ਪੈਨਸ਼ਨਾਂ ਵਿੱਚ ਕਟੌਤੀਆਂ ਦੇ ਖ਼ਿਲਾਫ਼ ਫ਼ਰਾਂਸ ਵਿੱਚ ਆਮ ਹੜਤਾਲ

ਫਰਾਂਸ ਵਿੱਚ ਇੱਕ ਦੇਸ਼-ਵਿਆਪੀ ਹੜਤਾਲ ਚਲ ਰਹੀ ਹੈ। ਹੜਤਾਲ ਦੇ ਪਹਿਲੇ ਦਿਨ 5 ਦਸੰਬਰ ਨੂੰ, 8,00,000 ਮਜ਼ਦੂਰਾਂ ਨੇ ਪੈਰਿਸ ਦੀਆਂ ਸੜਕਾਂ ‘ਤੇ ਜਲੂਸ ਕੱਢਿਆ। 5 ਤੋਂ11 ਦਸੰਬਰ ਦੇ ਵਿਚਾਲੇ ਸਾਰੇ ਸਕੂਲ ਅਤੇ ਸਰਕਾਰੀ ਬੱਸ ਸੇਵਾ ਬੰਦ ਰਹੇ।

French workers country-wide strike

ਇਹ ਹੜਤਾਲ ਦੇਸ਼ ਦੀ ਸਭ ਤੋਂ ਵੱਡੀ ਯੂਨੀਅਨ ਵਲੋਂ, ਸਰਕਾਰ ਦੀ ਪ੍ਰਸਤਾਵਿਤ “ਪੈਨਸ਼ਨ ਸੁਧਾਰ” ਯੋਜਨਾ ਦੇ ਖ਼ਿਲਾਫ਼ ਬੁਲਾਈ ਗਈ ਸੀ। ਫਰਾਂਸ ਵਿਚ ਪੈਨਸ਼ਨ ਵਿਵਸਥਾ ਸੁਧਾਰ ਦੇ ਨਾਂ ‘ਤੇ ਮਜ਼ਦੂਰਾਂ ਦੇ ਸਾਲਾਂ-ਬੱਧੀ ਸੰਘਰਸ਼ਾਂ ਨਾਲ ਹਾਸਲ ਅਧਿਕਾਰਾਂ ਉਤੇ ਹਮਲੇ ਕੀਤੇ ਜਾ ਰਹੇ ਹਨ। ਰਾਸ਼ਟਰਪਤੀ ਸਰਕੋਜ਼ੀ ਦੀ ਅਗਵਾਈ ਵਿਚ ਸਰਕਾਰ ਸਰਮਾਏਦਾਰ ਵਰਗ ਨੂੰ ਇਹ ਸਾਬਤ ਕਰਨਾ ਚਾਹੁੰਦੀ ਹੈ ਕਿ ਉਹ ਪਿਛਲੀ ਸਰਕਾਰ ਤੋਂ ਬਿਹਤਰ ਤਰੀਕੇ ਨਾਲ ਉਹਨਾਂ ਦੀ ਸੇਵਾ ਕਰ ਸਕਦੀ ਹੈ। ਇਸ ਤੋਂ ਪਹਿਲਾਂ ਦੀ ਸਰਕਾਰ ਨੇ ਵੀ ਪੰਜ ਸਾਲ ਪਹਿਲਾਂ ਇਸੇ “ਪੈਨਸ਼ਨ ਸੁਧਾਰ” ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਸੀ, ਲੇਕਿਨ ਮਜ਼ਦੂਰ ਯੂਨੀਅਨਾਂ ਵਲੋਂ ਬੜੇ ਪੈਮਾਨੇ ‘ਤੇ ਵਿਰੋਧ ਦੇ ਚਲਦਿਆਂ ਉਹਨੂੰ ਆਪਣਾ ਪ੍ਰਸਤਾਵ ਵਾਪਸ ਲੈਣਾ ਪਿਆ ਸੀ।

ਫਰਾਂਸ ਵਿਚ ਕਈ ਪੈਨਸ਼ਨ ਯੋਜਨਾਵਾਂ ਚਲ ਰਹੀਆਂ ਹਨ, ਅਤੇ ਵੱਖ-ਵੱਖ ਖੇਤਰਾਂ ਦੇ ਮਜ਼ਦੂਰਾਂ ਦੇ ਲਈ ਖਾਸ ਨਿਯਮ ਲਾਗੂ ਹਨ। ਜਦ ਕਿ ਸਰਕਾਰੀ ਕਰਮਚਾਰੀ 62 ਸਾਲ ਦੀ ਉਮਰ ਵਿੱਚ ਸੇਵਾ-ਮੁਕਤ ਹੁੰਦੇ ਹਨ, ਰੇਲਵੇ ਦੇ ਮਜ਼ਦੂਰਾਂ ਦੀ ਸੇਵਾ-ਮੁਕਤੀ ਦੀ ਉਮਰ ਇਸ ਤੋਂ ਘੱਟ ਹੈ। ਉਦਾਹਰਣ ਦੇ ਲਈ ਟ੍ਰੇਨ ਡ੍ਰਾਈਵਰ ਦੀ ਸੇਵਾ-ਮੁਕਤੀ ਦੀ ਉਮਰ 50 ਸਾਲ ਹੈ। ਸਾਲਾਂ-ਬੱਧੀ ਸੰਘਰਸ਼ ਤੋਂ ਬਾਦ ਰੇਲਵੇ ਮਜ਼ਦੂਰਾਂ ਨੇ ਸੇਵਾ-ਮੁਕਤੀ ਤੋਂ ਤੁਰੰਤ ਬਾਦ ਮਾਸਕ ਪੈਨਸ਼ਨ ਦਾ ਅਧਿਕਾਰ ਹਾਸਲ ਕੀਤਾ ਸੀ। ਫਰਾਂਸ ਦੀ ਸਰਕਾਰ ਵਲੋਂ ਪ੍ਰਸਤਾਵਿਤ “ਸਰਵ-ਵਿਆਪੀ ਪੈਨਸ਼ਨ” ਯੋਜਨਾ ਇਸ ਨੂੰ ਖੋਹ ਲਵੇਗੀ। ਇਹ ਇੱਕ ਉਦਾਹਰਣ ਹੈ ਕਿ ਕਿਸ ਤਰ੍ਹਾਂ ਨਾਲ ਪੈਨਸ਼ਨ ਵਿਵਸਥਾ ਨੂੰ ਸਰਲ ਅਤੇ ਸਰਵ-ਵਿਆਪੀ ਬਨਾਉਣ ਦੇ ਨਾਂ ‘ਤੇ ਮਜ਼ਦੂਰਾਂ ਦੇ ਅਧਿਕਾਰਾਂ ਉੱਤੇ ਹਮਲਾ ਕੀਤਾ ਜਾ ਰਿਹਾ ਹੈ।

ਪ੍ਰਸਤਾਵਿਤ ਨਵੀਂ ਪੈਨਸ਼ਨ ਯੋਜਨਾ, ਇੱਕ ਇਕਸਾਰ ਨਿਯਮ ਉਤੇ ਅਧਾਰਤ ਹੋਵੇਗੀ, ਜਿੱਥੇ ਇੱਕ ਮਜ਼ਦੂਰ ਨੂੰ ਪੂਰੀ ਪੈਨਸ਼ਨ ਕੇਵਲ 64 ਸਾਲ ਪੂਰੇ ਹੋਣ ‘ਤੇ ਹੀ ਮਿਲੇਗੀ

ਫਰਾਂਸ ਦੀ ਸਰਕਾਰ ਵਲੋਂ ਕੀਤੇ ਜਾ ਰਹੇ ਅਖਾਉਤੀ ਪੈਨਸ਼ਨ ਸੁਧਾਰ ਦੇ ਪਿੱਛੇ ਅਸਲੀ ਮਕਸਦ ਸਿਰਫ ਇਸ ਨੂੰ ਸਰਲ ਬਨਾਉਣਾ ਨਹੀਂ ਹੈ। ਇਸਦਾ ਅਸਲੀ ਮਕਸਦ ਪੈਨਸ਼ਨ ਨਿਧੀ ਨੂੰ ਸਭ ਤੋਂ ਵੱਡੇ ਅਜ਼ਾਰੇਦਾਰ ਵਿੱਤੀ ਸਰਮਾਏਦਾਰਾਂ ਦੇ ਲਈ ਮੁਨਾਫ਼ੇਦਾਰ ਕੰਮ ਵਿੱਚ ਬਦਲੀ ਕਰਨਾ ਹੈ। ਇਸਦਾ ਅਸਲੀ ਮਕਸਦ ਮਜ਼ਦੂਰਾਂ ਦੇ ਲਈ ਸੇਵਾ-ਮੁਕਤੀ ਸਹੂਲਤ ਦੇ ਲਈ ਜਮ੍ਹਾਂ ਕੀਤੀ ਗਈ ਰਕਮ ਨੂੰ ਸਰਮਾਏਦਾਰਾਂ ਦੇ ਲਈ ਜ਼ਿਆਦਾ ਮੁਨਾਫ਼ੇ ਦਾ ਸ੍ਰੋਤ ਬਨਾਉਣਾ ਹੈ।

ਮਜ਼ਦੂਰਾਂ ਦੀ ਸੇਵਾ-ਮੁਕਤੀ ਫੰਡ ਨੂੰ “ਬਜ਼ਾਰ ਦੇ ਜ਼ੋਖਮ” ਦੇ ਹਵਾਲੇ ਕਰਨ ਦਾ ਕਿਸ ਤਰ੍ਹਾਂ ਨਾਲ ਤਬਾਹਕਾਰੀ ਨਤੀਜਾ ਹੋ ਸਕਦਾ ਹੈ, ਇਸਦਾ ਪਰਦਾਫਾਸ਼ 2008-09 ਵਿਚ ਹੋਏ ਵਿਸ਼ਵ ਆਰਥਕ ਸੰਕਟ ਵਿਚ ਹੋ ਚੁੱਕਾ ਹੈ। ਇਸ ਸੰਕਟ ਦੇ ਚੱਲਦਿਆਂ ਅਮਰੀਕਾ ਅਤੇ ਯੂਰਪ ਦੇ ਲੱਖਾਂ ਕਰੋੜਾਂ ਮਜ਼ਦੂਰਾਂ ਨੇ ਅਪਣੀ ਮਿਹਨਤ ਦੀ ਕਮਾਈ ਦਾ ਬਹੁਤ ਬੜਾ ਹਿੱਸਾ ਖੋਹ ਦਿੱਤਾ ਸੀ।

ਫਰਾਂਸ ਵਿਚ ਚਲ ਰਹੀ ਇਸ ਆਮ ਹੜਤਾਲ ਵਿਚ ਤਮਾਮ ਖੇਤਰਾਂ ਦੇ ਮਜ਼ਦੂਰਾਂ ਦੀ ਵਿਆਪਕ ਹਿੱਸੇਦਾਰੀ, ਵਰਗ ਸੰਘਰਸ਼ ਦੇ ਤਿੱਖੇ ਹੋਣ ਦੀ ਨਿਸ਼ਾਨੀ ਹੈ। ਇਸ ਤੋਂ ਇਹ ਸਾਫ਼ ਨਜ਼ਰ ਆ ਰਿਹਾ ਹੈ ਕਿ ਮਜ਼ਦੂਰ ਵਰਗ ਆਪਣੇ ਲੰਬੇ ਸੰਘਰਸ਼ ਨਾਲ ਜਿੱਤੇ ਹੋਏ ਅਧਿਕਾਰਾਂ ਨੂੰ ਛੱਡਣ ਅਤੇ ਅਜਾਰੇਦਾਰ ਸਰਮਾਏਦਾਰ ਦੇ ਲਾਲਚ ਨੂੰ ਪੂਰਾ ਕਰਨ ਲਈ ਲਾਏ ਗਏ ਅਖੌਤੀ ਸੁਧਾਰਾਂ ਨੂੰ ਮੰਨਣ ਲਈ ਤਿਆਰ ਨਹੀਂ ਹੈ।

close

Share and Enjoy !

Shares

Leave a Reply

Your email address will not be published. Required fields are marked *