ਤੇਲੰਗਾਨਾ ਰਾਜ ਸੜਕ ਪਰਿਵਹਨ ਨਿਗਮ ਦੇ ਮਜ਼ਦੂਰਾਂ ਦੀ ਹੜਤਾਲ ਜਾਰੀ ਹੈ

5 ਅਕਤੂਬਰ 2019 ਨੂੰ, ਤੇਲੰਗਾਨਾ ਰਾਜ ਸੜਕ ਪਰਿਵਹਨ ਨਿਗਮ (ਟੀ.ਐਸ.ਆਰ.ਟੀ.ਸੀ.) ਦੇ ਕਰੀਬ 50,000 ਮਜ਼ਦੂਰਾਂ ਨੇ ਹੜਤਾਲ ਕਰ ਦਿੱਤੀ। 21 ਅਕਤੂਬਰ ਨੂੰ, ਵਿਰੋਧ ਪ੍ਰਦਰਸ਼ਨਾਂ ਦੀ ਅਗਵਾਈ ਕਰ ਰਹੀ ਜੁਆਇੰਟ ਐਕਸ਼ਨ ਕਮੇਟੀ (ਜੇ.ਈ.ਸੀ) ਨੇ 30 ਅਕਤੂਬਰ ਨੂੰ ਹੈਦਰਾਬਾਦ ਵਿੱਚ ਇੱਕ “ਸਕਲਾ ਜਨੁਲਾ ਸਮਰਾ ਭੇਰੀ” ਸਭਾ ਅਯੋਜਿਤ ਕਰਨ ਦਾ ਸੱਦਾ ਦਿੱਤਾ, ਜਿਸ ਵਿੱਚ ਲੱਖਾਂ ਹੀ ਲੋਕ ਸ਼ਾਮਲ ਹੋਣਗੇ।

Telangana transport workers get head shaved in protest​ ਟੀ.ਐਸ.ਆਰ.ਟੀ.ਸੀ. ਦੇ ਮਜ਼ਦੂਰਾਂ ਨੇ ਆਪਣੀਆਂ 26 ਮੰਗਾਂ ਪੇਸ਼ ਕੀਤੀਆਂ ਹਨ। ਇਹਨਾਂ ਵਿੱਚ ਪ੍ਰਦੇਸ਼ ਸਰਕਾਰ ਦੇ ਨਾਲ ਟੀ.ਐਸ.ਆਰ.ਟੀ.ਸੀ. ਦਾ ਰਲੇਵਾਂ ਕਰਨਾ, ਜੋ ਉਹਨਾਂ ਨੂੰ ਕਈ ਸੁਵਿਧਾਵਾਂ ਦਾ ਪਾਤਰ ਬਣਾਉਂਦਾ ਹੈ, ਸਰਕਾਰ ਦੇ ਉੱਪਰ ਟੀ.ਐਸ.ਆਰ.ਟੀ.ਸੀ. ਦੇ ਬਕਾਏ ਦਾ ਭੁਗਤਾਨ ਕਰਨਾ ਅਤੇ ਟੀ.ਐਸ.ਆਰ.ਟੀ.ਸੀ. ਨੂੰ ਪ੍ਰਦੇਸ਼ ਦੇ ਬੱਜ਼ਟ ਦਾ ਇੱਕ ਫੀਸਦੀ ਜਾਰੀ ਕਰਨਾ, ਵਰਗੀਆਂ ਮੰਗਾਂ ਸ਼ਾਮਲ ਹਨ। ਹੋਰ ਮੰਗਾਂ ਵਿੱਚ ਸ਼ਾਮਲ ਹਨ: ਡਰਾਈਵਰਾਂ ਅਤੇ ਕੰਡਕਟਰਾਂ ਦੇ ਲਈ ਨੌਕਰੀ ਦੀ ਸੁਰੱਖਿਆ ਅਤੇ 1 ਅਪ੍ਰੈਲ ਤੋਂ ਤਨਖ਼ਾਹ ਵਿੱਚ ਕੀਤੇ ਗਏ ਵਾਧੇ ਦਾ ਛੇਤੀ ਤੋਂ ਛੇਤੀ ਭੁਗਤਾਨ ਕਰਨਾ।

ਪ੍ਰਦੇਸ਼ ਸਰਕਾਰ ਹੜਤਾਲ ਦੇ ਖ਼ਿਲਾਫ਼ ਵਾਰ ਕਰਦਿਆਂ ਐਲਾਨ ਕੀਤਾ ਕਿ ਜੋ ਮਜ਼ਦੂਰ ਹੜਤਾਲ ‘ਤੇ ਹਨ ਅਤੇ ਇਸ ਵਜ੍ਹਾ ਕੰਮ ਨਹੀਂ ਕਰ ਰਹੇ ਹਨ, ਉਹਨਾਂ ਨੇ ਆਪਣੇ ਆਪ ਨੂੰ ਨੌਕਰੀ ਤੋਂ ਬਰਖਾਸਤ ਕਰ ਲਿਆ ਹੈ ਅਤੇ ਹੁਣ ਉਹ ਟੀ.ਐਸ.ਆਰ.ਟੀ.ਸੀ. ਦੇ ਕਰਮਚਾਰੀ ਨਹੀਂ ਰਹੇ ਹਨ। ਸਰਕਾਰ ਅਤੇ ਟੀ.ਐਸ.ਆਰ.ਟੀ.ਸੀ. ਦੇ ਪ੍ਰਬੰਧਕ ਨਿਰਦੇਸ਼ਕ ਨੂੰ ਹੜਤਾਲੀ ਮਜ਼ਦੂਰ ਯੂਨੀਅਨ ਨਾਲ ਗੱਲਬਾਤ ਕਰਨ ਦੇ ਹਾਈਕੋਰਟ ਦੇ ਨਿਰਦੇਸ਼ ਦੇ ਬਾਵਜੂਦ, ਸਰਕਾਰ ਨੇ ਹੜਤਾਲੀ ਮਜ਼ਦੂਰਾਂ ਨਾਲ ਮਿਲਣ ਲਈ ਕੋਈ ਕਦਮ ਨਹੀਂ ਉਠਾਇਆ ਹੈ।

ਇਸ ਕਠਿਨ ਹਾਲਤ ਵਿੱਚ ਜੇ.ਏ.ਸੀ. ਨੇ 21 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ 10 ਦਿਨਾਂ ਦੇ ਵਿਰੋਧ ਪ੍ਰਦਰਸ਼ਣ ਦੀ ਯੋਜਨਾ ਉਲੀਕੀ, ਜਿਸ ਵਿਚ ਮਜ਼ਦੂਰਾਂ ਦੇ ਪਰਿਵਾਰਾਂ ਦੇ ਨਾਲ, ਅਸਥਾਈ ਡਰਾਈਵਰ ਅਤੇ ਕੰਡਕਟਰ, ਔਰਤ ਕੰਡਕਟਰ ਅਤੇ ਇੱਥੋਂ ਤਕ ਕਿ ਬੱਚੇ ਵੀ ਸ਼ਾਮਲ ਹਨ। ਇਸ ਮੁਹਿੰਮ ਦੀ ਸਮਾਪਤੀ, 30 ਅਕਤੂਬਰ ਨੂੰ ਹੋਣ ਵਾਲੀ ਵਿਸ਼ਾਲ ਸਰਵਜਨਕ ਸਭਾ ਵਿਚ ਹੋਵੇਗੀ।

ਪ੍ਰਦੇਸ਼ ਦੇ ਮਿਹਨਤਕਸ਼ ਲੋਕਾਂ ਦੇ ਕਈ ਤਬਕਿਆਂ ਸਮੇਤ, ਰਾਜਨੀਤਕ ਪਾਰਟੀਆਂ ਅਤੇ ਮਜ਼ਦੂਰਾਂ ਦੇ ਅਨੇਕਾਂ ਸੰਗਠਨਾਂ ਨੇ ਟੀ.ਐਸ.ਆਰ.ਟੀ.ਸੀ. ਦੇ ਮਜ਼ਦੂਰਾਂ ਦੀ ਹੜਤਾਲ ਦਾ ਸਮਰਥਨ ਕੀਤਾ ਹੈ। 19 ਅਕਤੂਬਰ ਨੂੰ ਵਿਦਿਆਰਥੀ ਸੰਗਠਨਾਂ, ਟ੍ਰੇਡ ਯੂਨੀਅਨਾਂ, ਸਰਕਾਰੀ ਕਰਮਚਾਰੀਆਂ, ਨਿੱਜੀ ਪਰਿਵਹਨ ਸੇਵਾ ਦੇ ਕਰਮਚਾਰੀਆਂ ਅਤੇ ਵਿਰੋਧੀ ਪਾਰਟੀਆਂ ਨੇ ਪਰਿਵਹਨ ਮਜ਼ਦੂਰਾਂ ਵਲੋਂ ਬੁਲਾਏ ਗਏ ਰਾਜ ਵਿਆਪੀ ਬੰਦ ਵਿੱਚ ਹਿੱਸਾ ਲਿਆ। ਆਟੋ ਅਤੇ ਟੈਕਸੀਆਂ ਵਰਗੇ ਨਿੱਜੀ ਪਰਿਵਾਹਨ ਸੇਵਾ ਸਮੇਤ, ਉਬਰ ਅਤੇ ਓਲਾ ਡਰਾਈਵਰ ਯੂਨੀਅਨਾਂ ਨੇ ਵੀ ਬੰਦ ਵਿਚ ਹਿੱਸਾ ਲਿਆ। ਛੋਟੇ ਦੁਕਾਨਦਾਰਾਂ ਤੋਂ ਲੈ ਕੇ ਬੜੇ ਕਾਰੋਬਾਰੀਆਂ ਨੇ ਸਵੈ-ਇੱਛਾ ਨਾਲ ਕੰਮ ਬੰਦ ਰੱਖਿਆ ਅਤੇ ਕਰਮਚਾਰੀਆਂ ਦਾ ਸਮਰਥਨ ਕੀਤਾ ਹੈ। ਇਸ ਵਿੱਚ ਕਈ ਕਰਮਚਾਰੀਆਂ ਨੂੰ ਹੜਤਾਲ ਦੇ ਸ਼ਾਂਤੀਪੂਰਨ ਸਮਰਥਨ ਦੇ ਲਈ ਪੁਲਿਸ ਕਾਰਵਾਈ ਦਾ ਸਾਹਮਣਾ ਵੀ ਕਰਨਾ ਪਿਆ। ਪ੍ਰਦੇਸ਼-ਭਰ ਵਿੱਚ ਚਲਾਏ ਗਏ ਦਮਨ-ਚੱਕਰ ਵਿੱਚ ਸੈਂਕੜੇ ਹੀ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਵਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਟੀ.ਐਸ.ਆਰ.ਟੀ.ਸੀ. ਦੇ ਮਜ਼ਦੂਰ, ਆਪਣੀਆਂ ਮੰਗਾਂ ਨੂੰ ਪੂਰਾ ਕਰਵਾਉਣ ਦੇ ਲਈ ਪੱਕਾ ਇਰਾਦਾ ਧਾਰ ਚੁੱਕੇ ਹਨ ਅਤੇ ਉਨ੍ਹਾਂ ਨੇ ਆਪਣੀ ਹੜਤਾਲ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ।

close

Share and Enjoy !

0Shares
0

Leave a Reply

Your email address will not be published. Required fields are marked *