ਦੇਸ਼ ਭਰ ਵਿਚ ਰੇਲ ਕਰਮੀਆਂ ਨੇ ਮਨਾਇਆ ਕਾਲਾ ਦਿਨ: ਭਾਰਤੀ ਰੇਲ ਦੇ ਨਿੱਜੀਕਰਣ ਦੇ ਖ਼ਿਲਾਫ਼ ਪੂਰੇ ਦੇਸ਼ ਵਿਚ ਵਿਰੋਧ ਪ੍ਰਦਰਸ਼ਨ

ਭਾਰਤੀ ਰੇਲ ਦੇ ਨਿੱਜੀਕਰਣ ਦੇ ਵੱਲ ਇੱਕ ਹੋਰ ਕਦਮ ਅੱਗੇ ਵਧਾਉਂਦੇ ਹੋਏ, ਨਿੱਜੀ ਕੰਪਨੀ ਵਲੋਂ ਚਲਾਈ ਜਾਣ ਵਾਲੀ, ਤੇਜਸ ਨਾਮਕ ਪਹਿਲੀ ਟਰੇਨ ਦਾ ਸੰਚਾਲਨ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੇ ਵਿਰੋਧ ਵਿੱਚ 4 ਅਕਤੂਬਰ ਨੂੰ ਆਲ ਇੰਡੀਆ ਲੋਕੋ ਰਨਿੰਗ ਸਟਾਫ ਅਸੋਸੀਏਸ਼ਨ (ਏ.ਆਈ.ਐਲ.ਆਰ.ਐਸ.ਏ.) ਦੇ ਚਾਲਕਾਂ ਅਤੇ ਗਾਰਡਾਂ ਨੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਪੂਰੇ ਦੇਸ਼ ਵਿਚ ਸਾਰੀਆਂ ਰੇਲਵੇ ਕਰੂ-ਲਾਬੀਆਂ, ਚਾਲਕ ਵਿਸ਼ਰਾਮ ਘਰਾਂ, ਸਟੇਸ਼ਨਾਂ, ਸਿਖਲਾਈ ਕੇਂਦਰਾਂ, ਆਦਿ ‘ਤੇ ਧਰਨੇ ਪ੍ਰਦਰਸ਼ਨ ਕਰਕੇ ਕਾਲਾ ਦਿਨ ਮਨਾਇਆ ਗਿਆ। ਆਪਣਾ ਵਿਰੋਧ ਪ੍ਰਗਟ ਕਰਨ ਦੇ ਲਈ ਪ੍ਰਦਰਸ਼ਨਕਾਰੀ ਕਰਮਚਾਰੀਆਂ ਨੇ ਕਾਲੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਸਨ।

Protest in Ghaziabad
Protest in Gorakhpur lobby

ਗਾਜ਼ੀਆਬਾਦ ਰੇਲਵੇ ਸਟੇਸ਼ਨ ‘ਤੇ ਵਿਰੋਧ ਪ੍ਰਦਰਸ਼ਣ ਕਰਦੇ ਹੋਏ ਕਰਮਚਾਰੀਆਂ ਨੇ ਆਪਣਾ ਗੁੱਸਾ ਜ਼ਾਹਰ ਕਰਨ ਦੇ ਲਈ ‘ਤੇਜਸ’ ਨੂੰ 5 ਮਿੰਟ ਦੇ ਲਈ ਰੋਕ ਦਿੱਤਾ। ਪੁਲਿਸ ਅਤੇ ਕਰਮਚਾਰੀਆਂ ਦੇ ਵਿਚਾਲੇ ਭਾਰੀ ਧੱਕਾ-ਮੁੱਕੀ ਦੇ ਬਾਦ ਕਰਮਚਾਰੀਆਂ ਨੂੰ ਰੇਲ ਪਟੜੀ ਤੋਂ ਜੋਰ-ਜਬਰਦਸਤੀ ਕਰਕੇ ਹਟਾ ਦਿੱਤਾ ਗਿਆ।

ਵੱਖੋ-ਵੱਖ ਥਾਵਾਂ ‘ਤੇ ਪ੍ਰਦਰਸ਼ਨਾਂ ਨੂੰ ਏ.ਆਈ.ਐਲ.ਆਰ.ਐਸ.ਏ. ਦੇ ਨੇਤਾਵਾਂ ਨੇ ਸੰਬੋਧਨ ਕੀਤਾ। ਉੱਤਰ ਪ੍ਰਦੇਸ਼ ਦੇ ਵਾਰਾਣਸੀ ਸਟੇਸ਼ਨ ‘ਤੇ ਆਰ.ਐਸ. ਹਾਂਡਾ, ਮਡੁਆਡੀਹ ਸਟੇਸ਼ਨ ‘ਤੇ ਮੰਡਲ ਪ੍ਰਧਾਨ ਐਨ.ਬੀ. ਸਿੰਘ, ਗਾਜ਼ੀਆਬਾਦ ਵਿੱਚ ਜੋਨਲ ਸਕੱਤਰ ਪਦਮ ਸਿੰਘ, ਆਦਿ ਨੇ ਸੰਬੋਧਨ ਕੀਤਾ।

ਗੋਰਖਪੁਰ ਦੇ ਸਟੇਸ਼ਨ ‘ਤੇ ਪ੍ਰਦਰਸ਼ਨ ਵਿਚ ਇਲਾਕਾ ਮਹਾਂ-ਮੰਤਰੀ ਵਿਨੈ ਸ਼ਰਮਾਂ, ਇਲਾਕਾ ਮੀਤ ਪ੍ਰਧਾਨ ਅਤੇ ਮੰਡਲ ਪ੍ਰਧਾਨ ਭਰਤ ਕੁਮਾਰ, ਸ਼ਾਖਾ ਮੰਤਰੀ ਸ਼ਿਵ ਪੂਜਨ ਸ਼ਰਮਾ, ਕਰਿਸ਼ਨ ਕੁਮਾਰ, ਸਤਿਆ ਨਰਾਇਣ ਗੁਪਤਾ, ਜੈ ਪ੍ਰਕਾਸ਼, ਆਦਿ ਹਾਜ਼ਰ ਰਹੇ।

ਪੱਛਮੀ ਬੰਗਾਲ ਦੇ ਅੰਡਾਲ ਸਮੇਤ ਸਾਰੀਆਂ ਲਾਬੀਆਂ ਵਿਚ ਏ.ਆਈ.ਐਲ.ਆਰ.ਐਸ.ਏ. ਨੇ ਪ੍ਰਦਰਸ਼ਨ ਕੀਤੇ। ਅੰਡਾਲ ਸਟੇਸ਼ਨ ‘ਤੇ ਹੋਏ ਪ੍ਰਦਰਸ਼ਨ ਨੂੰ ਕਾਰਜਕਾਰੀ ਪ੍ਰਧਾਨ ਰਾਮਰਾਜ ਭਗਤ ਨੇ ਸੰਬੋਧਨ ਕੀਤਾ।

ਏ.ਆਈ.ਐਲ.ਆਰ.ਐਸ.ਏ. ਦੇ ਰਾਸ਼ਟਰੀ ਉਪ ਪ੍ਰਧਾਨ ਕਾਮਰੇਡ ਰਾਮ ਸਰਨ ਨੇ ਇਸ ਕਦਮ ਨੂੰ ਭਾਰਤੀ ਰੇਲਵੇ ਦੇ ਵਜੂਦ ਦਾ ਹੀ ਨਿੱਜੀਕਰਣ ਦੱਸਿਆ। ਨਿੱਜੀ ਟਰੇਨ ਦਾ ਵਿਰੋਧ ਕਰਨ ਦੇ ਕਾਰਨਾਂ ਨੂੰ ਸਪਸ਼ਟ ਕਰਦੇ ਹੋਏ, ਉਹਨਾਂ ਨੇ ਸਮਝਾਇਆ ਕਿ ਇਹ ਨਿੱਜੀ ਕੰਪਨੀ ਦੇ ਮੁਨਾਫਿਆਂ ਨੂੰ ਪੂਰੀ ਤਰ੍ਹਾਂ ਸੁਨਿਸ਼ਚਤ ਕਰਨ ਦੇ ਲਈ ਕੀਤਾ ਜਾ ਰਿਹਾ ਹੈ। ਮਿਸਾਲ ਬਤੌਰ ਸਰਕਾਰ ਨੂੰ ਇਹਨਾਂ ਗੱਡੀਆਂ ਤੋਂ ਸਿਰਫ ਹੋਲੰਗ ਚਾਰਜ ਮਿਲੇਗਾ। ਇਸ ਨਾਲ ਰੇਲਵੇ ਨੂੰ ਆਮਦਨ ਦਾ ਭਾਰੀ ਨੁਕਸਾਨ ਹੋਵੇਗਾ।

ਵੱਖੋ-ਵੱਖ ਥਾਵਾਂ ‘ਤੇ ਬੁਲਾਰਿਆਂ ਨੇ ਅੰਦੋਲਿਤ ਰੇਲ ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ ਇਹ ਸਮਝਾਇਆ ਕਿ ਇਹਨਾਂ ਨਿੱਜੀ ਗੱਡੀਆਂ ਵਿਚ ਵੀ ਹੁਣ ਦੇ 47 ਫੀਸਦੀ ਦੀ ਅਨੁਮਾਨਤ ਯਾਤਰੀ-ਸਬਸਿਡੀ ਦਾ ਭੁਗਤਾਨ ਰੇਲਵੇ ਨੂੰ ਹੀ ਕਰਨਾ ਹੋਵੇਗਾ। ਇਹਨਾਂ ਗੱਡੀਆਂ ਵਿੱਚ ਯਾਤਰੀਆਂ, ਵਿਦਿਆਰਥੀਆਂ, ਸੀਨੀਅਰ ਨਾਗਰਿਕਾਂ, ਬਿਮਾਰਾਂ, ਖਿਡਾਰੀਆਂ, ਆਦਿ ਦੇ ਲਈ ਕੋਈ ਰਿਆਇਤ ਨਹੀਂ ਹੋਵੇਗੀ। ਰੇਲ ਕਰਮਚਾਰੀਆਂ ਨੂੰ ਨਿੱਜੀ ਗੱਡੀਆਂ ਵਿਚ ਮੁਫ਼ਤ ਸਫਰ ਦੀ ਸਹੂਲਤ ਨਹੀਂ ਦਿੱਤੀ ਜਾਵੇਗੀ।

ਉਹਨਾਂ ਨੇ ਦੱਸਿਆ ਕਿ ਤਿਉਹਾਰਾਂ ਜਾਂ ਹੋਰ ਮੌਕਿਆ ‘ਤੇ, ਹੁਣ ਯਾਤਰੀਆਂ ਦੀ ਗਿਣਤੀ ਵਿਚ ਭਾਰੀ ਵਾਧਾ ਹੁੰਦਾ ਹੈ। ਉਸ ਸਮੇਂ ਟਿਕਟ ਦੀਆਂ ਦਰਾਂ ਵਿਚ ਵਾਧਾ ਹੋਵੇਗਾ। ਅਪਰੇਟਰਾਂ ਦੇ ਵਾਧੂ ਮੁਨਾਫਿਆਂ ਨੂੰ ਯਕੀਨੀ ਬਨਾਉਣ ਦੇ ਲਈ ਰੇਲ ਗੱਡੀਆਂ ਅਤੇ ਯਾਤਰੀਆਂ ਦੀ ਸੁਰੱਖਿਆ ਦੀ ਅਣਦੇਖੀ ਕੀਤੀ ਜਾਵੇਗੀ, ਜਿਸ ਨਾਲ ਦੁਰਘਟਨਾਵਾਂ ਵਿੱਚ ਵਾਧਾ ਹੋਵੇਗਾ। ਯਾਤਰੀਆਂ ਦੀ ਸੁਰੱਖਿਆ ‘ਤੇ ਘੱਟ ਧਿਆਨ ਦਿੱਤਾ ਜਾਵੇਗਾ।

ਉਹਨਾਂ ਨੇ ਕਿਹਾ ਕਿ ਰੇਲ ਚਾਲਕ, ਗਾਰਡ ਅਤੇ ਟੀਟੀਈ ਵਰਗੇ ਸਥਾਈ ਪਦਾਂ ‘ਤੇ ਕਰਮਚਾਰੀਆਂ ਨੂੰ ਸ਼ਰਤਾਂ ‘ਤੇ ਨਿਯੁਕਤ ਕੀਤਾ ਜਾਇਆ ਕਰੇਗਾ। ਇਹਨਾਂ ਸ਼ਰਤਾਂ ਅਧੀਨ ਕਰਮਚਾਰੀਆਂ ਨੂੰ ਘੱਟ ਤੋਂ ਘੱਟ ਤਨਖ਼ਾਹ ਅਤੇ ਜ਼ਿਆਦਾ ਤੋਂ ਜ਼ਿਆਦਾ ਘੰਟਿਆਂ ਤਕ ਕੰਮ ਕਰਨ ਲਈ ਮਜ਼ਬੂਰ ਕੀਤਾ ਜਾਵੇਗਾ। ਇਸ ਨਾਲ ਰੇਲ ਗੱਡੀਆਂ ਅਤੇ ਯਾਤਰੀਆਂ ਦੀ ਸੁਰੱਖਿਆ ‘ਤੇ ਨਕਾਰਾਤਮਕ ਅਸਰ ਪਵੇਗਾ।

ਸਰਕਾਰ ਦੇ ਇਸ ਕਦਮ ਦੀ ਕੜੀ ਨਿੰਦਾ ਕਰਦੇ ਹੋਏ, ਅੰਦੋਲਿਤ ਰੇਲ ਕਰਮਚਾਰੀਆਂ ਦੇ ਨੇਤਾਵਾਂ ਨੇ ਕਿਹਾ ਕਿ ਸਰਕਾਰ ਦੇਸ਼ ਦੇ ਹਿੱਤਾਂ ਨੂੰ ਦਰਕਿਨਾਰ ਕਰਦੇ ਹੋਏ, ਰੇਲਵੇ ਵਿਚ ਨਿਗਮੀਕਰਣ, ਨਿੱਜੀਕਰਣ ਅਤੇ ਠੇਕਾਕਰਣ ਕਰ ਰਹੀ ਹੈ। ਸਰਕਾਰ ਤਾਨਾਸ਼ਾਹੀ ਤਰੀਕੇ ਨਾਲ ਸਾਰੀਆਂ ਪੋਸਟਾਂ ਨੂੰ ਖ਼ਤਮ ਕਰ ਰਹੀ ਹੈ। ਅਸੀਂ ਰੇਲਵੇ ਦੇ ਕਰਮਚਾਰੀਆਂ ਨੇ ਰੇਲਵੇ ਨੂੰ ਆਪਣੇ ਖੂਨ ਨਾਲ ਸਿੰਜਿਆ ਅਤੇ ਸਵਾਰਿਆ ਹੈ। ਅਸੀਂ ਇਹਨੂੰ ਕਦੇ ਕਾਮਯਾਬ ਨਹੀਂ ਹੋਣ ਦੇਵਾਂਗੇ।

“ਰੇਲ ਬਚਾਓ, ਦੇਸ਼ ਬਚਾਓ, ਰੋਜ਼ਗਾਰ ਬਚਾਓ, ਪਰਿਵਾਰ ਬਚਾਓ!” ਇਹ ਨਾਅਰਾ ਬੁਲੰਦ ਕਰਦੇ ਹੋਏ ਰੇਲ ਕਰਮਚਾਰੀਆਂ ਨੇ ਰੇਲਵੇ ਦੇ ਨਿੱਜੀਕਰਣ ਦੇ ਖ਼ਿਲਾਫ ਆਪਣਾ ਸੰਘਰਸ਼ ਤੇਜ਼ ਕਰਨ ਦਾ ਸੰਕਲਪ ਲਿਆ।

ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ, ਰੇਲ ਕਰਮਚਾਰੀਆਂ ਦੇ ਇਨ੍ਹਾਂ ਵਿਰੋਧ ਪ੍ਰਦਰਸ਼ਾਂ ਦਾ ਪੂਰਾ-ਪੂਰਾ ਸਮਰਥਨ ਅਤੇ ਸ਼ਲਾਘਾ ਕਰਦੀ ਹੈ। ਇਹ ਅਜ਼ਾਰੇਦਾਰ ਸਰਮਾਏਦਾਰ ਘਰਾਣਿਆਂ ਦੇ ਹਿੱਤ ਵਿਚ ਸਰਕਾਰ ਵਲੋਂ ਚਲਾਏ ਜਾ ਰਹੇ ਨਿੱਜੀਕਰਣ ਦੇ ਪ੍ਰੋਗਰਾਮ ਦੇ ਖ਼ਿਲਾਫ ਦੇਸ਼ ਭਰ ਦੇ ਮਜ਼ਦੂਰਾਂ ਦੇ ਸੰਘਰਸ਼ ਵਿੱਚ ਇੱਕ ਮਹੱਤਵਪੂਰਣ ਕਦਮ ਹੈ।

close

Share and Enjoy !

0Shares
0

Leave a Reply

Your email address will not be published. Required fields are marked *