ਛਾਂਟੀ ਦੇ ਖ਼ਿਲਾਫ਼ ਹੌਂਡਾ ਮਜ਼ਦੂਰਾਂ ਦਾ ਸੰਘਰਸ਼ ਜਾਰੀ ਹੈ

27 ਨਵੰਬਰ ਨੂੰ ਹੋਂਡਾ ਮੋਟਰਸਾਈਕਲ ਐਂਡ ਸਕੂਟਰਸ ਇੰਡੀਆ (ਐਚ.ਐਮ.ਐਸ.ਆਈ.) ਦੇ ਮਾਨੇਸਰ (ਗੁੜਗਾਂਓਂ – ਹਰਿਆਣਾ) ਪਲਾਂਟ ਦੇ ਹਜ਼ਾਰਾਂ ਹੀ ਮਜ਼ਦੂਰਾਂ ਨੇ ਕਾਰਖ਼ਾਨੇ ਦੇ ਠੇਕੇ ‘ਤੇ ਕੰਮ ਕਰਨ ਵਾਲੇ ਕਰੀਬ 1000 ਮਜ਼ਦੂਰਾਂ ਦੀ ਛਾਂਟੀ ਦੇ ਖ਼ਿਲਾਫ਼, ਮਾਨੇਸਰ ਅਤੇ ਗੁਰੂਗ੍ਰਾਮ ਦੀਆਂ ਸੜਕਾਂ ‘ਤੇ ਵਿਰੋਧ ਪ੍ਰਦਰਸ਼ਨ ਕੀਤਾ। ਐਚ.ਐਮ.ਐਸ.ਆਈ. ਦੇ ਮਜ਼ਦੂਰਾਂ ਤੋਂ ਇਲਾਵਾ, ਇਸ ਪ੍ਰਦਰਸ਼ਨ ਅਤੇ ਰੈਲੀ ਵਿੱਚ ਮਾਨੇਸਰ ਅਤੇ ਗੁਰੂਗ੍ਰਾਮ ਦੇ ਆਟੋ-ਕਲਪੁਰਜਿਆਂ ਦੇ ਹੋਰ ਕਾਰਖਾਨਿਆਂ ਦੇ ਮਜ਼ਦੂਰਾਂ ਨੇ ਵੀ ਹੋਂਡਾ ਮਜ਼ਦੂਰਾਂ ਨੂੰ ਸਹਿਯੋਗ ਦੇਣ ਦੇ ਲਈ ਰੈਲੀ ਵਿੱਚ ਹਿੱਸਾ ਲਿਆ।

 gurugram-honda-employee-strike
honda-employee-strike

ਐਚ.ਐਮ.ਐਸ.ਆਈ. ਇੱਕ ਜਪਾਨੀ ਬਹੁਰਾਸ਼ਟਰੀ ਕੰਪਨੀ ਹੈ। ਇਹ, ਹਿੰਦੋਸਤਾਨ ਵਿੱਚ ਦੁਪਹੀਆ ਗੱਡੀਆਂ ਬਨਾਉਣ ਵਾਲੀਆਂ ਸਭ ਤੋਂ ਵੱਡੀਆਂ ਕੰਪਨੀਆਂ ਵਿਚੋਂ ਇੱਕ ਹੈ। ਮਾਨੇਸਰ ਸਮੇਤ ਦੇਸ਼-ਭਰ ਵਿੱਚ ਇਸਦੇ ਚਾਰ ਕਾਰਖ਼ਾਨੇ ਹਨ। ਦੇਸ਼-ਭਰ ਦੀਆਂ ਹੋਰ ਆਟੋ ਕੰਪਨੀਆਂ ਦੀ ਤਰ੍ਹਾਂ ਹੀ ਐਚ.ਐਮ.ਐਸ.ਆਈ. ਮਾਨੇਸਰ ਵਿੱਚ ਵੀ ਉਤਪਾਦਨ, ਹਜ਼ਾਰਾਂ ਹੀ ਠੇਕਾ ਮਜ਼ਦੂਰਾਂ ਦੀ ਮਿਹਨਤ ਦੀ ਬੇਹੱਦ ਲੁੱਟ ‘ਤੇ ਅਧਾਰਤ ਹੈ। ਕੰਪਨੀ ਦੇ ਮਾਨੇਸਰ ਕਾਰਖਾਨੇ ਵਿੱਚ 2019 ਦੇ ਸ਼ੁਰੁ ਵਿੱਚ ਕੱੁਲ 5000 ਮਜ਼ਦੁਰਾਂ ਵਿਚੋਂ 60 ਫੀਸਦੀ ਠੇਕਾ ਮਜ਼ਦੂਰ ਸਨ। ਇਹਨਾਂ ਵਿੱਚ ਕਈ ਮਜ਼ਦੂਰ ਇਸ ਪਲਾਂਟ ਵਿੱਚ 10 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਕੰਮ ਕਰ ਰਹੇ ਹਨ। ਇਹ ਮਜ਼ਦੂਰ ਵੀ ਉਹੀ ਕੰਮ ਕਰਦੇ ਹਨ, ਜੋ ਕਿ ਪੱਕੇ (ਰੈਗੂਲਰ) ਮਜ਼ਦੁਰ ਕਰਦੇ ਹਨ, ਲੇਕਿਨ ਇਹਨਾਂ ਨੂੰ ਪੱਕੇ ਮਜ਼ਦੂਰਾਂ ਦੀ ਤੁਲਨਾ ਵਿੱਚ ਅੱਧੇ ਤੋਂ ਵੀ ਘੱਟ ਤਨਖ਼ਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਕਿਸੇ ਵੀ ਸਮੇਂ ਬਿਨਾਂ ਕਿਸੇ ਨੋਟਿਸ ਦੇ ਉਹਨਾਂ ਦੀ ਛਾਂਟੀ ਕੀਤੀ ਜਾ ਸਕਦੀ ਹੈ।

2019 ਦੇ ਅਗਸਤ ਮਹੀਨੇ ਤੋਂ ਐਚ.ਐਮ.ਐਸ.ਆਈ. ਮਾਨੇਸਰ ਤੋਂ ਕਰੀਬ ਇੱਕ ਹਜ਼ਾਰ ਮਜ਼ਦੂਰਾਂ ਦੀ ਛਾਂਟੀ ਕੀਤੀ ਜਾ ਚੁੱਕੀ ਹੈ। ਨਵੰਬਰ ਦੇ ਸ਼ੁਰੂ ਵਿੱਚ, ਜਦੋਂ ਮੈਨੇਜਮੈਂਟ ਨੇ ਇੱਕ ਨੋਟਿਸ ਜਾਰੀ ਕੀਤਾ ਕਿ ਉਤਪਾਦਨ ਵਿੱਚ ਕਟੌਤੀ ਕਰਨ ਦੀ ਵਜ੍ਹਾ ਨਾਲ 250 ਹੋਰ ਮਜ਼ਦੂਰਾਂ ਦੀ ਛਾਂਟੀ ਕੀਤੀ ਜਾਵੇਗੀ, ਤਾਂ ਮਜ਼ਦੂਰਾਂ ਨੇ ਇਸ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ। 5 ਨਵੰਬਰ ਨੂੰ ਠੇਕਾ ਮਜ਼ਦੂਰਾਂ ਨੇ ਇਸ ਛਾਂਟੀ ਦੇ ਖ਼ਿਲਾਫ਼ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਸ਼ੂਰੂ ਕਰ ਦਿੱਤੀ। ਬਹੁਤ ਸਾਰੇ ਮਜ਼ਦੁਰ ਕਾਰਖ਼ਾਨੇ ਦੇ ਅੰਦਰ ਹੀ ਹੜਤਾਲ ‘ਤੇ ਬੈਠ ਗਏ, ਬਹੁਤ ਸਾਰੇ ਗੇਟ ਦੇ ਬਾਹਰ। ਪਲਾਂਟ ਦੇ ਕਰੀਬ 2000 ਰੈਗੂਲਰ ਮਜ਼ਦੂਰ ਵੀ ਉਹਨਾਂ ਦੇ ਹਮਾਇਤ ਵਿੱਚ ਆ ਨਿੱਤਰੇ। ਉਹਨਾਂ ਦੀ ਮੰਗ ਹੈ ਕਿ ਜੋ ਵੀ ਠੇਕਾ ਮਜ਼ਦੁਰ 10 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਕੰਮ ਕਰ ਰਹੇ ਹਨ, ਉਹਨਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ ਅਤੇ ਹੋਰ ਠੇਕਾ ਮਜ਼ਦੂਰਾਂ ਨੂੰ ਕੰਮ ‘ਤੇ ਵਾਪਸ ਲਿਆ ਜਾਵੇ; ਨਹੀਂ ਤਾਂ ਨੌਕਰੀ ਤੋਂ ਕੱਢੇ ਗਏ ਹਰ ਇੱਕ ਮਜ਼ਦੂਰ ਨੂੰ ਉਹਦੇ ਵਲੋਂ ਕੀਤੇ ਕੰਮ ਦੇ ਹਰ ਇੱਕ ਸਾਲ ਦੇ ਲਈ ਇੱਕ ਲੱਖ ਰੁਪਇਆ ਮੁਆਵਜ਼ੇ ਦੇ ਰੂਪ ਵਿਚ ਦਿੱਤਾ ਜਾਵੇ।

ਐਚ.ਐਮ.ਐਸ.ਆਈ. ਦੇ ਮਾਨੇਸਰ ਕਾਰਖ਼ਾਨੇ ਦੇ ਮਜ਼ਦੂਰਾਂ ਦੇ ਸੰਘਰਸ਼ ਨੂੰ ਗੁਰੂਗ੍ਰਾਮ ਅਤੇ ਮਾਨੇਸਰ ਉਦਯੋਗਿਕ ਖ਼ੇਤਰ ਦੇ ਸਾਰੇ ਮਜ਼ਦੂਰਾਂ ਦੀ ਹਮਾਇਤ ਹਾਸਲ ਹੋਈ ਹੈ। ਇੱਕ ਅਨੁਮਾਨ ਦੇ ਅਨੁਸਾਰ, ਇਸ ਉਦਯੋਗਿਕ ਖ਼ੇਤਰ ਦੇ ਕਰੀਬ 1000 ਆਟੋ ਅਤੇ ਆਟੋ-ਕਲਪੁਰਜਿਆਂ ਦੇ ਕਾਰਖਾਨਿਆਂ ਵਿੱਚ ਕਰੀਬ 15 ਲੱਖ ਮਜ਼ਦੂਰ ਕੰਮ ਕਰਦੇ ਹਨ। ਪਿਛਲੇ ਕਈ ਸਾਲਾਂ ਤੋਂ ਇਹ ਕੰਪਨੀਆਂ ਉਤਪਾਦਨ ਦੇ ਲਈ ਰੈਗੂਲਰ ਮਜ਼ਦੂਰਾਂ ਦੀ ਗਿਣਤੀ ਘਟਾ ਕੇ, ਉਹਨਾਂ ਦੀ ਜਗ੍ਹਾ ‘ਤੇ ਠੇਕਾ ਮਜ਼ਦੂਰਾਂ ਦਾ ਇਸਤੇਮਾਲ ਕਰਦੀਆਂ ਆਈਆਂ ਹਨ।

11 ਨਵੰਬਰ ਨੂੰ ਐਚ.ਐਮ.ਐਸ.ਆਈ. ਦੇ ਪ੍ਰਬੰਧਕਾਂ ਨੇ ਐਲਾਨ ਕੀਤਾ ਕਿ ਹੜਤਾਲ ਦੇ ਚੱਲਦਿਆ ਇਸ ਯੂਨਿਟ ਵਿੱਚ ਉਤਪਾਦਨ ਨੂੰ ਅਣਮਿੱਥੇ ਸਮੇਂ ਲਈ ਬੰਦ ਕੀਤਾ ਜਾ ਰਿਹਾ ਹੈ।

19 ਨਵੰਬਰ ਨੂੰ ਮਜ਼ਦੂਰਾਂ ਦੇ ਪ੍ਰਤੀਨਿਧੀਆਂ ਨੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਅਤੇ ਹਰਿਆਣਾ ਦੇ ਕਿਰਤ ਕਮਿਸ਼ਨਰ ਨਿਤਿਨ ਯਾਦਵ ਦੇ ਨਾਲ ਚੰਡੀਗੜ੍ਹ ਵਿੱਚ ਮੁਲਾਕਾਤ ਕੀਤੀ। ਰਿਪੋਰਟ ਦੇ ਅਨੁਸਾਰ ਹਰਿਆਣਾ ਸਰਕਾਰ ਵਲੋਂ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕੀਤੇ ਜਾਣ ਦੇ ਭਰੋਸੇ ਦੇ ਅਧਾਰ ‘ਤੇ ਮਜ਼ਦੂਰਾਂ ਨੇ ਫ਼ੈਕਟਰੀ ਹਾਤੇ ਤੋਂ ਨਿਕਲ ਕੇ ਫ਼ੈਕਟਰੀ ਦੇ ਬਾਹਰ ਆਪਣੀ ਹੜਤਾਲ ਜ਼ਾਰੀ ਰੱਖਣ ਦਾ ਫੈਸਲਾ ਕੀਤਾ ਹੈ।

22 ਨਵੰਬਰ ਨੂੰ ਹਜ਼ਾਰਾਂ ਹੀ ਮਜ਼ਦੂਰਾਂ ਨੇ ਆਈ.ਐਮ.ਟੀ. ਮਾਨੇਸਰ ਤੋਂ ਲੈ ਕੇ ਗੁਰੂਗ੍ਰਾਮ ਵਿੱਚ ਮਿਨੀ ਸੈਕਟਰੀਏਟ ਤਕ ਜਲੂਸ ਕੱਢਿਆ ਅਤੇ  ਉਪ-ਆਯੁਕਤ ਨੂੰ ਆਪਣਾ ਮੰਗਪੱਤਰ ਦਿੱਤਾ। ਇਸ 18 ਕਿਲੋਮੀਟਰ ਲੰਬੀ ਪ੍ਰਦਰਸ਼ਨ ਯਾਤਰਾ ਵਿੱਚ ਇਸ ਉਦਯੋਗਿਕ ਖ਼ੇਤਰ ਦੀਆਂ ਹੋਰ ਕੰਪਨੀਆਂ ਵਿੱਚ ਕੰਮ ਕਰਨ ਵਾਲੇ ਸੈਂਕੜੇ ਹੀ ਮਜ਼ਦੂਰਾਂ ਨੇ ਵੀ ਹਿੱਸਾ ਲਿਆ।

ਠੀਕ ਉਸੇ ਦਿਨ ਐਚ.ਐਮ.ਐਸ.ਆਈ. ਦੇ ਪ੍ਰਬੰਧਨ ਨੇ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਅਤੇ ਮੁੱਖ ਸਕੱਤਰ ਸਹਿਤ ਛੇ ਨਿਯਮਤ ਮਜ਼ਦੁਰਾਂ ਨੂੰ ਮੁਅੱਤਲ ਕਰ ਦਿੱਤਾ।

ਪ੍ਰਬੰਧਨ ਨੇ ਇਸ ਫ਼ੈਕਰਟੀ ਵਿੱਚ 25 ਨਵੰਬਰ ਤੋਂ ਉਤਪਾਦਨ ਫਿਰ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਮਜ਼ਦੂਰਾਂ ਦੇ ਵੱਖ-ਵੱਖ ਸਮੂਹਾਂ ਨੂੰ ਵੱਖ-ਵੱਖ ਤਰੀਖਾਂ ਨੂੰ ਕੰਮ ‘ਤੇ ਰਿਪੋਰਟ ਕਰਨ ਦੇ ਲਈ ਨੋਟਿਸ ਜਾਰੀ ਕੀਤਾ ਗਿਆ ਹੈ। ਹੜਤਾਲ ਨੂੰ ਤੋੜਨ ਦੇ ਲਈ ਪ੍ਰਬੰਧਨ ਨੇ ਕੁਛ ਠੇਕਾ ਮਜ਼ਦੂਰਾਂ ਨੂੰ ਕਿਸੇ ਨਵੇਂ ਠੇਕੇਦਾਰ ਦੇ ਹੇਠਾਂ ਕੰਮ ਦੇਣ ਦਾ ਪ੍ਰਸਤਾਵ ਵੀ ਰੱਖਿਆ ਹੈ। ਐਚ.ਐਮ.ਐਸ.ਆਈ. ਦੇ ਮਜ਼ਦੂਰਾਂ ਦਾ ਸੰਘਰਸ਼ ਇਹ ਸਾਫ ਦਿਖਾਉਂਦਾ ਹੈ ਕਿ ਕਿਸ ਤਰ੍ਹਾਂ ਨਾਲ ਸਰਕਾਰ ਅਤੇ ਕਿਰਤ ਵਿਭਾਗ ਪੂਰੀ ਤਰ੍ਹਾਂ ਬਹੁਰਾਸ਼ਟਰੀ ਕੰਪਨੀ ਐਚ.ਐਮ.ਐਸ.ਆਈ. ਦੀ ਸੇਵਾ ਵਿੱਚ ਕੰਮ ਕਰ ਰਹੇ ਹਨ। ਕੁਛ ਮਜ਼ਦੂਰਾਂ ਦਾ ਖ਼ਿਆਲ ਹੈ ਕਿ ਸਰਕਾਰ ਦੇ ਭਰੋਸੇ ਦੇ ਅਧਾਰ ‘ਤੇ ਫ਼ੈਕਟਰੀ ਹਾਤੇ ਚੋਂ ਬਾਹਰ ਨਿਕਲਣ ਦਾ ਫ਼ੈਸਲਾ ਗ਼ਲਤ ਸੀ। ਲੇਕਿਨ ਇਸ ਗੱਲ ਤੋਂ ਹਿੰਮਤ ਨਾ ਹਾਰਦੇ ਹੋਏ, ਮਜ਼ਦੁਰਾਂ ਨੇ ਆਪਣੀਆਂ ਜਾਇਜ਼ ਮੰਗਾਂ ਦੇ ਲਈ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਫ਼ੈਸਲਾ ਕੀਤਾ ਹੈ। ਐਚ.ਐਮ.ਐਸ.ਆਈ. ਦੇ ਗੇਟ ‘ਤੇ ਮਜ਼ਦੂਰਾਂ ਦੀ ਹੜਤਾਲ ਜ਼ਾਰੀ ਹੈ। 27 ਨਵੰਬਰ ਦਾ ਪ੍ਰਦਰਸ਼ਨ ਜਲੂਸ ਇਸ ਪੂਰੇ ਉਦਯੋਗਿਕ ਖੇਤਰ ਦੇ ਮਜ਼ਦੂਰਾਂ ਨੂੰ ਇਹ ਸੰਦੇਸ਼ ਦੇਣ ਦੇ ਮਕਸਦ ਨਾਲ ਜਥੇਬੰਦ ਕੀਤਾ ਜਾ ਰਿਹਾ ਹੈ ਕਿ ਸੰਘਰਸ਼ ਜਾਰੀ ਹੈ।

close

Share and Enjoy !

Shares

Leave a Reply

Your email address will not be published.