ਆਰਥਿਕ ਸੰਕਟ ਦੇ ਖ਼ਿਲਾਫ਼ ਕਮਿਉਨਿਸਟ ਅਤੇ ਖੱਬੀਆਂ ਪਾਰਟੀਆਂ ਦਾ ਸਾਂਝਾ ਵਿਰੋਧ-ਪ੍ਰਦਰਸ਼ਨ

ਭਾਰਤੀ ਕਮਿਉਨਿਸਟ ਪਾਰਟੀ, ਭਾਰਤੀ ਕਮਿਉਨਿਸਟ ਪਾਰਟੀ (ਮ), ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ, ਭਾਰਤੀ ਕਮਿਉਨਿਸਟ ਪਾਰਟੀ (ਮ-ਲ) ਲਿਬਰੇਸ਼ਨ, ਰੈਵੋਲੂਸ਼ਨਰੀ ਸੋਸ਼ਲਿਸਟ ਪਾਰਟੀ ਅਤੇ ਆਲ ਇੰਡੀਆ ਫਾਰਬ੍ਰਡ ਬਲਾਕ ਨੇ, 16 ਅਕਤੂਬਰ 2019 ਨੂੰ, ਨਵੀਂ ਦਿੱਲੀ ਵਿੱਚ ਇੱਕ ਸਾਂਝਾ ਵਿਰੋਧ ਪ੍ਰਦਰਸ਼ਨ ਜਥੇਬੰਦ ਕੀਤਾ। “ਆਰਥਕ ਸੰਕਟ ਦਾ ਬੋਝ ਆਮ ਜਨਤਾ ਦੇ ਮੋਢਿਆਂ ਉੱਤੇ ਲੱਦਣਾ ਬੰਦ ਕਰੋ” – ਇਸ ਝੰਡੇ ਹੇਠ ਸੈਂਕੜੇ ਹੀ ਮਜ਼ਦੂਰਾਂ, ਨੌਜਵਾਨਾਂ ਅਤੇ ਇਸਤਰੀਆਂ ਨੇ ਜੰਤਰ-ਮੰਤਰ ਅਤੇ ਜੈ ਸਿੰਘ ਰੋਡ ਦੇ ਚੌਕ ਤੋਂ ਸੰਸਦ ਦੀ ਤਰਫ ਜਲੂਸ ਕੱਢਿਆ। ਪ੍ਰਦਰਸ਼ਨਕਾਰੀਆਂ ਨੂੰ ਸੰਸਦ ਮਾਰਗ ਪੁਲਿਸ ਸਟੇਸ਼ਨ ‘ਤੇ ਰੋਕ ਦਿੱਤਾ ਗਿਆ। ਉੱਥੇ ਪ੍ਰਦਰਸ਼ਨਕਾਰੀਆਂ ਨੇ ਇੱਕ ਜਨਸਭਾ ਕੀਤੀ।

ਪ੍ਰਦਰਸ਼ਨਕਾਰੀਆਂ ਨੇ ਆਪਣੇ ਹੱਥਾਂ ਵਿੱਚ ਆਪਣੀ ਮੰਗਾਂ ਵਾਲੀਆਂ ਤਖਤੀਆਂ ਫੜੀਆਂ ਹੋਈਆਂ ਸਨ। ਇਨ੍ਹਾਂ ਵਿੱਚ ਮੁੱਖ ਮੰਗਾਂ ਸਨ – “ਸਰਵਜਨਕ ਸੰਸਥਾਵਾਂ ਅਤੇ ਸਰਵਜਨਕ ਸੇਵਾਵਾਂ ਦਾ ਨਿੱਜੀਕਰਣ ਬੰਦ ਕਰੋ!”, “ਇਹ ਲੋਕਤੰਤਰ ਨਹੀਂ – ਇਜਾਰੇਦਾਰ ਪੂੰਜੀਤੰਤਰ ਹੈ!”, “ਸ਼ੋਸ਼ਣ, ਲੁੱਟ ਅਤੇ ਦਮਨ ਦਾ ਰਾਜ ਨਹੀਂ ਚੱਲੇਗਾ!”, “ਘੱਟੋ-ਘੱਟ ਤਨਖ਼ਾਹ 21,000 ਰੁਪਏ ਕਰੋ!”, “ਰੱਖਿਆ ਅਤੇ ਕੋਇਲਾ ਖੇਤਰ ਵਿੱਚ 100 ਫੀਸਦੀ ਸਿੱਧੇ ਪੂੰਜੀ ਨਿਵੇਸ਼ ਨੂੰ ਵਾਪਸ ਲਓ!”, “ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਭੱਤਾ ਦਿਓ!”, “ਸੱਭ ਨੂੰ 10,000 ਰੁਪਏ ਮਾਸਿਕ ਪੈਂਸ਼ਨ ਦਿਓ!”, “ਬਜ਼ੁਰਗਾਂ ਅਤੇ ਵਿਧਵਾਵਾਂ ਨੂੰ ਘੱਟੋ-ਘੱਟ 3,000 ਰੁਪਏ ਮਾਸਿਕ ਪੈਂਸ਼ਨ ਦਿਓ!, “ਕਿਸਾਨਾਂ ਨੂੰ ਉਨ੍ਹਾਂ ਦੀ ਲਾਗਤ ਤੋਂ ਡੇਢ-ਗੁਣਾ ਮੁੱਲ ‘ਤੇ ਫਸਲ ਦੀ ਖ੍ਰੀਦ ਯਕੀਨੀ ਬਣਾਓ!”, ਆਦਿ।

Economic crisis
Economic crisis

ਸਭਾ ਨੂੰ ਸੰਬੋਧਨ ਕਰਦਿਆਂ, ਸਹਭਾਗੀ ਪਾਰਟੀਆਂ ਦੇ ਬੁਲਾਰਿਆਂ ਨੇ ਕਿਹਾ ਕਿ ਦੇਸ਼ ਦੀ ਅਰਥਿਕਤਾ ਇੱਕ ਗੰਭੀਰ ਸੰਕਟ ‘ਚੋਂ ਗੁਜ਼ਰ ਰਹੀ ਹੈ। ਸਰਕਾਰ ਨੇ ਸਾਡੇ ਨਾਲ ਵਾਦ੍ਹਾ ਕੀਤਾ ਸੀ ਕਿ ਵੱਡੀ ਸੰਖਿਆ ਵਿੱਚ ਰੋਜਗਾਰ ਪੈਦਾ ਕਰੇਗੀ, ਲੇਕਿਨ ਅੱਜ ਵੱਡੀ ਸੰਖਿਆ ਵਿੱਚ ਮਜ਼ਦੂਰਾਂ ਨੂੰ ਕੰਮ ਤੋਂ ਕੱਢਿਆ ਜਾ ਰਿਹਾ ਹੈ। ਮੋਟਰ-ਗੱਡੀਆਂ ਅਤੇ ਕੱਪੜੇ ਤੋਂ ਲੈਕੇ ਰੋਜ਼ਾਨਾ ਜਰੂਰਤ ਦੀਆਂ ਵਸਤਾਂ ਦੀ ਵਿਕਰੀ ਘਟ ਗਈ ਹੈ। ਸਰਕਾਰ, ਫਰਜ਼ੀ ਅੰਕੜਿਆਂ ਨਾਲ ਇਸ ਸੰਕਟ ਨੂੰ ਛੁਪਾ ਰਹੀ ਹੈ। ਇਸ ਸੰਕਟ ਵਲੋਂ ਲੋਕਾਂ ਦਾ ਧਿਆਨ ਹਟਾਉਣ ਦੇ ਲਈ ਸਰਕਾਰ, ਨਾਗਰਿਕਤਾ ਨੂੰ ਧਰਮ ਅਤੇ ਸੰਪ੍ਰਦਾਇ ਦੇ ਨਾਲ ਜੋੜ ਰਹੀ ਹੈ ਅਤੇ ਨਫ਼ਰਤ ਨੂੰ ਉਕਸਾ ਰਹੀ ਹੈ। ਕਦੇ ਸ੍ਰਜਿਕਲ ਸਟਰਾਇਕ, ਕਦੇ ਬਾਲਕੋਟ ਅਤੇ ਕਦੇ ਕਸ਼ਮਰਿ ਦੇ ਨਾਂ ‘ਤੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਦੱਸਿਆ ਕਿ ਸਰਕਾਰ ਬੇਰੁਜ਼ਗਾਰੀ ਨੂੰ ਦੂਰ ਕਰਨ ਅਤੇ ਮਿਹਨਤਕਸ਼ ਜਨਤਾ ਦੀ ਖ੍ਰੀਦ ਸਮਰੱਥਾ ਨੂੰ ਵਧਾਉਣ ਦੀ ਬਜਾਇ, ਸਰਮਾਏਦਾਰ ਜਮਾਤ ਨੂੰ ਤਰ੍ਹਾਂ-ਤਰ੍ਹਾਂ ਦੀਆਂ ਰਿਆਇਤਾਂ ਦੇਣ ‘ਚ ਰੁੱਝੀ ਹੋਈ ਹੈ। ਪਹਿਲਾਂ, ਰਿਯਲ ਇਸਟੇਟ ਅਤੇ ਐਕਸਪੋਰਟ ਖੇਤਰ ਦੇ ਸਰਮਾਏਦਾਰਾਂ ਨੂੰ 70,000 ਕ੍ਰੋੜ ਰੁਪਏ ਦੀ ਟੈਕਸ ਮਾਫ਼ੀ ਦਿੱਤੀ ਗਈ। ਹੁਣੇ ਜਿਹੇ, ਸਰਮਾਏਦਾਰ ਜਮਾਤ ਨੂੰ 1 ਲੱਖ 45 ਹਜ਼ਾਰ ਕ੍ਰੋੜ ਰੁਪਏ ਹੋਰ ਟੈਕਸ ਮਾਫ਼ੀ ਦੇ ਰੂਪ ਵਿੱਚ ਦਿੱਤੇ ਗਏ ਹਨ। ਰਿਜ਼ਰਵ ਬੈਂਕ ਤੋਂ ਵੀ ਲੋਕਾਂ ਦੇ 1 ਲੱਖ 76 ਹਜ਼ਾਰ ਕ੍ਰੋੜ ਰੁਪਏ ਸਰਮਾਏਦਾਰ ਜਮਾਤ ਦੇ ਹਵਾਲੇ ਕੀਤੇ ਗਏ। ਉਨ੍ਹਾਂ ਨੇ ਕਿਹਾ ਕਿ ਹੁਕਮਰਾਨ ਸਰਮਾਏਦਾਰ ਜਮਾਤ ਨੂੰ ਹੋਰ ਵਧੇਰੇ ਅਮੀਰ ਬਣਾਉਣ ਦੇ ਲਈ ਨੋਟਬੰਦੀ ਅਤੇ ਜੀ.ਐਸ.ਟੀ. ਲਿਆਂਦੀ ਗਈ, ਜਿਹਦੇ ਕਾਰਨ ਲੱਖਾਂ ਹੀ ਲੋਕਾਂ ਦੀ ਰੋਜ਼ੀ-ਰੋਟੀ ਖੁਸ ਗਈ, ਕਿਸਾਨ ਬਰਬਾਦ ਹੋ ਗਏ।

ਬੁਲਾਰਿਆਂ ਨੇ ਕਿਹਾ ਕਿ ਸਾਡੀ ਮੰਗ ਇਹ ਹੈ ਕਿ ਸਰਕਾਰ ਰੋਜ਼ਗਾਰ ਪੈਦਾ ਕਰਨ ਦੇ ਵਾਸਤੇ ਨਿਵੇਸ਼ ਨੂੰ ਵਧਾਵੇ। ਬੇਰੁਜ਼ਗਾਰਾਂ ਨੂੰ ਸਰਕਾਰ ਬੇਰੁਜ਼ਗਾਰੀ ਭੱਤਾ ਦੇਵੇ। ਸਰਵਜਨਕ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਨਿਵੇਸ਼ ਨੂੰ ਵਧਾਵੇ। ਸਰਵਜਨਕ ਖੇਤਰ ਦੇ ਨਿੱਜੀਕਰਣ ਨੂੰ ਬੰਦ ਕਰੇ। ਬੀ.ਐਸ.ਐਨ.ਐਲ., ਅਸਲਾ ਕਾਰਖਾਨਿਆਂ, ਭਾਰਤੀ ਰੇਲ, ਏਅਰ ਇੰਡੀਆ, ਆਦਿ ਦਾ ਨਿੱਜੀਕਰਣ ਬੰਦ ਕਰੇ। ਘੱਟੋ-ਘੱਟ ਤਨਖ਼ਾਹ 21,000 ਰੁਪਏ ਨੂੰ ਲਾਗੂ ਕਰੇ। 10,000 ਰੁਪਏ ਮਾਸਕ ਪੈਂਸ਼ਨ ਲਾਗੂ ਕਰੇ। ਖੇਤੀ ਸੰਕਟ ਨੂੰ ਦੂਰ ਕਰਨ ਦੇ ਵਾਸਤੇ ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ ਜਾਣ ਅਤੇ ਉਨ੍ਹਾਂ ਨੂੰ ਪੈਦਾਵਾਰ ਦੀ ਲਾਗਤ ਤੋਂ ਡੇਢ-ਗੁਣਾ ਸਮਰਥਨ ਮੁੱਲ ਦਿੱਤਾ ਜਾਵੇ।

ਇਸ ਜਨਸਭਾ ਨੂੰ ਮਾਕਪਾ ਦੇ ਮੁੱਖ ਸਕੱਤਰ ਕਾਮਰੇਡ ਸੀਤਾਰਾਮ ਯੇਚੁਰੀ, ਭਾਕਪਾ ਦੇ ਮੁੱਖ ਸਕੱਤਰ ਕਾਮਰੇਡ ਡੀ. ਰਾਜਾ, ਕਮਿਉਨਿਸਟ ਗ਼ਦਰ ਪਾਰਟੀ ਦੇ ਕਾ. ਸੰਤੋਸ਼ ਕੁਮਾਰ, ਭਾਕਪਾ (ਮਾਲੇ) ਲਿਬਰੇਸ਼ਨ ਦੀ ਕਾ. ਕਵਿਤਾ ਕ੍ਰਿਸ਼ਨਨ ਅਤੇ ਆਰ.ਐਸ.ਪੀ. ਦੇ ਕਾ. ਆਰ.ਐਸ. ਡਾਗਰ ਨੇ ਸੰਬੋਧਿਤ ਕੀਤਾ।

close

Share and Enjoy !

0Shares
0

Leave a Reply

Your email address will not be published. Required fields are marked *