ਮਦਰਸਨ ਦੇ ਮਜ਼ਦੂਰਾਂ ਦਾ ਯੂਨੀਅਨ ਬਨਾਉਣ ਦੇ ਅਧਿਕਾਰ ਦੇ ਲਈ ਸੰਘਰਸ਼

23 ਅਗਸਤ 2019 ਨੂੰ, ਤਾਮਿਲਨਾਡੂ ਦੇ ਕਾਂਚੀਪੁਰਮ ਜ਼ਿਲ੍ਹੇ ਦੇ ਪੋਂਦੁਰ ਨਾਂ ਦੇ ਪਿੰਡ ਵਿੱਚ ਸਥਿਤ ਮਦਰਸਨ ਕਾਰਖ਼ਾਨੇ ਦੇ ਸਥਾਈ ਮਜ਼ਦੂਰਾਂ ਨੇ ਆਪਣੀ ਯੂਨੀਅਨ ਬਨਾਉਣ ਨੂੰ ਮਾਨਤਾ ਦੇਣ, ਕੰਮ ਦੀਆਂ ਬਿਹਤਰ ਹਾਲਤਾਂ ਅਤੇ ਤਨਖ਼ਾਹ ਦੀਆਂ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ।

Motherson workers on strike

ਇਸ ਤੋਂ ਬਾਦ, ਮਜ਼ਦੂਰਾਂ ਨੂੰ ਪ੍ਰਬੰਧਕਾਂ ਵਲੋਂ ਬਦਲੇ ਦੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ। ਮਜ਼ਦੂਰਾਂ ਵਲੋਂ ਹੜਤਾਲ ਕਰਨ ਦੇ ਐਲਾਨ ਤੋਂ ਤੁਰੰਤ ਬਾਦ, ਮੈਨੇਜਮੈਂਟ ਨੇ ਠੇਕੇ ਦੇ ਮਜ਼ਦੂਰਾਂ ਨੂੰ ਕੰਮ ‘ਤੇ ਲਗਾਉਣ ਵਿੱਚ ਕੋਈ ਵੀ ਦੇਰ ਨਹੀਂ ਲਗਾਈ। ਇਸਦੇ ਨਾਲ ਹੀ ਮੈਨੇਜਮੈਂਟ ਨੇ ਹੜਤਾਲੀ ਮਜ਼ਦੂਰਾਂ ਦੇ ਖ਼ਿਲਾਫ਼ “ਕਾਰਨ ਦੱਸੋ” ਨੋਟਿਸ ਜਾਰੀ ਕਰ ਦਿੱਤਾ, ਜਦ ਕਿ ਮਜ਼ਦੂਰਾਂ ਨੇ ਕਾਨੂੰਨ ਦੇ ਅਨੁਸਾਰ ਹੜਤਾਲ ਦੀ ਜਾਣਕਾਰੀ ਪ੍ਰਬੰਧਕਾਂ ਨੂੰ ਪਹਿਲਾਂ ਤੋਂ ਹੀ ਦੇ ਦਿੱਤੀ ਸੀ। ਪ੍ਰਬੰਧਕਾਂ ਦੀ ਇਹ ਕਾਰਵਾਈ ਉਦਯੋਗਿਕ ਵਿਵਾਦ ਅਧਿਨਿਯਮ ਦੀ ਘੋਰ ਉਲੰਘਣਾ ਹੈ।

ਪੋਂਦੁਰ ਦੇ ਮੇਟ-3 ਯੂਨਿਟ ਵਿੱਚ 568 ਰੈਗੂਲਰ ਮਜ਼ਦੂਰ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਇਸ ਯੂਨਿਟ ਵਿੱਚ ਕਈ ਸੈਂਕੜੇ ਠੇਕਾ ਮਜ਼ਦੂਰ ਅਤੇ ਅਰਧ-ਸਿੱਖਿਅਕ ਮਜ਼ਦੂਰ ਵੀ ਹਨ। ਮਦਰਸਨ ਦੇਸ਼ ਵਿੱਚ ਸਭ ਤੋਂ ਬੜਾ ਆਟੋ ਕਲ-ਪੁਰਜ਼ੇ ਬਨਾਉਣ ਵਾਲਾ ਅਦਾਰਾ ਹੈ। ਇਹ ਕੰਪਨੀ ਆਟੋਮੋਬਾਈਲ ਉਦਯੋਗ ਦੇ ਲਈ ਕਲ-ਪੁਰਜ਼ੇ ਬਨਾਉਣ ਵਿੱਚ ਮਾਹਰ ਹੈ। ਮਦਰਸਨ ਦੇ ਕਾਰਖ਼ਾਨੇ ਤਾਮਿਲਨਾਡੂ, ਹਰਿਆਣਾ, ਗੁਜਰਾਤ, ਰਾਜਸਥਾਨ ਅਤੇ ਮਹਾਰਾਸ਼ਟਰ ਵਿੱਚ ਹਨ। ਹੜਤਾਲ ‘ਤੇ ਬੈਠੇ ਮਜ਼ਦੂਰਾਂ ਦੀ ਹਮਾਇਤ ਕਰਨਾਟਕ ਦੇ ਬਿਦਾਦੀ ਵਿੱਚ ਮਦਰਸਨ ਕਾਰਖਾਨੇ ਦੀ ਯੂਨੀਅਨ ਨੇ ਵੀ ਕੀਤੀ ਹੈ।

ਖ਼ਬਰਾਂ ਦੇ ਅਨੁਸਾਰ, ਮਜ਼ਦੂਰਾਂ ਨੂੰ 8 ਸਾਲਾਂ ਦੇ ਤਜ਼ਰਬੇ ਦੇ ਬਾਵਜੂਦ ਸਿਰਫ 9,000 ਜਾਂ 10,000 ਰੁਪਏ ਹੀ ਤਨਖ਼ਾਹ ਦੇ ਰੂਪ ਵਿੱਚ ਮਿਲਦੇ ਹਨ ਅਤੇ ਇਸ ਤੋਂ ਇਲਾਵਾ ਉਹਨਾਂ ਨੂੰ ਹੋਰ ਕੋਈ ਵੀ ਸਹੂਲਤ ਨਹੀਂ ਦਿੱਤੀ ਜਾਂਦੀ। ਕਾਰਖ਼ਾਨੇ ਤਕ ਜਾਣ ਲਈ ਨਾ ਤਾਂ ਕੋਈ ਆਉਣ ਜਾਣ ਦਾ ਸਾਧਨ ਹੈ ਅਤੇ ਨਾ ਹੀ ਕੰਟੀਨ ਦੀ ਕੋਈ ਸਹੂਲਤ ਹੈ। ਉਦਾਹਰਣ ਦੇ ਲਈ ਰਾਤ ਦੀ ਸ਼ਿਫਟ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਖਾਣਾ ਨਹੀਂ, ਸਿਰਫ ਨਾਸ਼ਤਾ ਹੀ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਮਜ਼ਦੂਰਾਂ ਨੇ ਦੱਸਿਆ ਕਿ ਪ੍ਰਬੰਧਕ ਅਤੇ ਬਾਹਰ ਤੋਂ ਲਿਆਂਦੇ ਗਏ ਕੰਟੀਨ ਅਤੇ ਹੋਰ ਸੇਵਾਵਾਂ ਵਾਲੇ ਕਰਮਚਾਰੀ, ਉਹਨਾਂ ਨਾਲ ਦੁਰਵਿਵਹਾਰ ਕਰਦੇ ਹਨ। ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਪ੍ਰਬੰਧਕਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਸਥਾਈ ਮਜ਼ਦੂਰਾਂ ਨੇ ਆਪਣੀ ਯੂਨੀਅਨ ਬਣਾਈ ਹੈ। ਮਜ਼ਦੂਰਾਂ ਦੇ ਇਸ ਕਦਮ ਦੇ ਜਵਾਬ ਵਿੱਚ ਮੈਨੇਜਮੈਂਟ ਨੇ 30 ਜੁਲਾਈ ਨੂੰ ਸ਼ਿਫਟ-2 ਅਤੇ ਸ਼ਿਫਟ-3 ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਤੋਂ ਕੰਮ ‘ਤੇ ਜਾਣ ਤੋਂ ਪਹਿਲਾਂ ਲਿਖਤ ਵਿੱਚ ਇੱਕ ਘੋਸ਼ਣਾ-ਪੱਤਰ ਲਿਆ ਕਿ ਉਹ ਇਸ ਯੂਨੀਅਨ ਦੇ ਮੈਂਬਰ ਨਹੀਂ ਬਣਨਗੇ। ਮਜ਼ਦੂਰਾਂ ਨੂੰ ਇਹ ਘੋਸ਼ਣਾ-ਪੱਤਰ ਅਸਲ ਜਾਂ ਇਸ ਦੀ ਨਕਲ ਵੀ ਨਹੀਂ ਦਿੱਤੀ ਗਈ। ਕਈ ਮਜ਼ਦੂਰਾਂ ਨੇ ਇਸ ਘੋਸ਼ਣਾ-ਪੱਤਰ ‘ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ।

ਇਸ ਨੂੰ 31 ਜੁਲਾਈ ਨੂੰ ਸ਼ਿਫ਼ਟ-1 ਦੇ ਮਜ਼ਦੂਰਾਂ ਦੇ ਕੰਮ ‘ਤੇ ਆਉਣ ਵੇਲੇ ਫਿਰ ਦੁਹਰਾਇਆ ਗਿਆ। ਪ੍ਰਬੰਧਕਾਂ ਦੇ ਇਸ ਰਵੱਈਏ ਦੇ ਚਲਦਿਆਂ, ਮਜ਼ਦੂਰਾਂ ਨੇ ਕਾਰਖ਼ਾਨੇ ਵਿੱਚ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਅਤੇ ਮੰਗ ਕੀਤੀ ਕਿ ਉਹਨਾਂ ਨੂੰ ਕੰਮ ਕਰਨ ਦਿੱਤਾ ਜਾਵੇ ਅਤੇ ਉਹਨਾਂ ਦੀਆਂ ਪੈਂਡਿੰਗ ਪਈਆਂ ਸ਼ਕਾਇਤਾਂ ‘ਤੇ ਗਲਬਾਤ ਸ਼ੁਰੂ ਕੀਤੀ ਜਾਵੇ।

ਜਦੋਂ ਪ੍ਰਬੰਧਕਾਂ ਨੇ ਉਹਨਾਂ ਨੂੰ ਕੰਮ ‘ਤੇ ਜਾਣ ਤੋਂ ਰੋਕਿਆ ਤਾਂ ਸਥਾਈ ਮਜ਼ਦੂਰਾਂ ਨੇ ਕਾਰਖ਼ਾਨੇ ਦੇ ਅੰਦਰ ਹੀ ਦੋ-ਦਿਨਾ ਹੜਤਾਲ ਸ਼ੁਰੂ ਕਰ ਦਿੱਤੀ। 2 ਅਗਸਤ ਨੂੰ, ਮੈਨੇਜ਼ਮੈਂਟ ਨੇ ਨਰਮੀ ਦਿਖਾਉਂਦੇ ਹੋਏ ਮਜ਼ਦੂਰਾਂ ਤੋਂ ਘੋਸ਼ਣਾ-ਪੱਤਰ ‘ਤੇ ਦਸਤਖਤ ਕਰਨ ਦੀ ਸ਼ਰਤ ਨੂੰ ਵਾਪਸ ਲੈ ਲਿਆ ਅਤੇ ਮਜ਼ਦੂਰ ਵਾਪਸ ਕੰਮ ‘ਤੇ ਆ ਗਏ।

13 ਸਤੰਬਰ ਨੂੰ ਮਜ਼ਦੂਰਾਂ ਅਤੇ ਉਹਨਾਂ ਦੇ ਪਰਿਵਾਰਾਂ ਨੇ ਸ਼੍ਰੀਪੇਰੰਬੁਦੂਰ ਵਿੱਚ ਇੱਕ ਧਰਨਾ ਦਿੱਤਾ ਅਤੇ ਜ਼ਿਲ੍ਹਾ ਕੁਲੈਕਟਰ ਨੂੰ ਇੱਕ ਯਾਦ-ਪੱਤਰ ਦਿੰਦੇ ਹੋਏ, ਮਜ਼ਦੂਰਾਂ ਅਤੇ ਪ੍ਰਬੰਧਕਾਂ ਵਿਚਾਲੇ ਇਸ ਵਿਵਾਦ ਨੂੰ ਖ਼ਤਮ ਕਰਨ ਦੇ ਲਈ ਦਖ਼ਲ ਦੇਣ ਦੀ ਮੰਗ ਕੀਤੀ। ਪ੍ਰਬੰਧਕਾਂ ਦੇ ਨਾਲ ਕਈ ਗੇੜਾਂ ਦੀ ਗੱਲਬਾਤ ਦੇ ਬਾਦ ਵੀ ਮਜ਼ਦੂਰਾਂ ਨੂੰ ਕੋਈ ਸੰਤੁਸ਼ਟ ਕਰਨ ਵਾਲਾ ਨਤੀਜ਼ਾ ਨਹੀਂ ਮਿਲਿਆ ਹੈ ਅਤੇ ਮਜ਼ਦੂਰਾਂ ਦੀ ਹੜਤਾਲ ਹਾਲੇ ਤਕ ਜਾਰੀ ਹੈ।

close

Share and Enjoy !

Shares

Leave a Reply

Your email address will not be published.