱਖ ਚਿੰਤਾ ਇਹ ਹੈ ਕਿ ਚੀਨ ਜੋ ਵਾਇਰਸ ਉਤੇ ਕਾਬੂ ਪਾਉਣ ਵਿਚ ਸਫਲ ਹੋਇਆ ਨਜ਼ਰ ਆ ਰਿਹਾ ਹੈ, ਅਮਰੀਕਾ ਦੇ ਮੁਕਾਬਲੇ ਆਪਣੀ ਆਰਥਿਕਤਾ ਨੂੰ ਜਲਦੀ ਪੈਰਾਂ ਉੱਤੇ ਖੜ੍ਹਾ ਕਰ ਦੇਵੇਗਾ, ਕਿਉਂਕਿ ਇਸ ਵਕਤ ਅਮਰੀਕਾ ਵਿੱਚ ਦੁਨੀਆਂ ਨਾਲੋਂ ਸਭ ਤੋਂ ਵੱਧ ਲੋਕਾਂ ਨੂੰ ਵਾਇਰਸ ਦੀ ਲਾਗ ਹੋ ਚੁੱਕੀ ਹੈ ਅਤੇ ਮੌਤਾਂ ਵੀ ਸਭ ਤੋਂ ਜ਼ਿਆਦਾ ਹੋਈਆਂ ਹਨ।

ਐਸ ਵੇਲੇ ਜਦੋਂ, ਦੁਨੀਆਂ ਦੇ ਸਭ ਦੇਸ਼ ਕੋਵਿਡ-19 ਦੀ ਮਹਾਂਮਾਰੀ ਦੀ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ, ਅਮਰੀਕੀ ਸਾਮਰਾਜਵਾਦ ਲੋਕਾਂ ਦੇ ਖ਼ਿਲਾਫ਼ ਹਮਲੇ ਅਤੇ ਆਪਣੀ ਚੌਧਰ ਜਮਾਉਣ ਲਈ ਮਿਲੇ ਕਿਸੇ ਵੀ ਮੌਕੇ ਨੂੰ ਹੱਥੋਂ ਨਹੀਂ ਜਾਣ ਦੇ ਰਿਹਾ।

ਅਮਰੀਕਾ ਨੇ ਚੀਨ ਦੇ ਖ਼ਿਲਾਫ਼ ਆਪਣਾ ਪ੍ਰਚਾਰ ਅਤੇ ਆਰਥਿਕ ਤੇ ਰਾਜਨੀਤਕ ਜੰਗ ਨੂੰ ਤੇਜ਼ ਕਰ ਦਿੱਤਾ ਹੈ, ਜਿਸਨੂੰ ਉਹ ਦੁਨੀਆਂ ਵਿੱਚ ਆਪਣੇ ਦਬਦਬੇ ਮੂਹਰੇ ਇੱਕ ਮੁੱਖ ਰੋੜੇ ਦੇ ਤੌਰ ‘ਤੇ ਦੇਖਦਾ ਹੈ। ਉਹ ਬੜੇ ਸਨਕੀ ਢੰਗ ਨਾਲ ਚੀਨ ਕੋਲੋਂ ਕਰੋਨਾ ਵਾਇਰਸ ਦੇ ਸਰੋਤ ਬਤੌਰ ਮੁਆਵਜ਼ੇ ਦੀ ਮੰਗ ਕਰ ਰਿਹਾ ਹੈ। ਅਮਰੀਕੀ ਪ੍ਰਧਾਨ, ਟਰੰਪ ਨੇ ਤਾਂ ਇੱਥੋਂ ਤਕ ਵੀ ਕਹਿ ਦਿੱਤਾ ਹੈ ਕਿ ਇਹ ਵਾਇਰਸ ਵੂਹਾਨ ਵਿੱਚ ਇੱਕ ਪ੍ਰਯੋਗਸ਼ਾਲਾ (ਲਾਬੌਰਟਰੀ) ਵਿਚੋਂ ਲੀਕ ਕੀਤਾ ਗਿਆ ਹੈ, ਹਾਲਾਂਕਿ ਅਮਰੀਕਾ ਦੀਆਂ ਆਪਣੀਆਂ ਖੁਫ਼ੀਆ ਏਜੰਸੀਆਂ ਉਸਦੇ ਇਸ ਦਾਵੇ ਦੀ ਪ੍ਰੋੜਤਾ ਨਹੀਂ ਕਰ ਰਹੀਆਂ। ਅਮਰੀਕਾ ਦੀ ਮੁੱਖ ਚਿੰਤਾ ਇਹ ਹੈ ਕਿ ਚੀਨ ਜੋ ਵਾਇਰਸ ਉਤੇ ਕਾਬੂ ਪਾਉਣ ਵਿਚ ਸਫਲ ਹੋਇਆ ਨਜ਼ਰ ਆ ਰਿਹਾ ਹੈ, ਅਮਰੀਕਾ ਦੇ ਮੁਕਾਬਲੇ ਆਪਣੀ ਆਰਥਿਕਤਾ ਨੂੰ ਜਲਦੀ ਪੈਰਾਂ ਉੱਤੇ ਖੜ੍ਹਾ ਕਰ ਦੇਵੇਗਾ, ਕਿਉਂਕਿ ਇਸ ਵਕਤ ਅਮਰੀਕਾ ਵਿੱਚ ਦੁਨੀਆਂ ਨਾਲੋਂ ਸਭ ਤੋਂ ਵੱਧ ਲੋਕਾਂ ਨੂੰ ਵਾਇਰਸ ਦੀ ਲਾਗ ਹੋ ਚੁੱਕੀ ਹੈ ਅਤੇ ਮੌਤਾਂ ਵੀ ਸਭ ਤੋਂ ਜ਼ਿਆਦਾ ਹੋਈਆਂ ਹਨ। ਅਮਰੀਕਾ ਨੇ ਸੰਯੁਕਤ ਰਾਸ਼ਟਰ ਸੰਘ ਦੀ ਅੰਤਰਰਾਸ਼ਟਰੀ ਜਥੇਬੰਦੀ, ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੀ ਵੀ ਨਿਖੇਧੀ ਕੀਤੀ ਹੈ, ਕਿਉਂਕਿ ਉਸਨੇ ਵਾਇਰਸ ਉਤੇ ਕਾਬੂ ਪਾ ਲੈਣ ਲਈ ਚੀਨ ਦੀ ਪ੍ਰਸ਼ੰਸਾ ਕੀਤੀ ਹੈ। ਅਮਰੀਕਾ ਇਸ ਵਿਸ਼ਵ ਸੰਗਠਨ ਨੂੰ ਸਜ਼ਾ ਦੇਣ ਲਈ ਇਹਦੇ ਵਿਚੋਂ ਬਾਹਰ ਨਿਕਲ ਗਿਆ ਹੈ ਅਤੇ ਇਹਦੇ ਫੰਡ ਵੀ ਬੰਦ ਕਰ ਦਿੱਤੇ ਹਨ, ਜਦ ਕਿ ਇਸ ਵੇਲੇ ਵਿਸ਼ਵ ਪੱਧਰ ਉੱਤੇ ਇਸ ਬੀਮਾਰੀ ਉੱਤੇ ਕਾਬੂ ਪਾਉਣ ਲਈ ਫੰਡਾਂ ਦੀ ਹੋਰ ਵੀ ਵਧੇਰੇ ਜ਼ਰੂਰਤ ਹੈ।

ਅਮਰੀਕੀ ਸਾਮਰਾਜਵਾਦ ਦੀ ਚੌਧਰ ਜਮਾਉਣ ਦੀ ਯੋਜਨਾ ਦੇ ਸਾਹਮਣੇ ਦੂਸਰਾ ਰੋੜਾ, ਖਾਸ ਕਰਕੇ ਪੱਛਮੀ ਏਸ਼ੀਆ ਅਤੇ ਫਾਰਸ ਖਾੜੀ ਦੇ ਇਲਾਕੇ ਵਿਚ, ਇਰਾਨ ਹੈ। ਪਿਛਲੇ ਕੁੱਝ ਸਾਲਾਂ ਤੋਂ, ਅਮਰੀਕਾ ਨੇ ਇਰਾਨ ਉਤੇ ਸਭਤਰਫਾ ਦਬਾ ਪਾਉਣ ਅਤੇ ਝੂਠਾਂ ਦੀ ਮੁਹਿੰਮ ਤੇਜ਼ ਕਰ ਰੱਖੀ ਹੈ। ਅਮਰੀਕਾ ਨੇ ਇਸ ਸਾਲ ਜਨਵਰੀ ਵਿੱਚ ਬੜੀ ਨਿਰਲੱਜਤਾ ਨਾਲ ਇਰਾਨ ਦੀਆਂ ਫੌਜਾਂ ਦੇ ਮੁੱਖੀ ਦਾ ਕਤਲ ਕੀਤਾ, ਜਦੋਂ ਉਹ ਇਰਾਕ ਦੇ ਦੌਰੇ ਉੱੱਤੇ ਸੀ। ਉਦੋਂ ਤੋਂ ਲੈ ਕੇ ਇਰਾਨ ਦੇ ਖ਼ਿਲਾਫ਼ ਅਮਰੀਕੀ ਦਬਾ ਵਿਚ ਕੋਈ ਥੋੜ੍ਹੀ ਜਿੰਨੀ ਵੀ ਢਿੱਲ ਨਹੀਂ ਦਿਖਾਈ ਗਈ, ਜਦ ਕਿ ਇਰਾਨ ਨੂੰ ਵੀ ਕੋਵਿਡ-19 ਦੀ ਵਬਾਅ ਨਾਲ ਜੂਝਣਾ ਪੈ ਰਿਹਾ ਹੈ। ਇਰਾਨ ਨੂੰ ਧਮਕਾਉਣ ਲਈ ਉਹ ਖਾੜੀ ਫਾਰਸ ਵਿੱਚ ਨਿਯਮਿਤ ਤੌਰ ਉਤੇ ਆਪਣੇ ਬਹਿਰੀ ਜੰਗੀ ਜਹਾਜ਼ ਭੇਜਦਾ ਆ ਰਿਹਾ ਹੈ। ਇਹਦੇ ਨਾਲ-ਨਾਲ ਅਮਰੀਕਾ ਉਲਟਾ ਇਰਾਨ ਉਤੇ ਆਪਣੇ ਜਹਾਜ਼ਾਂ ਨੂੰ ਪ੍ਰੇਸ਼ਾਨ ਕਰਨ ਦਾ ਇਲਜ਼ਾਮ ਲਾ ਰਿਹਾ ਹੈ ਅਤੇ ਉਹਨੇ ਇਰਾਨੀ ਜਹਾਜ਼ਾਂ ਦਾ ਮੁਕੰਮਲ ਖਾਤਮਾ ਕਰ ਦੇਣ ਦੀਆਂ ਧਮਕੀਆਂ ਵੀ ਦਿੱਤੀਆਂ ਹਨ। ਮਹਾਂਮਾਰੀ ਦੇ ਹਾਲਾਤਾਂ ਵਿੱਚ, ਅਮਰੀਕਾ ਨੇ ਇਰਾਨ ਦੇ ਖ਼ਿਲਾਫ਼ ਲਾਈਆਂ ਬੰਦਸ਼ਾਂ ਨੂੰ ਭੋਰਾ ਜਿੰਨਾ ਵੀ ਨਰਮ ਨਹੀਂ ਕੀਤਾ, ਜਿਸ ਨਾਲ ਇਰਾਨ ਵਲੋਂ ਆਪਣੇ ਲੋਕਾਂ ਦੇ ਸਵਾਸਥ ਅਤੇ ਸੁਰੱਖਿਆ ਦੀ ਹਿਫਾਜ਼ਤ ਕਰਨ ਦੀਆਂ ਕੋਸ਼ਿਸ਼ਾਂ ਵਿਚ ਵਿਘਨ ਪੈ ਰਿਹਾ ਹੈ।

ਦੁਨੀਆਂ ਦੇ ਲੋਕਾਂ ਖ਼ਿਲਾਫ਼ ਅਮਰੀਕੀ ਹਮਲਿਆਂ ਦੀ ਸਭ ਤੋਂ ਸ਼ਰਮਨਾਕ ਮਿਸਾਲ ਸ਼ਾਇਦ ਉਸਦਾ ਵੈਨਜ਼ੂਏਲਾ ਦੇ ਖ਼ਿਲਾਫ਼ ਹਮਲਾ ਹੈ। ਲਾਤੀਨੀ ਅਮਰੀਕਾ ਦਾ ਇਹ ਦੇਸ਼, ਅਮਰੀਕਾ ਦੇ ਆਪਣੇ ਇਲਾਕੇ ਵਿੱਚ ਹੀ ਉਸਦੀ ਚੌਧਰ ਨੂੰ ਚੁਣੌਤੀ ਦੇ ਰਿਹਾ ਹੈ। ਵੈਨਜ਼ੂਏਲਾ ਨੇ 3 ਮਈ ਨੂੰ ਆਪਣੇ ਗੁਆਂਢੀ ਦੇਸ਼ ਕੋਲੰਬੀਆ ਦੀ ਹਕੂਮਤ ਦੀ ਮੱਦਦ ਨਾਲ ਵੈਨਜ਼ੂਏਲਾ ਦੇ ਸਮੁੰਦਰੀ ਕਿਨਾਰੇ ਉਤੇ ਅਮਰੀਕਾ ਵਲੋਂ ਫੌਜਾਂ ਉਤਾਰਨ ਦੀ ਸਾਜ਼ਿਸ਼ ਨੂੰ ਨਿਸਫਲ ਕਰ ਦਿੱਤਾ। ਯੋਜਨਾ ਇਹ ਸੀ ਕਿ ਅਮਰੀਕੀ ਕੰਪਨੀ, ਸਿਲਵਰਕੋਰਪ ਦੇ ਭਾੜੇ ਦੇ ਟੱਟੂ ਵੈਨਜ਼ੂਏਲਾ ਦੀ ਸਰਕਾਰ ਦੇ ਹੈਡਕੁਆਟਰ ਅਤੇ ਏਅਰਪੋਰਟ ਉੱਤੇ ਅਚਾਨਕ ਹਮਲਾ ਕਰਕੇ ਨਿਕੋਲਸ ਮਡੂਰੋ ਅਤੇ ਵੈਨਜ਼ੂਏਲਾ ਸਰਕਾਰ ਦੇ ਹੋਰ ਨੇਤਾਵਾਂ ਨੂੰ ਅਗਵਾ ਜਾਂ ਕਤਲ ਕਰਨਗੇ। ਅਮਰੀਕਾ ਦੇ ਸਟੇਟ ਸਕੱਤਰ ਨੇ ਇਸਦਾ ਖੰਡਨ ਕਰਨ ਦੀ ਜ਼ਰੂਰਤ ਨਹੀਂ ਸਮਝੀ।

ਇਹ ਵੀ ਨਹੀਂ ਭੁੱਲਿਆ ਜਾਣਾ ਚਾਹੀਦਾ ਕਿ ਅਮਰੀਕੀ ਸਾਮਰਾਜਵਾਦ ਨੇ ਕਿਊਬਾ ਦੇ ਇਨਕਲਾਬ ਅਤੇ ਸਰਕਾਰ ਦੇ ਆਗੂ, ਫੀਡਲ ਕਾਸਟਰੋ ਨੂੰ ਮਾਰਨ ਲਈ ਵੀ ਕਈ ਕੋਸ਼ਿਸ਼ਾਂ ਕੀਤੀਆਂ ਸਨ, ਇਹ ਵੱਖਰੀ ਗੱਲ ਹੈ ਕਿ ਉਹ ਸਾਰੀਆਂ ਹੀ ਨਾਕਾਮ ਰਹੀਆਂ। ਅਮਰੀਕਾ ਉਸ ਸਮੇਂ ਤੋਂ ਲੈ ਕੇ ਵੈਨਜ਼ੂਏਲਾ ਦੇ ਗੋਡੇ ਲੁਆਉਣ ਦੀ ਪੂਰੀ ਵਾਹ ਲਾ ਰਿਹਾ ਹੈ, ਜਦੋਂ ਤੋਂ ਉਥੇ ਸ਼ਾਵੇਜ਼ ਦੀ ਸਰਕਾਰ ਬਣੀ ਸੀ, ਜਿਸਨੇ ਅਮਰੀਕੀ ਸਾਮਰਾਜਵਾਦ ਦੇ ਖ਼ਿਲਾਫ਼ ਦਿ੍ਰੜ ਸਟੈਂਡ ਲਿਆ ਸੀ। ਇਨ੍ਹਾਂ ਕੋਸ਼ਿਸ਼ਾਂ ਵਿੱਚ ਪਿਛਲੇ ਸਾਲ ਉੱਥੇ ਬਗਾਵਤ ਕਰਵਾ ਕੇ ਆਪਣੇ ਪਿੱਠੂ ਜੂਆਨ ਗੁਆਡੋ ਨੂੰ ਸੱਤਾ ‘ਤੇ ਬਿਠਾਉਣ ਦੀ ਕੋਸ਼ਿਸ਼ ਵੀ ਸ਼ਾਮਲ ਹੈ। ਰਾਜ ਪਲਟਾ ਕਰਵਾਉਣ ਦੀ ਕੋਸ਼ਿਸ਼ ਨਾਕਾਮ ਹੋ ਜਾਣ ਤੋਂ ਮਾਯੂਸ ਹੋ ਕੇ, ਹੁਣ ਉਹ ਅਗਵਾ ਕਰਨ ਅਤੇ ਕਤਲ ਕਰਨ ਦਾ ਪੁਰਾਣੀ ਗੰਦੀ ਚਾਲ ਉਤੇ ਉੱਤਰ ਆਇਆ ਹੈ। ਅਮਨ, ਇਨਸਾਫ ਅਤੇ ਸਨਮਾਨ ਲਈ ਅੰਤਰਰਾਸ਼ਟਰੀ ਕਮੇਟੀ (ਇੰਟਰਨੈਸ਼ਨਲ ਕਮੇਟੀ ਫਾਰ ਪੀਸ, ਜਸਟਿਸ ਅਤੇ ਡਿਗਨਿਟੀ) ਦਾ ਬਿਆਨ ਬਿਲਕੁੱਲ ਸੱਚਾ ਹੈ ਕਿ ਅਮਰੀਕੀ ਸਾਮਰਾਜਵਾਦੀਆਂ ਨੂੰ “ਵੈਨਜ਼ੂਏਲਾ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ-ਅੰਦਾਜ਼ੀ ਕਰਨ ਦੀ ਬਜਾਏ ਕ੍ਰੋੜਾਂ ਅਮਰੀਕੀ ਮਜ਼ਦੂਰਾਂ ਦੀ ਚਿੰਤਾ ਕਰਨੀ ਚਾਹੀਦੀ ਹੈ, ਜਿਹੜੇ ਮਹਾਂਮਾਰੀ ਦੀ ਵਜ੍ਹਾ ਨਾਲ ਬੇਰੁਜ਼ਗਾਰ ਹੋ ਚੁੱਕੇ ਹਨ ਜਾਂ ਫਿਰ ਬਹੁਤ ਅਸੁਰੱਖਿਅਤ ਹਾਲਾਤ ਵਿੱਚ ਕੰਮ ਕਰ ਰਹੇ ਹਨ”।

ਇਹ ਗਤੀਵਿਧੀਆਂ ਦਿਖਾਉਂਦੀਆਂ ਹਨ ਕਿ ਅਜੇਹੇ ਸਮਿਆਂ ਵਿੱਚ ਵੀ, ਜਦੋਂ ਦੁਨੀਆਂ ਦੇ ਪੱਧਰ ਉੱਤੇ ਕ੍ਰੋੜਾਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਮਹਾਂਮਾਰੀ ਤੋਂ ਪੈਦਾ ਹੋਏ ਖ਼ਤਰੇ ਨਾਲ ਨਜਿੱਠਣ ਲਈ ਸਭ ਦੇਸ਼ਾਂ ਵਿਚਕਾਰ ਸਹਿਯੋਗ ਦੀ ਜ਼ਰੂਰਤ ਹੈ, ਦੁਨੀਆਂ ਦੇ ਲੋਕ ਆਪਣੀ ਚੌਕਸੀ ਨੂੰ ਘੱਟ ਕਰਨਾ ਗਵਾਰਾ ਨਹੀਂ ਕਰਦੇ। ਹਕੀਕਤ ਇਹ ਹੈ ਕਿ ਉਹ ਦੇਸ਼ ਜਿਨ੍ਹਾਂ ਨੂੰ ਅਮਰੀਕੀ ਸਾਮਰਾਜਵਾਦੀਏ ਦੁਸ਼ਮਣ ਜਾਂ ਸ਼ਰੀਕ ਸਮਝਦੇ ਹਨ, ਉਨ੍ਹਾਂ ਦੇ ਰੁਝੇਵਿਆਂ ਅਤੇ ਸਮੱਸਿਆਵਾਂ ਨੂੰ ਉਨ੍ਹਾਂ ਦੇ ਖ਼ਿਲਾਫ਼ ਹੋਰ ਵਧੇਰੇ ਮਾਰੂ ਵਾਰ ਕਰਨ ਦੇ ਮੌਕੇ ਦੇ ਤੌਰ ‘ਤੇ ਦੇਖਦੇ ਹਨ।

ਅੱਜਕਲ੍ਹ ਮੀਡੀਆ ਵਿੱਚ ਇਸ ਤਰ੍ਹਾਂ ਦੀ ਕਾਫੀ ਚਰਚਾ ਹੈ ਕਿ ਅਮਰੀਕਾ ਦੀ ਤਾਕਤ ਬਹੁਤ ਘਟ ਗਈ ਹੈ ਅਤੇ ਇਹ ਦਾਵਾ ਵੀ ਕੀਤਾ ਜਾ ਰਿਹਾ ਹੈ ਕਿ ਉਸਦੀ ਬਦੇਸ਼ਾਂ ਵਿੱਚ ਜਾ ਕੇ ਪੰਗੇ ਲੈਣ ਦੀ ਭੁੱਖ ਮਰ ਚੁੱਕੀ ਹੈ। ਇਹ ਗੱਲ ਸੱਚਾਈ ਤੋਂ ਕ੍ਰੋੜਾਂ ਮੀਲ ਪਰ੍ਹੇ ਖੜੀ ਹੈ। ਜਦੋਂ ਉਹਨੂੰ ਕਿਸੇ ਵੀ ਤਰ੍ਹਾਂ ਦੀ ਵਿਰੋਧਤਾ ਪੇਸ਼ ਆਉਂਦੀ ਹੈ, ਅਮਰੀਕੀ ਸਾਮਰਾਜਵਾਦ ਸਗੋਂ ਹੋਰ ਵਹਿਸ਼ੀ ਬਣ ਜਾਂਦਾ ਹੈ। ਅਮਰੀਕਾ ਹਾਲੇ ਵੀ ਵੱਖ-ਵੱਖ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਅਜ਼ਾਦੀ ਦਾ ਪਹਿਲੇ ਦਰਜੇ ਦਾ ਦੁਸ਼ਮਣ ਹੈ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਅਤੇ ਸਭਿੱਅਕ ਰਵੱਈਏ ਦੀ ਅਵੱਗਿਆ ਕਰਨ ਵਿੱਚ ਸਭ ਤੋਂ ਉੱਤੇ ਹੈ।

Share and Enjoy !

Shares

Leave a Reply

Your email address will not be published. Required fields are marked *