ਮੁੰਬਈ ਵਿੱਚ ਰੇਲ ਮਜ਼ਦੂਰਾਂ ਨੇ ਨਿੱਜੀਕਰਣ ਅਤੇ ਨਵੀਂ ਪੈਨਸ਼ਨ ਯੋਜਨਾ ਦਾ ਵਿਰੋਧ ਕੀਤਾ

ਸਰਕਾਰ ਸਿਰਫ ਰੇਲਵੇ ਦਾ ਹੀ ਨਹੀਂ, ਬਲਕਿ ਏਅਰ ਇੰਡੀਆ, ਬੀ.ਐਸ.ਐਨ.ਐਲ., ਬੀ.ਪੀ.ਸੀ.ਐਲ., ਆਦਿ ਅਤੇ ਹੋਰ ਸਰਕਾਰੀ ਅਦਾਰਿਆਂ ਦਾ ਵੀ ਨਿੱਜੀਕਰਣ ਕਰਨ ਜਾ ਰਹੀ ਹੈ। ਇਹ ਉਹਨਾਂ ਸੱਭ ਨੀਤੀਆਂ ਨੂੰ ਲਾਗੂ ਕਰਨ ਜਾ ਰਹੀ ਹੈ ਜੋ ਕਿ 150 ਬੜੇ ਅਜਾਰੇਦਾਰ ਸਰਮਾਏਦਾਰਾਂ ਘਰਾਣਿਆਂ ਦੇ ਹਿੱਤ ਵਿਚ ਹਨ। ਉਹਨਾਂ ਦਾ ਵਿਰੋਧ ਕਰਨ ਦੇ ਲਈ ਸਾਨੂੰ ਸਿਰਫ ਸਾਰੇ ਮਜ਼ਦੂਰਾਂ ਦੀ ਹੀ ਏਕਤਾ ਨਹੀਂ ਬਨਾਉਣੀ ਹੋਵੇਗੀ, ਬਲਕਿ ਯਾਤਰੀਆਂ ਦੇ ਵਿੱਚ ਵੀ ਜਾਣਾ ਹੋਵੇਗਾ ਅਤੇ ਉਹਨਾਂ ਨੂੰ ਸਮਝਾਉਣਾ ਹੋਵੇਗਾ ਕਿ ਕਿਵੇਂ ਰੇਲਵੇ ਦਾ ਨਿੱਜੀਕਰਣ ਉਹਨਾਂ ਦੇ ਹਿਤਾਂ ਦੇ ਖ਼ਿਲਾਫ਼ ਹੈ। ਉਹਨਾਂ ਨੇ ਵਿਰੋਧ ਕਰਨ ਵਾਲੀਆਂ ਸਾਰੀਆਂ ਹੀ ਯੂਨੀਅਨਾਂ ਨੂੰ ਸੱਦਾ ਦਿੱਤਾ ਕਿ ਉਹ ਕਾਮਗਾਰ ਏਕਤਾ ਕਮੇਟੀ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ਨਾਲ ਜੁੜ ਜਾਣ ਅਤੇ ਯਾਤਰੀਆਂ ਵਿੱਚ ਪਰਚਾਰ ਕਰਨ। ਇਸ ਪ੍ਰਸਤਾਵ ਦਾ ਸਾਰਿਆਂ ਨੇ ਬੜੇ ਉਤਸ਼ਾਹ ਨਾਲ ਸਮਰਥਨ ਕੀਤਾ।

18 ਅਕਤੂਬਰ 2019 ਨੂੰ ਸੈਂਕੜੇ ਹੀ ਰੇਲ ਮਜ਼ਦੂਰਾਂ ਨੇ, ਸਰਕਾਰ ਵਲੋਂ ਨਿੱਜੀਕਰਣ ਵੱਲ ਵਧਾਏ ਜਾ ਰਹੇ ਕਦਮਾਂ ਅਤੇ ਮਜ਼ਦੂਰ-ਵਿਰੋਧੀ ਨਵੀ ਪੈਨਸ਼ਨ ਯੋਜਨਾ {ਐਨ.ਪੀ.ਐਸ.) ਦਾ ਵਿਰੋਧ ਕੀਤਾ। ਇਹ ਵਿਰੋਧ ਪ੍ਰਦਰਸ਼ਨ ਆਲ ਇੰਡੀਆ ਟਰੈਕ ਮੇਨਟੇਨਰਸ ਯੂਨੀਅਨ (ਏ.ਆਈ.ਆਰ.ਟੀ.ਯੂ.), ਇੰਡੀਅਨ ਰੇਲਵੇਜ਼ ਸਿਗਨਲ ਐਂਡ ਟੇਲੀਕਾਮ ਮੇਨਟੇਨਰਸ ਯੂਨੀਅਨ (ਆਈ.ਆਰ.ਐਸ.ਟੀ.ਐਮ.ਯੂ.) ਵੈਸਟਰਨ ਰੇਲਵੇ ਇੰਪਲਾਈਜ਼ ਮੂਵਮੈਂਟ ਫਾਰ ਓਲਡ ਪੈਨਸ਼ਨ ਸਕੀਮ (ਡਬਲਯੂ.ਆਰ.ਈ.ਐਮ.ਓ.ਐਸ.) ਅਤੇ ਰੇਲ ਮਜ਼ਦੂਰ ਯੂਨੀਅਨ (ਆਰ.ਐਮ.ਯੂ.) ਨੇ ਜਥੇਬੰਦ ਕੀਤਾ ਸੀ।

ਵਿਰੋਧ ਪ੍ਰਦਰਸ਼ਨ ਦੀ ਸ਼ੁਰੂਆਤ ਸਵੇਰੇ 10 ਵਜੇ ਤੋਂ 11 ਵਜੇ ਤਕ ਲੋਅਰ ਪਰੇਲ ਰੇਲਵੇ ਇੰਸਟੀਚਿਊਟ ਵਿੱਚ ਰੇਲ ਮਜ਼ਦੂਰਾਂ ਦੀ ਜਨਸਭਾ ਨਾਲ ਹੋਈ। ਕਾਮਰੇਡ ਅਭਨੀਸ਼ ਕੁਮਾਰ (ਏ.ਆਈ.ਆਰ.ਟੀ.ਯੂ. ਦੇ ਰਾਸ਼ਟਰੀ ਬੁਲਾਰੇ), ਕਾਮਰੇਡ ਸੁਸ਼ਾਂਤ ਪਾਂਡਾ (ਆਈ.ਆਰ.ਐਸ.ਟੀ.ਐਮ.ਯੂ.) ਦੇ ਪ੍ਰਧਾਨ ਅਤੇ ਕਾਮਰੇਡ ਅਲੋਕ ਪ੍ਰਕਾਸ਼ (ਡਬਲਯੂ.ਆਰ.ਈ.ਐਮ.ਓ.ਐਸ) ਦੇ ਪ੍ਰਧਾਨ ਨੇ ਸਭਾ ਨੂੰ ਸੰਬੋਧਿਤ ਕੀਤਾ। ਉਹਨਾਂ ਨੇ ਘੋਸ਼ਣਾ ਕੀਤੀ ਕਿ ਰੇਲਵੇ ਮਜ਼ਦੂਰ ਨਾ ਤਾਂ ਨਿੱਜੀਕਰਣ ਨੂੰ ਮੰਨਣਗੇ ਅਤੇ ਨਾ ਹੀ ਐਨ.ਪੀ.ਐਸ. ਨੂੰ। ਉਹਨਾਂ ਨੇ ਕਿਹਾ ਕਿ ਐਨ.ਪੀ.ਐਸ. ਉਹਨਾਂ ਮਜ਼ਦੂਰਾਂ ਲਈ ਸ਼ੁਰੂ ਕੀਤਾ ਗਿਆ ਸੀ, ਜੋ 2004 ਤੋਂ ਬਾਦ ਰੇਲ ਸੇਵਾ ਵਿੱਚ ਦਾਖਲ ਹੋਏ ਸਨ। ਅੱਜ ਰੇਲ ਮਜ਼ਦੂਰਾਂ ਵਿੱਚ ਉਹਨਾਂ ਦੀ ਕੱੁਲ ਗਿਣਤੀ ਤਕਰੀਬਨ 40 ਫੀਸਦੀ ਹੈ ਅਤੇ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਐਨ.ਪੀ.ਐਸ. ਦੇ ਖ਼ਿਲਾਫ਼ ਆਪਣਾ ਅੰਦੋਲਨ ਹੋਰ ਵੀ ਮਜ਼ਬੂਤ ਕਰੀਏ।

ਕਾਮਗਾਰ ਰੇਕਤਾ ਕਮੇਟੀ (ਕੇ.ਈ.ਸੀ.) ਦੇ ਪ੍ਰਧਾਨ, ਕਾਮਰੇਡ ਮੈਥਿਊ ਨੇ ਕਿਹਾ ਕਿ ਸਰਕਾਰ ਸਿਰਫ ਰੇਲਵੇ ਦਾ ਹੀ ਨਹੀਂ, ਬਲਕਿ ਏਅਰ ਇੰਡੀਆ, ਬੀ.ਐਸ.ਐਨ.ਐਲ., ਬੀ.ਪੀ.ਸੀ.ਐਲ., ਆਦਿ ਅਤੇ ਹੋਰ ਸਰਕਾਰੀ ਅਦਾਰਿਆਂ ਦਾ ਵੀ ਨਿੱਜੀਕਰਣ ਕਰਨ ਜਾ ਰਹੀ ਹੈ। ਇਹ ਉਹਨਾਂ ਸੱਭ ਨੀਤੀਆਂ ਨੂੰ ਲਾਗੂ ਕਰਨ ਜਾ ਰਹੀ ਹੈ ਜੋ ਕਿ 150 ਬੜੇ ਅਜਾਰੇਦਾਰ ਸਰਮਾਏਦਾਰਾਂ ਘਰਾਣਿਆਂ ਦੇ ਹਿੱਤ ਵਿਚ ਹਨ। ਉਹਨਾਂ ਦਾ ਵਿਰੋਧ ਕਰਨ ਦੇ ਲਈ ਸਾਨੂੰ ਸਿਰਫ ਸਾਰੇ ਮਜ਼ਦੂਰਾਂ ਦੀ ਹੀ ਏਕਤਾ ਨਹੀਂ ਬਨਾਉਣੀ ਹੋਵੇਗੀ, ਬਲਕਿ ਯਾਤਰੀਆਂ ਦੇ ਵਿੱਚ ਵੀ ਜਾਣਾ ਹੋਵੇਗਾ ਅਤੇ ਉਹਨਾਂ ਨੂੰ ਸਮਝਾਉਣਾ ਹੋਵੇਗਾ ਕਿ ਕਿਵੇਂ ਰੇਲਵੇ ਦਾ ਨਿੱਜੀਕਰਣ ਉਹਨਾਂ ਦੇ ਹਿਤਾਂ ਦੇ ਖ਼ਿਲਾਫ਼ ਹੈ। ਉਹਨਾਂ ਨੇ ਵਿਰੋਧ ਕਰਨ ਵਾਲੀਆਂ ਸਾਰੀਆਂ ਹੀ ਯੂਨੀਅਨਾਂ ਨੂੰ ਸੱਦਾ ਦਿੱਤਾ ਕਿ ਉਹ ਕਾਮਗਾਰ ਏਕਤਾ ਕਮੇਟੀ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ਨਾਲ ਜੁੜ ਜਾਣ ਅਤੇ ਯਾਤਰੀਆਂ ਵਿੱਚ ਪਰਚਾਰ ਕਰਨ। ਇਸ ਪ੍ਰਸਤਾਵ ਦਾ ਸਾਰਿਆਂ ਨੇ ਬੜੇ ਉਤਸ਼ਾਹ ਨਾਲ ਸਮਰਥਨ ਕੀਤਾ।

ਜਨਸਭਾ ਤੋਂ ਬਾਦ, ਸਾਰੇ ਮਜ਼ਦੂਰਾਂ ਨੇ ਲੋਅਰ ਪਰੇਲ ਵਰਕਸ਼ਾਪ ਦੇ ਚੀਫ ਮਕੈਨੀਕਲ ਇੰਜੀਨੀਅਰਜ਼ ਦਫ਼ਤਰ ਤਕ ਮੁਜਾਹਰਾ ਕੀਤਾ ਅਤੇ ਆਪਣੀਆਂ ਮੰਗਾਂ ਪੇਸ਼ ਕੀਤੀਆਂ। ਉੱਥੋਂ ਉਹ ਮੁੰਬਈ ਸੈਂਟਰਲ ਦੇ ਡਵੀਜ਼ਨਲ ਰੇਲਵੇ ਪ੍ਰਬੰਧਕ ਦੇ ਦਫ਼ਤਰ ਗਏ ਅਤੇ ਦੁਪਹਿਰ ਦੇ 1 ਤੋਂ 2 ਵਜੇ ਤਕ ਵਿਰੋਧ ਪ੍ਰਦਰਸ਼ਨ ਕੀਤਾ।

ਮਜ਼ਦੂਰ ਏਕਤਾ ਲਹਿਰ, ਭਾਰਤੀ ਰੇਲ ਦੇ ਮਜ਼ਦੂਰਾਂ ਦੀਆਂ ਜ਼ਾਇਜ਼ ਮੰਗਾਂ ਦਾ ਪੂਰਾ ਸਮਰਥਨ ਕਰਦੀ ਹੈ।

close

Share and Enjoy !

0Shares
0

Leave a Reply

Your email address will not be published. Required fields are marked *