ਸਿੰਜਾਈ ਦੀਆਂ ਸਮੱਸਿਆਵਾਂ: ਕਿਸਾਨਾਂ ਦਾ ਨੋਹਰ ਉਪ ਖੰਡ ਦਫ਼ਤਰ ‘ਤੇ ਪ੍ਰਦਰਸ਼ਨ

‘ਮਜ਼ਦੂਰ-ਕਿਸਾਨ-ਵਪਾਰੀ ਸੰਘਰਸ਼ ਸੰਮਤੀ’ ਦੀ ਅਗਵਾਈ ਹੇਠ, ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲ੍ਹੇ ਦੀ ਨੋਹਰ ਤਹਿਸੀਲ ਦੇ ਅਧੀਨ ਆਉਣ ਵਲੇ ਅਨੇਕਾਂ ਪਿੰਡਾਂ ਦੇ ਕਿਸਾਨਾਂ ਨੇ ਸਿੰਜਾਈ ਅਤੇ ਪਾਣੀ ਚੋਰੀ ਦੀ ਸਮੱਸਿਆ ਨੂੰ ਲੈ ਕੇ 8 ਅਕਤੂਬਰ ਨੂੰ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਤਹਿਸੀਲ ਦੇ ਉੱਪ ਖੰਡ ਦਫ਼ਤਰ ਦੇ ਸਾਹਮਣੇ ਕੀਤਾ ਗਿਆ। ਕਿਸਾਨਾਂ ਨੇ ਤਹਿਸੀਲਦਾਰ ਨੂੰ ਇੱਕ 7-ਸੂਤਰੀ ਮੰਗਪੱਤਰ ਦਿੱਤਾ। ਕਿਸਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਤਾਂ ਉਹ 1 ਨਬੰਵਰ ਤੋਂ ਅਣਮਿਥੇ ਸਮੇਂ ਲਈ ਲਗਾਤਾਰ ਧਰਨਾ ਸ਼ੁਰੂ ਕਰ ਦੇਣਗੇ।

ਵੱਡੀ ਗਿਣਤੀ ਵਿੱਚ ਕਿਸਾਨ ਰੈਲੀ ਦੇ ਰੂਪ ਵਿੱਚ ਉੱਪਖੰਡ ਦਫ਼ਤਰ ਪਹੁੰਚੇ। ਇੱਥੇ ਕਿਸਾਨਾਂ ਨੇ ਰਾਜ ਸਰਕਾਰ ਅਤੇ ਪ੍ਰਸਾਸ਼ਨ ਦੇ ਖ਼ਿਲਾਫ਼ ਜਮ ਕੇ ਨਾਅਰੇਬਾਜੀ ਕੀਤੀ ਅਤੇ ਆਪਣਾ ਰੋਸ ਪ੍ਰਗਟ ਕੀਤਾ। ਨਾਅਰੇਬਾਜੀ ਤੋਂ ਬਾਦ, ਇੱਥੇ ਇੱਕ ਜਨਸਭਾ ਕੀਤੀ ਗਈ। ਇਸ ਸਭਾ ਨੂੰ ਕਿਸਾਨਾਂ ਦੇ ਪ੍ਰਤੀਨਿਧੀਆਂ ਨੇ ਸੰਬੋਧਨ ਕੀਤਾ। ਸਭਾ ਨੂੰ ਸੰਬੋਧਤ ਕਰਨ ਵਾਲਿਆਂ ਵਿਚ ਸ਼ਾਮਲ ਸਨ: ‘ਮਜ਼ਦੂਰ-ਕਿਸਾਨ-ਵਪਾਰੀ ਸੰਘਰਸ਼ ਸੰਮਤੀ’ ਦੇ ਪ੍ਰਧਾਨ ਮਦਨ ਬੈਨੀਪਾਲ, ਲੋਕ ਰਾਜ ਸੰਗਠਨ ਦੇ ਸਰਵ ਹਿੰਦ ਉਪ ਪ੍ਰਧਾਨ ਹਨੂਮਾਨ ਪ੍ਰਸ਼ਾਦ ਸ਼ਰਮਾ, ਸਾਬਕਾ ਸਰਪੰਚ ਓਮ ਸ਼ਾਹੂ ਦੇ ਨਾਲ-ਨਾਲ ਸੰਮਤੀ ਦੇ ਅਨੇਕਾਂ ਕਿਸਾਨ ਲੀਡਰ।

ਬੁਲਾਰਿਆਂ ਨੇ ਕਿਹਾ ਕਿ ਪ੍ਰਦੇਸ਼ ਦੇ ਜ਼ਿਅਦਾਤਰ ਖੇਤਰਾਂ ਵਿਚ ਜਮ ਕੇ ਵਰਖਾ ਹੋਣ ਦੀ ਗੱਲ ਸਰਕਾਰ ਖੁਦ ਮੰਨ ਰਹੀ ਹੈ। ਦੱਸਿਆ ਜਾਂਦਾ ਹੈ ਕਿ ਪ੍ਰਦੇਸ਼ ਦੇ ਡੈਮਾਂ ਅਤੇ ਨਹਿਰਾਂ ਵਿੱਚ ਕਾਫੀ ਪਾਣੀ ਉਪਲਭਦ ਹੈ। ਪ੍ਰੰਤੂ ਸਭ ਕੁਝ ਹੋਣ ਦੇ ਬਾਦ ਵੀ ਕਿਸਾਨ ਸਿੰਜਾਈ ਦੇ ਪਾਣੀ ਨੂੰ ਤਰਸ ਰਹੇ ਹਨ।

ਕਿਸਾਨਾਂ ਦੇ ਪ੍ਰਤੀਨਿਧੀਆਂ ਨੇ ਕਿਹਾ ਕਿ ਸਿੰਜਾਈ ਦਾ ਪਾਣੀ ਉਪਲਭਦ ਹੋਣ ਦੇ ਬਾਵਜੂਦ ਵੀ ਇਲਾਕੇ ਦੇ ਕਿਸਾਨਾਂ ਨੂੰ ਸਿੰਜਾਈ ਦੇ ਲਈ ਲੋੜੀਂਦਾ ਪਾਣੀ ਨਾ ਦੇਣਾ ਸਰਕਾਰ ਅਤੇ ਪ੍ਰਸਾਸ਼ਨ ਦੀ ਕਿਸਾਨ-ਵਿਰੋਧੀ ਨੀਅਤ ਨੂੰ ਦਿਖਾ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਪਾਣੀ ਉਪਲਭਦ ਹੋਣ ਦੇ ਬਾਵਜ਼ੂਦ ਉਹਨਾਂ ਨੂੰ ਮਹੀਨੇ ਵਿਚ ਇੱਕ ਬਾਰ ਹੀ ਸਿੰਜਾਈ ਦਾ ਪਾਣੀ ਦਿੱਤਾ ਜਾ ਰਿਹਾ ਹੈ। ਇਲਾਕੇ ਵਿਚ ਅਜੇਹੀ ਕੋਈ ਵੀ ਫ਼ਸਲ ਨਹੀਂ ਹੈ, ਜੋ ਮਹੀਨੇ ਵਿੱਚ ਇੱਕ ਬਾਰ ਪਾਣੀ ਦੇਣ ਨਾਲ ਬਚੀ ਰਹਿ ਸਕੇ। ਅਜਿਹੇ ਵਿਚ 15 ਦਿਨ ਬਾਦ ਸਿੰਚਾਈ ਕਰਨ ਨਾਲ ਹੀ ਕਿਸਾਨ ਫ਼ਸਲ ਦਾ ਉਤਪਾਦਨ ਕਰ ਸਕੇਗਾ।

ਸਭਾ ਤੋਂ ਬਾਦ ਕਿਸਾਨਾਂ ਨੇ ਤਹਿਸੀਲਦਾਰ ਨੂੰ ਮੰਗਪੱਤਰ ਦੇ ਕੇ ਮੰਗ ਕੀਤੀ ਕਿ ਅਮਰ ਸਿੰਘ ਬਰਾਂਚ ਵਿਚ ਨਿਰਧਾਰਤ ਸਿੰਜਾਈ ਦਾ ਪਾਣੀ ਦਿੱਤਾ ਜਾਵੇ, ਬ੍ਰਾਂਚਾਂ ਦੀ ਬਾਉਂਡਰੀ ਕੱਢ ਕੇ ਉੱਥੇ ਲੱਗੇ ਦਰਖਤ ਹਟਾਏ ਜਾਣ, ਸਿੰਜਾਈ ਦੇ ਪਾਣੀ ਦੀ ਚੋਰੀ ‘ਤੇ ਰੋਕ ਲਗਾਈ ਜਾਏ, ਕੋਰਟ ਦੇ ਹੁਕਮਾਂ ਅਨੁਸਾਰ ਬਾਕੀ ਬਚੇ ਮੋਘਿਆਂ ਨੂੰ ਸਹੀ ਕਰਵਾਇਆ ਜਾਏ, ਪੱਕੇ ਖਾਲ਼ੇ ਬਣਾ ਕੇ ਆਲੇ-ਦੁਆਲੇ ਦੀ ਜ਼ਮੀਨ ਨੂੰ ਸਿੰਚਿਤ ਕੀਤਾ ਜਾਵੇ ਅਤੇ ਗੈਰ-ਕਾਨੂੰਨੀ ਬਣੇ ਖਾਲ਼ਿਆਂ ਨੂੰ ਤੋੜਿਆ ਜਾਏ। ਕਿਸਾਨਾਂ ਦੇ ਨੇਤਾਵਾਂ ਨੇ ਤਸੀਲਦਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਜਲਦੀ ਪੂਰੀਆਂ ਨਹੀਂ ਕੀਤੀਆਂ ਗਈਆਂ ਤਾਂ 1 ਨਬੰਵਰ ਤੋਂ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ ਕੀਤਾ ਜਾਵੇਗਾ।

ਇਸ ਮੌਕੇ ‘ਤੇ ਰਘੂਵੀਰ ਛੀਂਪਾ, ਸਿਕੰਦਰ ਅਰਾਈ, ਜੁਗਲਾਲ ਖਾਤੀ, ਰਮੇਸ਼ਵਰ ਕੁਮਹਾਰ, ਰੱਜਾਕ ਮੋਹੰਮਦ, ਕੁੰਭਾਰਾਮ ਸਿੰਗਾਠੀਆ, ਕਨ੍ਹਈਆ ਲਾਲ ਜੈਨ, ਕਰਿਸ਼ਣ ਨੋਖਵਾਲ, ਮੋਹਨ ਨੁੰਈਆ, ਸੁਮੇਰ ਸਿੰਘ ਰਾਜਪੂਤ ਆਦਿ ਹਾਜ਼ਰ ਰਹੇ।

close

Share and Enjoy !

0Shares
0

Leave a Reply

Your email address will not be published. Required fields are marked *