ਬਹੁਤ ਹੀ ਦੁੱਖ ਨਾਲ ਅਸੀਂ ਕਾਮਰੇਡ ਲਾਰੈਂਸ ਡਿਸੂਜ਼ਾ ਦੀ ਮੌਤ ‘ਤੇ ਸੋਗ ਵਿਅਕਤ ਕਰਦੇ ਹਾਂ

ਬੜੇ ਦੁੱਖ ਦੇ ਨਾਲ, ਅਸੀਂ ਆਪਣੇ ਸਾਥੀ, ਕਾਮਰੇਡ ਲਾਰੈਂਸ ਡਿਸੂਜ਼ਾ ਦੀ ਮੌਤ ਦੀ ਸੂਚਨਾ ਦੇ ਰਹੇ ਹਾਂ। ਉਹਨਾਂ ਦੀ ਮੌਤ 30 ਨਵੰਬਰ 2019 ਨੂੰ ਮੁੰਬਈ ਵਿਚ ਹੋਈ। ਉਹਨਾਂ ਦੀ ਉਮਰ 63 ਸਾਲ ਸੀ। ਕਾਮਰੇਡ ਦੀ ਜੀਵਨ-ਸਾਥੀ ਅਤੇ ਬੱਚਿਆਂ ਨੂੰ ਅਤੇ ਇਹਨਾਂ ਪਿਆਰੇ ਕਾਮਰੇਡਾਂ ਦੇ ਸਾਥੀਆਂ, ਦੋਸਤਾਂ ਅਤੇ ਸਹਿਕਰਮੀਆਂ ਨੂੰ ਕਮਿਉਨਿਸਟ ਗ਼ਦਰ ਪਾਰਟੀ ਦੀ ਕੇਂਦਰੀ ਕਮੇਟੀ ਆਪਣੀ ਹਮਦਰਦੀ ਵਿਅਕਤ ਕਰਦੀ ਹੈ।

Com Lawrence

ਕਾਮਰੇਡ ਲਾਰੈਂਸ ਇੱਕ ਰੇਲਵੇ ਮਜ਼ਦੂਰ ਸਨ। ਆਪਣੀ ਪੂਰੀ ਸਰਗਰਮ ਜਿੰਦਗੀ ਵਿਚ, ਆਪਣੀ ਬੇਵਕਤ ਮੌਤ ਤਕ, ਉਹ ਮਜ਼ਦੂਰਾਂ ਦੇ ਤਤਕਾਲਕ ਅਤੇ ਦੀਰਘਕਾਲ ਤਕ ਦੇ ਹਿੱਤਾਂ ਲਈ ਲੜਦੇ ਰਹੇ।  ਭਾਰਤੀ ਰੇਲ ਵਿਚ ਇੱਕ ਗਾਰਡ ਬਤੌਰ, ਗਾਰਡਾਂ ਦੇ ਲੜਾਕੂ ਸੰਗਠਨ, ਆਲ ਇੰਡੀਆ ਗਾਰਡਸ ਕਾਉਂਸਿਲ (ਏ.ਆਈ.ਜੀ.ਸੀ.) ਨੂੰ ਮਜ਼ਬੂਤ ਕਰਨ ਵਿੱਚ ਉਹਨਾਂ ਨੇ ਮਹੱਤਵਪੂਰਣ ਭੁਮਿਕਾ ਨਿਭਾਈ। ਲੋਕੋ ਪਾਇਲਟਸ,  ਟਰੈਕ-ਮੇਨਟੇਨਰਸ ਅਤੇ ਸਟੇਸ਼ਨ ਮਾਸਟਰ ਵਰਗੇ ਰੇਲ ਮਜ਼ਦੂਰਾਂ ਦੇ ਵਿਭਾਗੀ ਸੰਗਠਨਾਂ ਦੀ ਏ.ਆਈ.ਜੀ.ਸੀ. ਦੇ ਨਾਲ ਏਕਤਾ ਬਨਾਉਣ ਦੇ ਲਈ ਉਹ ਹਮੇਸ਼ਾਂ ਸਰਗਰਮ ਰਹੇ।

ਕਾਮਰੇਡ ਲਾਰੇਂਸ ਆਪਣੇ ਕੰਮ ਵਿਚ ਅਥੱਕ ਸਨ ਅਤੇ ਆਪਣੇ ਜੋਸ਼ ਨਾਲ ਦੂਸਰਿਆਂ ਨੂੰ ਉਤਸਾਹਿਤ ਕਰਦੇ ਸਨ। ਉਹ ਦੇਸ਼ਭਰ ਵਿਚ ਜਾਂਦੇ ਅਤੇ ਮਜ਼ਦੂਰਾਂ ਦੇ ਵੱਖ-ਵੱਖ ਤਬਕਿਆਂ ਵਿਚ ਅਣਗਿਣਤ ਮੀਟਿੰਗਾਂ ਕਰਦੇ ਆਪਣੇ ਅਧਿਕਾਰਾਂ ਦੇ ਲਈ ਸੰਗਠਤ ਹੋਣ ਦਾ ਮਹੱਤਵ ਉਹਨਾਂ ਨੂੰ ਸਮਝਾਉਂਦੇ ਸਨ। ਕਾਮਰੇਡ ਲਾਰੇਂਸ ਮਨੁੱਖਤਾ ਦੇ ਉੱਚੇ ਆਦਰਸ਼ਾਂ ਨਾਲ ਭਰਪੂਰ ਸਨ। ਆਪਣੇ ਕੰਮਾਂ ਨਾਲ, ਉਹਨਾਂ ਨੇ ਅਨੇਕਾਂ ਮਜ਼ਦੂਰਾਂ ਨੂੰ ਪਾਰਟੀ ਦਾ ਝੰਡਾ, ਕਮਿਉਨਿਜਮ ਦਾ ਝੰਡਾ, ਚੁੱਕਣ ਦੇ ਲਈ ਪ੍ਰੇਰਤ ਕੀਤਾ।

ਉਹਨਾਂ ਦੀ ਮੌਤ ਨਾਲ ਸਾਡੀ ਪਾਰਟੀ ਨੇ ਮਜ਼ਦੂਰ ਵਰਗ ਦੇ ਉਦਾਰ ਲਈ ਇੱਕ ਲੜਾਕੂ ਅਤੇ ਦ੍ਰਿੜ ਕਾਮਰੇਡ ਗੁਆ ਦਿੱਤਾ ਹੈ। ਇਸ ਸ਼ਰਧਾਵਾਨ ਕਾਮਰੇਡ ਦੀ ਯਾਦ ਵਿੱਚ 19 ਦਸੰਬਰ ਨੂੰ ਮੁੰਬਈ ਵਿੱਚ ਇੱਕ ਸ਼ੋਕ ਸਭਾ ਕੀਤੀ ਗਈ ਸੀ, ਜਿਸ ਵਿਚ ਪਾਰਟੀ ਦੇ ਸਾਥੀਆਂ ਅਤੇ ਉਹਨਾਂ ਦੇ ਸਾਥੀ ਰੇਲ ਕਰਮਚਾਰੀਆਂ ਨੇ ਹਿੱਸਾ ਲਿਆ।

close

Share and Enjoy !

Shares

Leave a Reply

Your email address will not be published. Required fields are marked *