ਮੇਘਾਲਿਆ ਵਿੱਚ ਆਰਜ਼ੀ ਸਰਕਾਰੀ ਮਜ਼ਦੂਰ ਲੰਬੇ ਸਮੇਂ ਤੋਂ ਆਲ ਮੇਘਾਲਿਆ ਮਸਟਰ ਰੋਲ ਪ੍ਰੋਗਰੈਸਿਵ ਵਰਕਸ ਯੂਨੀਅਨ (ਏ.ਐਮ.ਐਮ.ਆਰ.ਪੀ.ਡਬਲਯੂ.ਯੂ.) ਦੇ ਬੈਨਰ ਹੇਠਾਂ ਆਪਣੀਆਂ ਮੰਗਾਂ ਦੇ ਲਈ ਲੜਦੇ ਆਏ ਹਨ।
ਆਰਜ਼ੀ ਮਜ਼ਦੂਰਾਂ ਦੀ ਮੰਗ ਹੈ ਕਿ ਉਹਨਾਂ ਨੂੰ ਛੁੱਟੀ, ਕਮਾਈ ਛੁੱਟੀ, ਜਣੇਪਾ ਛੁੱਟੀ ਅਤੇ ਕੌਸ਼ਲ ਵਿਕਾਸ ਦੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ ਅਤੇ ਯੋਗਤਾ ਦੇ ਅਨੁਸਾਰ ਉਹਨਾਂ ਦੀ ਸੇਵਾ ਨਿਯਮਤ ਕੀਤੀ ਜਾਣੀ ਚਾਹੀਦੀ ਹੈ।
ਪਿਛਲੇ ਸਾਲ 11 ਦਸੰਬਰ ਨੂੰ ਏ.ਐਮ.ਐਮ.ਆਰ.ਪੀ.ਡਬਲਯੂ.ਯੂ. ਨੇ ਆਪਣਾ ਮੰਗਪੱਤਰ ਕਿਰਤ ਮੰਤਰੀ ਨੂੰ ਦਿੱਤਾ ਸੀ। ਦਸ ਮਹੀਨੇ ਤੱਕ ਕੋਈ ਉੱਤਰ ਨਾ ਮਿਲਣ ‘ਤੇ ਸਰਕਾਰ ਨੂੰ ਯਾਦ ਕਰਾਉਣ ਦੇ ਲਈ ਉਹਨਾਂ ਨੇ 10 ਅਕਤੂਬਰ ਨੂੰ ਇੱਕ ਹੋਰ ਯਾਦਪੱਤਰ ਦਿੱਤਾ। ਜਦੋਂ ਇਸਨੂੰ ਵੀ ਸਰਕਾਰ ਨੇ ਨਜ਼ਰਅੰਦਾਜ਼ ਕਰ ਦਿੱਤਾ ਤਾਂ ਉਹਨਾਂ ਨੇ 31 ਅਕਤੂਬਰ ਨੂੰ ਅੰਦੋਲਨ ਕਰਨ ਦੀ ਘੋਸ਼ਣਾ ਕਰ ਦਿੱਤੀ।
ਯਾਦਪੱਤਰਾਂ ‘ਤੇ ਸਰਕਾਰ ਦੀ ਕੁੱਝ ਵੀ ਪ੍ਰਤੀਕ੍ਰਿਆ ਨਾ ਮਿਲਣ ‘ਤੇ ਏ.ਐਮ.ਐਮ.ਆਰ.ਪੀ.ਡਬਲਯੂ.ਯੂ. ਦੇ ਗਾਰੋ ਹਿੱਲਜ਼ ਦੇ ਪ੍ਰਧਾਨ ਨੇ ਦੱਸਿਆ ਕਿ “ਆਪਣਾ ਗੁੱਸਾ ਜ਼ਾਹਰ ਕਰਨ ਦੇ ਲਈ ਅਸੀਂ 18 ਨਵੰਬਰ 2019 ਤੋਂ ਤਿੰਨ ਦਿਨਾਂ ਦੇ ਲਈ ਕਾਲੇ ਬਿੱਲੇ ਲਾ ਕੇ ਕੰਮ ‘ਤੇ ਆਵਾਂਗੇ। ਜੇ ਕਰ ਸਰਕਾਰ ਨੇ ਤਾਂ ਵੀ ਕੂਝ ਉੱਤਰ ਨਾ ਦਿੱਤਾ ਤਾਂ ਅਸੀ ਦਸੰਬਰ ਮਹੀਨੇ ਤੋਂ ਕੰਮ ਕਰਨਾ ਬੰਦ ਕਰ ਦੇਵਾਂਗੇ”।