ਰਾਜਸਥਾਨ ਵਿੱਚ ਬਿਜਲੀ ਕੰਪਨੀਆਂ ਦੀ ਲੁੱਟ ਦੇ ਖ਼ਿਲਾਫ਼ ਸੰਘਰਸ਼

14 ਅਕਤੂਬਰ ਨੂੰ, ਹਨੂਮਾਨਗੜ੍ਹ ਜ਼ਿਲ੍ਹੇ ਦੀ ਨੋਹਰ ਤਹਿਸੀਲ ਸਮੇਤ ਅਨੇਕਾਂ ਪਿੰਡਾਂ – ਰਾਮਗੜ੍ਹ, ਨਰਵਾਨਾ, ਗੋਗਾਮੇੜੀ, ਭਾਦਰਾ, ਰਾਵਤਸਰ, ਟਿੱਬੀ ਅਤੇ ਸਾਂਗਰੀਆਂ ਆਦਿ ਦੇ ਲੋਕਾਂ ਨੇ, ਬਿਜਲੀ ਕੰਪਨੀਆਂ ਦੀ ਲੁੱਟ ਦੇ ਖ਼ਿਲਾਫ਼ ਉਪਭੋਗਤਾ ਸੰਘਰਸ਼ ਸਮਿਤੀ ਦੇ ਬੈਨਰ ਹੇਠਾਂ ਇੱਕ ਊਠ ਰੈਲੀ ਕੱਢੀ ਅਤੇ ਕਲੈਕਟਰੇਟ ਦਾ ਘਿਰਾਓ ਕੀਤਾ। ਇਸ ਰੈਲੀ ਵਿੱਚ ਇਹਨਾਂ ਸਾਰੇ ਇਲਾਕਿਆ ਦੇ ਵੱਖੋ-ਵੱਖ ਪਿੰਡਾਂ ਦੇ ਸੈਂਕੜੇ ਲੋਕਾਂ ਨੇ ਹਿੱਸਾ ਲਿਆ।

Demo against electricity co loot

ਰੈਲੀ ਇਸ ਇਲਾਕੇ ਦੇ ਕਈ ਪਿੰਡਾਂ, ਤਹਿਸੀਲਾਂ ਅਤੇ ਉਪ-ਤਹਿਸੀਲਾਂ ਤੋਂ ਹੁੰਦੀ ਹੋਈ, ਨੋਹਰ ਵਿੱਚ ਕਲੈਕਟਰ ਦੇ ਦਫ਼ਤਰ ‘ਤੇ ਪਹੁੰਚ ਕੇ ਇੱਕ ਜੋਸ਼ ਭਰਪੂਰ ਜਨਤਕ ਸਭਾ ਵਿੱਚ ਬਦਲ ਗਈ। ਸਮਿਤੀ ਦੇ ਨੇਤਾਵਾਂ ਸਮੇਤ ਲੋਕ ਰਾਜ ਸੰਗਠਨ ਦੇ ਸਰਵ-ਹਿੰਦ ਉਪ ਪ੍ਰਧਾਨ, ਕਾਮਰੇਡ ਹਨੁੰਮਾਨੂ ਪ੍ਰਸਾਦ ਸ਼ਰਮਾ ਨੇ ਵੀ ਸਭਾ ਨੂੰ ਸੰਬੋਧਨ ਕੀਤਾ ਅਤੇ ਸਹਿਯੋਗ ਪ੍ਰਗਟ ਕੀਤਾ।

ਯਾਦ ਰਹੇ ਕਿ ਬਿਜਲੀ ਵਿਭਾਗ ਵਲੋਂ ਇਸ ਇਲਾਕੇ ਦੇ ਉਪਭੋਗਤਾਵਾਂ ਨੂੰ ਨੋਟਿਸ ਭੇਜ ਕੇ, ਵਾਧੂ ਸਕਿਊਰਿਟੀ ਦੀ ਰਕਮ ਜਮ੍ਹਾਂ ਕਰਵਾਉਣ ਦੇ ਲਈ ਕਿਹਾ ਗਿਆ ਹੈ। ਇਸ ਇਲਾਕੇ ਦੀ ਬਿਜਲੀ ਇੱਕ ਨਿੱਜੀ ਕੰਪਨੀ “ਡਿਸਕਾਮ” ਦੇ ਹੱਥਾਂ ਵਿੱਚ ਹੈ। ਇਹ ਉਪਭੋਗਤਾਵਾਂ ਤੋਂ ਮਨਮਰਜ਼ੀ ਦੇ ਬਿੱਲ ਵਸੂਲ ਰਹੀ ਹੈ।

ਲੋਕਾਂ ਨੇ ਦੱਸਿਆ ਕਿ ਜਦ ਅਸੀਂ ਮੀਟਰ ਲੁਆਉਣ ਦੇ ਸਮੇਂ ਪੂਰੇ ਪੈਸੇ ਖ਼ਰਚ ਕੀਤੇ ਹਨ ਤਾਂ ਫਿਰ ਅਸੀਂ ਇਸ ਤਰ੍ਹਾਂ ਦੇ ਮਨਮਾਨੇ ਖ਼ਰਚੇ ਕਿਉਂ ਭਰੀਏ। ਲੋਕਾਂ ਨੇ ਕਿਹਾ ਹੈ ਕਿ ਅਸੀਂ ਹਰ ਇੱਕ ਬਿੱਲ ਵਿੱਚ ਬਿਜਲੀ ਕੰਪਨੀ ਨੂੰ ਬੰਨ੍ਹੀ ਹੋਈ ਫ਼ੀਸ ਦਿੰਦੇ ਹਾਂ, ਜੋ ਕਿ ਬਿਜਲੀ ਦੇ ਖ਼ਰਚੇ ਯੂਨਿਟਾਂ ‘ਤੇ ਲਈ ਜਾਂਦੀ ਹੈ, ਮਸਲਨ ਜੇਕਰ ਕਿਸੇ ਨੇ ਇੱਕ ਮਹੀਨੇ ਵਿੱਚ 200 ਯੂਨਿਟ ਤਕ ਬਿਜਲੀ ਖ਼ਰਚ ਕੀਤੀ ਹੈ ਤਾਂ ਉਸਨੂੰ 400 ਰੁਪਏ ਫ਼ੀਸ ਦੇਣੀ ਪਵੇਗੀ, ਜਿਸ ਨੇ 400 ਯੂਨਿਟ ਤਕ ਬਿਜਲੀ ਖ਼ਰਚ ਕੀਤੀ ਹੈ ਉਸਨੂੰ 800 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।

ਲੋਕ, ਤੇਜ਼ ਚੱਲਦੇ ਮੀਟਰਾਂ ਦੇ ਕਰਕੇ ਆਉਣ ਵਾਲੇ ਭਾਰੀ ਬਿੱਲਾਂ ਦੇ ਕਾਰਨ ਪਹਿਲਾਂ ਹੀ ਪ੍ਰੇਸ਼ਾਨ ਹਨ। ਹੁਣ ਉਹਨਾਂ ਤੋਂ ਵਾਧੂ ਰਕਮ ਦੀ ਮੰਗ ਕਰਕੇ ਉਹਨਾਂ ਉਤੇ ਹੋਰ ਵੀ ਜ਼ਿਆਦਾ ਭਾਰ ਪਾਇਆ ਗਿਆ ਹੈ। ਸਭਾ ਤੋਂ ਬਾਦ ਸਮਿਤੀ ਦੇ ਮੈਂਬਰਾਂ ਨੇ ਆਪਣੀ ਮਿਟਿੰਗ ਵਿੱਚ ਹੋਰ ਅੱਗੇ ਦੀ ਰਣਨੀਤੀ ‘ਤੇ ਚਰਚਾ ਕੀਤੀ। ਇਸ ਚਰਚਾ ਵਿੱਚ ਇਹ ਤੈਅ ਕੀਤਾ ਗਿਆ ਕਿ ਸਮਿਤੀ ਇਸ ਸੰਘਰਸ਼ ਨੂੰ ਪੂਰੇ ਰਾਜਸਥਾਨ ਵਿੱਚ ਫੈਲਾਏਗੀ। ਨੋਹਰ ਇਲਾਕੇ ਵਿੱਚ ਕੰਪਨੀ ਵਲੋਂ ਭੇਜੇ ਗਏ ਬਿੱਲਾਂ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ ਅਤੇ ਮੀਟਰਾਂ ਦੀ ਰੀਡਿੰਗ ਨਹੀਂ ਕਰਨ ਦਿੱਤੀ ਜਾਵੇਗੀ। ਖ਼ਰਾਬ ਅਤੇ ਤੇਜ਼ ਚੱਲਣ ਵਾਲੇ ਮੀਟਰਾਂ ਨੂੰ ਬਦਲਿਆ ਜਾਵੇ। ਅਜਿਹੇ ਘਟੀਆ ਮੀਟਰ ਬਨਾਉਣ ਵਾਲੀ ਕੰਪਨੀ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

Share and Enjoy !

Shares

Leave a Reply

Your email address will not be published. Required fields are marked *