ਕਾਮਰੇਡ ਸ਼ੇਖਰ ਕਾਪੂਰੇ ਦੀ ਮੌਤ ‘ਤੇ ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ ਸ਼ੋਕ ਪ੍ਰਗਟ ਕਰਦੀ ਹੈ!

25 ਸਤੰਬਰ 2019 ਦੀ ਸਵੇਰ ਨੂੰ ਕਾ. ਸ਼ੇਖਰ ਕਾਪੂਰੇ ਦਾ ਟਿਟਵਾਲਾ (ਮੁਬੰਈ) ਵਿੱਚ ਉਹਨਾਂ ਦੇ ਨਿਵਾਸ ਸਥਾਨ ‘ਤੇ ਦੇਹਾਂਤ ਹੋ ਗਿਆ। ਉਹ 59 ਸਾਲਾਂ ਦੇ ਸਨ ਅਤੇ ਐਸ.ਕੇ. ਦੇ ਨਾਂ ਨਾਲ ਜਾਣੇ ਜਾਂਦੇ ਸਨ।

Comrade SK1998 ਤੋਂ, ਜਦੋਂ ਤੋਂ ਉਹ ਪਾਰਟੀ ਨਾਲ ਜੁੜੇ ਸਨ, ਉਸ ਸਮੇਂ ਤੋਂ ਉਹ 20 ਸਾਲਾਂ ਤੋਂ ਜ਼ਿਆਦਾ ਸਮੇਂ ਤਕ ਕਮਿਉਨਿਸਟ ਗ਼ਦਰ ਪਾਰਟੀ ਦੇ ਲੜਾਕੂ ਸਾਥੀ ਬਣੇ ਰਹੇ। ਉਹਨਾਂ ਦਾ ਜਨਮ ਮਹਾਂਰਾਸ਼ਟਰ ਦੇ ਨਾਂਦੇੜ ਜਿਲ੍ਹੇ ਵਿੱਚ ਖੁਸ਼ਨੂਰ ਪਿੰਡ ਵਿੱਚ ਹੋਇਆ ਸੀ। ਇੱਥੇ ਆਪਣੀ ਪ੍ਰਾਇਮਰੀ ਸਕੂਲ ਦੀ ਸਿੱਖਿਆ ਅਤੇ ਸਨਾਤਕ ਦੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਦ, ਕਾਨੂੰਨ ਦੀ ਪੜ੍ਹਾਈ ਕਰਨ ਦੇ ਇਰਾਦੇ ਨਾਲ ਉਹ ਮੁਬੰਈ ਆ ਗਏ। ਇੱਥੇ ਉਹਨਾਂ ਨੇ ਆਪਣੀ ਪੜ੍ਹਾਈ ਦੇ ਨਾਲ-ਨਾਲ ਇੱਕ ਬਸਤਰ ਕਾਰਖਾਨੇ ਵਿੱਚ ਪਾਰਟ ਟਾਈਮ ਕੰਮ ਕਰਨਾ ਸ਼ੁਰੂ ਕਰ ਦਿੱਤਾ ਤਾਕਿ ਉਹ ਆਪਣੇ ਕਾਲਜ਼ ਦੀ ਫ਼ੀਸ ਅਤੇ ਰਹਿਣ-ਸਹਿਣ ਅਤੇ ਖਾਣ-ਪੀਣ ਦਾ ਖ਼ਰਚ ਪੂਰਾ ਕਰ ਸਕੇ। ਪਰ ਗਾਰਮੈਂਟ ਫ਼ੈਕਟਰੀ ਵਿੱਚ ਮਜ਼ਦੂਰਾਂ ਦੇ ਕੰਮ ਦੀਆਂ ਅਤੀ ਖ਼ਰਾਬ ਹਾਲਤਾਂ ਨੂੰ ਦੇਖਦੇ ਹੋਏ, ਜਲਦੀ ਹੀ ਉਹਨਾਂ ਨੇ ਮਜ਼ਦੂਰਾਂ ਨੂੰ ਇਹਨਾਂ ਹਾਲਤਾਂ ਦੇ ਖ਼ਿਲਾਫ਼ ਜਥੇਬੰਦ ਕਰਨਾ ਸ਼ੁਰੂ ਕਰ ਦਿੱਤਾ। ਉਹ ਇਸ ਕੰਮ ਵਿੱਚ ਇੰਨੇ ਮਗਨ ਹੋ ਗਏ ਕਿ ਉਹਨਾਂ ਨੇ ਪੜ੍ਹਾਈ ਛੱਡ ਦਿੱਤੀ ਅਤੇ ਆਪਣਾ ਪੂਰਾ ਸਮਾਂ ਮਜ਼ਦੂਰਾਂ ਨੂੰ ਜਥੇਬੰਦ ਕਰਨ ਲਈ ਸਮਰਪਤ ਕਰ ਦਿੱਤਾ। ਆਪਣੇ ਹੋਰ ਲੜਾਕੂ ਸਾਥੀਆਂ ਦੇ ਨਾਲ ਮਿਲ ਕੇ, 1998 ਵਿੱਚ ਉਹਨਾਂ ਨੇ ਲੜਾਕੂ ਗਾਰਮੈਂਟ ਮਜ਼ਦੂਰ ਸੰਘ (ਐਲ.ਜੀ.ਐਮ.ਐਸ.) ਦੀ ਸਥਾਪਨਾ ਕੀਤੀ।

ਗਾਰਮੈਂਟ ਮਜ਼ਦੂਰਾਂ ਦੇ ਸੰਘਰਸ਼ ਦੇ ਦੌਰਾਨ ਉਹਨਾਂ ਦੀ ਮੁਲਾਕਾਤ ਆਪਣੀ ਜੀਵਨ ਸਾਥੀ ਲਤਾ ਦੇ ਨਾਲ ਹੋਈ, ਜੋ ਕਿ ਲੜਾਕੂ ਗਾਰਮੈਂਟ ਮਜ਼ਦੂਰ ਸੰਘ ਦੀ ਇੱਕ ਲੜਾਕੂ ਆਗੂ ਮੈਂਬਰ ਸੀ।

ਗਾਰਮੈਂਟ ਉਦਯੋਗ ਦੇ ਚਲਾਕ ਮਾਲਕਾਂ ਦੇ ਨਾਲ ਸੰਘਰਸ਼ ਵਿੱਚ ਐਸ.ਕੇ. ਅਤੇ ਉਹਨਾਂ ਦੇ ਸਾਥੀਆਂ ਨੂੰ ਕਈ ਬਾਰ ਫ਼ੈਕਟਰੀ ਇੰਸਪੈਕਟਰ, ਪ੍ਰਾਵੀਡੈਂਟ ਫੰਡ ਕਮਿਸ਼ਨਰ ਅਤੇ ਕਿਰਤ-ਅਦਾਲਤਾਂ ਦੇ ਚੱਕਰ ਕੱਟਣੇ ਪਏ। ਇਹ ਬੇਹੱਦ ਥਕਾ ਦੇਣ ਵਾਲਾ ਕੰਮ ਸੀ ਅਤੇ ਇਸ ਲਈ ਸੰਜਮ ਅਤੇ ਦ੍ਰਿੜਤਾ ਦੀ ਲੋੜ ਪੈਂਦੀ ਸੀ। ਲੇਕਿਨ ਪਾਰਟੀ ਦੀ ਅਗਵਾਈ ਵਿੱਚ ਐਲ.ਜੀ.ਐਮ.ਐਸ ਮਜ਼ਦੂਰਾਂ ਦੇ ਅਧਿਕਾਰਾਂ ਦੇ ਲਈ ਬਿਨਾ ਕੋਈ ਸਮਝੌਤਾ ਕੀਤੇ ਲੜਨ ਵਾਲੇ ਸੰਗਠਨ ਬਤੌਰ ਜਾਣਿਆ ਜਾਣ ਲੱਗਾ। 125 ਤੋਂ ਜ਼ਿਆਦਾ ਗਾਰਮੈਂਟ ਕਾਰਖ਼ਾਨਿਆਂ ਦੇ ਮਜ਼ਦੂਰ ਐਲ.ਜੀ.ਐਮ.ਐਸ. ਵਿਚ ਸੰਗਠਤ ਹੋ ਗਏ। ਕਾਮਰੇਡ ਐਸ.ਕੇ. ਨੇ ਹੋਰ ਆਗੂ ਸਾਥੀਆਂ ਦੇ ਨਾਲ ਮਿਲਕੇ ਆਪਣੀ ਪਹਿਲ-ਕਦਮੀ, ਕੁਸ਼ਲਤਾ ਅਤੇ ਇਮਾਨਦਾਰੀ ਦੇ ਨਾਲ ਐਲ.ਜੀ.ਐਮ.ਐਸ. ਦੀ ਅਗਵਾਈ ਕੀਤੀ। ਐਸ.ਕੇ. ਨੇ ਜਿਸ ਅਡਿੱਗਤਾ ਅਤੇ ਜਨੂੰਨ ਦੇ ਨਾਲ ਮਜ਼ਦੂਰਾਂ ਦੇ ਸੰਘਰਸ਼ਾਂ ਨੂੰ ਅਗਵਾਈ ਦਿੱਤੀ, ਉਸ ਨਾਲ ਉਹਨਾਂ ਨੂੰ ਮਜ਼ਦੂਰਾਂ ਦਾ ਬਹੁਤ ਸਾਰਾ ਪਿਆਰ ਅਤੇ ਵਫ਼ਾਦਾਰੀ ਹਾਸਲ ਹੋਈ।

ਐਸ.ਕੇ. ਨੂੰ ਮਾਰਕਸਵਾਦ ਅਤੇ ਲੈਨਿਨਵਾਦ ਨੂੰ ਸਿੱਖਣ ਅਤੇ ਸਮਝਣ ਦਾ ਜੁਨੂੰਨ ਸੀ ਅਤੇ ਪਾਰਟੀ ਵਲੋਂ ਆਯੋਜਤ ਸਕੂਲਾਂ ਵਿੱਚ ਉਹ ਪੂਰੇ ਜੋਸ਼ ਨਾਲ ਹਿੱਸਾ ਲੈਂਦੇ ਸਨ। ਮਾਰਕਸ, ਏਂਗਲਜ਼, ਲੈਨਿਨ ਅਤੇ ਸਟਾਲਿਨ ਦੇ ਲਈ ਉਹਨਾਂ ਦੇ ਦਿੱਲ ਵਿਚ ਗਹਿਰਾ ਆਦਰ ਸੀ। ਉਹ ਬਾਰ-ਬਾਰ ਮਾਣ ਨਾਲ ਇਸ ਗੱਲ ਨੂੰ ਦੁਹਰਾਉਂਦੇ ਸਨ ਕਿ ਕਿਸ ਤਰ੍ਹਾਂ ਨਾਲ ਮਜ਼ਦੂਰ ਵਰਗ ਦੇ ਇਹਨਾਂ ਮਹਾਨ ਅਧਿਆਪਕਾਂ ਨੇ ਅੱਜ ਤੋਂ 100 ਸਾਲ ਤੋਂ ਵੀ ਵੱਧ ਸਮਾਂ ਪਹਿਲਾਂ ਸਰਮਾਏਦਾਰਾ ਲੁੱਟ ਦਾ ਸਟੀਕ ਵਿਸਲੇਸ਼ਣ ਪੇਸ਼ ਕੀਤਾ ਸੀ, ਜੋ ਕਿ ਅੱਜ ਵੀ ਉਨਾ ਹੀ ਪ੍ਰਸੰਗਕ ਹੈ।

ਐਸ.ਕੇ. ਨਾ ਕੇਵਲ ਗਾਰਮੈਂਟ ਮਜ਼ਦੂਰਾਂ ਨਾਲ ਹੋ ਰਹੀ ਬੇਇਨਸਾਫ਼ੀ ਦੇ ਖ਼ਿਲਾਫ਼ ਪੂਰੇ ਜਨੂੰਨ ਦੇ ਨਾਲ ਲੜਦੇ ਸਨ, ਬਲਕਿ ਪਾਰਟੀ ਨੇ ਉਹਨਾਂ ਨੂੰ ਜਿੱਥੇ ਕਿਤੇ ਵੀ ਸੰਘਰਸ਼ ਸੰਗਠਤ ਕਰਨ ਦੇ ਲਈ ਭੇਜਿਆ, ਉੱਥੇ ਉਹਨਾਂ ਨੇ ਪੂਰੀ ਇਮਾਨਦਾਰੀ ਦੇ ਨਾਲ ਆਪਣਾ ਫਰਜ਼ ਨਿਭਾਇਆ। ਉਹਨਾਂ ਨੇ ਵਰਲੀ, ਉਲਹਾਸ ਨਗਰ, ਭਿਵੰਡੀ ਅਤੇ ਉਸ ਦੇ ਆਸ-ਪਾਸ  ਦੇ ਪਿੰਡਾਂ ਵਿੱਚ ਰਾਸ਼ਣ ਦੀ ਵਿਵਸਥਾ ਨੂੰ ਸੁਧਾਰਨ ਦੇ ਲਈ ਕਈ ਸੰਘਰਸ਼ਾਂ ਦੀ ਅਗਵਾਈ ਕੀਤੀ। ਉਹਨਾਂ ਨੇ ਸੱਭ ਤੋਂ ਪਹਿਲਾਂ ਟਿਟਵਾਲਾ ਵਿੱਚ ਰੇਲਵੇ ‘ਪਸਿੰਜਰ ਅਸੋਸੀਏਸ਼ਨ’ ਦੀ ਸਥਾਪਨਾ ਕਰਨ ਵਿਚ ਅਗਵਾਈ ਕੀਤੀ ਅਤੇ ਟਿਟਵਾਲਾ ਸਟੇਸ਼ਨ ‘ਤੇ ਲੋਕਾਂ ਲਈ ਵਿਵਸਥਾ ਵਿਚ ਸੁਧਾਰ ਦੇ ਲਈ ਸੰਘਰਸ਼ ਕੀਤਾ। ਡੋਂਬਿਵਲੀ, ਕਲਿਆਣ, ਬਦਲਾਪੁਰ ਅਤੇ ਦਿਵਾ ਸਟੇਸ਼ਨਾਂ ‘ਤੇ ਵੀ ਪਾਰਟੀ ਦੀ ਅਗਵਾਈ ਵਿਚ ਇਸ ਤਰ੍ਹਾਂ ਦੇ ਅੰਦੋਲਨ ਖੜ੍ਹੇ ਕਰਨ ਵਿਚ ਉਹਨਾਂ ਨੇ ਆਪਣੀ ਭੁਮਿਕਾ ਅਦਾ ਕੀਤੀ। ਲੋਕਾਂ ਦੇ ਸੰਘਰਸ਼ਾਂ ਵਿੱਚ ਉਹ ਹਮੇਸ਼ਾ ਅੱਗੇ ਰਹਿੰਦੇ ਸਨ ਅਤੇ ਜਦੋਂ ਕਦੇ ਉਹਨਾਂ ਦੇ ਸਾਹਮਣੇ ਪੁਲਿਸ ਸਮੇਤ ਕੋਈ ਹੋਰ ਰੁਕਾਵਟ ਆਉਂਦੀ ਤਾਂ ਉਹ ਆਪਣੇ ਸਾਲਾਂ-ਬੱਧੀ ਤਜ਼ਰਬੇ ਦਾ ਪ੍ਰਯੋਗ ਕਰਦੇ ਹੋਏ ਇਹਨਾਂ ਰੁਕਾਵਟਾਂ ਨੂੰ ਪਾਰ ਕਰ ਜਾਂਦੇ ਅਤੇ ਅਧਿਕਾਰੀਆਂ ਨੂੰ ਲੋਕਾਂ ਦੀਆਂ ਮੰਗਾਂ ‘ਤੇ ਗੌਰ ਕਰਨ ਲਈ ਮਜ਼ਬੂਰ ਕਰ ਦਿੰਦੇ।

ਉਹਨਾਂ ਦੇ ਇਨਕਲਾਬੀ ਜ਼ਜਬੇ ਤੋਂ ਸਾਰੇ ਵਾਕਿਫ ਸਨ ਅਤੇ ਪਾਰਟੀ ਦੀਆਂ ਮੀਟਿੰਗਾਂ ਵਿੱਚ ਆਪਣੇ ਇਸ ਜ਼ਜਬੇ ਨੂੰ ਇਨਕਲਾਬੀ ਗੀਤਾਂ ਅਤੇ ਕਵਿਤਾਵਾਂ ਦੇ ਰੂਪ ਵਿੱਚ ਪੇਸ਼ ਕਰਦੇ, ਜਿਹਨਾਂ ਵਿੱਚ ਹਿੰਦੋਸਤਾਨ ਦੇ ਲੋਕਾਂ ਦੀਆਂ ਦੁੱਖ-ਤਕਲੀਫਾਂ ਦੇ ਨਾਲ-ਨਾਲ ਉਹਨਾਂ ਦੀਆਂ ਅਕਾਂਕਸ਼ਾਵਾਂ ਵੀ ਝਲਕਦੀਆਂ ਸਨ ਅਤੇ ਸੁਣਨ ਵਾਲਿਆਂ ਦੇ ਦਿੱਲ ਨੂੰ ਛੂਹ ਜਾਂਦੀਆਂ ਸਨ।

ਉਹਨਾਂ ਦੀ ਇਸ ਅਚਾਨਕ ਮੌਤ ਨਾਲ, ਕਮਿਉਨਿਸਟ ਗ਼ਦਰ ਪਾਰਟੀ ਨੇ ਮਜ਼ਦੂਰ ਵਰਗ ਦਾ ਇੱਕ ਐਸਾ ਸੂਰਬੀਰ ਖੋਹ ਦਿੱਤਾ ਹੈ, ਜਿਸਨੇ ਹਮੇਸ਼ਾ ਮਜ਼ਦੂਰਾਂ ਅਤੇ ਸਾਰੇ ਮਿਹਨਤਕਸ਼ਾਂ ਦੇ ਹੱਕ ਵਿੱਚ, ਇੱਕ ਮਾਨਵ-ਕੇਂਦਰਿਕ ਸਮਾਜ ਦਾ ਨਿਰਮਾਣ ਕਰਨ ਦੇ ਲਈ ਸੰਘਰਸ਼ ਕੀਤਾ ਹੈ। ਉਹ ਆਪਣੇ ਪਿੱਛੇ ਆਪਣੀ ਜੀਵਨ-ਸਾਥੀ ਅਤੇ ਕਾਮਰੇਡ ਨੂੰ ਛੱਡ ਗਏ ਹਨ, ਜਿਹਨਾਂ ਨੇ ਉਹਨਾਂ ਦੀ ਬਿਮਾਰੀ ਦੀ ਹਾਲਤ ਵਿਚ ਆਖਰੀ ਸਾਹ ਤੱਕ ਉਹਨਾਂ ਦੀ ਦੇਖ-ਭਾਲ ਕੀਤੀ, ਤਾਕਿ ਹਰ ਵਾਰ ਠੀਕ ਹੋ ਕੇ ਪਾਰਟੀ ਦੇ ਇੱਕ ਸੈਨਿਕ ਬਤੌਰ ਲਗਾਤਾਰ ਕੰਮ ਕਰਦੇ ਰਹਿਣ।

ਪਾਰਟੀ ਦੇ ਸਾਰੇ ਕਾਮਰੇਡਾਂ ਅਤੇ ਖਾਸ ਤੌਰ ‘ਤੇ ਜਿਹਨਾਂ ਕਾਮਰੇਡਾਂ ਨੂੰ ਉਹਨਾਂ ਦੇ ਨਾਲ ਨੇੜੇ ਹੋ ਕੇ ਕੰਮ ਕਰਨ ਦਾ ਮੌਕਾ ਮਿਲਿਆ ਹੈ, ਉਹ ਕਾਮਰੇਡ ਐਸ.ਕੇ. ਦੀ ਖੁਸ਼ਨੁਮਾ ਅਤੇ ਆਸ਼ਾਵਾਦੀ ਮੌਜ਼ੂਦਗੀ ਨੂੰ ਕਦੇ ਨਹੀਂ ਭੁਲਾ ਸਕਦੇ।

close

Share and Enjoy !

Shares

Leave a Reply

Your email address will not be published.