ਨਾਗਰਿਕਤਾ ਸੋਧ ਕਾਨੂੰਨ ਵਾਪਸ ਲਓ! ਐਨ.ਆਰ.ਸੀ. ਨਹੀਂ ਚਲੇਗਾ!

ਲੋਕਾਂ ਨੂੰ ਧਰਮ ਦੇ ਅਧਾਰ ‘ਤੇ ਅੱਡੋਫਾੜ ਕਰਨਾ ਬੰਦ ਕਰੋ!

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਬਿਆਨ, 24 ਦਸੰਬਰ 2019

ਪਿਛਲੇ 11 ਦਿਨਾਂ ਤੋਂ ਦੇਸ਼ਭਰ ਵਿੱਚ ਲੱਖਾਂ ਲੋਕ ਸੜਕਾਂ ‘ਤੇ ਉਤਰ ਕੇ, ਪੁਰਅਮਨ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਅਸੀਂ ਮੰਗ ਕਰ ਰਹੇ ਹਾਂ ਕਿ ਸਰਕਾਰ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਨੂੰ ਤੁਰੰਤ ਵਾਪਸ ਲਵੇ ਅਤੇ ਦੇਸ਼ਭਰ ਵਿੱਚ ਰਾਸ਼ਟਰੀ ਨਾਗਰਿਕਤਾ ਰਜਿਸਟਰ (ਐਨ.ਆਰ.ਸੀ.) ਬਣਾਉਣ ਦਾ ਆਪਣਾ ਫੈਸਲਾ ਵੀ ਵਾਪਸ ਲਵੇ।

ਆਪਣੇ ਲੋਕਾਂ ਦੀ  ਏਕਤਾ ਦੀ ਹਿਫਾਜ਼ਤ ਕਰਨ ਲਈ, ਸਭ ਤਬਕਿਆਂ ਦੇ ਲੋਕ ਸੜਕਾਂ ਉੱਤੇ ਧਰਨੇ-ਪ੍ਰਦਰਸ਼ਨ ਅਤੇ ਮਾਰਚ ਕਰ ਰਹੇ ਹਨ। ਹਰ ਪ੍ਰਦੇਸ਼ ਵਿੱਚ ਸ਼ਹਿਰਾਂ ਅਤੇ ਪਿੰਡਾਂ ਵਿੱਚ ਹਜ਼ਾਰਾਂ-ਹਜ਼ਾਰਾਂ ਵਿਰੋਧ ਪ੍ਰਦਰਸ਼ਨਾਂ ਦੇ ਜ਼ਰੀਏ, ਅਸੀਂ ਧਰਮ ਦੇ ਅਧਾਰ ‘ਤੇ ਲੋਕਾਂ ਨੂੰ ਅੱਡੋਫਾੜ ਕਰਨ ਦੇ ਮੋਦੀ ਸਰਕਾਰ ਦੇ ਯਤਨਾਂ ਦਾ ਵਿਰੋਧ ਕੀਤਾ ਹੈ ਅਤੇ ਕਰ ਰਹੇ ਹਾਂ।

ਲੇਕਿਨ, ਦੇਸ਼ ਦੇ ਲੋਕਾਂ ਦੀ ਅਵਾਜ਼ ਨੂੰ ਸੁਣਨ ਦੀ ਬਜਾਇ, ਕੇਂਦਰ ਸਰਕਾਰ ਨੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਬਹਿਸ਼ੀ ਦਮਨ ਸ਼ੁਰੂ ਕਰ ਦਿੱਤਾ ਹੈ। ਰਾਜ ਦੇ ਬਹਿਸ਼ੀ ਦਮਨ ਦੇ ਕਾਰਨ 25 ਤੋਂ ਜ਼ਿਆਦਾ ਲੋਕ ਸ਼ਹੀਦ ਹੋ ਗਏ ਹਨ। ਬਹੁਤ ਸਾਰੇ ਲੋਕ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਹਨ। ਹਜ਼ਾਰਾਂ ਹੀ ਲੋਕਾਂ ਨੂੰ ਫਰਜ਼ੀ ਦੋਸ਼ਾਂ ਦੇ ਅਧਾਰ ‘ਤੇ ਗ੍ਰਿਫਤਾਰ ਕਰ ਲਿਆ ਗਿਆ ਹੈ।

ਸਰਕਾਰ ਲੋਕਾਂ ਨੂੰ ਹਿੰਸਾ ਕਰਨ ਦੇ ਦੋਸ਼ੀ ਕਹਿ ਕੇ ਇੱਕ ਫਰੇਬੀ ਪ੍ਰਚਾਰ ਮੁਹਿੰਮ ਚਲਾ ਰਹੀ ਹੈ। ਐਪਰ, ਜਾਮੀਯਾ ਮਿਲੀਯਾ ਇਸਲਾਮੀਯਾ (ਦਿੱਲੀ) ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿੱਦਿਆਰਥੀਆਂ ਉੱਤੇ ਹਿੰਦੋਸਤਾਨੀ ਰਾਜ ਦੇ ਬਹਿਸ਼ੀ ਤਸ਼ੱਦਦ ਬਾਰੇ ਸਾਹਮਣੇ ਆਏ ਤੱਥਾਂ ਨੇ, ਇਸ ਪ੍ਰਚਾਰ ਨੂੰ ਪੂਰੀ ਤਰ੍ਹਾਂ ਝੂਠਾ ਸਾਬਤ ਕੀਤਾ ਹੈ। ਉੱਤਰ ਪ੍ਰਦੇਸ਼, ਅਸਾਮ, ਕਰਨਾਟਕ ਅਤੇ ਦਿੱਲੀ ਵਰਗੇ ਕਈ ਪ੍ਰਦੇਸ਼ਾਂ ਵਿੱਚ, ਲੋਕਾਂ ਦੇ ਪੁਰਅਮਨ ਪ੍ਰਦਰਸ਼ਨਾਂ ਨੂੰ “ਗੈਰ-ਕਾਨੂੰਨੀ” ਘੋਸ਼ਿਤ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਉਤੇ ਬੇਰਹਿਮੀ ਨਾਲ ਤਸ਼ੱਦਦ ਕੀਤਾ ਜਾ ਰਿਹਾ ਹੈ।

ਕਮਿਉਨਿਸਟ ਗ਼ਦਰ ਪਾਰਟੀ ਇਹ ਮੰਗ ਕਰਦੀ ਹੈ ਕਿ ਫਿਰਕਾਪ੍ਰਸਤ ਅਤੇ ਲੋਕ-ਵਿਰੋਧੀ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਨੂੰ ਤੁਰੰਤ ਵਾਪਸ ਲਿਆ ਜਾਵੇ। ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਪੂਰੇ ਦੇਸ਼ ਵਿੱਚ ਰਾਸ਼ਟਰੀ ਨਾਗਰਿਕਤਾ ਰਜਿਸਟਰ (ਐਨ.ਆਰ.ਸੀ.) ਬਣਾਉਣ ਦੇ ਆਪਣੇ ਫੈਸਲੇ ਨੂੰ ਤੁਰੰਤ ਵਾਪਸ ਲਵੇ। ਅਸੀਂ ਮੰਗ ਕਰਦੇ ਹਾਂ ਕਿ ਸਾਰੇ ਗ੍ਰਿਫਤਾਰ ਲੋਕਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਅਤੇ ਦੇਸ਼ਵਾਸੀਆਂ ਖ਼ਿਲਾਫ਼ ਚਲਾਈ ਜਾ ਰਹੀ ਦਮਨ ਦੀ ਮੁਹਿੰਮ ਤੁਰੰਤ ਰੋਕੀ ਜਾਵੇ।

ਇੱਕ ਉੱਤੇ ਹਮਲਾ, ਸਭ ਉੱਤੇ ਹਮਲਾ!

ਰਾਜਕੀ ਦਹਿਸ਼ਤਗਰਦੀ ਬੰਦ ਕਰੋ!

ਹਮ ਹੈਂ ਇਸਕੇ ਮਾਲਕ, ਹਿੰਦੋਸਤਾਂ ਹਮਾਰਾ!

Share and Enjoy !

Shares

Leave a Reply

Your email address will not be published. Required fields are marked *